Asian Games 2023: ਏਸ਼ੀਅਨ ਗੇਮਸ ਵਿੱਚ ਪੰਜਾਬ ਦੇ 7 ਖਿਡਾਰੀਆਂ ਨੇ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੋਸ਼ਨ, ਖੇਡ ਮੰਤਰੀ ਨੇ ਜੇਤੂਆਂ ਨੂੰ ਦਿੱਤੀ ਵਧਾਈ

Updated On: 

26 Sep 2023 16:26 PM IST

ਚੀਨ ਦੀ ਧਰਤੀ 'ਤੇ ਚੱਲ ਰਹੀ ਏਸ਼ੀਅਨ ਗੇਮਸ ਵਿੱਚ ਪੰਜਾਬ ਦੇ 7 ਖਿਡਾਰੀਆਂ ਨੇ ਜਿੱਤ ਹਾਸਿਲ ਕਰ ਸੂਬੇ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੈਤੂਆਂ ਦੀ ਫੋਟੋ ਟਵੀਟ ਕਰ ਮੁਬਾਰਕਬਾਦ ਦਿੱਤੀ ਹੈ।

Asian Games 2023: ਏਸ਼ੀਅਨ ਗੇਮਸ ਵਿੱਚ ਪੰਜਾਬ ਦੇ 7 ਖਿਡਾਰੀਆਂ ਨੇ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੋਸ਼ਨ, ਖੇਡ ਮੰਤਰੀ ਨੇ ਜੇਤੂਆਂ ਨੂੰ ਦਿੱਤੀ ਵਧਾਈ
Follow Us On

ਪੰਜਾਬ ਦੇ ਖਿਡਾਰੀਆਂ ਨੇ ਚੀਨ ਦੀ ਧਰਤੀ ‘ਤੇ ਜਿੱਤ ਦੇ ਝੰਡੇ ਗੱਡੇ ਹਨ। ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਅਨ ਗੇਮਸ ਵਿੱਚ ਸੋਮਵਾਰ ਨੂੰ ਪੰਜਾਬ ਦੇ 7 ਖਿਡਾਰੀਆਂ ਨੇ ਕ੍ਰਿਕਟ, ਰੋਇੰਗ ਅਤੇ ਕੁਸ਼ਤੀ ਵਿੱਚ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਏਸ਼ੀਅਨ ਗੇਮਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਇੱਕ ਸੋਨ ਅਤੇ 3 ਕਾਂਸੀ ਦੇ ਤਗਮੇ ਪੰਜਾਬ ਦੇ ਖਿਡਾਰੀਆਂ ਨੇ ਆਪਣੇ ਨਾਮ ਕਰਵਾਏ। ਇਸ ਸੰਬੰਧੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰ ਕੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।

ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਕੱਲ੍ਹ ਵੀ ਪੰਜਾਬ ਦੇ ਖਿਡਾਰੀਆਂ ਨੇ ਰੋਇੰਗ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਅੱਜ ਵੀ ਪੰਜਾਬੀ ਖਿਡਾਰੀਆਂ ਨੇ ਇੱਕ ਸੋਨ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ।

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਗਮਾ

ਫਾਈਨਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਮੀਤ ਹੇਅਰ ਨੇ ਦੱਸਿਆ ਕਿ ਟੀਮ ਦੀਆਂ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਕਨਿਕਾ ਅਹੂਜਾ ਪੰਜਾਬ ਤੋਂ ਹਨ। ਇਸੇ ਤਰ੍ਹਾਂ ਰੋਇੰਗ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਵਿੱਚ 2 ਖਿਡਾਰੀ ਸੁਖਮੀਤ ਸਿੰਘ ਅਤੇ ਸਤਨਾਮ ਸਿੰਘ ਪੰਜਾਬ ਦੇ ਮਾਨਸਾ ਤੋਂ ਹਨ।

ਰੈਪਿਡ ਫਾਇਰ ਪਿਸਟਲ ‘ਚ ਜਿੱਤਿਆ ਕਾਂਸੀ ਦਾ ਤਗਮਾ

ਰੋਇੰਗ ਵਿੱਚ ਵੀ ਭਾਰਤ ਨੇ ਕੋਕਸਲੇਸ ਚਾਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਵਿੱਚ ਪੰਜਾਬ ਦੇ ਜਸਵਿੰਦਰ ਸਿੰਘ ਸ਼ਾਮਲ ਸਨ। ਮੀਤ ਹੇਅਰ ਨੇ ਦੱਸਿਆ ਕਿ ਬੀਤੇ ਦਿਨੀਂ ਜਸਵਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਸ਼ੂਟਿੰਗ ਵਿੱਚ ਭਾਰਤੀ ਟੀਮ ਨੇ ਰੈਪਿਡ ਫਾਇਰ ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜਿਸ ਵਿੱਚ ਪੰਜਾਬ ਦਾ ਵਿਜੇਵੀਰ ਸਿੱਧੂ ਸ਼ਾਮਲ ਸੀ।

Related Stories
ਪੰਜਾਬ ਦੇ ਖੇਡ ਮੰਤਰੀ ਦੀ ਅੱਜ ਮੇਰਠ ‘ਚ ਹੋਵੇਗੀ ਸਗਾਈ, ਗੁਰਮੀਤ ਸਿੰਘ ਹੇਅਰ ਪਹਿਣਾਉਣਗੇ ਡਾ: ਗੁਰਵੀਨ ਨੂੰ ਮੁੰਦਰੀ
ਏਸ਼ੀਆਈ ਪੈਰਾ ਖੇਡਾਂ 2023 ‘ਚ ਭਾਰਤ ਨੇ ਰਚਿਆ ਇਤਿਹਾਸ, ਤਗਮਿਆਂ ਦਾ ਸੈਂਕੜਾ ਕੀਤਾ ਪੂਰਾ; PM ਮੋਦੀ ਨੇ ਦਿੱਤੀ ਵਧਾਈ
ਪੈਰਾ ਏਸ਼ੀਅਨ ਖੇਡਾਂ 2023: ਪੈਰਾ ਨਿਸ਼ਾਨੇਬਾਜ਼ ਸਿਧਾਰਥ ਬਾਬੂ ਨੇ 50 ਮੀਟਰ ਰਾਈਫਲ ਪ੍ਰੋਨ ਐਸਐਚ1 ਈਵੈਂਟ ‘ਚ ਜਿੱਤਿਆ ਗੋਲਡ ਮੈਡਲ
ਸੁਰੇਸ਼ ਨਿਮਿਸ਼ਾ ਨੇ ਜਿੱਤਿਆ 15ਵਾਂ ਗੋਲਡ ਮੈਡਲ , 5.15 ਮੀਟਰ ਦੀ ਸਰਵੋਤਮ ਛਾਲ ਲਗਾ ਕੇ ਹਾਸਲ ਕੀਤਾ ਟੀਚਾ, 58 ਮੈਡਲਸ ਦੇ ਨਾਲ 6ਵੇਂ ਸਥਾਨ ‘ਤੇ ਭਾਰਤ
Asian Games 2023: ਰੱਖਿਆ ਮੰਤਰੀ ਨੇ ਏਸ਼ੀਅਨ ਖੇਡਾਂ ‘ਚ ਫੌਜ ਦੇ ਮੈਡਲ ਜੇਤੂਆਂ ਨਾਲ ਕੀਤੀ ਮੁਲਾਕਾਤ, ਕਹੀ ਇਹ ਗੱਲ
ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ, ਧਾਈ ਦੇਣ ਪਹੁੰਚੇ ਡੀਸੀ, ਸੰਸਦ ਮੈਂਬਰ ਅਤੇ ਵਿਧਾਇਕ