Neeraj Chopra : ਨੀਰਜ ਚੋਪੜਾ-ਅਰਸ਼ਦ ਨਦੀਮ ਦੀ ਹਾਰ, ਸਚਿਨ ਯਾਦਵ 40 ਸੇਂਟੀਮੀਟਰ ਤੋਂ ਪੱਛੜੇ

Updated On: 

19 Sep 2025 10:51 AM IST

World Athletics Championships 2025: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਣ ਵਿੱਚ ਨਕਾਮ ਰਹੇ। ਨੀਰਜ ਚੋਪੜਾ 84.03 ਮੀਟਰ ਦਾ ਥ੍ਰੋਅ ਹੀ ਕਰ ਸਕੇ। ਪਾਕਿਸਤਾਨ ਦੇ ਅਰਸ਼ਦ ਨਦੀਮ ਵੀ ਫਲਾਪ ਸਾਬਿਤ ਹੋਏ। ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਸਨ। ਇਸ ਤੋਂ ਪਹਿਲਾਂ, 2023 ਵਿੱਚ ਬੁਡਾਪੇਸਟ ਵਿੱਚ ਹੋਈ ਆਖਰੀ ਵਰਲਡ ਚੈਂਪੀਅਨਸ਼ਿਪ ਵਿੱਚ, ਚੋਪੜਾ ਨੇ 88.17 ਮੀਟਰ ਦੇ ਜੈਵਲਿਨ ਥਰੋਅ ਨਾਲ ਗੋਲਡ ਮੈਡਲ ਜਿੱਤਿਆ ਸੀ।

Neeraj Chopra : ਨੀਰਜ ਚੋਪੜਾ-ਅਰਸ਼ਦ ਨਦੀਮ ਦੀ ਹਾਰ, ਸਚਿਨ ਯਾਦਵ 40 ਸੇਂਟੀਮੀਟਰ ਤੋਂ ਪੱਛੜੇ
Follow Us On

Neeraj Chopra World Athletics Championships 2025: ਓਲੰਪਿਕ ਗੋਲਡ ਮੈਡਲਿਸਟ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਹੁਤ ਹੀ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜਾਪਾਨ ਦੇ ਟੋਕੀਓ ਵਿੱਚ ਨੀਰਜ ਦਾ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ। ਉਹ 6ਵੇਂ ਸਥਾਨ ਤੇ ਵੀ ਨਹੀਂ ਪਹੁੰਚ ਪਾਏ। ਆਪਣੇ ਪਹਿਲੇ ਥ੍ਰੋਅ ਵਿੱਚ, ਨੀਰਜ ਚੋਪੜਾ ਨੇ 83.65 ਮੀਟਰ ਭਾਲਾ ਸੁੱਟਿਆ, ਦੂਜੇ ਥ੍ਰੋਅ ਵਿੱਚ 84.03 ਮੀਟਰ ਦੀ ਦੂਰੀ ਹੀ ਤੈਅ ਕਰ ਸਕੇ, ਉਨ੍ਹਾਂ ਦਾ ਤੀਜਾ ਥ੍ਰੋਅ ਖਰਾਬ ਰਿਹਾ, ਅਤੇ ਆਪਣੇ ਚੌਥੇ ਥ੍ਰੋਅ ਵਿੱਚ, ਉਹ ਸਿਰਫ 82.86 ਮੀਟਰ ਹੀ ਭਾਲਾ ਸੁੱਟ ਸਕੇ।। ਇਸ ਤਰ੍ਹਾਂ ਉਨ੍ਹਾਂ ਦਾ ਵਰਲਡ ਚੈਂਪੀਅਨਸ਼ਿਪ ਦਾ ਸਫਰ ਵੀ ਇੱਥੇ ਖਤਮ ਹੋ ਗਿਆ।

ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਦੂਜੇ ਜੈਵਲਿਨ ਥ੍ਰੋਅਰ, ਸਚਿਨ ਯਾਦਵ ਨੇ 86.27 ਮੀਟਰ ਦੀ ਦੂਰੀ ਤੈਅ ਕਰਕੇ ਨੀਰਜ ਚੋਪੜਾ ਨੂੰ ਪਛਾੜ ਦਿੱਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਦਾ ਪ੍ਰਦਰਸ਼ਨ ਵੀ ਮਾੜਾ ਰਿਹਾ। ਉਹ ਸਿਰਫ਼ 82.73 ਮੀਟਰ ਦਾ ਥਰੋਅ ਹੀ ਕਰ ਸਕੇ ਅਤੇ ਖੇਡ ਤੋਂ ਬਾਹਰ ਹੋ ਗਏ। ਨਦੀਮ ਵੀ ਟਾਪ-6 ਵਿੱਚ ਆਉਣ ਤੋਂ ਖੁੰਝ ਗਏ।

ਨੀਰਜ ਚੋਪੜਾ ਦਾ ਅਜਿਹਾ ਰਿਹਾ ਪ੍ਰਦਰਸ਼ਨ

ਨੀਰਜ ਚੋਪੜਾ ਨੇ ਆਪਣੇ ਪਹਿਲੇ ਥ੍ਰੋਅ ਵਿੱਚ 83.65 ਮੀਟਰ ਦੀ ਦੂਰੀ ਤੈਅ ਕੀਤੀ।

ਦੂਜਾ ਥ੍ਰੋਅ 84.03 ਮੀਟਰ ਰਿਹਾ।

ਨੀਰਜ ਨੇ ਤੀਜਾ ਥ੍ਰੋਅ ਫਾਊਲ ਕੀਤਾ

ਨੀਰਜ ਚੋਪੜਾ ਦੇ ਚੌਥੇ ਥ੍ਰੋਅ ਵਿੱਚ ਜੈਵਲਿਨ 82.86 ਮੀਟਰ ਦੂਰ ਗਿਆ।

ਨੀਰਜ ਚੋਪੜਾ ਦਾ ਪੰਜਵਾਂ ਥ੍ਰੋਅ ਵੀ ਫਾਊਲ ਰਿਹਾ।

ਸਚਿਨ ਯਾਦਵ ਨੇ ਦਿਖਾਇਆ ਦਮ

ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਦੂਜੇ ਜੈਵਲਿਨ ਥ੍ਰੋਅਰ, ਸਚਿਨ ਯਾਦਵ ਨੇ 86.27 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਿਆ। ਇਹ ਸਚਿਨ ਯਾਦਵ ਦਾ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ, ਜਿਸ ਨਾਲ ਉਹ ਚੌਥੇ ਸਥਾਨ ‘ਤੇ ਰਹੇ। ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿੱਲ ਜਿੱਤ ਲਿਆ।

ਵੈਲਕੌਟ ਬਣੇ ਚੈਂਪੀਅਨ

ਤ੍ਰਿਨੀਡਾਡ ਐਂਡ ਟੋਬੈਗੋ ਦੇ ਵੈਲਕੌਟ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ 88.16 ਮੀਟਰ ਦੇ ਥਰੋਅ ਨਾਲ ਜੈਵਲਿਨ ਸੁੱਟ ਕੇ ਇਹ ਖਿਤਾਬ ਹਾਸਿਲ ਕੀਤਾ। ਗ੍ਰੇਨਾਡਾ ਦੇ ਪੀਟਰਸ 87.38 ਮੀਟਰ ਦੇ ਥਰੋਅ ਨਾਲ ਦੂਜੇ ਨੰਬਰ ‘ਤੇ ਰਹੇ। ਅਮਰੀਕਾ ਦੇ ਕਰਟਿਸ ਥੌਮਸਨ ਨੇ 86.67 ਮੀਟਰ ਦੇ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਨੀਰਜ ਚੋਪੜਾ ਕੋਲ ਸੀ ਮੁੜ ਗੋਲਡ ਮੈਡਲ ਜਿੱਤਣ ਦਾ ਮੌਕਾ

ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਸਨ। ਇਸ ਤੋਂ ਪਹਿਲਾਂ, 2023 ਵਿੱਚ ਬੁਡਾਪੇਸਟ ਵਿੱਚ ਹੋਈ ਆਖਰੀ ਵਰਲਡ ਚੈਂਪੀਅਨਸ਼ਿਪ ਵਿੱਚ, ਚੋਪੜਾ ਨੇ 88.17 ਮੀਟਰ ਦੇ ਜੈਵਲਿਨ ਥਰੋਅ ਨਾਲ ਗੋਲਡ ਮੈਡਲ ਜਿੱਤਿਆ ਸੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਪਿੱਛੇ ਛੱਡ ਦਿੱਤਾ ਸੀ। ਨੀਰਜ ਕੋਲ ਲਗਾਤਾਰ ਦੂਜੀ ਵਾਰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਦਾ ਮੌਕਾ ਸੀ, ਪਰ ਬੇਹੱਦ ਮਾੜੇ ਪ੍ਰਦਰਸ਼ਨ ਤੋਂ ਬਾਅਦ ਉਹ ਮੁਕਾਬਲੇ ਤੋਂ ਬਾਹਰ ਹੋ ਗਏ ਹਨ।