Amritsar news: ਅੰਮ੍ਰਿਤਸਰ ਏਅਰਪੋਰਟ ‘ਤੇ ਭਾਰਤੀ ਹਾਕੀ ਖਿਡਾਰੀ ਦੇ ਪਿਤਾ ਨਾਲ ਸਟਾਫ ਨੇ ਕੀਤੀ ਬਦਸਲੂਕੀ, ਯਾਤਰੀ ਵੀ ਪ੍ਰੇਸ਼ਾਨ

Updated On: 

25 Oct 2024 11:56 AM

ਰਵਿੰਦਰ ਸਿੰਘ ਨੇ ਦੱਸਿਆ ਕਿ ਏਅਰਪੋਰਟ ਸਟਾਫ ਦੀ ਇੱਕ ਮਹਿਲਾ ਨੇ ਪਹਿਲਾਂ ਉਨ੍ਹਾਂ ਨੂੰ ਦੱਸਿਆ ਕਿ 10 ਵਜੇ ਫਲਾਈਟ ਜਾਵੇਗੀ। ਉਸ ਤੋਂ ਬਾਅਦ ਸਟਾਫ ਲੇਡੀ ਨੇ ਉਨ੍ਹਾਂ ਨੂੰ ਦੁਪਹਿਰ 12.30 ਵਜੇ ਦੀ ਫਲਾਈਟ ਦਾ ਸਮਾਂ ਦਿੱਤਾ। ਫਿਰ ਉਸ ਤੋਂ ਬਾਅਦ ਤੀਜੀ ਵਾਰ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ 1.15 ਵਜੇ ਫਲਾਈਟ ਜਾਵੇਗੀ।

Amritsar news: ਅੰਮ੍ਰਿਤਸਰ ਏਅਰਪੋਰਟ ਤੇ ਭਾਰਤੀ ਹਾਕੀ ਖਿਡਾਰੀ ਦੇ ਪਿਤਾ ਨਾਲ ਸਟਾਫ ਨੇ ਕੀਤੀ ਬਦਸਲੂਕੀ, ਯਾਤਰੀ ਵੀ ਪ੍ਰੇਸ਼ਾਨ

ਵੀਡੀਓ ਰਾਹੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ

Follow Us On

ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਦੇ ਪਿਤਾ ਨੇ ਏਅਰ ਇੰਡੀਆ ਕੰਪਨੀ ਦੇ ਸਟਾਫ ਤੇ ਬਦਤਮੀਜ਼ੀ ਕਰਨ ਦੇ ਇਲਜ਼ਾਮ ਲਗਾਏ ਹਨ। ਉਹਨਾਂ ਨੇ ਇੱਕ ਵੀਡੀਓ ਸਾਂਝੀ ਕਰਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਜਲੰਧਰ ਨਿਵਾਸੀ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਸਵੇਰੇ 8.55 ਵਜੇ ਅੰਮ੍ਰਿਤਸਰ ਤੋਂ ਮੁੰਬਈ ਲਈ ਫਲਾਈਟ ਸੀ। ਜਿਸ ਦੇ ਲਈ ਉਹ ਸਵੇਰੇ ਕਰੀਬ 7 ਵਜੇ ਏਅਰਪੋਰਟ ਪਹੁੰਚ ਗਏ ਸਨ। ਮਨਦੀਪ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਪਿਹਰ 1 ਵਜੇ ਜ਼ਰੂਰੀ ਮੀਟਿੰਗ ਸੀ ਪਰ ਹੁਣ ਤੱਕ ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਹੀ ਫਸੇ ਹੋਏ ਹਨ।

ਰਵਿੰਦਰ ਸਿੰਘ ਨੇ ਦੱਸਿਆ ਕਿ ਏਅਰਪੋਰਟ ਸਟਾਫ ਦੀ ਇੱਕ ਮਹਿਲਾ ਨੇ ਪਹਿਲਾਂ ਉਨ੍ਹਾਂ ਨੂੰ ਦੱਸਿਆ ਕਿ 10 ਵਜੇ ਫਲਾਈਟ ਜਾਵੇਗੀ। ਉਸ ਤੋਂ ਬਾਅਦ ਸਟਾਫ ਲੇਡੀ ਨੇ ਉਨ੍ਹਾਂ ਨੂੰ ਦੁਪਹਿਰ 12.30 ਵਜੇ ਦੀ ਫਲਾਈਟ ਦਾ ਸਮਾਂ ਦਿੱਤਾ। ਫਿਰ ਉਸ ਤੋਂ ਬਾਅਦ ਤੀਜੀ ਵਾਰ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ 1.15 ਵਜੇ ਫਲਾਈਟ ਜਾਵੇਗੀ।

ਬਦਸਲੂਕੀ ਕਰਨ ਦੇ ਲਗਾਏ ਇਲਜ਼ਾਮ

ਰਵਿੰਦਰ ਸਿੰਘ ਨੇ ਦੱਸਿਆ ਕਿ ਉਡਾਣਾਂ ਦੇ ਵਾਰ-ਵਾਰ ਲੇਟ ਹੋਣ ਦੇ ਸਬੂਤ ਰੱਖਣ ਲਈ ਜਦੋਂ ਉਨ੍ਹਾਂ ਨੇ ਮਹਿਲਾ ਸਟਾਫ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ 1 ਵਜੇ ਇਕ ਜ਼ਰੂਰੀ ਮੀਟਿੰਗ ਹੈ, ਅਜਿਹੇ ‘ਚ ਇਸ ਦੀ ਭਰਪਾਈ ਕੌਣ ਕਰੇਗਾ। ਫਿਰ ਮਨਦੀਪ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਮਹਿਲਾ ਸਟਾਫ਼ ਵੱਲੋਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ। ਰਵਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਮਹਿਲਾ ਸਟਾਫ਼ ਮੈਂਬਰ ਨੇ ਉਹਨਾਂ ਦਾ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ।

ਜਿਸ ਤੋਂ ਬਾਅਦ ਸਟਾਫ ਦੀ ਮਹਿਲਾ ਨੇ ਪੁਲਿਸ ਨੂੰ ਬੁਲਾਇਆ। ਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਨਾਲ ਲੇਡੀ ਸਟਾਫ਼ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ, ਜਿਸ ਕਾਰਨ ਅੱਜ ਮੁੰਬਈ ਵਿਖੇ ਉਸ ਦੀ ਅਹਿਮ ਮੀਟਿੰਗ ਵਿੱਚ ਨਾ ਪਹੁੰਚਣ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।

ਰਵਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਅਜਿਹੇ ਸਲੂਕ ਲਈ ਮਾਮਲੇ ਨੂੰ ਹਾਈ ਕੋਰਟ ਲੈਕੇ ਜਾਣਗੇ। ਨਾਲ ਹੀ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਉਹ ਭਾਰਤੀ ਹਾਕੀ ਟੀਮ ਦਾ ਖਿਡਾਰੀ ਮਨਦੀਪ ਸਿੰਘ ਦੇ ਪਿਤਾ ਹਨ। ਇਹ ਜਾਣਨ ਤੋਂ ਬਾਅਦ ਪੁਲੀਸ ਮੁਲਾਜ਼ਮ ਸ਼ਾਂਤ ਹੋ ਗਏ। ਰਵਿੰਦਰ ਸਿੰਘ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਏਅਰਪੋਰਟ ਦਾ ਸਟਾਫ ਯਾਤਰੀਆਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦਾ ਹੈ।