CWG 2030: ਭਾਰਤ ਨੂੰ ਮਿਲੀ ਕਾਮਨਵੈਲਥ ਗੇਮਸ ਦੀ ਮੇਜ਼ਬਾਨੀ, ਅਹਿਮਦਾਬਾਦ ਵਿੱਚ ਹੋਵੇਗਾ ਆਯੋਜਨ

Updated On: 

26 Nov 2025 19:14 PM IST

Commonwealth Games 2030: ਖੇਡਾਂ ਦੀ ਦੁਨੀਆ ਵਿੱਚ ਭਾਰਤ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। 2030 ਰਾਸ਼ਟਰਮੰਡਲ ਖੇਡਾਂ ਅਹਿਮਦਾਬਾਦ ਵਿੱਚ ਹੋਣਗੀਆਂ। ਇਹ ਦੂਜੀ ਵਾਰ ਹੋਵੇਗਾ ਜਦੋਂ ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਹੋਣਗੀਆਂ। ਹਿਮਦਾਬਾਦ ਦੀ ਮੇਜ਼ਬਾਨੀ ਦਾ ਇੱਕ ਵੱਡਾ ਕਾਰਨ ਇਸਦਾ ਸ਼ਾਨਦਾਰ ਬੁਨਿਆਦੀ ਢਾਂਚਾ, ਪ੍ਰਸ਼ਾਸਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਮੁੱਲਾਂ ਨਾਲ ਮੇਲ-ਜੋਲ ਸੀ।

CWG 2030: ਭਾਰਤ ਨੂੰ ਮਿਲੀ ਕਾਮਨਵੈਲਥ ਗੇਮਸ ਦੀ ਮੇਜ਼ਬਾਨੀ, ਅਹਿਮਦਾਬਾਦ ਵਿੱਚ ਹੋਵੇਗਾ ਆਯੋਜਨ
Follow Us On

Commonwealth Games 2030: ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਸ਼ਟਰਮੰਡਲ ਖੇਡਾਂ ਦੇ ਕਾਰਜਕਾਰੀ ਬੋਰਡ ਨੇ ਇੱਕ ਮਹੱਤਵਪੂਰਨ ਐਲਾਨ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ 2030 ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਹੋਣਗੀਆਂ। ਇਹ ਖੇਡਾਂ ਅਹਿਮਦਾਬਾਦ ਵਿੱਚ ਹੋਣਗੀਆਂ। 2010 ਵਿੱਚ, ਰਾਸ਼ਟਰਮੰਡਲ ਖੇਡਾਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਸਨ। ਨਾਈਜੀਰੀਆ ਦੀ ਰਾਜਧਾਨੀ, ਅਬੂਜਾ, ਵੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਦੌੜ ਵਿੱਚ ਸੀ, ਪਰ ਅਹਿਮਦਾਬਾਦ ਨੇ ਇਸਨੂੰ ਪਛਾੜ ਦਿੱਤਾ ਹੈ। ਅਹਿਮਦਾਬਾਦ ਦੀ ਮੇਜ਼ਬਾਨੀ ਦਾ ਇੱਕ ਵੱਡਾ ਕਾਰਨ ਇਸਦਾ ਸ਼ਾਨਦਾਰ ਬੁਨਿਆਦੀ ਢਾਂਚਾ, ਪ੍ਰਸ਼ਾਸਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਮੁੱਲਾਂ ਨਾਲ ਮੇਲ-ਜੋਲ ਸੀ।

ਰਾਸ਼ਟਰਮੰਡਲ ਖੇਡਾਂ ਦੇ 100 ਸਾਲ ਹੋਣਗੇ ਪੂਰੇ

ਭਾਰਤ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਬਹੁਤ ਹੀ ਖਾਸ ਹੋਵੇਗਾ, ਕਿਉਂਕਿ ਸਾਲ 2030 ਇਨ੍ਹਾਂ ਖੇਡਾਂ ਨੂੰ 100 ਸਾਲ ਹੋ ਜਾਣਗੇ। ਰਾਸ਼ਟਰਮੰਡਲ ਖੇਡਾਂ ਪਹਿਲੀ ਵਾਰ 1930 ਵਿੱਚ ਕੈਨੇਡਾ ਦੇ ਹੈਮਿਲਟਨ ਵਿੱਚ ਹੋਈਆਂ ਸਨ। ਭਾਰਤ ਤੋਂ ਪਹਿਲਾਂ ਇਨ੍ਹਾਂ ਖੇਡਾ ਦਾ ਆਯੋਜਨ 2026 ਵਿੱਚ ਗਲਾਸਗੋ ਵਿੱਚ ਹੋਵੇਗਾ। ਇਨ੍ਹਾਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਅਹਿਮਦਾਬਾਦ ਵਿੱਚ ਹੋਣ ਵਾਲੀਆਂ ਆਉਣ ਵਾਲੀਆਂ ਖੇਡਾਂ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਵਧਾਏਗਾ।

2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ

ਦਿੱਲੀ ਵਿੱਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਸੀ। ਭਾਰਤ 101 ਮੈਡਲਸ ਨਾਲ ਦੂਜੇ ਸਥਾਨ ‘ਤੇ ਰਿਹਾ। ਭਾਰਤ ਨੇ ਆਪਣੀ ਮੁਹਿੰਮ ਦੌਰਾਨ 38 ਸੋਨ, 27 ਚਾਂਦੀ ਅਤੇ 36 ਕਾਂਸੀ ਦੇ ਤਗਮੇ ਜਿੱਤੇ ਸਨ।