ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਦੋਂ ਕਰਤਾਰਪੁਰ ਵਸੇ ‘ਕਰਤਾਰ’ ਜਾਣੋਂ ਬਾਰਡਰ ਪਾਰ ਗੁਰੂਘਰ ਦਾ ਇਤਿਹਾਸ

ਭਾਈ ਲਹਿਣਾ ਜੀ ਨੇ ਗੁਰੂ ਪਾਤਸ਼ਾਹੀ ਦੇ ਚਰਨਾਂ ਵਿੱਚ ਮੱਥੇ ਟੇਕਿਆ ਪਾਤਸ਼ਾਹ ਨੇ ਸਾਫ਼ ਥਾਂ ਬੈਠਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਪਾਤਸ਼ਾਹ ਕੱਖਾਂ ਦੀ ਭਰੀ ਚੁੱਕਣ ਲੱਗੇ ਤਾਂ ਭਾਈ ਲਹਿਣਾ ਜੀ ਨੇ ਪੰਡ ਆਪਣੀ ਸਿਰ ਲੈਣ ਦੀ ਬੇਨਤੀ ਕੀਤੀ। ਪਾਤਸ਼ਾਹ ਨੇ ਪੰਡ ਲਹਿਣਾ ਜੀ ਨੂੰ ਦੇ ਦਿੱਤੀ। ਪੰਡ ਵਿੱਚ ਗਾਰਾ ਮਿੱਟੀ ਚੋ ਰਿਹਾ ਸੀ। ਜਿਸ ਕਾਰਨ ਭਾਈ ਲਹਿਣਾ ਦੇ ਕੱਪੜੇ ਖ਼ਰਾਬ ਹੋ ਗਏ।

ਜਦੋਂ ਕਰਤਾਰਪੁਰ ਵਸੇ ‘ਕਰਤਾਰ’ ਜਾਣੋਂ ਬਾਰਡਰ ਪਾਰ ਗੁਰੂਘਰ ਦਾ ਇਤਿਹਾਸ
ਜਦੋਂ ਕਰਤਾਰਪੁਰ ਵਸਿਆ ‘ਕਰਤਾਰ’ ਜਾਣੋਂ ਬਾਰਡਰ ਪਾਰ ਗੁਰੂਘਰ ਦਾ ਇਤਿਹਾਸ
Follow Us
jarnail-singhtv9-com
| Updated On: 07 May 2024 10:54 AM

ਭਾਰਤ ਵਾਲੇ ਪਾਸਿਓਂ ਲਹਿੰਦੇ ਵੱਲ ਹੈ ਪਾਕਿਸਤਾਨ ਜਾਂ ਲਹਿੰਦਾ ਪੰਜਾਬ। ਲਹਿੰਦੇ ਪੰਜਾਬ ਦਾ ਜਿਲ੍ਹਾਂ ਹੈ ਨਾਰੋਵਾਲ ਜਿਸ ਵਿੱਚ ਪੈਂਦਾ ਹੈ ਇੱਕ ਪਿੰਡ, ਜਿਸ ਦਾ ਨਾਮ ਹੈ ਕਰਤਾਰਪੁਰ ਸਾਹਿਬ। ਜੀ ਹਾਂ ਉਹੀ ਕਰਤਾਰਪੁਰ ਸਾਹਿਬ ਜਿੱਥੇ ਕਰਤੇ ਨੇ ਕਿਰਤ ਕੀਤੀ ਸੀ। ਹੱਥੀਂ ਹਲ ਵਾਹੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਸਕੋ ਦਾ ਸੁਨੇਹਾ ਦਿੱਤਾ।

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਭਾਰਤ ਦੇ ਬਾਰਡਰ ਤੋਂ ਸਿਰਫ਼ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਦੋਂਕਿ ਲਾਹੌਰ ਤੋਂ ਇਸ ਦੀ ਦੂਰੀ ਕਰੀਬ 130 ਕਿਲੋਮੀਟਰ ਦੀ ਹੈ। ਸੰਗਤ ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚੋਂ ਇਸ ਪਾਵਨ ਪਵਿੱਤਰ ਅਸਥਾਨ ਤੇ ਜਾ ਸਕਦੀ ਹੈ।

ਜਿੱਥੇ ਬਾਬੇ ਚਰਨ ਪਾਏ…

ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਆਪਣੀਆਂ 4 ਉਦਾਸੀਆਂ ਦੀ ਯਾਤਰਾ ਤੋਂ ਬਾਅਦ ਅਖੀਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਕੇ ਠਹਿਰੇ। ਇਹ ਅਸਥਾਨ ਪਾਤਸ਼ਾਹ ਨੂੰ ਕਾਫ਼ੀ ਪਸੰਦ ਆਇਆ ਕਿਉਂਕਿ ਬੇਬੇ ਨਾਨਕੀ ਦਾ ਪਿੰਡ ਵੀ ਐਥੋ ਜ਼ਿਆਦਾ ਦੂਰ ਨਹੀਂ ਸੀ। ਗੁਰੂ ਪਾਤਸ਼ਾਹ ਨੇ ਆਪਣੇ ਲੱਖਾਂ ਸ਼ਰਧਾਲੂ ਹੋਣ ਦੇ ਬਾਵਜੂਦ ਕਿਰਤੀ ਨਹੀਂ ਛੱਡੀ। ਪਾਤਸ਼ਾਹ ਆਪਣੇ ਖੇਤਾਂ ਵਿੱਚ ਹੱਡ ਤੋੜਵੀ ਮਿਹਨਤ ਕਰਿਆ ਕਰਦੇ ਸਨ ਅਤੇ ਪਾਤਸ਼ਾਹ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਵੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕਣ ਦੇ ਸੁਨੇਹਾ ਦਿਆ ਕਰਦੇ ਸਨ।

ਪਾਤਸ਼ਾਹ ਆਪਣੀ ਬਲਦਾਂ ਦੀ ਜੋੜੀ ਨਾਲ ਹਲ ਵਾਹਿਆ ਕਰਦੇ ਸਨ। ਨੇੜੇ ਲੱਗੇ ਖੂਹ ਤੋਂ ਪਾਣੀ ਕੱਢ ਖੇਤਾਂ ਨੂੰ ਲਗਾਇਆ ਕਰਦੇ ਸਨ।

ਭਾਈ ਲਹਿਣੇ ਨਾਲ ਹੋਈ ਮੁਲਾਕਾਤ

ਇੱਕ ਦਿਨ ਪਾਤਸ਼ਾਹ ਘਰ ਤੋਂ ਦੂਰ ਖੇਤਾਂ ਵਿੱਚ ਗਏ ਹੋਏ ਸਨ। ਯਾਤਰਾ ਤੇ ਆਏ ਭਾਈ ਲਹਿਣਾ ਗੁਰੂ ਪਾਤਸ਼ਾਹ ਦੇ ਘਰ ਗਏ। ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਬਾਬਾ ਜੀ ਕਿੱਥੇ ਨੇ ਉਹਨਾਂ ਦੱਸਿਆ ਖੇਤ ਗਏ ਨੇ ਤੁਸੀਂ ਬੈਠ ਜਾਓ। ਪਰ ਲਹਿਣਾ ਜੀ ਨੇ ਕਿਹਾ ਕਿ ਉਹ ਪਾਤਸ਼ਾਹ ਨੂੰ ਖੇਤ ਜਾਕੇ ਹੀ ਮਿਲ ਲੈਣਗੇ। ਭਾਈ ਲਹਿਣਾ ਜੀ ਗੁਰੂ ਪਾਤਸ਼ਾਹ ਕੋਲ ਖੇਤ ਆ ਗਏ। ਗੁਰੂ ਸਾਹਿਬ ਖੇਤਾਂ ਵਿੱਚ ਬੈਠੇ ਫ਼ਸਲ ਵਿੱਚੋਂ ਫਾਲਤੂ ਘਾਹ ਪੁੱਟ ਰਹੇ ਸਨ।

ਭਾਈ ਲਹਿਣਾ ਜੀ ਨੇ ਗੁਰੂ ਪਾਤਸ਼ਾਹੀ ਦੇ ਚਰਨਾਂ ਵਿੱਚ ਮੱਥੇ ਟੇਕਿਆ ਪਾਤਸ਼ਾਹ ਨੇ ਸਾਫ਼ ਥਾਂ ਬੈਠਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਪਾਤਸ਼ਾਹ ਕੱਖਾਂ ਦੀ ਭਰੀ ਚੁੱਕਣ ਲੱਗੇ ਤਾਂ ਭਾਈ ਲਹਿਣਾ ਜੀ ਨੇ ਪੰਡ ਆਪਣੀ ਸਿਰ ਲੈਣ ਦੀ ਬੇਨਤੀ ਕੀਤੀ। ਪਾਤਸ਼ਾਹ ਨੇ ਪੰਡ ਲਹਿਣਾ ਜੀ ਨੂੰ ਦੇ ਦਿੱਤੀ। ਪੰਡ ਵਿੱਚ ਗਾਰਾ ਮਿੱਟੀ ਚੋ ਰਿਹਾ ਸੀ। ਜਿਸ ਕਾਰਨ ਭਾਈ ਲਹਿਣਾ ਦੇ ਕੱਪੜੇ ਖ਼ਰਾਬ ਹੋ ਗਏ।

ਮਾਤਾ ਸੁਲੱਖਣੀ ਨੇ ਬਾਬਾ ਜੀ ਕੋਲ ਜਤਾਇਆ ਇਤਰਾਜ਼

ਜਦੋਂ ਮਾਤਾ ਸੁਲੱਖਣੀ ਜੀ ਨੇ ਲਹਿਣਾ ਜੀ ਦੇ ਸਿਰ ਪੰਡ ਦੇਖੀ ਤਾਂ ਉਹਨਾਂ ਨੇ ਬਾਬਾ ਜੀ ਨੂੰ ਇਤਰਾਜ਼ ਜਤਾਉਂਦਿਆਂ ਕਿਹਾ ਕਿ ਲੜਕਾ ਯਾਤਰਾ ਲਈ ਆਇਆ ਹੈ ਤੁਸੀਂ ਉਸਦੇ ਰੇਸ਼ਮੀ ਕੱਪੜੇ ਖ਼ਰਾਬ ਕਰ ਦਿੱਤੇ ਹਨ। ਥੋੜ੍ਹਾ ਜਿਹਾ ਤਾਂ ਗੌਰ ਕਰ ਲੈਂਦੇ। ਪਾਤਸ਼ਾਹ ਨੇ ਮਾਤਾ ਜੀ ਨੂੰ ਉੱਤਰ ਦਿੱਤਾ। ਅਜੇ ਤਾਂ ਅਸੀਂ ਜੋ ਪੰਡ ਚੁਕਾਉਣੀ ਹੈ ਉਹ ਇਸ ਪੰਡ ਤੋਂ ਕਿਤੇ ਵੱਡੀ ਜ਼ਿੰਮੇਦਾਰੀ ਹੈ।

ਲਹਿਣੇ ਤੋਂ ਅੰਗਦ ਬਣਾਇਆ

ਪਾਤਸ਼ਾਹ ਨੇ ਆਪਣੇ ਅਖਰੀਲੇ ਦਿਨਾਂ ਵਿੱਚ ਕਈ ਪ੍ਰੀਖਿਆਵਾਂ ਤੋਂ ਬਾਅਦ ਬਾਬਾ ਲਹਿਣਾ ਜੀ ਨੂੰ ਆਪਣੀ ਗੱਡੀ ਦਾ ਅਗਲਾ ਵਾਰਿਸ ਚੁਣਿਆ। ਉਹਨਾਂ ਨੇ ਲਹਿਣਾ ਜੀ ਦਾ ਨਾਮ ਬਦਲਕੇ ਗੁਰੂ ਅੰਗਦ ਦੇਵ ਰੱਖਿਆ। ਬਾਬਾ ਬੁੱਢਾ ਜੀ ਹੱਥੋਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਵਾਈ ਗਈ। ਇਸ ਤੋਂ ਬਾਅਦ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਤੋਂ ਜਾਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆਏ।

ਕਰਤਾਰਪੁਰ ਸਾਹਿਬ ਵਿਖੇ ਛੱਡਿਆ ਸਰੀਰ

ਪਾਤਸ਼ਾਹ ਨੇ ਆਪਣੀ ਜਿੰਦਗੀ ਦਾ ਆਖਰੀ ਸਮਾਂ ਇਸੀ ਧਰਤੀ ਤੇ ਬਤੀਤ ਕੀਤਾ। ਪਾਤਸ਼ਾਹ ਨੇ ਆਪਣੇ ਸੁਆਸ ਵੀ ਇਸੀ ਥਾਂ ਤੇ ਤਿਆਗੇ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸੋਭਿਤ ਹੈ।

Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ...
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
Stories