IND vs AUS: ਬੁਮਰਾਹ-ਆਕਾਸ਼ਦੀਪ ਨੇ ਟਾਲਿਆ ਫਾਲੋਆਨ, ਵਿਰਾਟ-ਗੰਭੀਰ ਨੇ ਗਾਬਾ ‘ਚ ਇੰਝ ਮਨਾਇਆ ਜਸ਼ਨ

Updated On: 

17 Dec 2024 13:48 PM

IND vs AUS Gaba Test Match:ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ 'ਚ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਦੀਆਂ 443 ਦੌੜਾਂ ਦੇ ਜਵਾਬ ਵਿੱਚ ਭਾਰਤੀ ਬੱਲੇਬਾਜ਼ੀ ਫਲਾਪ ਸਾਬਤ ਹੋਈ। ਪਹਿਲੀ ਪਾਰੀ 'ਚ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 252 ਦੌੜਾਂ ਬਣਾ ਲਈਆਂ ਸਨ ਅਤੇ ਵੱਡੀ ਗੱਲ ਇਹ ਹੈ ਕਿ ਟੀਮ ਇੰਡੀਆ ਨੇ ਫਾਲੋਆਨ ਨੂੰ ਟਾਲ ਦਿੱਤਾ ਹੈ।

IND vs AUS: ਬੁਮਰਾਹ-ਆਕਾਸ਼ਦੀਪ ਨੇ ਟਾਲਿਆ ਫਾਲੋਆਨ, ਵਿਰਾਟ-ਗੰਭੀਰ ਨੇ ਗਾਬਾ ਚ ਇੰਝ ਮਨਾਇਆ ਜਸ਼ਨ

ਬੁਮਰਾਹ-ਆਕਾਸ਼ਦੀਪ ਨੇ ਟਾਲਿਆ ਫਾਲੋਆਨ

Follow Us On

ਗਾਬਾ ਟੈਸਟ ‘ਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਵੱਡਾ ਝਟਕਾ ਦਿੰਦੇ ਹੋਏ ਚੌਥੇ ਦਿਨ ਫਾਲੋਆਨ ਟਾਲ ਦਿੱਤਾ। ਕੇਐਲ ਰਾਹੁਲ ਅਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਬੁਮਰਾਹ ਅਤੇ ਆਕਾਸ਼ਦੀਪ ਨੇ ਆਖਰੀ ਵਿਕਟ ਲਈ 39 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਇੰਡੀਆ ਨੂੰ ਫਾਲੋਆਨ ਤੋਂ ਬਚਾਇਆ। ਟੀਮ ਇੰਡੀਆ ਨੂੰ 13 ਸਾਲ ਬਾਅਦ ਫਾਲੋਆਨ ਦਾ ਖਤਰਾ ਸੀ। 2011 ‘ਚ ਇੰਗਲੈਂਡ ਨੇ ਭਾਰਤੀ ਟੀਮ ਨੂੰ ਫਾਲੋਆਨ ਦਿੱਤਾ ਸੀ ਪਰ ਆਕਾਸ਼ਦੀਪ ਅਤੇ ਬੁਮਰਾਹ ਨੇ ਟੀਮ ਇੰਡੀਆ ਨੂੰ 245 ਦੌੜਾਂ ਦੇ ਸਕੋਰ ਤੱਕ ਪਹੁੰਚਾ ਕੇ ਫਾਲੋਆਨ ਟਾਲ ਦਿੱਤਾ।

ਗੰਭੀਰ-ਵਿਰਾਟ ਨੇ ਮਨਾਇਆ ਜਸ਼ਨ

ਚੌਥੇ ਦਿਨ ਦੇ ਆਖਰੀ ਓਵਰ ‘ਚ ਜਿਵੇਂ ਹੀ ਆਕਾਸ਼ਦੀਪ ਨੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਦੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਦਾ ਸਕੋਰ 245 ਦੌੜਾਂ ‘ਤੇ ਪਹੁੰਚਾਇਆ ਤਾਂ ਭਾਰਤੀ ਡਰੈਸਿੰਗ ਰੂਮ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਵਿਰਾਟ ਕੋਹਲੀ ਨੇ ਜੋਸ਼ ਨਾਲ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਮੁੱਖ ਕੋਚ ਗੌਤਮ ਗੰਭੀਰ ਵੀ ਕਾਫੀ ਖੁਸ਼ ਨਜ਼ਰ ਆਏ ਅਤੇ ਤਾੜੀਆਂ ਨਾਲ ਤਾਰੀਫ ਕੀਤੀ। ਇਸ ਤੋਂ ਬਾਅਦ ਆਕਾਸ਼ਦੀਪ ਨੇ ਵੀ ਪੈਟ ਕਮਿੰਸ ਦੀ ਗੇਂਦ ‘ਤੇ ਲੰਬਾ ਛੱਕਾ ਜੜਿਆ ਅਤੇ ਫਿਰ ਤਾਂ ਵਿਰਾਟ ਕੋਹਲੀ ਦੀ ਖੁਸ਼ੀ ਦੇਖਣ ਯੋਗ ਸੀ।

ਫਿਰ ਨਾਕਾਮ ਰਹੇ ਭਾਰਤੀ ਬੱਲੇਬਾਜ਼

ਐਡੀਲੇਡ ਟੈਸਟ ਦੀ ਤਰ੍ਹਾਂ ਗਾਬਾ ‘ਚ ਵੀ ਭਾਰਤੀ ਟੀਮ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਨਾਲ ਅਸਫਲ ਰਹੀ। ਯਸ਼ਸਵੀ ਜੈਸਵਾਲ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਗਿੱਲ ਨੇ ਸਿਰਫ਼ ਇੱਕ ਦੌੜ ਬਣਾਈ। ਵਿਰਾਟ ਕੋਹਲੀ ਨੇ 3 ਦੌੜਾਂ ਦਾ ਯੋਗਦਾਨ ਦਿੱਤਾ। ਪੰਤ ਨੇ 9 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਦਾ ਬੁਰਾ ਦੌਰ ਖਤਮ ਨਹੀਂ ਹੋ ਰਿਹਾ ਅਤੇ ਕਪਤਾਨ ਸਿਰਫ 10 ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ ਵੀ 16 ਦੌੜਾਂ ਦਾ ਹੀ ਯੋਗਦਾਨ ਪਾ ਸਕੇ।

ਰਾਹੁਲ-ਜਡੇਜਾ ਨੇ ਬਚਾਈ ਇੱਜਤ

ਸਿਰਫ਼ ਕੇਐਲ ਰਾਹੁਲ ਅਤੇ ਰਵਿੰਦਰ ਜਡੇਜਾ ਨੇ ਹੀ ਟੀਮ ਇੰਡੀਆ ਦੀ ਇੱਜ਼ਤ ਬਚਾਈ। ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 139 ਗੇਂਦਾਂ ‘ਚ 84 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 123 ਗੇਂਦਾਂ ‘ਤੇ 77 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ 115 ਗੇਂਦਾਂ ‘ਚ 67 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਇੰਡੀਆ ਦੇ ਸਕੋਰ ਨੂੰ ਕਿਸੇ ਤਰ੍ਹਾਂ 200 ਤੋਂ ਪਾਰ ਪਹੁੰਚਾਇਆ।

Exit mobile version