ਜਲੰਧਰ ਵਿੱਚ ਪਹਿਲੀ ਵਾਰ ਸ਼੍ਰੀਮਦ ਭਾਗਵਤ ਗੀਤਾ ਦਾ ਗੁਣਗਾਨ ਕਰਨਗੇ ਕਥਾਕਾਰ ਜੈ ਕਿਸ਼ੋਰੀ ਜੀ
ਹਰ ਦਿਨ ਸ਼੍ਰੀਮਦ ਪ੍ਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ ਕੀਤਾ ਜਾਵੇਗਾ ਅਤੇ 26 ਫਰਵਰੀ ਨੂੰ ਯੋਗ ਪੂਜਾ ਨਾਲ ਇਸ ਕਥਾ ਦੀ ਸਮਾਪਤੀ ਹੋਵੇਗੀ।
ਜਲੰਧਰ। 20 ਫਰਵਰੀ ਤੋਂ 26 ਫਰਵਰੀ ਤੱਕ ਸ਼੍ਰੀਮਦ ਭਾਗਵਤ ਕਥਾ ਦੇ ਗਿਆਨ ਦੀ ਬਰਸਾਤ ਹੋਵੇਗੀ। ਇਹ ਸਮਾਗਮ ਪਟੇਲ ਚੌਕ ਨੇੜੇ ਸਾਈ ਦਾਸ ਸਕੂਲ ਦੀ ਗਰਾਊਂਡ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਕਥਾਕਾਰ ਜੈ ਕਿਸ਼ੋਰੀ ਜੀ ਸ਼੍ਰੀਮਦ ਭਾਗਵਤ ਗੀਤਾ ਦਾ ਗੁਣਗਾਨ ਕਰਨਗੇ।
ਜੈ ਕਿਸ਼ੋਰੀ ਜੀ ਦਾ ਪਹਿਲਾ ਪ੍ਰੋਗਰਾਮ
ਜਲੰਧਰ ਵਿੱਚ ਪਹਿਲੀ ਵਾਰ ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਸੇਵਾ ਪਰਿਵਾਰ ਦੀ ਤਰਫੋਂ ਸ਼੍ਰੀਮਦ ਭਾਗਵਤ ਗੀਤਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਮਗ 20 ਫਰਵਰੀ ਤੋਂ 26 ਫਰਵਰੀ ਤੱਕ ਸਾਈਂ ਦਾਸ ਸਕੂਲ ਦੀ ਗਰਾਊਂਡ ਪਟੇਲ ਚੌਂਕ ਵਿਖੇ ਸ਼ਾਮ 4 ਤੋਂ 9 ਵਜੇ ਤੱਕ ਆਯੋਜਿਤ ਕੀਤਾ ਗਿਆ ਹੈ । ਸ਼੍ਰੀਮਦ ਭਾਗਵਤ ਗੀਤਾ ਨੂੰ ਅੰਤਰਰਾਸ਼ਟਰੀ ਕਥਾਵਾਚਕ ਜੈ ਕਿਸ਼ੋਰੀ ਜੀ ਆਪਣੇ ਸ਼੍ਰੀ ਮੁੱਖ ਤੋ ਗੁਣਗਾਨ ਕਰਨਗੇ । ਇਸ ਸਬੰਧੀ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ।
ਪਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ
ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਇਸ ਸ਼੍ਰੀਮਦ ਭਾਗਵਤ ਕਥਾ ਦੇ ਹਰ ਦਿਨ ਪ੍ਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ ਕੀਤਾ ਜਾਵੇਗਾ ਅਤੇ 26 ਫਰਵਰੀ ਨੂੰ ਯੋਗ ਪੂਜਾ ਨਾਲ ਇਸ ਕਥਾ ਦੀ ਸਮਾਪਤੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਭਗਵਤ ਗੀਤਾ ਸਮਾਗਮ ਵਿੱਚ ਨਾਮਵਰ ਹਸਤੀਆ ਵੀ ਪਹੁੰਚ ਰਹੀਆਂ ਹਨ ਅਤੇ ਲੋਕਾਂ ਦੇ ਆਉਣ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਹੈ । ਵਿਧਾਇਕ ਨੇ ਕਿਹਾ ਕਿ ਮੀਡੀਆ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਤੇ ਮੀਡੀਆ ਨੂੰ ਵੀਵੀਆਈਪੀ ਪਾਸ ਵੀ ਦਿੱਤੇ ਜਾਣਗੇ ਤਾਂ ਜੋ ਮੀਡੀਆ ਕਰਮੀਆਂ ਨੂੰ ਕੋਈ ਪਰੇਸ਼ਾਨੀ ਜਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।
ਮਿੱਠੀ ਆਵਾਜ਼ ਨੇ ਕਰੋੜਾਂ ਦਿਲਾਂ ‘ਚ ਬਣਾਈ ਥਾਂ
ਜੈ ਕਿਸ਼ੋਰੀ ਜੀ ਕਥਾਕਾਰ ਅਤੇ ਭਜਨ ਗਾਇਕਾ ਹਨ। ਉਹ ਭਾਗਵਤ ਗੀਤਾ, ਨਾਨੀ ਬਾਈ ਰੋ ਮੈਰੋ, ਰਾਮਾਇਣ ਆਦਿ ਸਮਾਗਮਾਂ ਦਾ ਆਯੋਜਨ ਕਰਦੇ ਹਨ । ਜੈ ਕਿਸ਼ੋਰੀ ਜੀ ਨੇ ਬਹੁਤ ਛੋਟੀ ਉਮਰ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਚ ਆਪਣੀ ਥਾਂ ਬਣਾਈ ਹੈ। ਜਦੋਂ ਜੈ ਕਿਸ਼ੋਰੀ ਜੀ ਨਾਨੀ ਬਾਈ ਰੋ ਮਾਈਰੋ ਗਾਉਂਦੀ ਹੈ ਤਾਂ ਸਰੋਤੇ ਆਪਣੇ-ਆਪ ਨੱਚਣ ਲਈ ਮਜਬੂਰ ਹੋ ਜਾਂਦੇ ਹਨ । 9 ਸਾਲ ਦੀ ਉਮਰ ਤੋਂ ਅਧਿਆਤਮਿਕਤਾ ਨਾਲ ਜੁੜੀ ਜੈ ਕਿਸ਼ੋਰੀ ਦੇ ਅੰਦਰ ਗਿਆਨ ਦਾ ਸਾਗਰ ਹੈ । ਉਨ੍ਹਾਂ ਦਾ ਅਸਲੀ ਨਾਮ ਜੈ ਸ਼ਰਮਾ ਹੈ, ਪਰ ਉਹ ਆਪਣੇ ਪ੍ਰਸ਼ੰਸਕਾਂ ਵਿੱਚ ਜਯਾ ਕਿਸ਼ੋਰੀ ਦੇ ਨਾਮ ਨਾਲ ਮਸ਼ਹੂਰ ਹਨ ।
ਜੈ ਕਿਸ਼ੋਰੀ ਜੀ ਜੀਵਨ ਪ੍ਰਬੰਧਨ ਸੁਝਾਅ ਅਤੇ ਪ੍ਰੇਰਣਾਦਾਇਕ ਭਾਸ਼ਣ ਲਈ ਮਸ਼ਹੂਰ ਹਨ । ਉਹ ਸਮੇਂ-ਸਮੇਂ ‘ਤੇ ਸੈਮੀਨਾਰਾਂ ਅਤੇ ਵੈਬਿਨਾਰਾਂ ਰਾਹੀਂ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀ ਗੱਲ ਰੱਖਦੀ ਹੈ । ਜਯਾ ਕਿਸ਼ੋਰੀ ਜੀ ਦੇ ਪ੍ਰਸ਼ੰਸਕਾਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਵੀ ਬਹੁਤ ਲੰਬੀ ਹੈ । ਉਨ੍ਹਾਂ ਦੇ ਫਾਲੋਅਰਸ ਲੱਖਾਂ ਨਹੀਂ ਕਰੋੜਾਂ ਵਿੱਚ ਹਨ।