CCL 2024: ‘ਪੰਜਾਬ ਦੇ ਸ਼ੇਰਾਂ’ ਦਾ ਹੌਂਸਲਾ ਵਧਾਉਣ ਪਹੁੰਚੇ ਖੇਡ ਮੰਤਰੀ ਮੀਤ ਹੇਅਰ, ਬੋਲੇ- ਸਾਡੀ ਸਪੋਰਟਸ ਪਾਲਿਸੀ ਸਭ ਤੋਂ ਬਿਹਤਰ

amanpreet-kaur
Updated On: 

22 Feb 2024 15:01 PM

Sports Minister On Practice Ground: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਖੇਡਾਂ ਲਈ ਵੱਖ-ਵੱਖ ਥਾਵਾਂ ਦੀ ਵਰਤੋਂ ਕਰਦੀਆਂ ਹਨ ਅਤੇ ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।

CCL 2024: ਪੰਜਾਬ ਦੇ ਸ਼ੇਰਾਂ ਦਾ ਹੌਂਸਲਾ ਵਧਾਉਣ ਪਹੁੰਚੇ ਖੇਡ ਮੰਤਰੀ ਮੀਤ ਹੇਅਰ, ਬੋਲੇ- ਸਾਡੀ ਸਪੋਰਟਸ ਪਾਲਿਸੀ ਸਭ ਤੋਂ ਬਿਹਤਰ

'ਪੰਜਾਬ ਦੇ ਸ਼ੇਰਾਂ' ਦਾ ਹੌਂਸਲਾ ਵਧਾਉਣ ਪਹੁੰਚੇ ਖੇਡ ਮੰਤਰੀ ਨੇ ਵੀ ਮੈਦਾਨ ਤੇ ਵਹਾਇਆ ਪਸੀਨਾ

Follow Us On

ਸੇਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ। CCL 2024 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।

ਪੰਜਾਬ ਦੇ ਸ਼ੇਰ ਟੀਮ ਦਾ ਦੂਜਾ ਪ੍ਰੈਕਟਿਸ ਮੈਚ 22 ਫਰਵਰੀ ਸ਼ਾਮ ਨੂੰ ਹੋਣ ਜਾ ਰਿਹਾ ਹੈ। ਇਸਨੂੰ ਲੈ ਕੇ ਟੀਮ ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਪੀਸੀਏ ਵਿੱਚ ਪਹੁੰਚ ਰਹੀ ਹੈ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਇਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਮੈਦਾਨ ਵਿੱਚ ਪਹੁੰਚੇ ਹਨ। ਇਸ ਦੌਰਾਨ ਟੀਵੀ9ਪੰਜਾਬੀ.ਕਾਮ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ।

ਇਹ ਵੀ ਪੜ੍ਹੋ – ਪੰਜਾਬ ਦੇ ਸ਼ੇਰ ਟੀਮ ਦਾ ਸੀਸੀਐਲ 2024 ਚ ਵਿਖੇਗਾ ਜਲਵਾ, ਦੇਖੋ ਤਸਵੀਰਾਂ

ਗੱਲਬਾਤ ਦੌਰਾਨ ਖੇਡ ਮੰਤਰੀ ਨੇ ਦੱਸਿਆ ਕੀ ਖੇਡਾਂ ਨੂੰ ਲੈ ਕੇ ਉਹ ਬਹੁਤ ਹੀ ਪੈਸ਼ਨੇਟ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਖੇਡ ਮੰਤਰੀ ਹੋ ਕੇ ਉਹ ਮੈਦਾਨ ਵਿੱਚ ਖਿਡਾਰੀਆਂ ਦਾ ਹੌਂਸਲਾ ਵਧਾਉਣ ਨਹੀਂ ਗਏ ਤਾਂ ਉਨ੍ਹਾਂ ਦੇ ਖੇਡ ਮੰਤਰੀ ਹੋਣ ਦਾ ਕੀ ਫਾਇਦਾ। ਉਨ੍ਹਾਂ ਕਿਹਾ ਕਮਰੇ ਵਿੱਚ ਬਹਿ ਕੇ ਖਿਡਾਰੀਆਂ ਨੂੰ ਖੇਡਣ ਲਈ ਕਿਵੇਂ ਉਤਸ਼ਾਹਤ ਕੀਤਾ ਜਾ ਸਕਦਾ ਹੈ। ਨਾਲ ਹੀ ਉਹ ਗਰਾਉਂਡ ਵਿੱਚ ਜਾ ਕੇ ਨਵੀਆਂ ਚੀਜਾਂ ਨੂੰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਖੇਡ ਨੀਤੀ ਬਣਾਈ ਹੈ, ਉਹ ਜਿਹੀ ਨੀਤੀ ਪੂਰੇ ਦੇਸ਼ ਵਿੱਚ ਕਿਤੇ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨੂੰ ਲਾਗੂ ਕਰਨ ਤੋਂ 6 ਮਹੀਨੇ ਪਹਿਲਾਂ ਤੱਕ ਇਸ ਦੀਆਂ ਬਾਰੀਕੀਆਂ ਸਮਝੀਆਂ ਗਈਆਂ। ਹਰ ਚੀਜ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਪੋਰਟਸ ਨਰਸਰੀ ਖੋਲਣ ਜਾ ਰਹੀ ਹੈ, ਜਿਸਦਾ ਪ੍ਰੋਵੀਜ਼ਨ ਆਉਣ ਵਾਲੇ ਬਜਟ ਵਿੱਚ ਰੱਖਿਆ ਗਿਆ ਹੈ।