ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀਆਂ ਰੌਣਕਾਂ, ਜਾਣੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਇਤਿਹਾਸ
Shri Guru Nanak Dev ji Viah Purab 2024: ਬਟਾਲਾ ਦਾ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਜੁੜਿਆ ਹੋਇਆ ਹੈ। ਗੁਰਦੁਆਰਾ ਡੇਹਰਾ ਸਾਹਿਬ ਲੜਕੀ ਦੇ ਘਰ ਵਾਲੀ ਥਾਂ 'ਤੇ ਬਣਿਆ ਹੋਇਆ ਹੈ। ਜੋ ਕਿ ਗੁਰੂਦੁਆਰਾ ਕੰਧ ਸਾਹਿਬ ਦੇ ਨੇੜੇ ਹੈ। ਗ੍ਰੰਥਾਂ ਅਨੁਸਾਰ ਗੁਰੂ ਜੀ ਦੇ ਸਹੁਰਿਆਂ ਨੇ ਉਸ ਸਮੇਂ ਕੱਚੇ ਘਰ ਵਿੱਚ ਵਿਆਹ ਦੀ ਬਰਾਤ ਨੂੰ ਰੁਕਵਾਇਆ ਸੀ। ਇਸ ਦੀ ਕੰਧ ਅੱਜ ਵੀ ਉਸੇ ਤਰ੍ਹਾਂ ਖੜੀ ਹੈ। ਇਸਨੂੰ ਸ਼ੀਸ਼ੇ ਦੇ ਫਰੇਮ ਵਿੱਚ ਰੱਖਿਆ ਗਿਆ ਹੈ।
Shri Guru Nanak Dev ji Viah Purab 2024: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 537ਵਾਂ ਵਿਆਹ ਪੁਰਬ ਕੱਲ੍ਹ ਯਾਨੀ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ (ਜੋ ਕਿ ਲੜਕੀ ਦੇ ਮਾਤਾ-ਪਿਤਾ ਦਾ ਘਰ ਸੀ) ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ (ਜਿੱਥੇ ਬਰਾਤ ਰੁਕੀ ਸੀ) ਦੋਵੇਂ ਹੀ ਸੱਜ-ਧੱਜ ਕੇ ਪੂਰੀ ਤਰ੍ਹਾਂ ਤਿਆਰ ਹਨ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿੱਚ ਗੁਰੂ ਜੀ ਅਤੇ ਮਾਤਾ ਜੀ ਦੇ ਵਿਆਹ ਦੀ ਗਵਾਹ ਸ੍ਰੀ ਥੜਾ ਸਾਹਿਬ ਅੱਜ ਵੀ ਇੱਥੇ ਮੌਜੂਦ ਹੈ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿੱਚ ਮੌਜੂਦ ਸ੍ਰੀ ਥੜਾ ਸਾਹਿਬ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਇੱਕ ਮਹੱਤਵਪੂਰਨ ਇਤਿਹਾਸ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਸਮੇਂ ਜਦੋਂ ਫੇਰਿਆਂ ਦੀ ਵਾਰੀ ਆਈ ਤਾਂ ਬੇਦੀ ਅਤੇ ਹਵਨ ਕੁੰਡ ਤਿਆਰ ਕੀਤੇ ਗਏ। ਪਰ ਵਿਆਹ ਦੀ ਬਰਾਤ ਨਾਲ ਆਏ ਪੰਡਿਤ ਹਰਦਿਆਲ ਨੇ ਲੜਕੀ ਦੇ ਪਰਿਵਾਰ ਦੇ ਪੰਡਿਤ ਨੂੰ ਦੱਸਿਆ ਕਿ ਨਾਨਕ ਨੇ ਅਗਨੀ ਦੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸੂਰਜ ਪ੍ਰਕਾਸ਼ ਅਨੁਸਾਰ ਪੰਡਿਤ ਹਰਦਿਆਲ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਲਾੜਾ ਪੁਰਾਤਨ ਰਵਾਇਤ ਅਨੁਸਾਰ ਵਿਆਹ ਨਹੀਂ ਕਰੇਗਾ। ਫਿਰ ਗੁਰੂ ਜੀ ਨੇ ਪੁੱਛਣ ‘ਤੇ ਦੱਸਿਆ ਕਿ ਵੇਦ ਮੰਤਰ ਚਾਰੇ ਯੁਗਾਂ ਵਿਚ ਬਰਕਰਾਰ ਰਹਿਣਗੇ, ਪਰ ਕਲਿਯੁਗ ਵਿਚ ਮੂਲ ਮੰਤਰ ਦਾ ਪਹਿਰਾ ਰਹੇਗਾ।
ਵੱਡੀ ਗਿਣਤੀ ਚ ਪਹੁੰਚ ਰਹੀਆਂ ਸੰਗਤਾਂ
ਉਦੋਂ ਉਨ੍ਹਾਂ ਨੇ ਮੂਲ ਮੰਤਰ ਲਿਖ ਕੇ ਇਕ ਚੌਕੀ ‘ਤੇ ਰੱਖ ਦਿੱਤਾ ਅਤੇ ਉਸਦੇ ਫੇਰੇ ਲਏ, ਜੋ ਅੱਜ ਵੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਚ ਮੌਜੂਦ ਹੈ। ਗੁਰੂ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਹਾਥੀਆਂ ਅਤੇ ਘੋੜਿਆਂ ‘ਤੇ ਆਈ ਸੀ। ਸੰਨ 1487 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਹੋਇਆ ਸੀ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਨੂੰ ਪਹਿਲਾਂ ਮੂਲਚੰਦ ਦਾ ਡੇਰਾ ਕਿਹਾ ਜਾਂਦਾ ਸੀ ਕਿਉਂਕਿ ਮਾਤਾ ਸੁਲੱਖਣੀ ਦੇ ਪਿਤਾ ਦਾ ਨਾਂ ਮੂਲਚੰਦ ਸੀ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ। ਜਿਵੇਂ-ਜਿਵੇਂ ਵਿਆਹ ਦਾ ਤਿਉਹਾਰ ਨੇੜੇ ਆ ਰਿਹਾ ਹੈ, ਸ਼ਹਿਰ ਵਿਆਹ ਦੇ ਰੰਗਾਂ ਵਿੱਚ ਰੰਗਿਆ ਜਾ ਰਿਹਾ ਹੈ।
ਸੁਤਲਾਨਪੁਰ ਲੋਧੀ ਤੋਂ ਰਵਾਨਾ ਹੋਇਆ ਵਿਸ਼ਾਲ ਨਗਰ ਕੀਰਤਨ
ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਵਿਸ਼ਾਲ ਨਗਰ ਕੀਰਤਨ ਸੋਮਵਾਰ ਯਾਨੀ 9 ਸਤੰਬਰ ਨੂੰ ਸੁਤਲਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਤਾਂ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ੍ਰੀ ਥੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਗਵਾਹੀ ਭਰਦਾ ਹੈ, ਥੜਾ ਸਾਹਿਬ ਦੀ ਸੁਰੱਖਿਆ ਲਈ ਪ੍ਰਬੰਧਕ ਕਮੇਟੀ ਵੱਲੋਂ ਇਸਨੂੰ ਸ਼ੀਸ਼ੇ ਨਾਲ ਕਵਰ ਕਰ ਦਿੱਤਾ ਗਿਆ ਹੈ ਤਾਂ ਜੋ ਸੰਗਤਾਂ ਬਾਹਰੋਂ ਬਾਹਰੋਂ ਹੀ ਇਸ ਅੱਗੇ ਮੱਥਾ ਟੇਕ ਸਕਣ।
ਇਹ ਵੀ ਪੜ੍ਹੋ
ਸੁਖਮਨੀ ਸਾਹਿਬ ਦੇ ਕੀਤੇ ਜਾ ਰਹੇ ਪਾਠ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ-ਨਾਲ ਸ਼ਬਦ ਕੀਰਤਨ ਸਜਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਰਾਗੀ ਸ਼ਬਦ ਗਾਇਨ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਨਾਲ ਹੀ ਸ਼ਰਧਾ ਨਾਲ ਮਨਾਏ ਜਾ ਰਹੇ ਬਾਬਾ ਜੀ ਦੇ ਵਿਆਹ ਦੇ ਸਲਾਨਾ ਤਿਉਹਾਰ ‘ਤੇ ਸ਼ਗਨਾਂ ਦੀ ਰਸਮ ਅਦਾ ਕਰਨ ਲਈ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ।
ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 1487 ਵਿੱਚ ਬਟਾਲਾ ਵਿੱਚ ਸ਼੍ਰੀ ਮੂਲਚੰਦ ਖੱਤਰੀ ਅਤੇ ਚੰਦੋ ਰਾਣੀ ਦੀ ਪੁੱਤਰੀ ਸੁਲੱਖਣੀ ਦੇਵੀ ਨਾਲ ਹੋਇਆ ਸੀ। ਅੱਜ ਕੱਲ੍ਹ ਇਸ ਅਸਥਾਨ ‘ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਮੌਜੂਦ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਜਾਇਆ ਗਿਆ, ਜੋ ਕਿ ਕੁਝ ਕਦਮਾਂ ਦੀ ਦੂਰੀ ‘ਤੇ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਵਿਖੇ ਵਿਸ਼ੇਸ਼ ਸਮਾਗਮ
ਗੁ: ਸਤਿਕਰਤਾਰੀਆਂ ਸਾਹਿਬ ਅਤੇ ਗੁ: ਕੰਧ ਸਾਹਿਬ, ਬਟਾਲਾ#GurmatSamagam #SGPC #Batala #NagarKirtan pic.twitter.com/Ty20eYslNV— Shiromani Gurdwara Parbandhak Committee (@SGPCAmritsar) September 9, 2024
ਪ੍ਰਸਿੱਧ ਪੰਜਾਬੀ ਲੇਖਕ ਕੁਲਵੰਤ ਸਿੰਘ ਖੋਖਰ ਨੇ ਆਪਣੀ ਪੁਸਤਕ ਬਾਬਾ ਨਾਨਕ ਨਿਵਾਜਿਆ ਬਟਾਲਾ ਵਿੱਚ ਇਸ ਤਿਉਹਾਰ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ 1917 ਵਿੱਚ ਪਹਿਲੀ ਵਾਰ ਅੰਮ੍ਰਿਤਸਰ ਤੋਂ ਸੰਗਤ ਰੇਲ ਗੱਡੀ ਰਾਹੀਂ ਬਟਾਲਾ ਰੇਲਵੇ ਸਟੇਸ਼ਨ ਪਹੁੰਚੀ ਸੀ। ਉਸ ਸਮੇਂ ਸੰਗਤ ਨੂੰ ਦਾਰੁਲ ਸਲਾਮ ਮੁਹੱਲਾ (ਮੌਜੂਦਾ ਨਾਮ ਪ੍ਰੇਮ ਨਗਰ) ਵਿੱਚ ਸਥਿਤ ਸ਼ਿਵ ਮੰਦਿਰ ਵਿੱਚ ਠਹਿਰਾਇਆ ਗਿਆ ਅਤੇ ਚਾਹ-ਪਾਣੀ ਦਿੱਤਾ ਗਿਆ। ਇਸ ਉਪਰੰਤ ਨਗਰ ਕੀਰਤਨ ਦੇ ਰੂਪ ਵਿਚ ਇਹ ਬਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਡੇਰਾ ਸਾਹਿਬ ਲਈ ਰਵਾਨਾ ਹੋਈ।
ਅੱਜ ਵੀ ਉਸੇ ਤਰ੍ਹਾਂ ਖੜੀ ਹੈ ਕੰਧ
ਬਟਾਲਾ ਦਾ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਜੁੜਿਆ ਹੋਇਆ ਹੈ। ਗੁਰਦੁਆਰਾ ਡੇਹਰਾ ਸਾਹਿਬ ਲੜਕੀ ਦੇ ਘਰ ਵਾਲੀ ਥਾਂ ‘ਤੇ ਬਣਿਆ ਹੋਇਆ ਹੈ। ਜੋ ਕਿ ਗੁਰੂਦੁਆਰਾ ਕੰਧ ਸਾਹਿਬ ਦੇ ਨੇੜੇ ਹੈ। ਗ੍ਰੰਥਾਂ ਅਨੁਸਾਰ ਗੁਰੂ ਜੀ ਦੇ ਸਹੁਰਿਆਂ ਨੇ ਉਸ ਸਮੇਂ ਕੱਚੇ ਘਰ ਵਿੱਚ ਵਿਆਹ ਦੀ ਬਰਾਤ ਨੂੰ ਰੁਕਵਾਇਆ ਸੀ। ਇਸ ਦੀ ਕੰਧ ਅੱਜ ਵੀ ਉਸੇ ਤਰ੍ਹਾਂ ਖੜੀ ਹੈ। ਇਸਨੂੰ ਸ਼ੀਸ਼ੇ ਦੇ ਫਰੇਮ ਵਿੱਚ ਰੱਖਿਆ ਗਿਆ ਹੈ।
ਕਿਵੇਂ ਪਿਆ ਗੁਰਦੁਆਰਾ ਕੰਧ ਸਾਹਿਬ ਦਾ ਨਾਂ ?
ਉਸ ਸਮੇਂ ਗੁਰੂ ਜੀ ਮਿੱਟੀ ਦੀ ਕੰਧ ਦਾ ਆਸਰਾ ਲੈ ਕੇ ਬੈਠੇ ਸਨ। ਲਾੜੀ ਦੇ ਪੱਖ ਤੋਂ ਇੱਕ ਬਜ਼ੁਰਗ ਔਰਤ ਨੂੰ ਲੱਗਿਆ ਕਿ ਕਿੱਧਰੇ ਕੁੜੀਆਂ ਸ਼ਰਾਰਤ ਨਾਲ ਮਿੱਟੀ ਦੀ ਕੰਧ ਨੂੰ ਢਾਹ ਨਾ ਦੇਣ ਅਤੇ ਲਾੜੇ ਨੂੰ ਸੱਟ ਲੱਗ ਜਾਵੇ ਜਾਂ ਉਹ ਬੁਰਾ ਨਾ ਮੰਨ ਜਾਵੇ। ਜਦੋਂ ਉਨ੍ਹਾਂ ਨੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਉਹ ਮੁਸਕਰਾ ਕੇ ਬੋਲੇ, ਮਾਤਾ ਜੀ, ਇਹ ਕੰਧ ਯੁੱਗਾਂ-ਯੁੱਗਾਂ ਤੱਕ ਨਹੀਂ ਡਿੱਗੇਗੀ। ਇਤਿਹਾਸ ਗਵਾਹ ਹੈ ਕਿ ਪੰਜ ਸੌ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਉਹ ਮਿੱਟੀ ਦੀ ਕੰਧ ਮੌਜੂਦ ਹੈ।
ਫਿਲਹਾਲ ਇਸ ਕੰਧ ਨੂੰ ਸ਼ੀਸ਼ੇ ਦੇ ਕੇਸ ਵਿੱਚ ਸੁਰੱਖਿਅਤ ਕਰ ਦਿੱਤਾ ਗਿਆ ਹੈ। ਇੱਥੇ ਮੱਥਾ ਟੇਕਣ ਆਏ ਲੋਕ ਕੰਧ ਤੋਂ ਮਿੱਟੀ ਪੁੱਟ ਕੇ ਆਪਣੇ ਨਾਲ ਲੈ ਜਾਂਦੇ ਸਨ। ਅਸਲ ਵਿੱਚ ਲੋਕਾਂ ਵਿੱਚ ਇਹ ਵਿਸ਼ਵਾਸ ਸੀ ਕਿ ਇੱਥੋਂ ਦੀ ਮਿੱਟੀ ਜਿਸਨੂੰ ਗੁਰੂ ਜੀ ਦੇ ਪਵਿੱਤਰ ਹੱਥ ਲੱਗੇ ਹਨ ਅਤੇ ਇਸ ਨੂੰ ਖਾਣ ਨਾਲ ਬਿਮਾਰੀਆਂ ਦੂਰ ਹੋ ਸਕਦੀਆਂ ਹਨ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਬਣੀਆਂ ਤਸਵੀਰਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੀਆਂ ਕੰਧਾਂ ‘ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਤਸਵੀਰਾਂ ਹੇਠਾਂ ਇਨ੍ਹਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ।