Guru Nanak Sahib, Sikh History: ਜਦੋਂ ਹੰਕਾਰ ਵਿੱਚ ਆਕੇ ਵਲੀ ਨੇ ਰੋਕਿਆ ਪਾਣੀ
Sikh History: ਕਸਬੇ ਦੇ ਲੋਕ ਨਿਰਾਸ਼ ਹੋਕੇ ਗੁਰੂ ਨਾਨਕ ਸਾਹਿਬ ਕੋਲ ਪਹੁੰਚੇ ਅਤੇ ਸਾਰੀ ਕਹਾਣੀ ਦੱਸੀ। ਪਾਤਸ਼ਾਹ ਨੇ ਕਸਬੇ ਵਾਲਿਆਂ ਨੂੰ ਕਿਹਾ ਕਿ ਤੁਸੀਂ ਰੱਬ ਤੇ ਭਰੋਸਾ ਰੱਖੋ। ਉਹ ਤੁਹਾਨੂੰ ਪਿਆਸਾ ਮਰਨ ਨਹੀਂ ਦੇਵੇਗਾ। ਇਸ ਮਗਰੋ ਬਾਬੇ ਨੇ ਮਰਦਾਨਾ ਜੀ ਨੂੰ ਕਿਹਾ, ਜਾਓ ਭਾਈ ਤੁਸੀਂ ਬੇਨਤੀ ਕਰਕੇ ਆਓ।
ਵਲੀ ਕੰਧਾਰੀ ਇੱਕ ਸੂਫੀ ਪੀਰ ਸਨ। ਰਾਵਲਪਿੰਡੀ ਦੇ ਨੇੜੇ ਹਸਨ ਅਬਦਾਲ ਵਿੱਚ ਰਿਹਾ ਕਰਦੇ ਸਨ। ਵਲੀ ਕੰਧਾਰੀ ਜਿਸ ਪਹਾੜੀ ਤੇ ਰਿਹਾ ਕਰਦੇ ਸਨ ਉਹ ਰਾਵਲਪਿੰਡੀ ਤੋਂ ਪੱਛਮ ਵੱਲ ਪਹਾੜਾਂ ਦੇ ਕਰੀਬ ਪੰਜਾਹ ਕਿਲੋਮੀਟਰ ਦੂਰੀ ਤੇ ਸਥਿਤ ਸੀ। ਕੰਧਾਰੀ ਜੀ ਆਪਣੀਆਂ ਸ਼ਕਤੀਆਂ ਵਧਣ ਦੇ ਨਾਲ ਹੰਕਾਰੀ ਵੀ ਹੋ ਗਏ ਸਨ। ਉਹ ਵਿਤਕਰਾ ਕਰਨ ਲੱਗ ਪਏ ਸਨ।
ਇੱਕ ਦਿਨ ਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਨਾਲ ਚਲਦੇ ਚਲਦੇ ਹਸਨ ਅਬਦਾਲ ਨੇੜੇ ਆ ਪਹੁੰਚੇ। ਬਾਬਾ ਜੀ ਨੇ ਇੱਕ ਦਰਖਤ ਹੇਠਾਂ ਆਸਣ ਲਗਾਇਆ ਅਤੇ ਸਤਿ ਕਰਤਾਰ ਦੇ ਗੁਣ ਗਾਉਣ ਲੱਗੇ। ਹੌਲੀ ਹੌਲੀ ਪਾਤਸ਼ਾਹ ਨੇੜੇ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ। ਜਦੋਂ ਵਲੀ ਕੰਧਾਰੀ ਜੀ ਨੇ ਲੋਕਾਂ ਦਾ ਇਕੱਠ ਦੇਖਿਆ ਤਾਂ ਉਹ ਗੁੱਸਾ ਹੋ ਗਏ।
ਵਲੀ ਜੀ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਸਬੇ ਵੱਲ ਵਹਿਣ ਵਾਲਾ ਝਰਨਾ ਰੋਕ ਦਿੱਤਾ। ਜਿਸ ਕਾਰਨ ਪਿੰਡਾਂ ਵੱਲ ਨੂੰ ਜਾਣ ਵਾਲੇ ਪਾਣੀ ਵਿੱਚ ਕਮੀ ਹੋ ਗਈ। ਜਿਸ ਤੋਂ ਬਾਅਦ ਕਸਬੇ ਵਾਲੇ ਲੋਕ ਵਲੀ ਜੀ ਕੋਲ ਬੇਨਤੀ ਲੈਕੇ ਆਏ ਕਿ ਉਹ ਪਾਣੀ ਨੂੰ ਨਾ ਰੋਕਣ। ਇਸ ਬੇਨਤੀ ਦੇ ਜਵਾਬ ਵਿੱਚ ਵਲੀ ਜੀ ਨੇ ਹੰਕਾਰ ਵਿੱਚ ਆਕੇ ਕਿਹਾ, ਤੁਸੀਂ ਆਪਣੇ ਗੁਰੂ ਕੋਲ ਜਾਓ, ਜਿਸ ਦੇ ਕੋਲ ਤੁਸੀਂ ਰੋਜ ਜਾਂਦੇ ਹੋ।
ਗੁਰੂ ਕੋਲ ਪਹੁੰਚੇ ਲੋਕ
ਕਸਬੇ ਦੇ ਲੋਕ ਨਿਰਾਸ਼ ਹੋਕੇ ਗੁਰੂ ਨਾਨਕ ਸਾਹਿਬ ਕੋਲ ਪਹੁੰਚੇ ਅਤੇ ਸਾਰੀ ਕਹਾਣੀ ਦੱਸੀ। ਪਾਤਸ਼ਾਹ ਨੇ ਕਸਬੇ ਵਾਲਿਆਂ ਨੂੰ ਕਿਹਾ ਕਿ ਤੁਸੀਂ ਰੱਬ ਤੇ ਭਰੋਸਾ ਰੱਖੋ। ਉਹ ਤੁਹਾਨੂੰ ਪਿਆਸਾ ਮਰਨ ਨਹੀਂ ਦੇਵੇਗਾ। ਇਸ ਮਗਰੋ ਬਾਬੇ ਨੇ ਮਰਦਾਨਾ ਜੀ ਨੂੰ ਕਿਹਾ, ਜਾਓ ਭਾਈ ਤੁਸੀਂ ਬੇਨਤੀ ਕਰਕੇ ਆਓ। ਬਾਬਾ ਜੀ ਦਾ ਬਚਨ ਮੰਨ ਕੇ ਭਾਈ ਮਰਦਾਨਾ ਜੀ ਪਹਾੜੀ ਉੱਪਰ ਚਲੇ ਗਏ।
ਪਰ ਮਰਦਾਨਾ ਜੀ ਦੀ ਇੱਕ ਵੀ ਨਾ ਚੱਲੀ। ਉਹ ਵੀ ਵਲੀ ਜੀ ਕੋਲੋਂ ਨਿਰਾਸ਼ ਹੋਕੇ ਗੁਰੂ ਸਾਹਿਬ ਕੋਲ ਆ ਗਏ। ਮਰਦਾਨਾ ਜੀ ਤੋਂ ਸਾਰੀ ਕਹਾਣੀ ਸੁਣ ਬਾਬੇ ਫ਼ਰਮਾਇਆ। ਭਾਈ ਉਹ ਅਕਾਲ ਪੁਰਖ ਸਰਬ ਸ਼ਕਤੀਮਾਨ ਹੈ। ਆਓ ਉਸ ਅਕਾਲ ਪੁਰਖ ਨੂੰ ਅਰਦਾਸ ਕਰੀਏ। ਸਾਰੇ ਲੋਕ ਇੱਕਠੇ ਹੋਕੇ ਅਰਦਾਸ ਕਰਨ ਲੱਗੇ।
ਇਹ ਵੀ ਪੜ੍ਹੋ
ਪਾਤਸ਼ਾਹ ਨੇ ਅਰਦਾਸ ਰਾਹੀਂ ਸਾਨੂੰ ਸਮਝਾਉਣਾ ਕੀਤਾ ਕਿ ਸੱਚੀ ਹਿਰਦੇ ਨਾਲ ਕੀਤੀ ਹੋਈ ਅਰਦਾਸ ਕਦੇ ਵੀ ਬੇਅਰਥ ਨਹੀਂ ਜਾਂਦੀ। ਜਦੋਂ ਸੰਗਤਾਂ ਅਰਦਾਸ ਕਰ ਰਹੀਆਂ ਸਨ ਤਾਂ ਵਲੀ ਜੀ ਵੱਲੋਂ ਪਾਣੀ ਰੋਕਣ ਲਈ ਲਗਾਇਆ ਪੱਥਰ ਪਾਸੇ ਹੋ ਗਿਆ ਅਤੇ ਪਾਣੀ ਪਹਿਲਾਂ ਵਾਂਗ ਵਗਣ ਲੱਗਿਆ। ਇਹ ਦੇਖ ਵਲੀ ਕੰਧਾਰੀ ਜੀ ਨੂੰ ਹੋਰ ਜ਼ਿਆਧਾ ਗੁੱਸਾ ਆਇਆ।
ਉਹਨਾਂ ਨੇ ਇੱਕ ਪੱਥਰ ਉੱਚੀ ਪਹਾੜੀ ਤੋਂ ਹੇਠਾਂ ਖੜ੍ਹੇ ਬਾਬੇ ਨਾਨਕ ਅਤੇ ਹੋਰ ਸੰਗਤ ਵੱਲ ਨੂੰ ਰੋੜ ਦਿੱਤਾ। ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਰੋਕ ਕੇ ਸੰਗਤਾਂ ਨੂੰ ਬਚਾਇਆ। ਹੁਣ ਵੀ ਇਹ ਅਸਥਾਨ ਪਾਕਿਸਤਾਨ ਵਿੱਚ ਦਰਸ਼ਨਾਂ ਲਈ ਸ਼ੁਸੋਭਿਤ ਹੈ।