Sikh History: ਰਾਮ ਰਾਇ ਜੀ ਦੀ ਉਹ ਗਲਤੀ, ਜਿਸ ਕਾਰਨ ਨਹੀਂ ਬਣ ਸਕੇ ਸਿੱਖਾਂ ਦੇ ਅੱਠਵੇਂ ਗੁਰੂ ?
Ram Rai ji: ਸਿੱਖ ਸੰਗਤ ਸੱਤਵੇਂ ਪਾਤਸ਼ਾਹ ਸ਼੍ਰੀ ਹਰਿ ਰਾਇ ਜੀ ਦਾ ਜੋਤਿ ਜੋਤ ਪੁਰਬ ਅਤੇ ਅੱਠਵੇਂ ਸਤਿਗੁਰ ਸ਼੍ਰੀ ਹਰਿਕ੍ਰਿਸ਼ਨ ਦਾ ਗੁਰਿਆਈ ਦਿਹਾੜਾ ਮਨਾ ਕੇ ਆਈਆਂ ਹਨ। ਪਰ ਜ਼ਿਆਦਾਤਰ ਪਾਠਕ ਉਹ ਘਟਨਾ ਬਾਰੇ ਨਹੀਂ ਜਾਣਦੇ ਜਿਸ ਨੇ ਰਾਮ ਰਾਇ ਜੀ ਨੂੰ ਅੱਠਵੇ ਗੁਰੂ ਬਣਨ ਤੋਂ ਅਯੋਗ ਕਰ ਦਿੱਤਾ।
ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭਿ ਦੁਖ ਜਾਇ… ਇਹ ਸ਼ਬਦ ਹਰ ਰੋਜ਼ ਹਰ ਇੱਕ ਸਿੱਖ ਦੀ ਜ਼ੁਬਾਨ ਤੇ ਆਉਂਦਾ ਹੈ ਅਤੇ ਸੱਚੇ ਗੁਰੂ ਦੇ ਦਰਸ਼ਨ ਕਰਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਛੋਟੀ ਉਮਰ ਵਿੱਚ ਹੀ ਮਿਲ ਗਈ ਸੀ। ਸੰਗਤਾਂ ਪਿਆਰ ਨਾਲ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਸੰਗਤਾਂ ਪਿਆਰ ਨਾਲ ਬਾਲਾ ਸਾਹਿਬ ਕਹਿ ਕੇ ਪੁਕਾਰਦੀਆਂ ਸਨ।
ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਿਸ ਘਰ ਦੇ ਵਿੱਚੋਂ ਹੀ ਚੁਣੇ ਜਾਣੇ ਸਨ। ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਜੀ ਕੋਲੋਂ ਬਚਨ ਲਿਆ ਸੀ। ਸਿੱਖਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਸਤਿਗੁਰੂ ਦੇ ਸ਼ਬਦਾਂ ਦਾ ਹਮੇਸ਼ਾ ਮਾਣ ਰੱਖਿਆ। ਸੱਤਵੇਂ ਗੁਰੂ ਸ਼੍ਰੀ ਹਰਿ ਰਾਇ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਇ ਜੀ ਨੂੰ ਉੱਤਰਾਧਿਕਾਰੀ ਬਣਾਇਆ ਪਰ ਉਹਨਾਂ ਨੇ ਬਾਬੇ ਨਾਨਕ ਦੀ ਬਾਣੀ ਦਾ ਨਿਰਾਦਰ ਕੀਤਾ। ਜਿਸ ਕਾਰਨ ਉਹ ਹਮੇਸ਼ਾ ਲਈ ਗੁਰੂ ਜੀ ਦੀ ਨਜ਼ਰ ਤੋਂ ਦੂਰ ਹੋ ਗਏ।
ਰਾਮ ਰਾਇ ਜੀ ਦਾ ਦਿੱਲੀ ਜਾਣਾ
ਦਿੱਲੀ ਤਖ਼ਤ ਦਾ ਬਾਦਸ਼ਾਹ ਬਣਨ ਮਗਰੋਂ ਔਰੰਗਜੇਬ ਨੂੰ ਉਸਦੇ ਦਰਬਾਰੀਆਂ ਨੇ ਗੁਰੂ ਸਾਹਿਬ ਪ੍ਰਤੀ ਭੜਕਾਇਆ। ਉਹਨਾਂ ਖਿਲਾਫ਼ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਦਾਰਾ ਸ਼ਿਕੋਹ (ਔਰੰਗਜੇਬ ਦਾ ਭਰਾ) ਦੀ ਮਦਦ ਕੀਤੀ ਸੀ। ਜਿਸ ਤੋਂ ਬਾਅਦ ਔਰੰਗਜੇਬ ਨੇ ਪਾਤਸ਼ਾਹ ਨੂੰ ਦਿੱਲੀ ਦਰਬਾਰ ਵਿੱਚ ਬੁਲਾਇਆ। ਪਾਤਸ਼ਾਹ ਨੇ ਖੁਦ ਜਾਣ ਦੀ ਥਾਂ ਆਪਣੇ ਵੱਡੇ ਪੁੱਤਰ ਨੂੰ ਦਿੱਲੀ ਭੇਜਿਆ।
ਦਿੱਲੀ ਪਹੁੰਚਣ ਤੇ ਰਾਮ ਰਾਇ ਜੀ ਦਾ ਚੰਗਾ ਸਵਾਗਤ ਹੋਇਆ। ਕਿਉਂਕਿ ਔਰੰਗਜੇਬ ਦੇ ਮਨ ਵਿੱਚ ਚਲਾਕੀਆਂ ਸਨ। ਉਹਨਾਂ ਨੇ ਰਾਮ ਰਾਇ ਜੀ ਨੂੰ ਪੁੱਛਿਆ ਕਿ ਗੁਰੂ ਸਾਹਿਬ ਨੇ ਦਾਰਾ ਸ਼ਿਕੋਹ ਦੀ ਮਦਦ ਕਿਵੇਂ ਕੀਤੀ। ਹਰਿ ਰਾਇ ਜੀ ਨੇ ਬੜੇ ਚੰਗੇ ਢੰਗ ਨਾਲ ਜਵਾਬ ਦਿੱਤੇ। ਇਸ ਤੋਂ ਬਾਅਦ ਦਰਬਾਰੀਆਂ ਦੇ ਕਹਿਣ ਤੇ ਔਰੰਗਜੇਬ ਨੇ ਰਾਮ ਰਾਇ ਜੀ ਨੂੰ ਸਵਾਲ ਕੀਤਾ।
ਗੁਰਬਾਣੀ ਤੇ ਟਿੱਪਣੀ
ਔਰੰਗਜੇਬ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਜੀ ਦੀ ਵਾਰ ਅਧੀਨ ਇੱਕ ਸਲੋਕ ਹੈ। ਜਿਸ ਵਿੱਚ ਮੁਸਲਮਾਨਾਂ ਪ੍ਰਤੀ ਗਲਤ ਸ਼ਬਦ ਲਿਖੇ ਗਏ ਹਨ। ਰਾਮ ਰਾਇ ਜੀ ਨੇ ਇਸ ਸਵਾਲ ਦਾ ਬਚਾਅ ਕਰਨਾ ਚਾਹਿਆ। ਉਹਨਾਂ ਨੇ ਕਿਹਾ ਕਿ ਆਸਾ ਜੀ ਦੀ ਵਾਰ ਵਿੱਚ ਜੋ ਸਲੋਕ ਹੈ। ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿੑਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਉਹ ਵਿੱਚ ਮੁਸਲਮਾਨ ਸ਼ਬਦ ਸਹੀ ਨਹੀਂ ਹੈ।
ਇਹ ਵੀ ਪੜ੍ਹੋ
ਰਾਮ ਰਾਇ ਜੀ ਨੇ ਕਿਹਾ ਕਿ ਉਹ ਮੁਸਲਮਾਨ ਦੀ ਥਾਂ ਬੇਈਮਾਨ ਸ਼ਬਦ ਹੈ। ਇਹ ਜਵਾਬ ਸੁਣ ਔਰੰਗਜੇਬ ਬਹੁਤ ਖੁਸ਼ ਹੋਇਆ। ਉਹਨਾਂ ਨੇ ਰਾਮ ਰਾਇ ਜੀ ਨੂੰ ਸਤਿਕਾਰ ਦਿੱਤਾ।
ਗੁਰੂ ਸਾਹਿਬ ਦਾ ਗੁੱਸਾ
ਰਾਮ ਰਾਇ ਜੀ ਵੱਲੋਂ ਕੀਤੀ ਗਈ ਵਿਆਖਿਆ ਦੀ ਚਰਚਾ ਅੱਗ ਵਾਂਗ ਫੈਲ ਗਈ। ਗੁਰੂ ਦੇ ਸਿੱਖਾਂ ਰਾਹੀਂ ਇਹ ਵਿਆਖਿਆ ਸੱਤਵੇਂ ਪਾਤਸ਼ਾਹ ਕੋਲ ਪਹੁੰਚੀ। ਗੁਰੂ ਸਾਹਿਬ ਦੀ ਬਾਣੀ ਨੂੰ ਤੋੜ ਮਰੋੜ ਵਾਲੀ ਘਟਨਾ ਤੇ ਸਤਿਗੁਰੂ ਜੀ ਨੂੰ ਐਨਾ ਗੁੱਸਾ ਆਇਆ ਗਿਆ ਉਹਨਾਂ ਨੇ ਰਾਮ ਰਾਇ ਜੀ ਨੂੰ ਛੇਕ ਦਿੱਤਾ ਅਤੇ ਕਦੇ ਵੀ ਮੱਥੇ ਨਾ ਲੱਗਣ ਦਾ ਵਚਨ ਕੀਤਾ।
ਹਰਿਕ੍ਰਿਸ਼ਨ ਜੀ ਨੂੰ ਗੁਰਿਆਈ
ਰਾਮ ਰਾਇ ਜੀ ਦੇ ਚਲੇ ਜਾਣ ਤੋਂ ਬਾਅਦ ਪਾਤਸ਼ਾਹ ਨੇ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਉੱਤਰਾਧਿਕਾਰੀ ਬਣਾਇਆ ਅਤੇ ਹਰਿ ਰਾਇ ਜੀ ਦੇ ਜੋਤਿ ਜੋਤ ਸਮਾਉਣ ਤੋਂ ਬਾਅਦ ਆਪ ਜੀ ਅੱਠਵੇਂ ਗੁਰੂ ਬਣੇ। ਸ਼੍ਰੀ ਹਰਿ ਰਾਇ ਜੀ ਨੇ ਹਰਿ ਕ੍ਰਿਸ਼ਨ ਜੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਕਦੇ ਵੀ ਦਿੱਲੀ ਦਰਬਾਰ ਨਹੀਂ ਜਾਣਗੇ। ਕਿਉਂਕਿ ਗੁਰੂ ਨਾਨਕ ਦਾ ਦਰਬਾਰ ਸਭ ਤੋਂ ਉੱਚਾ ਹੈ ਅਤੇ ਉਸਦਾ ਉੱਤਰਾਧਿਕਾਰੀ ਕਿਸੇ ਹੋ ਦਰਬਾਰ ਨੂੰ ਨਹੀਂ ਮੰਨਦਾ।