ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ ਸਾਹਿਬ) ਦਾ ਇਤਿਹਾਸ
ਕਈ ਕਥਾਵਾਂ ਦੇ ਅਨੁਸਾਰ ਜਦੋਂ ਭਾਈ ਜੇਠਾ ਜੀ ਨੇ ਸੰਤੋਖਸਰ ਸਾਹਿਬ ਦੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਤਾਂ ਉਹਨਾਂ ਨੂੰ ਇੱਕ ਤਪੱਸਵੀ ਮਿਲਿਆ ਜੋ ਸਿਮਰਨ ਬੰਦਗੀ ਕਰਿਆ ਕਰਦਾ ਸੀ। ਜਦੋਂ ਭਾਈ ਜੇਠਾ ਜੀ ਨੂੰ ਆਪਣੇ ਕੋਲ ਭਾਂਪ ਕੇ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਆਪਣਾ ਨਾਮ ਸੰਤੋਖਾ ਦੱਸਿਆ ਅਤੇ ਪਾਤਸ਼ਾਹ ਨੂੰ ਕਿਹਾ- ਸੰਪਰੂਨ ਸਤਿਗਰੂ ਮੈਂ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ
ਦੁਨੀਆਂ ਭਰ ਵਿੱਚ ਸਭ ਤੋਂ ਪਵਿੱਤਰ ਥਾਵਾਂ ਵਿੱਚੋਂ ਇੱਕ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ। ਸੰਸਾਰ ਭਰ ਦੇ ਸ਼ਰਧਾਲੂ ਅੰਮ੍ਰਿਤਸਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਕਾਰਨ ਜਾਣਦੇ ਹਨ। ਪਰ ਅੰਮ੍ਰਿਤਸਰ ਸਾਹਿਬ ਵਿੱਚ ਕਈ ਹੋਰ ਵੀ ਗੁਰਦੁਆਰੇ ਹਨ ਜਿਨ੍ਹਾਂ ਦੀ ਇਤਿਹਾਸਿਕ ਮਹੱਤਤਾ ਬਹੁਤ ਜ਼ਿਆਦਾ ਹੈ। ਇਹਨਾਂ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਹੈ ਗੁਰਦੁਆਰਾ ਟਾਹਲੀ ਸਾਹਿਬ।
ਸੰਗਤਾਂ ਇਸ ਪਵਿੱਤਰ ਅਸਥਾਨ ਨੂੰ ਸੰਗਤਾਂ ਸੰਤੋਖਸਰ ਸਾਹਿਬ ਦੇ ਨਾਮ ਨਾਲ ਵੀ ਜਾਣਦੀਆਂ ਹਨ। ਇਸ ਪਵਿੱਤਰ ਅਸਥਾਨ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ।
ਇਤਿਹਾਸ ਸਰੋਤਾਂ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਵਸਾਇਆ ਤਾਂ ਸਭ ਤੋਂ ਪਹਿਲਾਂ ਇਸੇ ਥਾਂ ਤੇ ਸ਼ਰੋਵਰ ਦੀ ਖੁਦਵਾਈ ਕਰਵਾਈ। ਇਸ ਕਰਕੇ ਹੀ ਇਸ ਅਸਥਾਨ ਦੇ ਸਰੋਵਰ ਨੂੰ ਸ਼ਹਿਰ ਦਾ ਪਹਿਲਾ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ। ਸ਼ਰਧਾਲੂਆਂ ਦੀ ਮਾਨਤਾ ਹੈ ਕਿ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਨੇ ਨਵਾਂ ਨਗਰ ਵਸਾਉਣ ਲਈ ਹੁਕਮ ਦਿੱਤਾ। ਪਾਤਸ਼ਾਹ ਦਾ ਹੁਕਮ ਮੰਨਦਿਆਂ ਭਾਈ ਜੇਠਾ ਜੀ ਅੰਮ੍ਰਿਤਸਰ ਵਾਲੀ ਥਾਂ ਤੇ ਆਏ।
ਕਈ ਕਥਾਵਾਂ ਦੇ ਅਨੁਸਾਰ ਜਦੋਂ ਭਾਈ ਜੇਠਾ ਜੀ ਨੇ ਸੰਤੋਖਸਰ ਸਾਹਿਬ ਦੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਤਾਂ ਉਹਨਾਂ ਨੂੰ ਇੱਕ ਤਪੱਸਵੀ ਮਿਲਿਆ ਜੋ ਸਿਮਰਨ ਬੰਦਗੀ ਕਰਿਆ ਕਰਦਾ ਸੀ। ਜਦੋਂ ਭਾਈ ਜੇਠਾ ਜੀ ਨੂੰ ਆਪਣੇ ਕੋਲ ਭਾਂਪ ਕੇ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਆਪਣਾ ਨਾਮ ਸੰਤੋਖਾ ਦੱਸਿਆ ਅਤੇ ਪਾਤਸ਼ਾਹ ਨੂੰ ਕਿਹਾ- ਸੰਪਰੂਨ ਸਤਿਗਰੂ ਮੈਂ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਹੁਣ ਮੁਕਤ ਕਰੋ ਅਤੇ ਭਾਈ ਜੇਠਾ ਜੀ ਦੇ ਚਰਨਾਂ ਵਿੱਚ ਪ੍ਰਾਣ ਤਿਆਗ ਦਿੱਤੇ। ਮਾਨਤਾ ਹੈ ਕਿ ਉਹਨਾਂ ਤਪੱਸਵੀ ਸੰਤੋਖਾਂ ਜੀ ਦੇ ਨਾਮ ਤੇ ਹੀ ਇਸ ਸਰੋਵਰ ਦਾ ਨਾਮ ਸੰਤੋਖਸਰ ਸਾਹਿਬ ਰੱਖਿਆ ਗਿਆ।
ਅਜੇ ਸਰੋਵਰ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਕਿ ਗੋਇੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਜੀ ਸਾਹਿਬ ਵੱਲੋਂ ਭੇਜਿਆ ਸੁਨੇਹਾ ਮਿਲਿਆ। ਭਾਈ ਜੇਠਾ ਜੀ ਤੁਰੰਤ ਗੋਇੰਦਵਾਲ ਲਈ ਰਵਾਨਾ ਹੋ ਗਏ ਅਤੇ ਇਸ ਸਰੋਵਰ ਦਾ ਕੰਮ ਵਿੱਚ ਰੁਕ ਗਿਆ।
ਇਹ ਵੀ ਪੜ੍ਹੋ
ਇਸ ਮਗਰੋਂ ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆਏ ਤਾਂ ਪਾਤਸ਼ਾਹ ਨੇ ਕਈ ਅਸਥਾਨਾਂ ਦੀ ਸੇਵਾ ਕਰਵਾਈ। ਉਹਨਾਂ ਵਿੱਚ ਸੰਤੋਖਸਰ ਸਾਹਿਬ ਵੀ ਇੱਕ ਸੀ। ਸ਼੍ਰੀ ਅਰਜਨ ਦੇਵ ਜੀ ਨੇ ਉਸਾਰੀ ਦੀ ਨਿਗਰਾਨੀ ਲਈ ਬਾਬਾ ਬੁੱਢਾ ਜੀ ਨੂੰ ਜਿੰਮੇਵਾਰੀ ਸੌਂਪੀ ਗਈ। ਸਰੋਤਾਂ ਅਨੁਸਾਰ ਸੰਤੋਖਸਰ ਦੀ ਉਸਾਰੀ ਦਾ ਕੰਮ 1587-89 ਵਿੱਚ ਸੰਪੂਰਨ ਹੋਇਆ।
(ਸੰਗਤ ਜੀ ਇਹ ਸਭ ਪ੍ਰਚੱਲਿਤ ਕਹਾਣੀਆਂ ਉੱਪਰ ਅਧਾਰਿਤ ਹੈ ਜੀ)