Asian Games 2023: ਭਾਰਤ ਨੇ ਏਸ਼ੀਆਡ 'ਚ ਪਹਿਲੀ ਵਾਰ ਜਿੱਤੇ 100 ਤਗਮੇ, ਮਹਿਲਾ ਕਬੱਡੀ 'ਚ ਜਿੱਤਿਆ ਸੋਨ ਤਗ਼ਮਾ | India won 100 medals for first time in Asian Games know in Punjabi Punjabi news - TV9 Punjabi

Asian Games 2023: ਭਾਰਤ ਨੇ ਏਸ਼ੀਆਡ ‘ਚ ਪਹਿਲੀ ਵਾਰ ਜਿੱਤੇ 100 ਤਗਮੇ, ਮਹਿਲਾ ਕਬੱਡੀ ਦਾ ਗੋਲਡ ‘ਤੇ ਕਬਜ਼ਾ

Updated On: 

07 Oct 2023 08:57 AM

Asian Games Live Updates Day 14: ਭਾਰਤ ਨੇ ਕਬੱਡੀ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ 100 ਮੈਡਲਾਂ ਦਾ ਟੀਚਾ ਵੀ ਹਾਸਲ ਕਰ ਲਿਆ।

Asian Games 2023: ਭਾਰਤ ਨੇ ਏਸ਼ੀਆਡ ਚ ਪਹਿਲੀ ਵਾਰ ਜਿੱਤੇ 100 ਤਗਮੇ, ਮਹਿਲਾ ਕਬੱਡੀ ਦਾ ਗੋਲਡ ਤੇ ਕਬਜ਼ਾ
Follow Us On

Asian Games 2023: 19ਵੀ ਏਸ਼ਿਆਈ ਖੇਡਾਂ ਦੇ 14ਵੇਂ ਦਿਨ ਤੀਰਅੰਦਾਜ਼ੀ ਵਿੱਚ 2 ਸੋਨ ਅਤੇ 1 ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਹੁਣ ਭਾਰਤ ਨੇ ਕਬੱਡੀ ਵਿੱਚ ਵੀ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਨਾਲ ਉਸ ਨੇ 100 ਮੈਡਲਾਂ ਦਾ ਟੀਚਾ ਵੀ ਹਾਸਲ ਕਰ ਲਿਆ।

ਭਾਰਤ ਨੇ ਮਹਿਲਾ ਕਬੱਡੀ ‘ਚ ਜਿੱਤਿਆ ਸੋਨ ਤਗਮਾ

ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਮਹਿਲਾ ਕਬੱਡੀ ਦੇ ਫਾਈਨਲ ਮੈਚ ਵਿੱਚ ਚੀਨੀ ਤਾਈਪੇ ਦੀ ਟੀਮ ਨੂੰ 26-25 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਇਸ ਏਸ਼ੀਆਈ ਖੇਡਾਂ ਵਿੱਚ ਆਪਣੇ ਤਗਮਿਆਂ ਦਾ ਸੈਂਕੜਾ ਵੀ ਪੂਰਾ ਕਰ ਲਿਆ ਹੈ।

ਭਾਰਤ ਨੇ ਪੁਰਸ਼ਾਂ ਦੀ ਤੀਰਅੰਦਾਜ਼ੀ ‘ਚ ਸੋਨ ਤੇ ਚਾਂਦੀ ਜਿੱਤਿਆ ਤਗ਼ਮਾ

ਭਾਰਤ ਨੇ ਪੁਰਸ਼ਾਂ ਦੀ ਤੀਰਅੰਦਾਜ਼ੀ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਗਮੇ ਜਿੱਤੇ ਹਨ। ਪੁਰਸ਼ਾਂ ਦੀ ਤੀਰਅੰਦਾਜ਼ੀ ਵਿਅਕਤੀਗਤ ਦਾ ਫਾਈਨਲ ਮੈਚ ਭਾਰਤ ਦੇ ਦੋ ਖਿਡਾਰੀਆਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਦੇ ਓਜਸ ਪ੍ਰਵੀਨ ਨੇ ਗੋਲਡ ਅਤੇ ਅਭਿਸ਼ੇਕ ਵਰਮਾ ਨੇ ਚਾਂਦੀ ਦਾ ਤਮਗਾ ਜਿੱਤਿਆ। ਇਹ ਭਾਰਤ ਦਾ 98ਵਾਂ ਅਤੇ 99ਵਾਂ ਤਮਗਾ ਹੈ।

ਭਾਰਤ ਨੇ ਤੀਰਅੰਦਾਜ਼ੀ ਵਿੱਚ ਇੱਕ ਹੋਰ ਸੋਨਾ ਜਿੱਤਿਆ

ਜੋਤੀ ਸੁਰੇਖਾ ਨੇ ਤੀਰਅੰਦਾਜ਼ੀ ਵਿੱਚ ਕੋਰੀਆ ਦੀ ਚਾਵੋਨ ਸੋ ਨੂੰ 149-145 ਦੇ ਫਰਕ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ 2023 ਵਿੱਚ ਜੋਤੀ ਸੁਰੇਖਾ ਦਾ ਇਹ ਤੀਜਾ ਸੋਨ ਤਗ਼ਮਾ ਵੀ ਹੈ। ਜੋਤੀ ਸੁਰੇਖਾ ਦੇ ਸੋਨ ਤਗਮੇ ਨਾਲ ਭਾਰਤ ਦੇ ਕੁੱਲ ਤਗਮੇ ਦੀ ਗਿਣਤੀ ਹੁਣ 97 ਹੋ ਗਈ ਹੈ। ਇਹ ਭਾਰਤ ਦਾ 23ਵਾਂ ਸੋਨ ਤਗਮਾ ਹੈ।

IND ਬਨਾਮ AFG ‘ਚ ਗੋਲਡ ਮੈਡਲ ਮੈਚ

ਕ੍ਰਿਕਟ ਦਾ ਸੀਜ਼ਨ ਚੱਲ ਰਿਹਾ ਹੈ। ਦੂਜੇ ਪਾਸੇ ਵਿਸ਼ਵ ਕੱਪ ਦੇ ਮੈਚ ਖੇਡੇ ਜਾ ਰਹੇ ਹਨ। ਅਤੇ, ਇੱਥੇ ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਲਈ ਅਫ਼ਗਾਨਿਸਤਾਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਨੇ ਮਹਿਲਾ ਕ੍ਰਿਕਟ ਵਿੱਚ ਸੋਨ ਤਮਗਾ ਜਿੱਤਿਆ ਸੀ।

Exit mobile version