Pitru Paksha 2023: ਸ਼ਰਾਧ ਦੌਰਾਨ ਕਿਸ ਤਰ੍ਹਾਂ ਦਾ ਭੋਜਨ ਬਣਾਉਣਾ ਚਾਹੀਦਾ ਹੈ? ਕਿਹੜੀਆਂ ਚੀਜ਼ਾਂ ਦੀ ਵਰਤੋਂ ਤੋਂ ਰੱਖੋ ਪਰਹੇਜ਼ ਜਾਣੋ
ਸ਼ੁੱਕਰਵਾਰ ਯਾਨੀ 29 ਸਤੰਬਰ ਤੋਂ ਸ਼ਰਾਧ ਸ਼ੁਰੂ ਹੋਣ ਜਾ ਰਹੇ ਹਨ। ਇਸ ਸਮੇਂ ਦੌਰਾਨ ਪੁਰਖਿਆਂ ਨੂੰ ਖੁਸ਼ ਕਰਨ ਲਈ ਬ੍ਰਾਹਮਣਾਂ ਨੂੰ ਭੋਜਨ ਚੜ੍ਹਾਉਣ ਦੀ ਪਰੰਪਰਾ ਹੈ। ਆਓ ਜਾਣਦੇ ਹਾਂ ਸ਼ਰਾਧ ਦੀਆਂ ਰਸਮਾਂ ਦੌਰਾਨ ਕਿਹੜਾ ਭੋਜਨ ਤਿਆਰ ਕਰਨਾ ਚਾਹੀਦਾ ਹੈ ਅਤੇ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ।
Pitru Paksha 2023: ਸ਼ੁੱਕਰਵਾਰ 29 ਸਤੰਬਰ ਤੋਂ ਸ਼ਰਾਧ ਸ਼ੁਰੂ ਹੋ ਰਹੇ ਹਨ। ਇਹ 16 ਦਿਨਾਂ ਖਾਸ ਤੌਰ ‘ਤੇ ਪੁਰਖਿਆਂ ਦਾ ਕਰਜ਼ਾ ਚੁਕਾਉਣ ਦੇ ਦਿਨ ਹੁੰਦੇ ਹਨ। ਸ਼ਰਾਧ ਦੌਰਾਨ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਬ੍ਰਾਹਮਣਾਂ ਨੂੰ ਭੋਜਨ, ਤਰਪਣ ਅਤੇ ਦਾਨ ਭੇਟ ਕੀਤਾ ਜਾਂਦਾ ਹੈ। ਪੂਰਖਿਆਂ ਦਾ ਸ਼ਰਾਧ ਕਰਨ ਲਈ ਭੋਜਨ ਬਣਾਉਂਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਰਾਧ ਦੀਆਂ ਰਸਮਾਂ ਦੌਰਾਨ ਆਪਣੇ ਪੁਰਖਿਆਂ ਲਈ ਭੋਜਨ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਨਾ ਕਰਨ ਨਾਲ ਪੁਰਖਿਆਂ ਨਾਰਾਜ਼ ਹੋ ਜਾਂਦੇ ਹਨ ਅਤੇ ਬਿਨਾਂ ਭੋਜਨ ਕਰੇ ਵਾਪਸ ਚਲੇ ਜਾਂਦੇ ਹਨ।
ਸ਼ੁੱਧਤਾ ਦਾ ਧਿਆਨ ਰੱਖੋ
ਸ਼ਰਾਧ ਦੇ ਦੌਰਾਨ, ਜੇਕਰ ਤੁਸੀਂ ਪੁਰਖਿਆਂ ਲਈ ਭੋਜਨ ਤਿਆਰ ਕਰ ਰਹੇ ਹੋ, ਤਾਂ ਯਕੀਨੀ ਤੌਰ ‘ਤੇ ਇਸ ਦੀ ਸ਼ੁੱਧਤਾ ਦਾ ਧਿਆਨ ਰੱਖੋ। ਭੋਜਨ ਤਿਆਰ ਕਰਨ ਤੋਂ ਪਹਿਲਾਂ ਆਪਣੇ ਘਰ, ਖਾਸ ਕਰਕੇ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਸ਼ਾਸਤਰਾਂ ਅਨੁਸਾਰ ਪੁਰਖੇ ਸ਼ੁੱਧਤਾ ਨਾਲ ਖੁਸ਼ ਹੁੰਦੇ ਹਨ ਅਤੇ ਇਸ ਦਾ ਫਲ ਦਿੰਦੇ ਹਨ। ਧਿਆਨ ਰੱਖੋ ਨਹਾਉਣ ਤੋਂ ਬਾਅਦ ਹੀ ਭੋਜਨ ਤਿਆਰ ਕਰੋ।
ਇਹਨਾਂ ਚੀਜ਼ਾਂ ਦੀ ਵਰਤੋਂ
ਸ਼ਰਾਧ ਦੇ ਦੌਰਾਨ ਘਰ ਵਿੱਚ ਸਾਤਵਿਕ ਭੋਜਨ ਹੀ ਤਿਆਰ ਕਰੋ। ਪੁਰਵਜਾਂ ਦੇ ਨਾਂਅ ‘ਤੇ ਭੋਜਨ ਬਣਾਉਣ ਲਈ ਪਿਆਜ਼, ਲੱਸਣ, ਪੀਲੀ ਸਰ੍ਹੋਂ ਦੇ ਤੇਲ ਤੇ ਬੈਂਗਣ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਭੋਜਨ ‘ਚ ਵਰਤਿਆ ਜਾਣ ਵਾਲਾ ਦੁੱਧ ਅਤੇ ਦਹੀ ਗਾਂ ਦਾ ਹੀ ਹੋਣਾ ਚਾਹੀਦਾ ਹੈ।
ਭੋਜਨ ਲਈ ਕੀ ਬਣਾਉਣਾ ਹੈ
ਸ਼ਰਾਧ ਦੀਆਂ ਰਸਮਾਂ ਦੌਰਾਨ ਪੁਰਵਜਾਂ ਦੇ ਨਾਂਅ ‘ਤੇ ਤਿਆਰ ਕੀਤੇ ਜਾਣ ਵਾਲੇ ਭੋਜਨ ‘ਚ ਖੀਰ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਤੁਸੀਂ ਪੂੜੀ, ਆਲੂ, ਛੋਲੇ ਜਾਂ ਕੱਦੂ ਦੀ ਸਬਜੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਪੁਰਵਜਾਂ ਨੂੰ ਭੇਟ ਕਰਨ ਲਈ ਮਿਠਾਈਆਂ ਨੂੰ ਸ਼ਾਮਲ ਕਰੋ।
ਇਹ ਵੀ ਪੜ੍ਹੋ
ਭਾਂਡਿਆਂ ਦਾ ਵੀ ਰੱਖੋ ਧਿਆਨ
ਜਦੋਂ ਤੱਕ ਬ੍ਰਾਹਮਣ ਨਾ ਖਾਵੇ ਉਦੋਂ ਤੱਕ ਖੁਦ ਭੋਜਨ ਨਾ ਕਰੋ। ਬ੍ਰਾਹਮਣਾਂ ਨੂੰ ਕਾਂਸੀ, ਚਾਂਦੀ ਜਾਂ ਧਾਤ ਦੀਆਂ ਪਲੇਟਾਂ ‘ਚ ਹੀ ਭੋਜਨ ਪਰੋਸਣਾ ਚਾਹੀਦਾ ਹੈ। ਸ਼ਰਾਧ ਦੀਆਂ ਰਸਮਾਂ ਦੌਰਾਨ ਕੱਚ ਅਤੇ ਪਲਾਸਟਿਕ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਜਦੋਂ ਵੀ ਬ੍ਰਾਹਮਣ ਨੂੰ ਭੋਜਣ ਕਰਵਾਓ ਤਾਂ ਉਨ੍ਹਾਂ ਦਾ ਮੁੰਹ ਦੱਖਣ ਦਿਸ਼ਾ ਵੱਲ ਹੋਣਾ ਚਾਹੀਦਾ ਹੈ।