ਓਲੰਪਿਕ ਤੋਂ ਵਾਪਸ ਆਈ ਹਾਕੀ ਟੀਮ ਨੂੰ ਛੱਡ ਡੌਲੀ ਚਾਹਵਾਲਾ ਨਾਲ ਸੈਲਫੀ ਲੈਣ ਲਈ ਟੁੱਟ ਪਏ ਲੋਕ
Dolly Chaiwala: ਬਿਲ ਗੇਟਸ ਨੂੰ ਚਾਹ ਪਿਲਾਉਣ ਤੋਂ ਬਾਅਦ ਡੌਲੀ ਦਾ ਆਤਮਵਿਸ਼ਵਾਸ ਇੰਨਾ ਵੱਧ ਗਿਆ ਕਿ ਹੁਣ ਉਹ ਆਪਣੇ ਆਪ ਨੂੰ ਨਾਗਪੁਰ ਦਾ ਵੱਡਾ ਚਾਹ ਵੇਚਣ ਵਾਲਾ ਸਮਝਣ ਲੱਗ ਪਿਆ ਹੈ। ਹੁਣ ਡੌਲੀ ਦਾ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹੱਥਾਂ ਦੀ ਬਣੀ ਚਾਹ ਪਰੋਸਣਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਡਾਲੀ ਦੇ ਚਾਹ ਬਣਾਉਣ ਦੇ ਤਰੀਕੇ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ।
ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ 2021 ਵਿੱਚ ਓਲੰਪਿਕ ਪੋਡੀਅਮ ਵਿੱਚ ਵਾਪਸੀ ਕੀਤੀ ਅਤੇ ਪਿਛਲੇ ਮਹੀਨੇ ਪੈਰਿਸ ਖੇਡਾਂ ਵਿੱਚ ਇਸ ਕਾਰਨਾਮੇ ਨੂੰ ਦੁਹਰਾਇਆ, ਪਰ ਉਸ ਟੀਮ ਦੇ ਕੁਝ ਮੈਂਬਰ ਹਵਾਈ ਅੱਡੇ ‘ਤੇ ਉਸ ਵੇਲ੍ਹੇ ਸ਼ਰਮਿੰਦਾ ਹੋ ਗਏ ਜਦੋਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਇੰਟਰਨੈੱਟ ਸਟਾਰ ਡੌਲੀ ਚਾਹਵਾਲਾ ਨਾਲ ਸੈਲਫੀ ਲੈਣ ਲਈ ਲੋਕ ਦੌੜ ਰਹੇ ਸਨ ਅਤੇ ਲੰਬੀ ਲਾਈਨ ਵਿੱਚ ਲੱਗੇ ਸਨ। ਭਾਰਤ ਦੇ ਮਿਡਫੀਲਡਰ ਹਾਰਦਿਕ ਸਿੰਘ ਨੇ ਯੂਟਿਊਬ ਪੋਡਕਾਸਟ ‘ਤੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਪਲ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਮਿੰਦਾ ਕਰ ਦਿੱਤਾ।
ਓਲੰਪਿਕ ਤੋਂ ਵਾਪਸ ਆਈ ਟੀਮ ਖੜ੍ਹੀ ਸੀ
ਭਾਰਤ ਦੇ ਮਿਡਫੀਲਡਰ ਹਾਰਦਿਕ ਸਿੰਘ ਨੇ ਕਿਹਾ, ‘ਮੈਂ ਏਅਰਪੋਰਟ ‘ਤੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ। ਹਰਮਨਪ੍ਰੀਤ (ਸਿੰਘ), ਮੈਂ, ਮਨਦੀਪ (ਸਿੰਘ); ਅਸੀਂ 5-6 ਜਣੇ ਸੀ। ਡੌਲੀ ਚਾਹਵਾਲਾ ਵੀ ਉੱਥੇ ਮੌਜੂਦ ਸੀ। ਲੋਕ ਉਸ ਨਾਲ ਫੋਟੋ ਖਿਚਵਾ ਰਹੇ ਸਨ ਅਤੇ ਸਾਨੂੰ ਪਛਾਣ ਨਹੀਂ ਪਾ ਰਹੇ ਸਨ। ਅਸੀਂ ਇੱਕ ਦੂਜੇ ਨੂੰ ਦੇਖਣ ਲੱਗੇ। ਭਾਰਤ ਨੇ ਪੈਰਿਸ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਟੋਕੀਓ ਵਿੱਚ ਜਿੱਤੇ ਕਾਂਸੀ ਦੇ ਤਗ਼ਮੇ ਨੂੰ ਬਰਕਰਾਰ ਰੱਖਿਆ ਸੀ, ਜਿਸ ਨਾਲ ਭਾਰਤ ਦੇ ਸ਼ਾਨਦਾਰ ਓਲੰਪਿਕ ਹਾਕੀ ਇਤਿਹਾਸ ਵਿੱਚ ਇੱਕ ਹੋਰ ਤਗ਼ਮਾ ਜੁੜ ਗਿਆ।
Fans Clicked Selfies with ‘Dolly Chaiwala’ Ignoring Indian Men’s Hockey Team Stars at Airport, Reveals Midfielder Hardik Singh (Watch Video)#HardikSingh | #DollyChaiwalahttps://t.co/U6z909XM2h
— LatestLY (@latestly) September 27, 2024
ਇਹ ਵੀ ਪੜ੍ਹੋ
ਕੌਣ ਹੈ ਡੌਲੀ ਚਾਹਵਾਲਾ?
ਡੌਲੀ ਚਾਹਵਾਲਾ ਚਾਹ ਬਣਾਉਣ ਦੇ ਆਪਣੇ ਅਜੀਬ ਤਰੀਕੇ ਲਈ ਇੰਟਰਨੈੱਟ ‘ਤੇ ਕਾਫੀ ਮਸ਼ਹੂਰ ਹੈ। ਬਹੁਤ ਹੀ ਅਨੋਖੇ ਅੰਦਾਜ਼ ਵਿੱਚ ਚਾਹ ਬਣਾਉਣ ਅਤੇ ਪਰੋਸਣ ਕਾਰਨ ਪ੍ਰਸ਼ੰਸਕ ਡੌਲੀ ਚਾਹਵਾਲਾ ਨੂੰ ਬਹੁਤ ਪਸੰਦ ਕਰਦੇ ਹਨ। ਡੌਲੀ ਚਾਹਵਾਲਾ ਰਾਤੋ-ਰਾਤ ਸਟਾਰ ਬਣ ਗਿਆ ਜਦੋਂ ਉਸਨੇ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਬਿਲ ਗੇਟਸ ਨੂੰ ਚਾਹ ਪਰੋਸ ਪਿਆਈ। ਇਹ ਵਾਕਿਆ ਉਦੋਂ ਦਾ ਹੈ, ਜਦੋਂ ਬਿਲ ਗੇਟਸ ਇਸ ਸਾਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੇਬ੍ਰੇਸ਼ਨ ਲਈ ਭਾਰਤ ਆਏ ਸਨ। ਡੌਲੀ ਚਾਹਵਾਲਾ ਨੇ ਬਿਲ ਗੇਟਸ ਵਰਗੀ ਮਸ਼ਹੂਰ ਹਸਤੀ ਨੂੰ ਚਾਹ ਪਰੋਸ ਕੇ ਕਾਫੀ ਚਰਚਾ ਲੁੱਟੀ ਸੀ। ਡੌਲੀ ਚਾਹਵਾਲਾ ਦਾ ਅਸਲੀ ਨਾਂ ਸੁਨੀਲ ਪਾਟਿਲ ਹੈ।