ਦੁਨੀਆ ਦਾ ਉਹ ਸ਼ਹਿਰ ਜਿੱਥੇ ਲਗਦਾ ਹੈ ਸਭ ਤੋਂ ਵੱਧ ਟ੍ਰੈਫਿਕ ਜਾਮ 

04-01- 2025

TV9 Punjabi

Author: Rohit 

ਭਾਰਤ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਇੱਕ ਵੱਡੀ ਸਮੱਸਿਆ ਹੈ, ਜਿਸ ਤੋਂ ਹਰ ਕੋਈ ਪ੍ਰੇਸ਼ਾਨ ਹੈ। ਬਰਸਾਤ ਦੇ ਮੌਸਮ ਵਿੱਚ ਟ੍ਰੈਫਿਕ ਜਾਮ ਦਾ ਬੁਰਾ ਹਾਲ ਹੁੰਦਾ ਹੈ।

ਟ੍ਰੈਫਿਕ ਜਾਮ ਵੱਡੀ ਸਮੱਸਿਆ 

ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਵੱਧ ਜਾਮ ਵਾਲਾ ਸ਼ਹਿਰ ਕਿਹੜਾ ਹੈ?

ਸਭ ਤੋਂ ਵੱਧ ਜਾਮ

ਟੌਮਟੌਮ ਟ੍ਰੈਫਿਕ ਇੰਡੈਕਸ 2023 ਦੀ ਸੂਚੀ ਦੇ ਅਨੁਸਾਰ, ਲੰਡਨ ਟ੍ਰੈਫਿਕ ਜਾਮ ਵਿੱਚ ਸਿਖਰ 'ਤੇ ਹੈ। ਟਰੈਫਿਕ ਕਾਰਨ ਇੱਥੇ ਸੜਕਾਂ ’ਤੇ ਰਫ਼ਤਾਰ ਰੁਕ ਜਾਂਦੀ ਹੈ।

ਲੰਡਨ

ਲੰਡਨ ਵਿੱਚ, ਡਰਾਈਵਰਾਂ ਨੂੰ 10 ਕਿਲੋਮੀਟਰ ਦਾ ਸਫ਼ਰ ਕਰਨ ਵਿੱਚ 37 ਮਿੰਟ ਅਤੇ 20 ਸਕਿੰਟ ਦਾ ਸਮਾਂ ਲੱਗਦਾ ਹੈ।

10 ਕਿਲੋਮੀਟਰ ਵਿੱਚ ਇੰਨਾ ਸਮਾਂ

ਇਸ ਸੂਚੀ 'ਚ ਡਬਲਿਨ ਦੂਜੇ ਸਥਾਨ 'ਤੇ ਹੈ, ਜਿੱਥੇ 10 ਕਿਲੋਮੀਟਰ ਦੀ ਦੂਰੀ ਤੈਅ ਕਰਨ 'ਚ 29 ਮਿੰਟ 30 ਸਕਿੰਟ ਦਾ ਸਮਾਂ ਲੱਗਦਾ ਹੈ।

ਡਬਲਿਨ

ਤੀਜੇ ਨੰਬਰ 'ਤੇ ਕੈਨੇਡਾ ਦਾ ਟੋਰਾਂਟੋ ਹੈ ਜਿੱਥੇ 10 ਕਿਲੋਮੀਟਰ ਦੀ ਦੂਰੀ 'ਚ 29 ਮਿੰਟ ਲੱਗਦੇ ਹਨ।

ਟੋਰਾਂਟੋ

ਟੌਮਟੌਮ ਟ੍ਰੈਫਿਕ ਇੰਡੈਕਸ ਦੇ ਤਹਿਤ ਦੁਨੀਆ ਭਰ ਦੇ 387 ਸ਼ਹਿਰਾਂ ਦਾ ਸਰਵੇਖਣ ਕੀਤਾ ਗਿਆ ਸੀ।

387 ਸ਼ਹਿਰਾਂ ਦਾ ਸਰਵੇਖਣ

ਦੁਨੀਆ ਦੇ ਚੋਟੀ ਦੇ 10 ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚ ਦੋ ਭਾਰਤੀ ਸ਼ਹਿਰਾਂ ਦੇ ਨਾਂ ਵੀ ਸ਼ਾਮਲ ਹਨ, ਜੋ ਕਿ ਪੁਣੇ ਅਤੇ ਬੈਂਗਲੁਰੂ ਹਨ।

ਭਾਰਤ ਦੇ ਦੋ ਸ਼ਹਿਰ

ਸੁਪਰੀਮ ਕੋਰਟ ‘ਚ ਡੱਲੇਵਾਲ ਦੇ ਮਾਮਲੇ 'ਤੇ ਸੁਣਵਾਈ, ਕੋਰਟ ਨੇ ਕੀਤੀਆਂ ਸਖ਼ਤ ਟਿੱਪਣੀਆਂ