Gurudwara Granthi Role: ਗੁਰਦੁਆਰੇ ਵਿੱਚ ਕੀ-ਕੀ ਕੰਮ ਕਰਦੇ ਹਨ ਗ੍ਰੰਥੀ? ਜਿਨ੍ਹਾਂ ਲਈ ਕੇਜਰੀਵਾਲ ਨੇ 18000 ਰੁਪਏ ਦੀ ਸਨਮਾਨ ਰਾਸ਼ੀ ਦਾ ਕੀਤਾ ਐਲਾਨ

Updated On: 

30 Dec 2024 18:56 PM

Gurudwara Granthi: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਕੇਜਰੀਵਾਲ ਨੇ ਮਹਿਲਾ ਸਨਮਾਨ ਯੋਜਨਾ ਤੋਂ ਬਾਅਦ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਚੋਣ ਜਿੱਤਣ ਤੇ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਤਹਿਤ ਦਿੱਲੀ ਦੇ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਹਰ ਮਹੀਨੇ 18,000 ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਆਓ ਜਾਣਦੇ ਹਾਂ ਇਸ ਚੋਣ ਘੋਸ਼ਣਾ ਵਿੱਚ ਸ਼ਾਮਲ ਗ੍ਰੰਥੀਆਂ ਅਤੇ ਉਨ੍ਹਾਂ ਦੇ ਕੰਮ ਬਾਰੇ।

Gurudwara Granthi Role: ਗੁਰਦੁਆਰੇ ਵਿੱਚ ਕੀ-ਕੀ ਕੰਮ ਕਰਦੇ ਹਨ ਗ੍ਰੰਥੀ? ਜਿਨ੍ਹਾਂ ਲਈ ਕੇਜਰੀਵਾਲ ਨੇ 18000 ਰੁਪਏ ਦੀ ਸਨਮਾਨ ਰਾਸ਼ੀ ਦਾ ਕੀਤਾ ਐਲਾਨ

ਗੁਰਦੁਆਰੇ 'ਚ ਕੀ-ਕੀ ਕੰਮ ਕਰਦੇ ਹਨ ਗ੍ਰੰਥੀ?

Follow Us On

Pujari Granthi Samman Yojana: ਗ੍ਰੰਥੀ ਸਿੱਖ ਧਰਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਵਿਅਕਤੀ ਹੁੰਦਾ ਹੈ, ਜੋ ਗੁਰਦੁਆਰੇ ਵਿੱਚ ਧਾਰਮਿਕ ਅਤੇ ਪ੍ਰਬੰਧਕੀ ਕਾਰਜਾਂ ਨੂੰ ਸੰਭਾਲਦਾ ਹੈ। ਗ੍ਰੰਥੀ ਦਾ ਮੁੱਖ ਉਦੇਸ਼ ਸਿੱਖ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਸੇਵਾ ਅਤੇ ਪ੍ਰਚਾਰ ਕਰਨਾ ਹੁੰਦਾ ਹੈ। ਗੁਰਦੁਆਰੇ ਵਿੱਚ ਗ੍ਰੰਥੀਆਂ ਦਾ ਪਹਿਲਾ ਫਰਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਸੰਭਾਲ ਕਰਨਾ ਹੁੰਦਾ ਹੈ। ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਅਤੇ ਸੰਗਤ ਨੂੰ ਇਸਦਾ ਅਰਥ ਸਮਝਾਉਂਦੇ ਹਨ। ਜੋ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਹੁੰਦਾ ਹੈ।

ਗੁਰਦੁਆਰੇ ਵਿੱਚ ਗ੍ਰੰਥੀ ਦੇ ਕੰਮ

ਸਿੱਖ ਧਰਮ ਵਿੱਚ ਗ੍ਰੰਥੀ ਇੱਕ ਮਹੱਤਵਪੂਰਨ ਅਹੁਦਾ ਹੈ। ਉਹ ਗੁਰਦੁਆਰੇ ਵਿੱਚ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹਨ। ਗ੍ਰੰਥੀ ਦੇ ਫਰਜ਼ ਬਹੁਤ ਵਿਆਪਕ ਹਨ ਅਤੇ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਤੋਂ ਲੈ ਕੇ ਸੰਗਤ ਦੀ ਸੇਵਾ ਕਰਨ ਤੱਕ ਸਭ ਕੁਝ ਸ਼ਾਮਲ ਹੈ। ਦਿਨ ਦੇ ਸ਼ੁਰੂ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ (ਸਥਾਪਨਾ) ਅਤੇ ਦਿਨ ਦੇ ਅੰਤ ਵਿੱਚ, ਸੁਖਾਸਣ (ਵਿਸ਼ਰਾਮ ਅਸਥਾਨ ਤੇ ਰੱਖਣਾ)ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ-ਦੁਆਲੇ ਪਵਿੱਤਰਤਾ ਅਤੇ ਸਤਿਕਾਰ-ਸਨਮਾਨ ਦਾ ਧਿਆਨ ਰੱਖਦੇ ਹਨ। ਸਾਰੇ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਬੰਧ ਗੁਰਦੁਆਰੇ ਦੇ ਗ੍ਰੰਥੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਨਿਯਮਿਤ ਤੌਰ ‘ਤੇ ਸ਼ਬਦ-ਕੀਰਤਨ ਅਤੇ ਆਸਾਦੀ ਵਾਰ ਵਰਗੇ ਧਾਰਮਿਕ ਗੀਤਾਂ ਦਾ ਆਯੋਜਨ ਕਰਦੇ ਹਨ। ਹਰ ਰੋਜ਼ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਪਾਠ ਅਤੇ ਅਰਦਾਸ ਕਰਦੇ ਹਨ।

ਵਿਸ਼ੇਸ਼ ਮੌਕਿਆਂ ‘ਤੇ ਧਾਰਮਿਕ ਪ੍ਰਵਚਨ ਦੀ ਜ਼ਿੰਮੇਵਾਰੀ

ਗੁਰੂਪੁਰਵ, ਵਿਆਹ, ਨਾਮਕਰਨ ਅਤੇ ਹੋਰ ਧਾਰਮਿਕ ਮੌਕਿਆਂ ‘ਤੇ ਪ੍ਰਵਚਨ ਅਤੇ ਧਾਰਮਿਕ ਗਤੀਵਿਧੀਆਂ ਦਾ ਸੰਚਾਲਨ ਕਰਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਦੇ ਨਿਯਮਾਂ ਅਤੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਵੀ ਉਨ੍ਹਾਂ ਦਾ ਮੁੱਖ ਕੰਮ ਹੁੰਦਾ ਹੈ। ਸਿੱਖ ਧਰਮ ਦੀਆਂ ਸਿੱਖਿਆਵਾਂ, ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਗੁਰਦੁਆਰੇ ਦਾ ਹੋਰ ਕੰਮ ਵੀ ਗ੍ਰੰਥੀ ਹੀ ਦੇਖਦੇ ਹਨ। ਜਿਵੇਂ ਕਿ ਗੁਰਦੁਆਰੇ ਦੀ ਸਫ਼ਾਈ, ਲੰਗਰ ਦਾ ਪ੍ਰਬੰਧ ਅਤੇ ਹੋਰ ਰੋਜ਼ਾਨਾ ਦੇ ਕੰਮਾਂ ਦਾ ਧਿਆਨ ਰੱਖਣਾ ਆਦੀ। ਸੰਗਤ ਦੇ ਸਵਾਲਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦੇ ਹਨ।

ਸਮਾਜ ਸੇਵਾ ਦਾ ਕੰਮ ਵੀ ਕਰਦੇ ਹਨ ਗ੍ਰੰਥੀ

ਸ੍ਰੀ ਗੁਰੂ ਗ੍ਰੰਥ ਸਾਹਿਬ ਸਮਾਜ ਸੇਵਾ ਜਿਵੇਂ ਕਿ ਲੋੜਵੰਦਾਂ ਦੀ ਮਦਦ ਕਰਨਾ, ਖੂਨਦਾਨ ਕਰਨਾ, ਅਤੇ ਵਾਤਾਵਰਣ ਦੀ ਸੁਰੱਖਿਆ ਕਰਨ ਲਈ ਪ੍ਰੇਰਿਤ ਕਰਦੇ ਹਨ। ਵੱਖ-ਵੱਖ ਭਾਈਚਾਰਿਆਂ ਵਿਚਕਾਰ ਸੱਭਿਆਚਾਰਕ ਅਤੇ ਧਾਰਮਿਕ ਏਕਤਾ ਨੂੰ ਉਤਸ਼ਾਹਿਤ ਕਰਦੇ ਹਨ। ਅਖੰਡ ਪਾਠ (ਲਗਾਤਾਰ ਤਿੰਨ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ) ਅਤੇ ਹਫਤਾਵਾਰੀ ਪਾਠ ਦਾ ਆਯੋਜਨ ਕਰਦੇ ਹਨ। ਸੰਗਤਾਂ ਨੂੰ ਅਧਿਆਤਮਿਕ ਅਤੇ ਨੈਤਿਕ ਸਮੱਸਿਆਵਾਂ ਬਾਰੇ ਸੇਧ ਦੇਣਾ ਵੀ ਗੁਰਦੁਆਰਿਆਂ ਦੇ ਗ੍ਰੰਥੀਆਂ ਦਾ ਕੰਮ ਹੁੰਦਾ ਹੈ। ਗ੍ਰੰਥੀ ਦਾ ਕੰਮ ਕੇਵਲ ਧਾਰਮਿਕ ਰਸਮਾਂ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਉਹ ਸਮਾਜ ਅਤੇ ਸੰਗਤ ਨੂੰ ਅਧਿਆਤਮਕ ਸੇਧ ਅਤੇ ਸੇਵਾ ਵੀ ਪ੍ਰਦਾਨ ਕਰਦੇ ਹਨ।

ਕੀ ਹੈ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ?

ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਦਿੱਲੀ ਦੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਕੰਮ ਕਰਨ ਵਾਲੇ ਪੁਜਾਰੀਆਂ ਅਤੇ ਗ੍ਰੰਥੀਆਂ ਲਈ ਹੈ। ਇਸ ਸਕੀਮ ਰਾਹੀਂ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ 18,000 ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ।

Related Stories