ਮਿਕੀ ਆਰਥਰ ਨੂੰ ਮੁੜ ਪਾਕਿਸਤਾਨ ਕ੍ਰਿਕੇਟ ਟੀਮ ਦਾ ‘ਆਨਲਾਈਨ ਕੋਚ’ ਬਨਾਉਣ ਦੀਆਂ ਖਬਰਾਂ ਤੇ ਭੜਕੇ ਸਾਬਕਾ ਕਪਤਾਨ

Published: 

01 Feb 2023 19:01 PM

ਮਿਕੀ ਆਰਥਰ ਮੌਜੂਦਾ ਸਮੇਂ ਵਿੱਚ ਡਰਬੀਸ਼ਾਇਰ ਕ੍ਰਿਕੇਟ ਟੀਮ ਨੂੰ ਆਪਣੀਆਂ ਬਤੌਰ ਫੁੱਲ ਟਾਈਮ ਹੈਡ ਕੋਚ ਸੇਵਾਵਾਂ ਦੇ ਰਹੇ ਹਨ। ਮਿਕੀ ਆਰਥਰ ਇੰਟਰਨੈਸ਼ਨਲ ਕ੍ਰਿਕੇਟ 'ਚ ਦੱਖਣੀ ਅਫਰੀਕਾ, ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਵੀ ਬਤੌਰ ਕੋਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਕ੍ਰਿੱਕੇਟ ਵਿਸ਼ਵ ਕੱਪ-2019 ਵਿੱਚ ਪਾਕਿਸਤਾਨ ਟੀਮ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਟੀਮ ਦੇ ਹੈਡ ਕੋਚ ਦੀ ਪਦਵੀ ਮਿਕੀ ਆਰਥਰ ਦੇ ਹੱਥੀਂ ਖੋਹ ਲਇ ਗਈ ਸੀ।

ਮਿਕੀ ਆਰਥਰ ਨੂੰ ਮੁੜ ਪਾਕਿਸਤਾਨ ਕ੍ਰਿਕੇਟ ਟੀਮ ਦਾ ਆਨਲਾਈਨ ਕੋਚ ਬਨਾਉਣ ਦੀਆਂ ਖਬਰਾਂ ਤੇ ਭੜਕੇ ਸਾਬਕਾ ਕਪਤਾਨ
Follow Us On

ਕ੍ਰਿਕੇਟ ਮੈਦਾਨ ਤੋਂ ਬਾਹਰ ਪਾਕਿਸਤਾਨ ਵਿੱਚ ਅਜਿਹੀਆਂ ਖਬਰਾਂ ਸੁਣਨ ‘ਚ ਆ ਰਹੀਆਂ ਹਨ ਕਿ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ-2023 ਦੀ ਤਿਆਰੀ ਵਾਸਤੇ ਪਾਕਿਸਤਾਨ ਕ੍ਰਿਕੇਟ ਟੀਮ ਨਾਲ ਜੁੜਨ ਤੋਂ ਪਹਿਲਾਂ ਕਪਤਾਨ ਬਾਬਰ ਆਜ਼ਮ ਦੀ ਟੀਮ ਨੂੰ ਮਿਕੀ ਆਰਥਰ ਮੁੜ ਬਤੌਰ ਆਨਲਾਈਨ ਕੋਚ ਆਪਣੀਆਂ ਸੇਵਾਵਾਂ ਦੇਣਗੇ। ਪਰ ਇਹ ਸਭ ਪਾਕਿਸਤਾਨ ਦੇ ਹੀ ਸਾਬਕਾ ਕਪਤਾਨ ਸਲਮਾਨ ਬੱਟ ਨੂੰ ਜ਼ਰਾ ਵੀ ਪਸੰਦ ਨਹੀਂ ਆ ਰਿਹਾ ਅਤੇ ਉਹਨਾਂ ਨੇ ਅਜਿਹੀ ਖ਼ਬਰਾਂ ਦੀ ਲਾਹਨਤ-ਮਲਾਮਤ ਕਰਦੀਆਂ ਪਾਕਿਸਤਾਨ ਕ੍ਰਿਕੇਟ ਬੋਰਡ- ਪੀਸੀਬੀ ਨੂੰ ਖੁੱਲ ਕੇ ਫ਼ਟਕਾਰਿਆ ਹੈ।

ਪਹਿਲੇ ਆਨਲਾਈਨ ਕੋਚ ਹੋਣਗੇ ਮਿਕੀ ਆਰਥਰ

ਅਸਲ ਵਿੱਚ ਆਰਥਰ ਨੂੰ ਲੈ ਕੇ ਅਜਿਹੀ ਚਰਚਾਵਾਂ ਹਨ ਕਿ ਉਹ ਪਾਕਿਸਤਾਨ ਦੇ ਮੁੜ ਕੋਚ ਬਣ ਸਕਦੇ ਹਨ, ਪਰ ਇੱਕ ਸ਼ਰਤ ਨਾਲ। ਜੇਕਰ ਮੰਨੇ -ਪਰਮੰਨੇ ਹੈਡ ਕੋਚ ਮੁੜ ਪਾਕਿਸਤਾਨ ਕ੍ਰਿਕੇਟ ਟੀਮ ਨਾਲ ਜੁੜਦੇ ਹਨ ਤਾਂ ਮਿਕੀ ਆਰਥਰ ਕਿਸੇ ਵੀ ਇੰਟਰਨੈਸ਼ਨਲ ਕ੍ਰਿਕੇਟ ਟੀਮ ਦੇ ਪਹਿਲੇ ਆਨਲਾਈਨ ਕੋਚ ਹੋਣਗੇ।

ਪੀਸੀਬੀ ਇੰਨਾ ਵੀ ਮੋਹਤਾਜ ਨਹੀਂ- ਬੱਟ :

ਸਾਬਕਾ ਕਪਤਾਨ ਸਲਮਾਨ ਬੱਟ ਦਾ ਕਹਿਣਾ ਹੈ, ਪੀਸੀਬੀ ਇੰਨਾ ਵੀ ਕਿਤੇ ਮੋਹਤਾਜ ਨਹੀਂ ਕਿ ਉਸ ਨੂੰ ਆਪਣੀ ਕ੍ਰਿਕੇਟ ਟੀਮ ਵਾਸਤੇ ‘ਆਨਲਾਈਨ ਕੋਚ’ ਰੱਖਣ ਬਾਰੇ ਸੋਚਣ ਦੀ ਲੋੜ ਪਵੇ। ਇਹਨਾਂ ਖਬਰਾਂ ਚ ਕੋਈ ਦਮ ਨਹੀਂ। ਜਿੱਥੇ ਤੱਕ ਮੇਰੀ ਸਮਝ ਹੈ, ਮਿਕੀ ਆਰਥਰ ਪਾਕਿਸਤਾਨ ਕ੍ਰਿਕੇਟ ਟੀਮ ਦਾ ਸਲਾਹਕਾਰ ਬਣ ਕੇ ਆ ਸਕਦਾ ਹੈ, ਜਾਂ ਫੇਰ ਟੀਮ ਨਾਲ ਟ੍ਰੇਨਿੰਗ ਦੇ ਕੁਝ ਸੈਸ਼ਨ ਲਗਾ ਸਕਦਾ ਹੈ। ਉਸ ਨੂੰ ਪਾਕਿਸਤਾਨ ਕ੍ਰਿਕੇਟ ਟੀਮ ਦਾ ਆਨਲਾਈਨ ਕੋਚ ਜਾਂ ਟੀਮ ਡਾਇਰੈਕਟਰ ਬਨਾਉਣਾ ਮੇਰੀ ਸਮਝ ਤੋਂ ਪਰੇ ਹੈ। ਸਭ ਤੋਂ ਪਹਿਲਾਂ ਤਾਂ ਪੀਸੀਬੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਆਰਥਰ ਅਸਲ ਵਿੱਚ ਪਾਕਿਸਤਾਨ ਕ੍ਰਿਕੇਟ ਟੀਮ ਦੇ ਆਨਲਾਈਨ ਕੋਚ ਹੋਣਗੇ ਜਾਂ ਆਨਲਾਈਨ ਡਰੈਕਟਰ ਦੇ ਰੋਲ ਵਿੱਚ ਆਉਣਗੇ। ਉਵੇਂ ਵੀ ਜਦੋਂ ਤੁਸੀਂ ਕਿਸੇ ਸੰਸਥਾ ਦੇ ਮੁਖੀ ਜਾਂ ਉਸ ਦੇ ਆਗੂ ਹੁੰਦੇ ਹੋ ਤਾਂ ਤੁਹਾਨੂੰ ਡੂੰਘੇ ਜਾ ਕੇ ਸੋਚਣਾ ਪੈਂਦਾ ਹੈ।

ਕ੍ਰਿਕੇਟ ਘਰ ਬੈਠ ਕੇ ਖੇਡਣ ਵਾਲਾ ਕੰਮ ਨਹੀਂ :

ਸਲਮਾਨ ਬੱਟ ਨੇ ਕਿਹਾ, ਅਜਿਹੀ ਖਬਰਾਂ ਮੈਨੂੰ ਕੋਵਿਡ-19 ਦੇ ਸੁਰਤੇਹਾਲ ਦੀ ਯਾਦ ਦਵਾਉਂਦੇ ਹਨ ਜਦੋਂ ਸਭ ਕੁਝ ਵਰਕ ਫ੍ਰੋਮ ਹੋਮ ਹੁੰਦਾ ਸੀ, ਪਰ ਕ੍ਰਿਕੇਟ ਘਰ ਬੈਠ ਕੇ ਖੇਡਣ ਵਾਲੀ ਗੇਮ ਨਹੀਂ। ਦੱਸ ਦਇਏ ਕਿ ਮਿਕੀ ਆਰਥਰ ਮੌਜੂਦਾ ਸਮੇ ਵਿੱਚ ਡਰਬੀਸ਼ਾਇਰ ਕ੍ਰਿਕੇਟ ਟੀਮ ਨੂੰ ਆਪਣੀਆਂ ਬਤੌਰ ਫੁੱਲ ਟਾਈਮ ਹੈਡ ਕੋਚ ਸੇਵਾਵਾਂ ਦੇ ਰਹੇ ਹਨ। ਮਿਕੀ ਆਰਥਰ ਇੰਟਰਨੈਸ਼ਨਲ ਕ੍ਰਿਕੇਟ ‘ਚ ਦੱਖਣੀ ਅਫਰੀਕਾ, ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਵੀ ਬਤੌਰ ਕੋਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਕ੍ਰਿੱਕੇਟ ਵਿਸ਼ਵ ਕੱਪ-2019 ਵਿੱਚ ਪਾਕਿਸਤਾਨ ਟੀਮ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਟੀਮ ਦੇ ਹੈਡ ਕੋਚ ਦੀ ਪਦਵੀ ਮਿਕੀ ਆਰਥਰ ਦੇ ਹੱਥੀਂ ਖੋਹ ਲਿੱਤੀ ਗਈ ਸੀ।