Photoe: twitter @vaibhavUP65
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ 12 ਮਿੰਨੀ
ਖੇਲੋ ਇੰਡੀਆ ਸੈਂਟਰ (Khelo India Centre) ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ। ਕੇਂਦਰੀ ਖੇਡ ਮੰਤਰਾਲਾ ਇਸ ਪ੍ਰਸਤਾਵ ‘ਤੇ ਕੰਮ ਕਰ ਰਿਹਾ ਹੈ। ਇਸ ਨੂੰ ਜਲਦੀ ਹੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਜੇਕਰ ਕੇਂਦਰ ਸਰਕਾਰ ਵੱਲੋਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਸਰਕਾਰ ਵੱਲੋਂ ਹਰੇਕ ਕੇਂਦਰ ਨੂੰ 5 ਲੱਖ ਸਾਲਾਨਾ ਗ੍ਰਾਂਟ ਵੀ ਮਿਲੇਗੀ।
ਇਨ੍ਹਾਂ ਸੈਂਟਰਾਂ ਦੇ ਖੁੱਲ੍ਹਣ ਤੋਂ ਬਾਅਦ ਸ਼ਹਿਰ ਵਿੱਚ ਖਿਡਾਰੀਆਂ ਨੂੰ ਕੋਚਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਕੇਂਦਰਾਂ ਰਾਹੀਂ ਬੱਚਿਆਂ ਨੂੰ
ਰਵਾਇਤੀ ਖੇਡਾਂ ਨਾਲ ਜੋੜਿਆ ਜਾਵੇਗਾ।
ਕਿਹੜੀਆਂ ਥਾਵਾਂ ਤੇ ਖੁੱਲ੍ਹਣਗੇ ਮਿੰਨੀ ਖੇਲੋ ਇੰਡੀਆ ਕੇਂਦਰ
ਚੰਡੀਗੜ੍ਹ ਵੱਲੋਂ ਕੇਂਦਰ ਨੂੰ ਭੇਜੇ ਪ੍ਰਸਤਾਵ ਅਨੁਸਾਰ ਲੇਕ
ਸਪੋਰਟਸ ਕੰਪਲੈਕਸ ਵਿਖੇ ਤੀਰਅੰਦਾਜ਼ੀ, 56 ਸਪੋਰਟਸ ਕੰਪਲੈਕਸ ਵਿਖੇ ਬਾਕਸਿੰਗ, 43 ਸਪੋਰਟਸ ਕੰਪਲੈਕਸ ਵਿਖੇ ਗਤਕਾ, ਸੈਕਟਰ 34 ਵਿਖੇ ਜੂਡੋ ਸੈਂਟਰ, ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਖੋ-ਖੋ, ਕਬੱਡੀ, ਵਾਲੀਬਾਲ ਅਤੇ ਵੇਟ ਲਿਫਟਿੰਗ ਪ੍ਰਸ਼ਾਸਨ, ਸੈਕਟਰ 7 ਸਪੋਰਟਸ ਕੰਪਲੈਕਸ ਵਿੱਚ ਮੱਲਖੰਬ, ਸੈਕਟਰ 43 ਵਿੱਚ ਸਕੁਐਸ਼ ਲਈ ਮਿੰਨੀ ਖੇਲੋ ਇੰਡੀਆ ਸੈਂਟਰ, ਸੈਕਟਰ 23 ਵਿੱਚ ਤੈਰਾਕੀ ਅਤੇ ਮਨੀਮਾਜਰਾ ਸਪੋਰਟਸ ਕੰਪਲੈਕਸ ਵਿੱਚ ਕੁਸ਼ਤੀ ਦੇ ਕੇਂਦਰ ਖੋਲ੍ਹੇ ਜਾਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ