Ram Mandir: ਰਾਮ ਦੇ ਰੰਗ ਵਿੱਚ ਰੰਗਿਆ ਕਪੂਰਥਲਾ ਮੁੱਖ ਡਾਕਘਰ, ਰਾਮ ਲੱਲਾ ਦੀ ਯਾਦ ਵਿੱਚ ਜਾਰੀ ਕੀਤੀ ਡਾਕ ਟਿਕਟ
ਕਪੂਰਥਲਾ ਮੇਨ ਡਾਕਘਰ ਦੇ ਸੁਪਰਡੈਂਟ ਸੰਜੀਵ ਕੁਮਾਰ ਚੁੱਘ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਭਾਰਤੀ ਡਾਕ ਵਿਭਾਗ ਵੱਲੋਂ ਸ੍ਰੀ ਰਾਮ ਦੇ ਨਵੇਂ ਬਣੇ ਮੰਦਰ ਲਈ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ ਹੈ, ਜੋ ਕਿ ਕਪੂਰਥਲਾ ਦੇ ਮਾਲ ਰੋਡ 'ਤੇ ਸਥਿਤ ਮੇਨ ਡਾਕਘਰ ਵਿਖੇ ਆਮ ਲੋਕਾਂ ਲਈ ਵਿਕਰੀ ਲਈ ਉਪਲਬਧ ਹੈ|
ਮੰਦਰ ਵਿੱਚ ਰੱਖੀ ਜਾਵੇਗੀ 200 ਕਿਲੋ ਦੀ ਮੂਰਤੀ Pic Credit: tv9 bharatvarsh
22 ਜਨਵਰੀ ਨੂੰ ਅਯੁੱਧਿਆ ‘ਚ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਦੇਸ਼ ਭਰ ‘ਚ ਧਾਰਮਿਕ ਮਾਹੌਲ ਹੈ। ਕਪੂਰਥਲਾ ਮੇਨ ਡਾਕਘਰ ਨੂੰ ਵੀ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਭਾਰਤੀ ਡਾਕ ਵਿਭਾਗ ਦੁਆਰਾ ਨਵ-ਨਿਰਮਿਤ ਸ਼੍ਰੀ ਰਾਮ ਮੰਦਿਰ ਦੇ ਨੀਂਹ ਪੱਥਰ ਸਮਾਗਮ ਨੂੰ ਸਮਰਪਿਤ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਹੈ, ਖਾਸ ਤੌਰ ‘ਤੇ ਸ਼੍ਰੀ ਰਾਮ ਜੀ ਦੇ ਜੀਵਨ ਨੂੰ ਦਰਸਾਉਂਦੀ ਹੈ।
ਕਪੂਰਥਲਾ ਮੇਨ ਡਾਕਘਰ ਦੇ ਸੁਪਰਡੈਂਟ ਸੰਜੀਵ ਕੁਮਾਰ ਚੁੱਘ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਭਾਰਤੀ ਡਾਕ ਵਿਭਾਗ ਵੱਲੋਂ ਸ੍ਰੀ ਰਾਮ ਦੇ ਨਵੇਂ ਬਣੇ ਮੰਦਰ ਲਈ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ ਹੈ, ਜੋ ਕਿ ਕਪੂਰਥਲਾ ਦੇ ਮਾਲ ਰੋਡ ‘ਤੇ ਸਥਿਤ ਮੇਨ ਡਾਕਘਰ ਵਿਖੇ ਆਮ ਲੋਕਾਂ ਲਈ ਵਿਕਰੀ ਲਈ ਉਪਲਬਧ ਹੈ| ਉਨ੍ਹਾਂ ਦੱਸਿਆ ਕਿ ਡਾਕਘਰ ਵਿੱਚ 2000 ਡਾਕ ਟਿਕਟਾਂ ਦੀ ਗਿਣਤੀ ਮੌਜੂਦ ਹੈ। ਸ਼੍ਰੀ ਰਾਮ ਜੀ ਦੇ ਜੀਵਨ ਦੇ ਵੱਖ-ਵੱਖ ਦੌਰਾਂ ਨੂੰ ਡਾਕ ਟਿਕਟਾਂ ਦੇ ਰੂਪ ਵਿੱਚ ਆਕਰਸ਼ਕ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।
11 ਟਿਕਟਾਂ ਦੀ ਸ਼ੀਟ ਦੀ ਕੀਮਤ 65 ਰੁਪਏ ਰੱਖੀ ਗਈ ਹੈ, ਜਿਸ ਨੂੰ ਹਰ ਕੋਈ ਆਸਾਨੀ ਨਾਲ ਖਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਡਾਕ ਟਿਕਟਾਂ ਕੇਵਲ ਸ਼ੀਟ ਦੇ ਰੂਪ ਵਿੱਚ ਹੀ ਉਪਲਬਧ ਹਨ। ਉਨ੍ਹਾਂ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਰਾਮ ਮੰਦਰ ਦੇ ਇਤਿਹਾਸਕ ਪਲ ਨੂੰ ਯਾਦ ਕਰਨ ਲਈ ਡਾਕ ਟਿਕਟ ਦੀ ਸ਼ੀਟ ਖਰੀਦ ਕੇ ਆਪਣੇ ਕੋਲ ਰੱਖਣ ਕਿਉਂਕਿ ਅਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ। ਇੰਨਾ ਹੀ ਨਹੀਂ, ਤੁਸੀਂ ਇਨ੍ਹਾਂ ਵਿਸ਼ੇਸ਼ ਸਟੈਂਪਸ ਨੂੰ ਚਿੱਠੀਆਂ ‘ਤੇ ਲਗਾ ਕੇ ਅਤੇ ਆਪਣੇ ਦੋਸਤਾਂ, ਜਾਣੂਆਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਕੇ ਵੀ ਵਰਤ ਸਕਦੇ ਹੋ।