ਸ੍ਰੀ ਅਕਾਲ ਤਖ਼ਤ ਸਾਹਿਬ ਇਨ੍ਹਾਂ ਅਹਿਮ ਕਿਉਂ…? ਜਿੱਥੇ ਮੁੱਖ ਮੰਤਰੀ ਮਾਨ ਹੋਣਗੇ ਪੇਸ਼, ਪਹਿਲੇ ਵੀ ਦੋ ਸੀਐਮ ਨੂੰ ਹੋਇਆ ਸੀ ਹੁਕਮ ਜਾਰੀ

Updated On: 

06 Jan 2026 16:40 PM IST

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵੋਚ ਰਾਜਨੀਤਿਕ ਤੇ ਨਿਆਇਕ ਅਸਥਾਨ ਹੈ। ਇਸ ਦਾ ਕੰਮ ਸਿੱਖ ਭਾਈਚਾਰੇ ਦਾ ਸੰਸਾਰਿਕ ਤੇ ਧਾਰਮਿਕ ਮਾਮਲਿਆਂ 'ਤੇ ਮਾਰਗਦਰਸ਼ਨ ਕਰਨਾ ਤੇ ਫੈਸਲੇ ਲੈਣਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪੁੱਤਰ ਤੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ 1606 'ਚ ਕੀਤੀ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਇਨ੍ਹਾਂ ਅਹਿਮ ਕਿਉਂ...? ਜਿੱਥੇ ਮੁੱਖ ਮੰਤਰੀ ਮਾਨ ਹੋਣਗੇ ਪੇਸ਼, ਪਹਿਲੇ ਵੀ ਦੋ ਸੀਐਮ ਨੂੰ ਹੋਇਆ ਸੀ ਹੁਕਮ ਜਾਰੀ
Follow Us On

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇੱਥੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੁੱਕੇ ਗਏ ਸਵਾਲਾਂ ਦਾ ਸਪੱਸ਼ਟੀਕਰਨ ਦੇਣਗੇ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਤੀਸਰੇ ਅਜਿਹੇ ਮੁੱਖ ਮੰਤਰੀ ਹੋਣਗੇ, ਜੋ ਅਹੁਦੇ ਤੇ ਰਹਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਸਵਰਗੀ ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾ ਚੁੱਕਿਆ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਭੁਗਤ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਮੰਤਰੀ ਤਰੁਣਪ੍ਰੀਤ ਸੌਂਧ ਸੋਮਵਾਰ ਨੂੰ ਨੰਗੇ ਪੈਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ। ਇਨ੍ਹਾਂ ਹੀ ਨੇ ਪੰਜਾਬ ਚ ਹੁਣ ਤੱਕ ਦੇ ਇਤਿਹਾਸ ਚ ਸਭ ਤੋਂ ਵੱਡਾ ਨਾਮ ਮਹਾਰਾਜ ਰਣਜੀਤ ਸਿੰਘ ਵੀ ਅਕਾਲ ਤਖ਼ਤ ਸਾਹਿਬ ਚ ਧਾਰਮਿਕ ਸਜ਼ਾ ਭੁਗਤ ਚੁੱਕੇ ਹਨ। ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਕੁੱਝ ਕੋੜੇ ਖਾਣ ਦੀ ਸਜ਼ਾ ਸੁਣਾਈ ਸੀ। ਇਸ ਤੇ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਜ਼ਾ ਮਨਜ਼ੂਰ ਹੈ, ਪਰ ਉਨ੍ਹਾਂ ਦੇ ਕੋੜੇ ਨਹੀਂ ਮਾਰੇ ਗਏ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ…

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵੋਚ ਰਾਜਨੀਤਿਕ ਤੇ ਨਿਆਇਕ ਅਸਥਾਨ ਹੈ। ਇਸ ਦਾ ਕੰਮ ਸਿੱਖ ਭਾਈਚਾਰੇ ਦਾ ਸੰਸਾਰਿਕ ਤੇ ਧਾਰਮਿਕ ਮਾਮਲਿਆਂ ਤੇ ਮਾਰਗਦਰਸ਼ਨ ਕਰਨਾ ਤੇ ਫੈਸਲੇ ਲੈਣਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ (ਛੇਵੇਂ ਪਾਤਸ਼ਾਹ) ਜੀ ਨੇ ਸਾਲ 1606 ਚ ਕੀਤੀ ਸੀ।

ਉਨ੍ਹਾਂ ਨੇ ਦੇਖਿਆ ਕਿ ਦੁਨੀਆ ਚ ਬਹੁਤ ਜ਼ੁਲਮ ਹੋ ਰਿਹਾ ਸੀ। ਇਸ ਤੇ ਉਨ੍ਹਾਂ ਨੇ ਦੋ ਤਲਵਾਰਾਂ ਅਪਣਾਉਣ ਦਾ ਸਿਧਾਂਤ ਅਪਣਾਇਆ। ਇੱਕ ਮੀਰੀ ਤੇ ਦੂਜੀ ਪੀਰੀ। ਇਸ ਦਾ ਮਤਲਬ ਹੈ ਕਿ ਧਰਮ ਤੇ ਸਿਆਸਤ ਤੇ ਫੈਸਲੇ ਇੱਕ ਮੰਚ ਤੋਂ ਲਏ ਜਾਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਠੀਕ ਸਾਹਮਣੇ ਬਣਾਇਆ ਗਿਆ। ਅਕਾਲ ਤਖ਼ਤ ਸਾਹਿਬ ਦਾ ਮਤਲਬ ਹੈ ਕਾਲ ਰਹਿਤ (ਸਮੇਂ ਦੇ ਅਧੀਨ ਨਾ ਰਹਿਣ ਵਾਲਾ) ਪਰਮਾਤਮਾ ਦਾ ਤਖ਼ਤ।

ਇਹ ਸਿੱਖਾਂ ਦੇ ਪੰਜ ਤਖ਼ਤਾਂ ਚ ਸਰਵੋਚ ਤੇ ਸਭ ਤੋਂ ਪੁਰਾਣਾ ਤਖ਼ਤ ਹੈ। ਸਿੱਖ ਧਰਮ ਜਾਂ ਸਿੱਖ ਭਾਈਚਾਰੇ ਨਾਲ ਜੁੜੇ ਕਿਸੇ ਵੀ ਮਹੱਤਵਪੂਰਨ ਮੁੱਦੇ ਜਾਂ ਵਿਵਾਦ ਤੇ ਇੱਥੋਂ ਹੀ ਹੁਕਮਨਾਮਾ (ਹੁਕਮ) ਜਾਰੀ ਕੀਤਾ ਜਾਂਦਾ ਹੈ। ਇਹ ਹੁਕਮਨਾਮਾ ਪੂਰੀ ਦੁਨੀਆਂ ਦੇ ਸਿੱਖਾਂ ਦੇ ਲਈ ਮੰਨਣਾ ਜ਼ਰੂਰੀ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸੋਚ ਸਮਝ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਮੰਦਿਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਾਇਆ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਕੋਈ ਸਿੱਖ ਪ੍ਰਾਰਥਨਾ ਕਰਕੇ ਬਾਹਰ ਨਿਕਲੇ ਤਾਂ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਤੇ ਰਾਜਨੀਤਿਕ ਜ਼ਿੰਮੇਵਾਰੀ ਵੀ ਯਾਦ ਰੱਖ ਸਕੇ।

ਮੁੱਖ ਮੰਤਰੀ ਮਾਨ ਨੂੰ ਕਿਉਂ ਕੀਤਾ ਗਿਆ ਤਲਬ?

ਸ੍ਰੀ ਅਕਾਲ ਤਖ਼ਤ ਸਾਹਿਬ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਮਸਲਿਆਂ ਤੋਂ ਨਾਰਾਜ਼ ਹੈ। ਇਸ ਚ ਸਭ ਤੋਂ ਪ੍ਰਮੁੱਖ ਮੁੱਦਾ ਗੁਰੂ ਦੀ ਗੋਲਕ ਦਾ ਦੁਰਉਪਯੋਗ ਕਰਨ ਦਾ ਇਲਜ਼ਾਮ ਲਗਾਉਣਾ ਤੇ ਇਤਰਾਜ਼ਯੋਗ ਟਿੱਪਣੀਆਂ ਕਰਨਾ ਹੈ। ਇਸ ਤੇ ਨਾਲ ਹੀ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਨਾਲ ਇਤਰਾਜ਼ਯੋਗ ਗਤੀਵਿਧੀ ਕਰਨ ਦੇ ਮਾਮਲੇ ਚ ਵੀ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀਆਂ ਟਿੱਪਣੀਆਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ। ਦੱਸ ਦੇਈਏ ਕਿ ਸੀਐਮ ਮਾਨ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਚ ਬੀਤੀ ਦਿਨਾਂ ਤੋਂ ਹੀ ਕਈ ਟਿੱਪਣੀਆਂ ਕਰ ਰਹੇ ਹਨ।

ਸੀਐਮ ਮਾਨ ਨੇ ਕੀ ਕਿਹਾ?

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਜਾਣ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਇਆ ਹੁਕਮ ਉਨ੍ਹਾਂ ਦੇ ਸਿਰ-ਮੱਥੇ ਤੇ ਹੈ, ਦਾਸ ਮੁਖ ਮੰਤਰੀ ਨਹੀਂ ਬਲਕਿ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਿਰ ਹੋਵੇਗਾ।

ਉਨ੍ਹਾਂ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਹੈ। ਇਸੇ ਦਿਨ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਪਹੁੰਚ ਰਹੇ ਹਨ, ਸੀਐਮ ਮਾਨ ਨੇ ਲਿਖਿਆ ਹੈ ਕਿ ਉਹ ਉਸ ਦਿਨ ਲਈ ਰਾਸ਼ਟਰਪਤੀ ਤੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਲਈ ਸਭ ਤੋਂ ਉੱਤਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਹਨ ਤੇ ਉਸ ਪਾਵਨ ਤਖ਼ਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ, ਸੀ ਤੇ ਰਹੇਗਾ।