ਪਾਰਵਤੀ ਘਾਟੀ ‘ਚ ਵੱਸਿਆ ਗੁਰਦੁਆਰਾ ਮਨੀਕਰਨ ਸਾਹਿਬ, ਬਾਬੇ ਨਾਨਕ ਦੇ ਚਮਤਕਾਰ ਨਾਲ ਨਿਕਲਦਾ ਹੈ ਅੱਜ ਵੀ ਗਰਮ ਪਾਣੀ

tv9-punjabi
Published: 

23 May 2024 05:00 AM

ਮਨੀਕਰਨ ਸਾਹਿਬ ਗੁਰਦੁਆਰਾ ਕਿਸੇ ਚਮਤਕਾਰੀ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਗੁਰਦੁਆਰੇ ਦਾ ਪਾਣੀ ਬਰਫੀਲੀ ਠੰਡ ਵਿੱਚ ਵੀ ਉਬਲਦਾ ਰਹਿੰਦਾ ਹੈ। ਗੁਰੂ ਨਾਨਕ ਦੇਵ ਦੀ ਆਪਣੀ ਯਾਤਰਾ ਦੌਰਾਨ ਮਨੀਕਰਨ ਸਾਹਿਬ ਵਿਖੇ ਰੁੱਕੇ। ਇਸ ਲਈ ਉਨ੍ਹਾਂ ਦੀ ਯਾਦ ਵਿੱਚ ਇਥੇ ਗੁਰਦੁਆਰਾ ਮਨੀਕਰਨ ਸਾਹਿਬ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਉਹ ਪਹਿਲਾ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿਮਰਨ ਕੀਤਾ ਅਤੇ ਮਹਾਨ ਚਮਤਕਾਰ ਕੀਤੇ।

ਪਾਰਵਤੀ ਘਾਟੀ ਚ ਵੱਸਿਆ ਗੁਰਦੁਆਰਾ ਮਨੀਕਰਨ ਸਾਹਿਬ, ਬਾਬੇ ਨਾਨਕ ਦੇ ਚਮਤਕਾਰ ਨਾਲ ਨਿਕਲਦਾ ਹੈ ਅੱਜ ਵੀ ਗਰਮ ਪਾਣੀ

ਗੁਰਦੁਆਰਾ ਮਨੀਕਰਨ ਸਾਹਿਬ

Follow Us On

ਮਨੀਕਰਨ ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ‘ਚ ਪਾਰਵਤੀ ਘਾਟੀ ‘ਚ ਬਿਆਸ ਅਤੇ ਪਾਰਵਤੀ ਨਦੀਆਂ ਵਿਚਕਾਰ ਵਸਿਆ ਇੱਕ ਪਵਿੱਤਰ ਸਿੱਖਾਂ ਅਤੇ ਹਿੰਦੂਆਂ ਦਾ ਤੀਰਥ ਅਸਥਾਨ ਹੈ। ਇਹ ਸਮੁੰਦਰ ਤਲ ਤੋਂ 1760 ਮੀਟਰ ਉਚਾਈ ਤੇ ਸਥਿਤ ਹੈ। ਇਹ ਅਸਥਾਨ ਕੁੱਲੂ ਤੋਂ ਲਗਭਗ 45 ਕਿਲੋਮੀਟਰ ਦੂਰ ਹੈ। ਹਵਾਈ ਮਾਰਗ ਰਾਹੀਂ ਮਨੀਕਰਨ ਸਾਹਿਬ ਪਹੁੰਚਣ ਲਈ ਭੁੰਤਰ ਇਲਾਕੇ ਵਿੱਚ ਛੋਟੇ ਜਹਾਜ਼ਾਂ ਦਾ ਹਵਾਈ ਅੱਡਾ ਵੀ ਹੈ। ਮਨੀਕਰਨ ਆਪਣੇ ਇਤਿਹਾਸਿਕ, ਧਾਰਮਿਕ ਅਤੇ ਟੂਰਿਜ਼ਮ ਦੇ ਰੂਪ ਵਿੱਚ ਲੋਕਾਂ ‘ਚ ਮਸ਼ਹੂਰ ਹੈ। ਪਹਾੜੀਆਂ ‘ਚ ਘਿਰੇ ਗੁਰੂਦੁਆਰਾ ਸਾਹਿਬ ਦੇ ਨਾਲ ਭਗਵਾਨ ਸ਼ਿਵ ਅਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਇੱਥੇ ਦੇਖਿਆ ਜਾ ਸਕਦਾ ਹੈ।

ਗੁਰਦੁਆਰਾ ਮਨੀਕਰਨ ਸਾਹਿਬ

ਮਨੀਕਰਨ ਸਾਹਿਬ ਗੁਰਦੁਆਰਾ ਕਿਸੇ ਚਮਤਕਾਰੀ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਗੁਰਦੁਆਰੇ ਦਾ ਪਾਣੀ ਬਰਫੀਲੀ ਠੰਡ ਵਿੱਚ ਵੀ ਉਬਲਦਾ ਰਹਿੰਦਾ ਹੈ। ਗੁਰੂ ਨਾਨਕ ਦੇਵ ਦੀ ਆਪਣੀ ਯਾਤਰਾ ਦੌਰਾਨ ਮਨੀਕਰਨ ਸਾਹਿਬ ਵਿਖੇ ਰੁੱਕੇ। ਇਸ ਲਈ ਉਨ੍ਹਾਂ ਦੀ ਯਾਦ ਵਿੱਚ ਇਥੇ ਗੁਰਦੁਆਰਾ ਮਨੀਕਰਨ ਸਾਹਿਬ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਉਹ ਪਹਿਲਾ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿਮਰਨ ਕੀਤਾ ਅਤੇ ਮਹਾਨ ਚਮਤਕਾਰ ਕੀਤੇ।

ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਗਤ ਮਰਦਾਨਾ ਭੁੱਖੇ ਸਨ, ਪਰ ਉਨ੍ਹਾਂ ਕੋਲ ਭੋਜਨ ਨਹੀਂ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਲੰਗਰ ਲਈ ਭੋਜਨ ਇਕੱਠਾ ਕਰਨ ਲਈ ਭੇਜਿਆ। ਲੋਕਾਂ ਨੇ ਰੋਟੀਆਂ ਬਣਾਉਣ ਲਈ ਆਟਾ ਦਾਨ ਕੀਤਾ। ਸਮੱਗਰੀ ਹੋਣ ਦੇ ਬਾਵਜੂਦ ਅੱਗ ਦਾ ਪ੍ਰਬੰਧ ਨਾ ਹੋਣ ਕਾਰਨ ਉਹ ਖਾਣਾ ਬਣਾਉਣ ਤੋਂ ਅਸਮਰਥ ਸਨ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਚੁੱਕਣ ਲਈ ਕਿਹਾ ਅਤੇ ਜਿਵੇਂ ਹੀ ਉਨ੍ਹਾਂ ਨੇ ਅਜਿਹਾ ਕੀਤਾ, ਉੱਥੋਂ ਗਰਮ ਪਾਣੀ ਬਾਹਰ ਆਇਆ। ਇਹ ਉਬਲਦਾ ਪਾਣੀ ਅੱਜ ਵੀ ਗੁਰਦੁਆਰੇ ਵਿੱਚ ਰੋਟੀ, ਚੌਲ, ਦਾਲ ਆਦਿ ਪਕਾਉਣ ਲਈ ਵਰਤਿਆ ਜਾਂਦਾ ਹੈ।

ਮਨੀਕਰਨ ਨਾਮ ਕਿਵੇਂ ਪਿਆ?

ਹਿੰਦੂ ਮਾਨਤਾਵਾਂ ਮੁਤਾਬਕ ਇਸ ਸਥਾਨ ਦਾ ਨਾਮ ਇਸ ਘਾਟੀ ਵਿੱਚ ਦੇਵੀ ਪਾਰਵਤੀ ਦੇ ਗੁੰਮ ਹੋਣ ਵਾਲੇ ਕੰਨ (ਕਰਨ) ਦੀ ਬਾਲੀ (ਮਣੀ) ਨਾਲ ਸਬੰਧਤ ਹੈ। ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਇਸ ਸਥਾਨ ਦੀ ਸੁੰਦਰਤਾ ਤੋਂ ਮੋਹਿਤ ਹੋ ਗਏ ਅਤੇ 1100 ਸਾਲ ਤੱਕ ਇੱਥੇ ਰਹੇ ਅਤੇ ਤਪੱਸਿਆ ਕੀਤੀ। ਜਦੋਂ ਮਾਤਾ ਪਾਰਵਤੀ ਇਸ਼ਨਾਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਕੰਨਾਂ ਵਿੱਚ ਪਿਆ ਇੱਕ ਰਤਨ ਪਾਣੀ ਵਿੱਚ ਡਿੱਗ ਗਿਆ। ਭਗਵਾਨ ਸ਼ਿਵ ਨੇ ਆਪਣੇ ਭਗਤਾਂ ਨੂੰ ਰਤਨ ਦੀ ਖੋਜ ਕਰਨ ਲਈ ਕਿਹਾ ਪਰ ਇਹ ਨਹੀਂ ਮਿਲਿਆ। ਇਸ ਨਾਲ ਭਗਵਾਨ ਸ਼ਿਵ ਨੂੰ ਗੁੱਸਾ ਆਇਆ ਅਤੇ ਉਨ੍ਹਾਂ ਨੇ ਆਪਣਾ ਤੀਜਾ ਨੇਤਰ ਖੋਲ੍ਹਿਆ, ਜਿਸ ਤੋਂ ਮਾਤਾ ਨੈਣਾ ਦੇਵੀ ਨਾਮਕ ਸ਼ਕਤੀ ਦਾ ਜਨਮ ਹੋਇਆ।

ਮਾਤਾ ਨੈਨਾ ਦੇਵੀ ਨੇ ਭਗਵਾਨ ਸ਼ਿਵ ਨੂੰ ਦੱਸਿਆ ਕਿ ਉਨ੍ਹਾਂ ਦਾ ਰਤਨ ਪਾਤਾਲ ਵਿੱਚ ਸ਼ੇਸ਼ਨਾਗ ਦੇ ਕੋਲ ਸੀ। ਜਦੋਂ ਦੇਵਤਿਆਂ ਨੇ ਪ੍ਰਾਰਥਨਾ ਕੀਤੀ ਤਾਂ ਸ਼ੇਸ਼ਨਾਗ ਨੇ ਰਤਨ ਵਾਪਸ ਕਰ ਦਿੱਤਾ ਪਰ ਉਹ ਇੰਨਾ ਗੁੱਸੇ ਵਿੱਚ ਸੀ ਕਿ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਫੰਕਾਰ ਭਰੀ, ਜਿਸ ਕਾਰਨ ਇਸ ਸਥਾਨ ਤੋਂ ਗਰਮ ਪਾਣੀ ਦੀ ਇੱਕ ਧਾਰਾ ਵਹਿ ਗਈ। ਉਦੋਂ ਤੋਂ ਇਸ ਥਾਂ ਦਾ ਨਾਂ ਮਣੀਕਰਨ ਪੈ ਗਿਆ।