Gurudwara Takhtupura Sahib-ਜਦੋਂ ਨਾਨਕ ਪਾਤਸ਼ਾਹ ਨੇ ਵਿਆਹ ਕਰਨ ਲਈ ਰਾਜੇ ਭਰਥਰੀ ਜੀ ਦੀ ਕੀਤੀ ਸੀ ਮਦਦ

jarnail-singhtv9-com
Published: 

09 Sep 2024 06:15 AM

Raja Bharthari Ji: ਜਦੋਂ ਰਾਜਾ ਭਰਥਰੀ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਜਲਦੀ ਜੂਨਾਗੜ੍ਹ ਜਾਣਾ ਪਵੇਗਾ ਤਾਂ ਉਹਨਾਂ ਨੇ ਜਾਣ ਲਈ ਤਿਆਰੀ ਕੀਤੀ। ਪਰ ਉਹ ਕੁੱਝ ਨਿਰਾਸ਼ ਹੋ ਗਏ ਕਿਉਂਕਿ 8 ਪਹਿਰ ਦੇ ਅੰਦਰ ਜੂਨਾਗੜ੍ਹ ਪਹੁੰਚਣਾ ਸੰਭਵ ਨਹੀਂ ਸੀ। ਇਸ ਦੇ ਨਾਲ ਇਹ ਸ਼ਰਤ ਵੀ ਸੀ ਕਿ ਜੇਕਰ ਉਹ ਸਮੇਂ ਸਿਰ ਪਹੁੰਚ ਨਾ ਸਕੇ ਤਾਂ ਰਾਜਕੁਮਾਰੀ ਦੀ ਮੌਤ ਹੋ ਜਾਵੇਗੀ।

Gurudwara Takhtupura Sahib-ਜਦੋਂ ਨਾਨਕ ਪਾਤਸ਼ਾਹ ਨੇ ਵਿਆਹ ਕਰਨ ਲਈ ਰਾਜੇ ਭਰਥਰੀ ਜੀ ਦੀ ਕੀਤੀ ਸੀ ਮਦਦ

ਜਦੋਂ ਨਾਨਕ ਪਾਤਸ਼ਾਹ ਨੇ ਵਿਆਹ ਕਰਨ ਲਈ ਰਾਜੇ ਭਰਥਰੀ ਜੀ ਦੀ ਕੀਤੀ ਸੀ ਮਦਦ

Follow Us On

Guru Nanak Sahib- ਕਲਯੁੱਗ ਵਿੱਚ ਦੁਨੀਆ ਦਾ ਕਲਿਆਣ ਕਰਨ ਅਤੇ ਸੱਚ ਦਾ ਮਾਰਗ ਦਿਖਾਉਣ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ 4 ਉਦਾਸੀਆਂ ਕੀਤੀਆਂ। ਪਾਤਸ਼ਾਹ ਆਪਣੀ ਦੂਜੀ ਉਦਾਸੀ ਦੇ ਸਮੇਂ ਪਾਤਸ਼ਾਹ ਅਜੋਕੇ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪਹੁੰਚੇ। ਐਥੇ ਤਖਤੁਪੂਰਾ ਪਿੰਡ ਪੈਂਦਾ ਹੈ ਜੋ ਨਿਹਾਲ ਸਿੰਘ ਵਾਲਾ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਕਿਸੇ ਸਮੇਂ ਇਹ ਪਿੰਡ ਸਿੱਧ ਜੋਗੀਆਂ ਦਾ ਟਿੱਲਾ ਹੋਇਆ ਕਰਦਾ ਸੀ। ਜਿੱਥੇ ਸਿੱਧ ਨਾਥ ਜੋਗੀ ਆਪਣਾ ਨਿਵਾਸ ਕਰਦੇ ਅਤੇ ਆਪਣੇ ਭਗਤੀ ਪ੍ਰੀਕਿਆ ਕਰਿਆ ਕਰਦੇ ਸਨ। ਜਦੋਂ ਦੂਜੀ ਉਦਾਸੀ ਦੌਰਾਨ ਪਾਤਸ਼ਾਹ ਪਹੁੰਚੇ ਤਾਂ ਉਹਨਾਂ ਦੀ ਜੋਗੀਆਂ ਨਾਲ ਗੋਸ਼ਟੀ (ਵਿਚਾਰ ਚਰਚਾ) ਹੋਈ। ਜਿਸ ਵਿੱਚ ਪਾਤਸ਼ਾਹ ਨੇ ਜੋਗੀਆਂ ਨੂੰ ਸੱਚ ਦਾ ਰਾਹ ਦਿਖਾਇਆ। ਇਸ ਅਸਥਾਨ ਤੇ ਇੱਕ ਭਰਥਰੀ ਨਾਮ ਦੇ ਸੇਵਕ ਰਿਹਾ ਕਰਦੇ ਸਨ। ਜੋ ਜੋਗੀਆਂ ਦੀ ਸੇਵਾ ਕਰਦੇ ਅਤੇ ਨਾਮ ਸਿਮਰਨ ਕਰਦੇ।

ਇਤਿਹਾਸਕਾਰਾਂ ਅਨੁਸਾਰ ਭਰਥਰੀ ਜੀ ਬੇਸ਼ੱਕ ਸਾਦਾ ਜੀਵਨ ਬਤੀਤ ਕਰ ਰਹੇ ਸਨ ਪਰ ਉਹ ਅਸਲ ਵਿੱਚ ਉਜੈਨ ਦੇ ਰਾਜਾ ਸਨ। ਪਰ ਉਹ ਮੁਕਤੀ ਲਈ ਸਾਧੂਆਂ ਦੀ ਸੇਵਾ ਕਰ ਰਹੇ ਸਨ। ਰਾਜਾ ਭਰਥਰੀ ਜੀ ਬਹੁਤ ਵੱਡੇ ਭਗਤ ਹੋਏ ਹਨ। ਇੱਕ ਦਿਨ ਰਾਜਾ ਭਰਥਰੀ ਨੂੰ ਜਾਣਕਾਰੀ ਮਿਲੀ ਕਿ ਉਹਨਾਂ ਦਾ ਵਿਆਹ ਹੋਣਾ ਹੈ। ਜਿਸ ਲਈ ਉਹਨਾਂ ਨੂੰ ਜੂਨਾਗੜ੍ਹ ਜਾਣਾ ਪਵੇਗਾ। ਅਜਿਹਾ ਕਰਨ ਲਈ ਉਹਨਾਂ ਕੋਲ ਮਹਿਜ਼ 8 ਪਹਿਰ ਦਾ ਸਮਾਂ (1 ਦਿਨ) ਹੈ।

ਜੋਗੀਆਂ ਨੂੰ ਕੀਤੀ ਬੇਨਤੀ

ਜਦੋਂ ਰਾਜਾ ਭਰਥਰੀ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਜਲਦੀ ਜੂਨਾਗੜ੍ਹ ਜਾਣਾ ਪਵੇਗਾ ਤਾਂ ਉਹਨਾਂ ਨੇ ਜਾਣ ਲਈ ਤਿਆਰੀ ਕੀਤੀ। ਪਰ ਉਹ ਕੁੱਝ ਨਿਰਾਸ਼ ਹੋ ਗਏ ਕਿਉਂਕਿ 8 ਪਹਿਰ ਦੇ ਅੰਦਰ ਜੂਨਾਗੜ੍ਹ ਪਹੁੰਚਣਾ ਸੰਭਵ ਨਹੀਂ ਸੀ। ਇਸ ਦੇ ਨਾਲ ਇਹ ਸ਼ਰਤ ਵੀ ਸੀ ਕਿ ਜੇਕਰ ਉਹ ਸਮੇਂ ਸਿਰ ਪਹੁੰਚ ਨਾ ਸਕੇ ਤਾਂ ਰਾਜਕੁਮਾਰੀ ਦੀ ਮੌਤ ਹੋ ਜਾਵੇਗੀ।

ਰਾਜਾ ਭਰਥਰੀ ਚਿੰਤਾ ਵਿੱਚ ਸਨ ਕਿ ਅਜਿਹਾ ਕਿਵੇਂ ਕੀਤਾ ਜਾਵੇ ਕਿ ਉਹ ਜਲਦੀ ਜੂਨਾਗੜ੍ਹ ਪਹੁੰਚ ਜਾਣ ਤਾਂ ਉਹਨਾਂ ਨੇ ਸੋਚਿਆ ਕਿ ਜੋਗੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਰਿੱਧੀਆਂ ਸਿੱਧੀਆਂ (ਜਾਦੂ) ਨਾਲ ਉਹਨਾਂ ਨੂੰ ਜੂਨਾਗੜ੍ਹ ਜਲਦੀ ਪਹੁੰਚਾ ਦੇਣ। ਭਰਥਰੀ ਜੀ ਦੀਆਂ ਬੇਨਤੀਆਂ ਦਾ ਜੋਗੀਆਂ ਤੇ ਕੋਈ ਅਸਰ ਨਾ ਹੋਇਆ। ਜੋਗੀਆਂ ਨੇ ਭਰਥਰੀ ਜੀ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ।

ਨਾਨਕ ਨੇ ਸੁਣੀ ਪੁਕਾਰ

ਜੋਗੀਆਂ ਵੱਲੋਂ ਇਨਕਾਰ ਕਰਨ ਤੇ ਰਾਜਾ ਭਰਥਰੀ ਜੀ ਨਿਰਾਸ਼ ਹੋ ਗਏ ਕਿਉਂਕਿ ਹੁਣ ਜੂਨਾਗੜ੍ਹ ਪਹੁੰਚਣਾ ਅਸੰਭਵ ਲੱਗ ਰਿਹਾ ਸੀ ਤਾਂ ਭਰਥਰੀ ਜੀ ਨੂੰ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦੇ ਹਾਂ। ਉਹੀ ਆਖਰੀ ਉਮੀਦ ਹਨ। ਭਰਥਰੀ ਜੀ ਪਾਤਸਾਹ ਕੋਲ ਪਹੁੰਚੇ। ਜੋ ਜੋਗੀਆਂ ਨਾਲ ਗੋਸ਼ਟੀ ਕਰਨ ਤੋਂ ਬਾਅਦ ਤਖਤੂਪੂਰਾ ਵਿਖੇ ਠਹਿਰੇ ਹੋਏ ਸਨ।

ਪਾਤਸ਼ਾਹ ਨੇ ਭਰਥਰੀ ਜੀ ਤੋਂ ਸਾਰੀ ਪ੍ਰੇਸ਼ਾਨੀ ਸੁਣੀ ਅਤੇ ਉਹਨਾਂ ਨੂੰ ਸੱਚੇ ਕਰਤਾਰ (ਪ੍ਰਮਾਤਮਾ) ਤੇ ਵਿਸ਼ਵਾਸ ਰੱਖਣ ਲਈ ਕਿਹਾ। ਰਾਜਾ ਭਰਥਰੀ ਜੀ ਨੇ ਨਾਨਕ ਪਾਤਸ਼ਾਹ ਦੀ ਗੱਲ ਨੂੰ ਮੰਨਿਆ ਤੇ ਸੋਚਿਆ ਕਿ ਜੇ ਅਕਾਲ ਪੁਰਖ ਨੇ ਮੈਨੂੰ ਜੂਨਾਗੜ੍ਹ ਲੈਕੇ ਜਾਣਾ ਹੋਇਆ ਉਹ ਆਪੇ ਹੀ ਲੈ ਜਾਵੇਗਾ। ਜਿਵੇਂ ਹੀ ਭਰਥਰੀ ਜੀ ਦਾ ਇਰਾਦਾ ਦ੍ਰਿੜ ਹੋਇਆ ਤਾਂ ਨਾਨਕ ਪਾਤਸ਼ਾਹ ਨੇ ਰਾਜੇ ਤੇ ਮੇਹਰ ਦੀ ਨਜ਼ਰ ਕੀਤੀ।

ਪਾਤਸ਼ਾਹ ਨੇ ਭਰਥਰੀ ਜੀ ਨੂੰ ਮਹਿਜ਼ 1 ਪਹਿਰ ਵਿੱਚ ਹੀ ਜੂਨਾਗੜ੍ਹ ਪਹੁੰਚਾ ਦਿੱਤਾ। ਜੂਨਾਗੜ੍ਹ ਪਹੁੰਚਕੇ ਰਾਜਾ ਭਰਥਰੀ ਬਹੁਤ ਖੁਸ਼ ਹੋਏ। ਇਸ ਤੋਂ ਬਾਅਦ ਉਹਨਾਂ ਨੇ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਰਾਜਾ ਅਤੇ ਰਾਜਕੁਮਾਰੀ ਦੋਵਾਂ ਨੇ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਦਾ ਸ਼ੁਕਰਾਨਾ ਕੀਤਾ।

ਵਿਆਹ ਤੋਂ ਬਾਅਦ ਪਾਤਸ਼ਾਹ ਭਰਥਰੀ ਜੀ ਨੂੰ ਆਪਣੇ ਨਾਲ ਵਾਪਿਸ ਲੈ ਆਏ ਅਤੇ ਉਹਨਾਂ ਨੂੰ ਐਥੇ ਹੀ ਰਹਿਣ ਦਾ ਹੁਕਮ ਦਿੱਤਾ। ਭਰਥਰੀ ਜੀ ਜਿੰਦਗੀ ਭਰ ਅਕਾਲ ਪੁਰਖ ਦੀ ਬੰਦਗੀ ਕਰਦੇ ਰਹੇ। ਗੁਰੂ ਨਾਨਕ ਪਾਤਸ਼ਾਹ ਦੁਨੀਆਂ ਨੂੰ ਤਾਰਨ ਲਈ ਆਪਣੇ ਅਗਲੇ ਪੜਾਅ ਵੱਲ ਵਧ ਗਏ।