ਪੰਜਾਬ ਦਾ ਸਈਅਦ ਮੁਸ਼ਤਾਕ ਅਲੀ ਟਰਾਫੀ ‘ਤੇ ਕਬਜ਼ਾ, ਜਿੱਤ ਤੋਂ ਬਾਅਦ ਰੋ ਪਏ ਕਪਤਾਨ ਮਨਦੀਪ ਸਿੰਘ ਦੀ ਪਤਨੀ
ਪੰਜਾਬ ਨੇ ਬੜੌਦਾ ਨੂੰ ਹਰਾ ਕੇ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ 'ਤੇ ਕਬਜ਼ਾ ਕਰ ਲਿਆ। ਪੰਜਾਬ ਟੀਮ ਦੀ ਇਸ ਪ੍ਰਾਪਤੀ ਤੋਂ ਬਾਅਦ ਕਈ ਭਾਵੁਕ ਪਲ ਦੇਖਣ ਨੂੰ ਮਿਲੇ। ਇਸ 'ਚ ਹਰ ਕਿਸੇ ਦੀਆਂ ਨਜ਼ਰਾਂ ਮਨਦੀਪ ਸਿੰਘ ਦੀ ਪਤਨੀ 'ਤੇ ਟਿਕੀਆਂ ਹੋਈਆਂ ਸਨ। ਮਨਦੀਪ ਸਿੰਘ ਨੇ SMAT ਫਾਈਨਲ ਵਿੱਚ ਪੰਜਾਬ ਦੀ ਕਪਤਾਨੀ ਕੀਤੀ। ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦਾ ਫਾਈਨਲ ਮੈਚ ਪੰਜਾਬ ਅਤੇ ਬੜੌਦਾ ਵਿਚਾਲੇ ਖੇਡਿਆ ਗਿਆ।
( Photo: BCCI)
ਅਨਮੋਲਪ੍ਰੀਤ ਦਾ ਸੈਂਕੜਾ
ਮੈਚ ਵਿੱਚ ਮਨਦੀਪ ਸਿੰਘ ਦੀ ਟੀਮ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਸ਼ੁਰੂਆਤ ਬਹੁਤ ਖਰਾਬ ਰਹੀ, ਸਿਰਫ 18 ਦੌੜਾਂ ‘ਤੇ 2 ਵਿਕਟਾਂ ਡਿੱਗ ਗਈਆਂ। ਪਰ, ਉਸ ਤੋਂ ਬਾਅਦ ਅਨਮੋਲਪ੍ਰੀਤ ਸਿੰਘ ਨੇ ਰੰਗ ਜਮਾ ਦਿੱਤਾ। ਤੀਜੇ ਵਿਕਟ ਲਈ ਉਨ੍ਹਾਂ ਅਤੇ ਕਪਤਾਨ ਮਨਦੀਪ ਸਿੰਘ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਮਨਦੀਪ 32 ਦੌੜਾਂ ਬਣਾ ਕੇ ਆਊਟ ਹੋ ਗਏ। ਪਰ, ਅਨਮੋਲਪ੍ਰੀਤ ਦਾ ਧਮਾਕੇਦਾਰ ਅੰਦਾਜ਼ ਨਹੀਂ ਰੁਕਿਆ। ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਸਿਰਫ਼ 61 ਗੇਂਦਾਂ ਵਿੱਚ 110 ਦੌੜਾਂ ਬਣਾਈਆਂ, ਜਿਸ ਵਿੱਚ 6 ਛੱਕੇ ਅਤੇ 10 ਚੌਕੇ ਸ਼ਾਮਲ ਸਨ। ਅਨਮੋਲ ਦੇ ਇਸ ਸੈਂਕੜੇ ਦੇ ਦਮ ‘ਤੇ ਪੰਜਾਬ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 223 ਦੌੜਾਂ ਬਣਾਈਆਂ।ਬੜੌਦਾ ਦੀ ਟੀਮ
ਹੁਣ ਬੜੌਦਾ ਕੋਲ 224 ਦੌੜਾਂ ਦਾ ਟੀਚਾ ਸੀ, ਜਿਸ ਦਾ ਪਿੱਛਾ ਕਰਦਿਆਂ ਉਹ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 203 ਦੌੜਾਂ ਹੀ ਬਣਾ ਸਕੇ। ਇਸ ਤਰ੍ਹਾਂ ਉਹ 20 ਦੌੜਾਂ ਨਾਲ ਮੈਚ ਹਾਰ ਗਈ। ਬੜੌਦਾ ਨੂੰ ਹਰਾ ਕੇ ਪੰਜਾਬ ਨੇ ਖ਼ਿਤਾਬ ਤੇ ਕਬਜ਼ਾ ਕਰ ਲਿਆ।ਰੋ ਪਈ ਮਨਦੀਪ ਦੀ ਪਤਨੀ
ਇਹ ਪਲ ਇਤਿਹਾਸਕ ਸੀ ਕਿਉਂਕਿ ਪੰਜਾਬ ਦੀ ਟੀਮ ਨੇ ਪਹਿਲੀ ਵਾਰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦਾ ਖਿਤਾਬ ਜਿੱਤਿਆ ਸੀ। ਮਨਦੀਪ ਸਿੰਘ ਪੰਜਾਬ ਲਈ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਕਪਤਾਨ ਬਣ ਗਏ ਹਨ। ਇਹ ਸਭ ਦੇਖ ਕੇ ਸਟੇਡੀਅਮ ‘ਚ ਬੈਠੇ ਉਨ੍ਹਾਂ ਦੇ ਪਤਨੀ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਨਿਕਲਣ ਲੱਗ ਪਏ। ਸ਼ਾਇਦ ਇਸ ਲਈ ਕਿ ਇਹ ਪਲ ਉਸ ਦੇ ਪਤੀ ਦੀ ਜ਼ਿੰਦਗੀ ਵਿਚ ਖਾਸ ਸੀ।Loading...
Unable to load recommendations.
Follow Us
