Asia Cup 2023: ਏਸ਼ੀਆ ਕੱਪ ਦਾ ‘ਸੈਮੀਫਾਈਨਲ’ ਅੱਜ, ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ
PAK vs SL Playing 11: ਏਸ਼ੀਆ ਕੱਪ 'ਚ ਅੱਜ ਦਾ ਦਿਨ ਖਾਸ ਹੈ ਕਿਉਂਕਿ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਹੈ। ਦੂਜੇ ਫਾਈਨਲਿਸਟ ਦਾ ਅੱਜ ਹੀ ਫੈਸਲਾ ਹੋ ਜਾਵੇਗਾ, ਟੀਮ ਇੰਡੀਆ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਅਤੇ ਹੁਣ ਪਾਕਿਸਤਾਨ-ਸ਼੍ਰੀਲੰਕਾ ਦਾ ਮੈਚ ਹੀ ਤੈਅ ਕਰੇਗਾ ਕਿ ਕੌਣ ਆਹਮੋ-ਸਾਹਮਣੇ ਹੋਵੇਗਾ।
ਏਸ਼ੀਆ ਕੱਪ ‘ਚ ਵੀਰਵਾਰ (14 ਸਤੰਬਰ) ਨੂੰ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਹੋਣਾ ਹੈ। ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਚੁੱਕਾ ਹੈ ਅਤੇ ਹੁਣ ਦੂਜੀ ਟੀਮ ਦਾ ਇੰਤਜ਼ਾਰ ਹੈ। ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਇਕ ਤਰ੍ਹਾਂ ਨਾਲ ਇਸ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਹੈ ਅਤੇ ਇਸ ਮਹੱਤਵਪੂਰਨ ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਵੱਡਾ ਦਾਅ ਖੇਡਿਆ ਹੈ।
ਪਾਕਿਸਤਾਨੀ ਟੀਮ ‘ਚ ਇਕ ਖਿਡਾਰੀ ਨੇ ਐਂਟਰੀ ਕੀਤੀ ਹੈ, ਜਿਸ ਨੂੰ ਪਾਕਿਸਤਾਨੀ ਮਲਿੰਗਾ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਖਿਡਾਰੀ ਦਾ ਐਕਸ਼ਨ ਬਹੁਤ ਲਾਜਵਾਬ ਹੈ। ਕੌਣ ਹੈ ਇਹ ਖਿਡਾਰੀ ਅਤੇ ਕਿਵੇਂ ਮਜ਼ਬੂਤ ਕਰੇਗਾ ਪਾਕਿਸਤਾਨੀ ਟੀਮ, ਜਾਣੋ…
17 ਸਤੰਬਰ ਨੂੰ ਭਾਰਤ ਨਾਲ ਫਾਈਨਲ ਮੁਕਾਬਲਾ
ਇਹ ਮੈਚ ਜਿੱਤਣ ਵਾਲੀ ਟੀਮ 17 ਸਤੰਬਰ ਨੂੰ ਫਾਈਨਲ ਵਿੱਚ ਭਾਰਤ ਨਾਲ ਖੇਡੇਗੀ। ਭਾਰਤ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ ਤੇ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਦੂਜੇ ਅਤੇ ਪਾਕਿਸਤਾਨ ਤੀਜੇ ਸਥਾਨ ‘ਤੇ ਹੈ। ਦੋਵਾਂ ਦੇ ਦੋ-ਦੋ ਅੰਕ ਹਨ ਪਰ ਨੈੱਟ ਰਨ ਰੇਟ ਵਿੱਚ ਸ੍ਰੀਲੰਕਾ ਅੱਗੇ ਹੈ।
ਇਸ ਮੈਚ ‘ਚ ਪਾਕਿਸਤਾਨ ਲਈ ਸਮੱਸਿਆ ਇਹ ਹੈ ਕਿ ਉਸ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਮੋਢੇ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਇਸ ਦੌਰਾਨ ਹਰੀਸ ਰਾਊਫ ਵੀ ਜ਼ਖਮੀ ਹੈ। ਭਾਰਤ ਖਿਲਾਫ ਦੋਵੇਂ ਗੇਂਦਬਾਜ਼ ਜ਼ਖਮੀ ਹੋ ਗਏ ਸਨ। ਹਰਿਸ ਸ਼੍ਰੀਲੰਕਾ ਖਿਲਾਫ ਨਹੀਂ ਖੇਡਣਗੇ।
ਕਿੰਨਾ ਮਹੱਤਵਪੂਰਨ ਹੈ ਸ਼੍ਰੀਲੰਕਾ VS ਪਾਕਿਸਤਾਨ ਮੈਚ?
ਜੇਕਰ ਵੀਰਵਾਰ ਨੂੰ ਹੋਣ ਵਾਲੇ ਇਸ ਮੈਚ ਦੀ ਗੱਲ ਕਰੀਏ ਤਾਂ ਇਹ ਟੂਰਨਾਮੈਂਟ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਜੋ ਵੀ ਟੀਮ ਇਹ ਮੈਚ ਜਿੱਤੇਗੀ ਉਹ ਸਿੱਧੇ ਫਾਈਨਲ ਵਿੱਚ ਪਹੁੰਚ ਜਾਵੇਗੀ। ਜੇਕਰ ਪਾਕਿਸਤਾਨ ਮੈਚ ਜਿੱਤਦਾ ਹੈ ਤਾਂ ਉਸ ਦਾ ਸਾਹਮਣਾ ਭਾਰਤ ਨਾਲ ਹੋਵੇਗਾ, ਇਸ ਏਸ਼ੀਆ ਕੱਪ ਵਿੱਚ ਇਹ ਤੀਜਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਇੱਕ-ਦੂਜੇ ਨਾਲ ਭਿੜਨਗੀਆਂ। ਹਾਲਾਂਕਿ ਪਾਕਿਸਤਾਨ ਲਈ ਸਮੱਸਿਆ ਇਹ ਹੈ ਕਿ ਇਸ ਦਿਨ ਮੌਸਮ ਉਸ ਨੂੰ ਧੋਖਾ ਦੇ ਸਕਦਾ ਹੈ।
ਇਹ ਵੀ ਪੜ੍ਹੋ
ਕੋਲੰਬੋ ‘ਚ ਹੋਣ ਵਾਲੇ ਇਸ ਮੈਚ ‘ਤੇ ਮੀਂਹ ਦਾ ਪਰਛਾਵਾਂ ਹੈ ਅਤੇ ਇਸ ਦਿਨ 70 ਫੀਸਦੀ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਮੈਚ ਮੀਂਹ ਕਾਰਨ ਨਹੀਂ ਹੁੰਦਾ ਹੈ ਤਾਂ ਸ੍ਰੀਲੰਕਾ ਨੂੰ ਫਾਇਦਾ ਹੋ ਸਕਦਾ ਹੈ। ਕਿਉਂਕਿ ਜੇਕਰ ਦੋਵੇਂ ਟੀਮਾਂ ਵਿਚਾਲੇ ਅੰਕਾਂ ਦੀ ਵੰਡ ਹੋ ਜਾਂਦੀ ਹੈ, ਤਾਂ ਸ਼੍ਰੀਲੰਕਾ ਦੀ ਹੁਣ ਤੱਕ ਦੀ ਨੈੱਟ ਰਨ ਰੇਟ ਬਿਹਤਰ ਹੈ ਅਤੇ ਸਿਰਫ ਉਸ ਨੂੰ ਫਾਈਨਲ ਵਿੱਚ ਜਾਣ ਦਾ ਮੌਕਾ ਮਿਲੇਗਾ। ਅਜਿਹੇ ‘ਚ ਪਾਕਿਸਤਾਨ ਇਸ ਮੈਚ ‘ਚ ਸ਼੍ਰੀਲੰਕਾ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗਾ।