ਸਵਾ 11 ਫੁੱਟ ਦੇ ਸ਼ਿਵਲਿੰਗ ‘ਤੇ ਨਰਮਦੇਸ਼ਵਰ ਦੇ ਸਵਾ ਲੱਖ ਸ਼ਿਵਲਿੰਗ ਚੜ੍ਹਾਉਣ ਦਾ ਸੰਕਲਪ

Published: 

16 Feb 2023 11:03 AM

ਮਹਾਸ਼ਿਵਰਾਤਰੀ ਨੇੜੇ ਆ ਰਹੀ ਹੈ। ਇਸ ਮੌਕੇ ਮੋਕਸ਼ ਇੱਛਾ ਪੂਰਤੀ ਸ਼ਿਵ ਧਾਮ ਕਮੇਟੀ ਵੱਲੋ ਨਰਮਦੇਸ਼ਵਰ ਦੇ ਸਵਾ ਲੱਖ ਸ਼ਿਵਲਿੰਗ ਨੂੰ ਗੰਧਕ ਤੇ ਪਾਰੇ ਨਾਲ ਤਿਆਰ ਕੀਤੇ ਸ਼ਿਵਲਿੰਗ ਤੇ ਚੜਾਉਣ ਦਾ ਸੰਕਲਪ ਲਿਆ ਗਿਆ ਹੈ। ਜਿਸ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਚ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।

ਸਵਾ 11 ਫੁੱਟ ਦੇ ਸ਼ਿਵਲਿੰਗ ਤੇ ਨਰਮਦੇਸ਼ਵਰ ਦੇ ਸਵਾ ਲੱਖ ਸ਼ਿਵਲਿੰਗ ਚੜ੍ਹਾਉਣ ਦਾ ਸੰਕਲਪ

ਸਵਾ 11 ਫੁੱਟ ਦੇ ਸ਼ਿਵਲਿੰਗ 'ਤੇ ਨਰਮਦੇਸ਼ਵਰ ਦੇ ਸਵਾ ਲੱਖ ਸ਼ਿਵਲਿੰਗ ਚੜ੍ਹਾਉਣ ਦਾ ਸੰਕਲਪ। Narmadeshwar 1.25 lakh shivling on Mahashivratri

Follow Us On

ਜਲੰਧਰ: ਇੱਥੇ ਨਵੇਂ ਬਣੇ ਸ਼ਿਵ ਧਾਮ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਏ ਜਾਣ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਪਵਿੱਤਰ ਮੌਕੇ ਤੇ ਨਰਮਦਾ ਨਦੀ ਤੋਂ ਇੱਕਠੇ ਕੀਤੇ ਸਵਾ ਲੱਖ ਨਰਮਦੇਸ਼ਵਰ ਸ਼ਿਵਲਿੰਗ ਉੱਥੇ ਪਹੁੰਚ ਜਾਣਗੇ। ਮਹਾਸ਼ਿਵਰਾਤਰੀ ਤੇ ਇਨ੍ਹਾਂ ਸ਼ਿਵਲਿੰਗ ਨੂੰ ਗੰਧਕ ਅਤੇ ਪਾਰੇ ਨਾਲ ਤਿਆਰ ਕੀਤੇ ਸਵਾ ਗਿਆਰਹ ਫੁੱ ਦੇ ਮਹਾਨ ਸ਼ਿਵਲਿੰਗ ਤੇ ਚੜਾਉਣ ਦਾ ਸੰਕਲਪ ਲਿਆ ਗਿਆ ਹੈ । ਇਹਨਾਂ ਨਰਮਦੇਸ਼ਵਰ ਸ਼ਿਵਲਿੰਗ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਦੀ ਵੱਡੀ ਭੀੜ ਇੱਥੇ ਪਹੁੰਚ ਰਹੀ ਹੈ।ਇਸ ਤੋਂ ਕੁਝ ਦਿਨ ਪਹਿਲਾਂ ਹੀ ਬਾਬਾ ਬੁੱਢਾ ਅਮਰਨਾਥ ਤੋ ਚੰਨ੍ਹ ਅਤੇ ਸੂਰਜ ਦੀ ਊਰਜਾ ਤੋਂ ਤਿਆਰ ਅਤੇਅਭੀਮੰਤ੍ਰਿਤ ਰੁਦਰਾਕਸ਼ ਸ਼ਿਵ ਧਾਮ ਪਹੁੰਚੇ ਸਨ । ਮਹਾਸ਼ਿਵਰਾਤਰੀ ਵਾਲੇ ਦਿਨ ਇਹ ਰੁਦਰਾਕਸ਼ ਸ਼ਿਵ ਭਗਤਾਂ ਅਤੇ ਸ਼ਵ ਧਾਮ ਪੁੱਜੇ ਲੋਕਾ ਨੂੰ ਪ੍ਰਸਾਦ ਸਵਰੂਪ ਦਿੱਤੇ ਜਾਣਗੇ ।

ਨਰਮਦੇਸ਼ਵਰ ਦੇ ਸਵਾ ਲੱਖ ਸ਼ਿਵਲਿੰਗ ਚੜ੍ਹਾਉਣ ਦਾ ਸੰਕਲਪ

ਮੋਕਸ਼ ਇੱਛਾ ਪੂਰਤੀ ਸ਼ਿਵ ਧਾਮ ਕਮੇਟੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਨਰਮਦੇਸ਼ਵਰ ਦੇ ਸਵਾ ਲੱਖ ਸ਼ਿਵਲਿੰਗ ਨੂੰ ਗੰਧਕ ਤੇ ਪਾਰੇ ਨਾਲ ਤਿਆਰ ਕੀਤੇ ਸ਼ਿਵਲਿੰਗ ਤੇ ਚੜਾਉਣ ਦਾ ਸੰਕਲਪ ਲਿਆ ਗਿਆ ਹੈ। ਅਤੇ ਇਹਨਾਂ ਸ਼ਿਵਲਿੰਗ ਨੂੰ ਲੋਕ ਹੀ ਆਉਕੇ ਚੜ੍ਹਾਉਣਗੇ । ਉਨ੍ਹਾਂ ਦਸਿਆ ਕਿ ਮਹਾਸ਼ਿਵਰਾਤਰੀ ਤੇ ਸਵਾ ਲੱਖ ਸ਼ਿਵਲਿੰਗ ਚੜਾਉਣ ਦਾ ਸੰਕਲਪ ਹੈ। ਇਨ੍ਹਾਂ ਸਵਾ ਲੱਖ ਸ਼ਿਵਲਿੰਗ ਨੂੰ ਚੜਾਉਣ ਲਈ ਸ਼ਿਵਰਾਤਰੀ ਤੋਂ ਬਾਅਦ ਵੀ ਕਈ ਦਿਨ ਲੱਗ ਸਕਦੇ ਹਨ ।

ਮਹਾਸ਼ਿਵਰਾਤਰੀ ਦੇ ਪ੍ਰਬੰਧ ਪੂਰੇ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਸ਼ਾਮੀ ਚਾਰ ਵਜੇ ਤੋਂ ਪੰਜ ਵਜੇ ਤਕ ਮਹਾਰੁਦਰਾਭਿਸ਼ੇਕ ਕੀਤਾ ਜਾਵੇਗਾ । ਉਸਤੋਂ ਬਾਅਦ ਪੰਜ ਵਜੇ ਤੋਂ 6 ਵਜੇ ਤਕ ਮਹਾਮਰਿਤਯੂੰਜੈ ਮਹਾਮੰਤਰ ਦਾ ਉਚਾਰਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸ਼ਾਮ 6 ਤੋਂ 9 ਵਜੇ ਤਕ ਸ਼ਿਵ ਪਾਰਵਤੀ ਭੱਜਣ ਸੰਧਿਆ ਚੱਲੇਗੀ । ਉਹਨਾਂ ਨੇ ਦੱਸਿਆ ਇਸ ਸ਼ਿਵ ਧਾਮ ਵਿੱਚ ਸਵੇਰ ਤੋਂ ਲੋਕਾ ਦਾ ਤਾਂਤਾ ਲੱਗ ਜਾਂਦਾ ਹੈ ਤੇ ਸ਼ਿਵਲਿੰਗ ਦੇ ਦਰਸ਼ਨ ਕਰਨ ਲੋਕ ਦੂਰ ਦੂਰ ਤੋਂ ਆ ਰਹੇ ਹਨ । ਇਸਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਮਹਾਸ਼ਿਵਰਾਤਰੀ ਦੀ ਤਿਆਰੀਆ ਜੋਰਾ ਸ਼ੋਰਾ ਨਾਲ ਚੱਲ ਰਹਿਆ ਹਨ । 18 ਤਰੀਕ ਨੂੰ ਸ਼ਿਵ ਧਾਮ ਵਿੱਚ ਭਗਤਾਂ ਵੱਲੋ ਸ਼ਿਵ ਭੋਲੇਣਾਥ ਦੀ ਪੂਜਾ ਕਰਨ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।

ਪ੍ਰਸਾਦ ਵਿੱਚ ਦਿੱਤੇ ਜਾਣਗੇ ਅਭਿਮੰਤਰਿਤ ਰੁਦਰਾਕਸ਼

ਭਗਤਾਂ ਨੂੰ ਦੱਸ ਦਈਏ ਮੋਕਸ਼ ਇੱਛਾ ਪੂਰਤੀ ਕਮੇਟੀ ਵਲੋਂ ਪੁੱਜਾ ਸਮਗਰੀ ਤੇ ਸਮਾਨ ਦੇ ਰੱਖ ਰਖਾਵ ਲਈ ਖਾਸ ਪ੍ਰਬੰਧ ਕੀਤੇ ਗਏ ਹਨ । ਸ਼ਿਵ ਭਗਤਾਂ ਲਈ ਭੰਡਾਰਾ ਲਗਾਇਆ ਜਾਵੇਗਾ। ਮਹਾ ਸ਼ਿਵਰਾਤਰੀ ਤੇ ਕਵਰੇਜ ਕਰਨ ਆਉਣ ਵਾਲੇ ਮੀਡੀਆ ਵਾਲਿਆ ਲਈ ਵੀ ਚੰਗੇ ਪ੍ਰਬੰਧ ਕੀਤੇ ਗਏ ਹਨ ਤੇ ਪ੍ਰਸਾਦ ਵਿੱਚ ਉਹਨਾਂ ਨੂੰ ਅਭਿਮੰਤਰਿਤ ਰੁਦਰਾਕਸ਼ ਵੀ ਦਿੱਤੇ ਜਾਣਗੇ । ਦੱਸਿਆ ਜਾ ਰਿਹਾ ਹੈ ਕਿ ਇਸ ਸ਼ਿਵ ਧਾਮ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚ ਰਹੇ ਹਨ । ਭਗਤ ਅਤੇ ਲੋਕ ਸ਼ਿਵਰਾਤਰੀ ਤੇ ਭੋਲੇਨਾਥ ਦੀ ਪੂਜਾ ਕਰ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ ।

Exit mobile version