04-01- 2025
TV9 Punjabi
Author: Rohit
ਸਿਡਨੀ ਟੈਸਟ 'ਚ ਟੀਮ ਇੰਡੀਆ ਰੋਹਿਤ ਸ਼ਰਮਾ ਦੇ ਬਿਨਾਂ ਖੇਡ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਰੋਹਿਤ ਦਾ ਟੈਸਟ ਕਰੀਅਰ ਖਤਮ ਹੋ ਗਿਆ ਹੈ ਅਤੇ ਉਹ ਸੰਨਿਆਸ ਲੈ ਸਕਦੇ ਹਨ।
ਰੋਹਿਤ ਸ਼ਰਮਾ ਨੇ ਸਿਡਨੀ ਟੈਸਟ ਦੌਰਾਨ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ ਹੈ। ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਟੈਸਟ 'ਚ ਖੇਡਣਾ ਜਾਰੀ ਰੱਖਣਗੇ।
Pic Credit: PTI/INSTAGRAM/GETTY
ਸਿਡਨੀ ਟੈਸਟ ਦੇ ਦੌਰਾਨ ਪ੍ਰਸਾਰਕ ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ, 'ਮੈਂ ਖੁਦ ਸਿਡਨੀ ਟੈਸਟ ਤੋਂ ਬਾਹਰ ਬੈਠਾ ਹਾਂ। ਬੱਲਾ ਇਸ ਵੇਲੇ ਕੰਮ ਨਹੀਂ ਕਰ ਰਿਹਾ ਹੈ। ਮੈਂ ਖੁਦ ਚੋਣਕਾਰਾਂ ਅਤੇ ਕੋਚ ਨੂੰ ਕਿਹਾ ਕਿ ਮੈਂ ਮੁਕਾਬਲੇ ਤੋਂ ਹਟ ਰਿਹਾ ਹਾਂ।
ਰੋਹਿਤ ਨੇ ਅੱਗੇ ਕਿਹਾ, 'ਮੈਂ 2 ਬੱਚਿਆਂ ਦਾ ਪਿਤਾ ਹਾਂ, ਮੈਂ ਬੁੱਧੀਮਾਨ ਹਾਂ, ਪਰਿਪੱਕ ਹਾਂ, ਮੈਨੂੰ ਪਤਾ ਹੈ ਕਿ ਕਦੋਂ ਕੀ ਕਰਨਾ ਹੈ। ਆਊਟ ਆਫ ਫਾਰਮ ਬੱਲੇਬਾਜ਼ਾਂ ਨੂੰ ਇੰਨਾ ਮਹੱਤਵਪੂਰਨ ਮੈਚ ਖੇਡਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ, ਇਸ ਲਈ ਮੈਂ ਬਾਹਰ ਬੈਠਣ ਦਾ ਫੈਸਲਾ ਕੀਤਾ।
ਰੋਹਿਤ ਸ਼ਰਮਾ ਨੇ ਅੱਗੇ ਕਿਹਾ, 'ਦੌੜਾਂ ਫਿਲਹਾਲ ਨਹੀਂ ਆ ਰਹੀਆਂ ਹਨ, ਪਰ ਇਹ ਗਾਰੰਟੀ ਨਹੀਂ ਹੈ ਕਿ ਉਹ 5 ਮਹੀਨਿਆਂ ਬਾਅਦ ਵੀ ਨਹੀਂ ਆਉਣਗੀਆਂ। ਮੈਂ ਸਖ਼ਤ ਮਿਹਨਤ ਕਰਾਂਗਾ। ਪਰ ਇਹ ਫੈਸਲਾ ਰਿਟਾਇਰਮੈਂਟ ਦਾ ਨਹੀਂ ਹੈ।
ਰੋਹਿਤ ਸ਼ਰਮਾ ਲਈ ਇਹ ਸੀਰੀਜ਼ ਬਹੁਤ ਖਰਾਬ ਰਹੀ। ਉਹ 5 ਪਾਰੀਆਂ 'ਚ 6.20 ਦੀ ਔਸਤ ਨਾਲ ਸਿਰਫ 31 ਦੌੜਾਂ ਹੀ ਬਣਾ ਸਕੇ, ਜਿਸ ਤੋਂ ਬਾਅਦ ਉਹਨਾਂ ਨੇ ਬਾਹਰ ਬੈਠਣ ਦਾ ਫੈਸਲਾ ਕੀਤਾ।
ਰੋਹਿਤ ਨੇ 2024-25 ਦੇ ਟੈਸਟ ਸੀਜ਼ਨ ਵਿੱਚ ਕੁੱਲ 8 ਮੈਚ ਖੇਡੇ ਹਨ। ਇਸ ਦੌਰਾਨ ਉਹਨਾਂ ਨੇ ਸਿਰਫ 1 ਅਰਧ ਸੈਂਕੜਾ ਲਗਾਇਆ ਹੈ।