ਕਤਰ ਜਿੱਤਣ ਮਗਰੋਂ ਆਪਣੇ ਕਲੱਬ ਵਾਪਿਸ ਮੁੜੇ ਲਿਓਨਲ ਮੈਸੀ ਨੇ ਪਹਿਲੇ ਹੀ ਮੈਚ ਵਿੱਚ ਕਰ ਦਿੱਤਾ ਗੋਲ

Published: 

14 Jan 2023 15:03 PM

ਪਿੱਛਲੀ 18 ਦਸੰਬਰ, 2022 ਨੂੰ ਖੇਡੇ ਗਏ ਫੁੱਟਬਾਲ ਵਿਸ਼ਵ ਕੱਪ- ਕਤਰ ਵਿੱਚ ਖੇਡੇ ਗਏ ਫਾਈਨਲ ਮੈਚ 'ਚ ਪੇਨਲਟੀ ਸ਼ੂਟਆਊਟ ਰਾਹੀਂ ਫ਼੍ਰਾਂਸ ਦੀ ਟੀਮ 'ਤੇ 4-2 ਦੇ ਸਕੋਰ ਨਾਲ ਜਿੱਤ ਦਰਜ ਕਰਨ ਮਗਰੋਂ ਲਿਓਨਲ ਮੈਸੀ ਪਹਿਲੀ ਵਾਰ ਖੇਡੇ ਆਪਣੀ ਹੋਮ ਟੀਮ ਵਾਸਤੇ

ਕਤਰ ਜਿੱਤਣ ਮਗਰੋਂ ਆਪਣੇ ਕਲੱਬ ਵਾਪਿਸ ਮੁੜੇ ਲਿਓਨਲ ਮੈਸੀ ਨੇ ਪਹਿਲੇ ਹੀ ਮੈਚ ਵਿੱਚ ਕਰ ਦਿੱਤਾ ਗੋਲ
Follow Us On

ਕਤਰ ਵਿੱਚ ਖੇਡੇ ਗਏ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਫ਼੍ਰਾਂਸ ‘ਤੇ ਜਿੱਤ ਦਰਜ ਕਰਦੇ ਹੋਏ ਅਰਜੇਂਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਤੋਂ ਬਾਅਦ ਪਹਿਲੀ ਵਾਰੀ ਮੈਦਾਨ ‘ਤੇ ਉੱਤਰੇ ਲਿਓਨਲ ਮੈਸੀ ਨੇ ਵਾਪਿਸ ਆਉਂਦੇ ਸਾਰ ਹੀ ਗੋਲ ਕਰ ਦਿੱਤਾ। ਪੇਰਿਸ ਸੇਂਟ ਜਰਮੈਨ ਦੀ ਐਂਜਰਸ ਟੀਮ ‘ਤੇ 2-0 ਨਾਲ ਜਿੱਤ ਦਰਜ ਕਰਨ ਵਿੱਚ ਲਿਓਨਲ ਮੈਸੀ ਨੇ ਨਾ ਸਿਰਫ਼ ਗੋਲ ਕਿੱਤਾ ਬਲਕਿ ਆਪਣੀ ਟੀਮ ਵਾਸਤੇ ਪਹਿਲਾ ਗੋਲ ਕਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ।

ਲਿਓਨਲ ਮੈਸੀ ਨੇ ਮੈਚ ਦੇ 72ਵੇਂ ਮਿੰਟ ਵਿੱਚ-ਵਿੱਚ ਹੀ ਇੱਕ ਬੇਹੱਦ ਅਸਾਨ ਗੋਲ ਕਿੱਤਾ

ਲਿਓਨਲ ਮੈਸੀ ਦਰਅਸਲ ਕਤਰ ਵਿੱਚ ਖੇਡੇ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਫ਼੍ਰਾਂਸ ਨੂੰ ਪੇਨਲਟੀ ਸ਼ੂਟਆਊਟ ਵਿੱਚ 4-2 ਤੋਂ ਹਰਾਉਣ ਮਗਰੋਂ ਕਰੀਬ ਚਾਰ ਹਫ਼ਤੇ ਬਾਅਦ ਆਪਣੇ ਕਲੱਬ ਲਈ ਖੇਡੇ ਸਨ। ਉਹਨਾਂ ਨੇ 5 ਮਿੰਟ ਦੇ ਅੰਦਰ-ਅੰਦਰ ਹੀ ਆਪਣੀ ਰਫਤਾਰ ਦਾ ਜਲਵਾ ਵਿਖਾ ਦਿੱਤਾ ਸੀ।ਲਿਓਨਲ ਮੈਸੀ ਨੇ ਆਪਣੇ ਸਾਥੀ ਖਿਡਾਰੀ ਮੁਕੀਲੇ ਨੂੰ ਪਾਸ ਦਿੱਤਾ, ਜਿਸ ਦੇ ਕ੍ਰਾਸ ‘ਤੇ ਇੱਕ ਹੋਰ ਖਿਡਾਰੀ ਹਉਗੇ ਇਕੀਤਾਕ ਨੇ ਗੋਲ ਕਰਕੇ ਪੀਐਸਜੀ ਨੂੰ ਸ਼ੁਰੂ ‘ਚ ਹੀ ਅੱਗੇ ਵਧਣ ਵਿੱਚ ਮੱਦਦ ਕੀਤੀ। ਲਿਓਨਲ ਮੈਸੀ ਨੇ ਮੈਚ ਦੇ 72ਵੇਂ ਮਿੰਟ ਵਿੱਚ-ਵਿੱਚ ਹੀ ਇੱਕ ਬੇਹੱਦ ਅਸਾਨ ਗੋਲ ਕਰ ਕਿੱਤਾ।

ਬ੍ਰਾਜ਼ੀਲ ਦੇ ਮਹਾਨ ਦਿਵੰਗਤ ਖਿਡਾਰੀ ਪੇਲੇ ਨੂੰ ਭੇਂਟ ਕੀਤੀ ਸ਼ਰਧਾਂਜਲੀ

ਹਾਲਾਂਕਿ, ਪੀਐਸਜੀ ਸਭ ਤੋਂ ਪਿੱਛੇ ਚੱਲ ਰਹੇ ਐਂਜਰਸ ਤੋਂ 2-0 ਦੇ ਸਕੋਰ ਨਾਲ ਜਿੱਤ ਗਿਆ ਹੋਵੇ, ਪਰ ਉਸ ਦਾ ਪ੍ਰਦਰਸ਼ਨ ਇੰਨਾਂ ਵਧੀਆ ਨਹੀਂ ਰਿਹਾ। ਟੀਮ ਆਪਣੇ ਸਟਾਰ ਫਾਰਵਰਡ ਖਿਡਾਰੀ ਮਬਾਪੇ ਤੋਂ ਬਿਨਾਂ ਹੀ ਖੇਡ ਰਹਿ ਸੀ। ਮਬਾਪੇ ਅਸਲ ਵਿੱਚ ਛੁੱਟੀ ਤੇ ਚੱਲ ਰਹੇ ਹਨ। ਮੈਚ ਤੋਂ ਪਹਿਲਾਂ ਪ੍ਰੇਕਟਿਸ ਦੇ ਵੇਲੇ ਪੀਐਸਜੀ ਦੇ ਖਿਡਾਰੀਆਂ ਨੇ ਬ੍ਰਾਜ਼ੀਲ ਦੇ ਮਹਾਨ ਦਿਵੰਗਤ ਖਿਡਾਰੀ ਪੇਲੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਫ਼ੋਟੋ ਵਾਲੀ ਟੀ-ਸ਼ਰਟ ਪਾਈ। ਲੀਗ -1 ਵਿੱਚ ਪੀਐਸਜੀ ਤੋਂ ਬਾਅਦ ਦੂਸਰੀ ਥਾਂ ਤੇ ਮੋਜੂਦ ਲੈਂਸ ਟੀਮ ਨੇ ਸਟ੍ਰਾਸਬਰਗ ਟੀਮ ਨਾਲ 2-2 ਤੋਂ ਡਰਾ ਖੇਡਿਆ। ਲੇਂਸ ਟੀਮ ਨੇ ਪਿੱਛਲੇ ਮੈਚ ਵਿੱਚ ਪੀਐਸਜੀ ਨੂੰ ਹਰਾ ਦਿੱਤਾ ਸੀ।