Ramadan 2024: ਭਾਰਤ ‘ਚ ਨਜ਼ਰ ਆਇਆ ਚੰਦ, ਅੱਜ ਪਹਿਲਾ ਰੋਜ਼ਾ, ਜਾਣੋ ਆਪਣੇ ਸ਼ਹਿਰ ‘ਚ ਸੇਹਰੀ ਅਤੇ ਇਫਤਾਰ ਦਾ ਸਮਾਂ

tv9-punjabi
Updated On: 

12 Mar 2024 10:45 AM

Ramadan 2024: ਸਾਊਦੀ ਅਰਬ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਭਾਰਤ 'ਚ ਵੀ ਰਮਜ਼ਾਨ ਦਾ ਚੰਦ ਦੇਖਿਆ ਗਿਆ। ਇਸ ਲਈ ਅੱਜ ਯਾਨੀ ਮੰਗਲਵਾਰ ਤੋਂ ਪਹਿਲਾ ਰੋਜ਼ਾ ਰੱਖਿਆ ਜਾਵੇਗਾ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ, ਦੁਨੀਆ ਭਰ ਦੇ ਮੁਸਲਮਾਨ ਅੱਲ੍ਹਾ ਦੀ ਇਬਾਦਤ ਕਰਦੇ ਹੋਏ ਰੋਜ਼ਾ ਰੱਖਦੇ ਹਨ। ਆਓ ਜਾਣਦੇ ਹਾਂ ਇਸਲਾਮ ਧਰਮ ਵਿੱਚ ਰਮਜ਼ਾਨ ਦਾ ਕੀ ਮਹੱਤਵ ਹੈ।

Ramadan 2024: ਭਾਰਤ ਚ ਨਜ਼ਰ ਆਇਆ ਚੰਦ, ਅੱਜ ਪਹਿਲਾ ਰੋਜ਼ਾ, ਜਾਣੋ ਆਪਣੇ ਸ਼ਹਿਰ ਚ ਸੇਹਰੀ ਅਤੇ ਇਫਤਾਰ ਦਾ ਸਮਾਂ

4: ਭਾਰਤ 'ਚ ਨਜ਼ਰ ਆਇਆ ਚੰਦ, ਅੱਜ ਪਹਿਲਾ ਰੋਜ਼ਾ

Follow Us On

ਸੋਮਵਾਰ ਨੂੰ ਪੂਰੇ ਦੇਸ਼ ਵਿੱਚ ਰਮਜ਼ਾਨ ਮਹੀਨੇ ਦਾ ਚੰਦ ਨਜ਼ਰ ਆਇਆ। ਚੰਦ ਨਜ਼ਰ ਆਉਂਦੇ ਹੀ ਮੁਸਲਿਮ ਸਮਾਜ ਵਿੱਚ ਅੱਲ੍ਹਾ ਦੀ ਇਬਾਦਤ ਦਾ ਮਹੀਨਾ ਸ਼ੁਰੂ ਹੋ ਗਿਆ। ਰਮਜ਼ਾਨ ਦਾ ਮਹੀਨਾ ਮੁਸਲਿਮ ਧਰਮ ਦਾ ਪਵਿੱਤਰ ਮਹੀਨਾ ਹੈ। ਇਹ ਇਸਲਾਮੀ ਕੈਲੰਡਰ ਦਾ 9ਵਾਂ ਮਹੀਨਾ ਹੈ। ਇਸ ਮਹੀਨੇ ਵਿਚ ਮੁਸਲਮਾਨ ਪੂਰਾ ਮਹੀਨਾ ਰੋਜ਼ੇ ਰੱਖਦੇ ਹਨ ਅਤੇ ਅੱਲ੍ਹਾ ਦੀ ਇਬਾਦਤ ਕਰਦੇ ਹਨ। ਇਸ ਮਹੀਨੇ ਵਿਚ ਅਸੀਂ ਭਾਈਚਾਰੇ ਅਤੇ ਪਿਆਰ ਬਾਰੇ ਸਿੱਖਦੇ ਹਾਂ।

ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਰੋਜ਼ਾ ਰੱਖਣਾ ਮੁਸਲਮਾਨਾਂ ਦਾ ਫਰਜ਼ ਹੁੰਦਾ ਹੈ। ਇਸਲਾਮ ਧਰਮ ਦੇ ਅਨੁਸਾਰ ਰਮਜ਼ਾਨ ਦੇ ਪਵਿੱਤਰ ਦਿਨਾਂ ਵਿੱਚ ਇਬਾਦਤ ਕਰਨ ਨਾਲ ਅੱਲ੍ਹਾ ਆਪਣੇ ਸੇਵਕਾਂ ਤੋਂ ਖੁਸ਼ ਹੋ ਜਾਂਦਾ ਹੈ। ਰਮਜ਼ਾਨ ਦੇ ਮਹੀਨੇ ਵਿੱਚ ਸੇਹਰੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਖਾਧੀ ਜਾਂਦੀ ਹੈ। ਇਸ ਦੇ ਨਾਲ ਹੀ, ਸਾਰਾ ਦਿਨ ਰੋਜ਼ਾ ਰੱਖਣ ਤੋਂ ਬਾਅਦ, ਇਫਤਾਰ ਸ਼ਾਮ ਨੂੰ ਮਗਰੀਬ ਵੇਲੇ ਸੂਰਜ ਡੁੱਬਣ ਤੇ ਇਫਤਾਰ ਕੀਤਾ ਜਾਂਦਾ ਹੈ।

ਦੇਸ਼ ਭਰ ਵਿੱਚ ਸੇਹਰੀ ਅਤੇ ਇਫਤਾਰ ਦੇ ਸਮੇਂ ਬਾਰੇ ਵੀ ਜਾਣਕਾਰੀ ਆ ਚੁੱਕੀ ਹੈ। ਦਿੱਲੀ ਵਿਚ ਸੇਹਰੀ ਦਾ ਸਮਾਂ ਸਵੇਰੇ 5.15 ਵਜੇ ਹੈ, ਜਦੋਂ ਕਿ ਇਫਤਾਰ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਸ਼ਾਮ 6.29 ਵਜੇ ਹੋਵੇਗੀ।

ਰਮਜ਼ਾਨ ਖਾਸ ਕਿਉਂ ਹੈ?

ਇਸਲਾਮ ਧਰਮ ਵਿੱਚ ਰਮਜ਼ਾਨ ਦਾ ਮਹੀਨਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਵਿਚ ਮੁਸਲਮਾਨ ਲੋਕ ਰੋਜ਼ਾ ਰੱਖਦੇ ਹਨ ਅਤੇ ਆਪਣਾ ਜ਼ਿਆਦਾਤਰ ਸਮਾਂ ਅੱਲ੍ਹਾ ਦੀ ਇਬਾਦਤ ਵਿਚ ਬਿਤਾਉਂਦੇ ਹਨ। ਅੱਲ੍ਹਾ ਦਾ ਸ਼ੁਕਰਾਨਾ ਕਰਦੇ ਹੋਏ, ਮੁਸਲਮਾਨ ਇਸ ਮਹੀਨੇ ਦੇ ਅੰਤ ਵਿੱਚ ਈਦ-ਉਲ-ਫਿਤਰ ਮਨਾਉਂਦੇ ਹਨ, ਜਿਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ।

ਰਮਜ਼ਾਨ ਦੀ ਮਹੱਤਤਾ

ਇਸਲਾਮ ਦੇ ਵਿਸ਼ਵਾਸ ਅਨੁਸਾਰ ਰਮਜ਼ਾਨ ਦੇ ਦਿਨਾਂ ਵਿਚ ਰੱਬ ਦੀ ਇਬਾਦਤ ਕਰਨ ਨਾਲ ਬਰਕਤ ਮਿਲਦੀ ਹੈ। ਰਮਜ਼ਾਨ ਵਿਚ ਚੰਦਰਮਾ ਦੇਖਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਉਂਕਿ ਪਹਿਲਾ ਰੋਜ਼ਾ ਚੰਦ ਦੇ ਦੀਦਾਰ ਤੋਂ ਬਾਅਦ ਹੀ ਰੱਖਿਆ ਜਾਂਦਾ ਹੈ। ਇਸਲਾਮ ਧਰਮ ਦੇ ਅਨੁਸਾਰ, ਕਿਉਂਕਿ ਇਸ ਮਹੀਨੇ ਵਿੱਚ ਪੈਗੰਬਰ ਮੁਹੰਮਦ ਨੂੰ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਸ਼ਰੀਫ ਮਿਲੀ ਸੀ। ਇਸ ਲਈ ਇਨ੍ਹਾਂ ਪਵਿੱਤਰ ਦਿਹਾੜਿਆਂ ਦੌਰਾਨ ਲੋਕ ਪੂਰਾ ਮਹੀਨਾ ਰੋਜ਼ੇ ਰੱਖਦੇ ਹਨ।