ਆਪਣੇ ਸ਼ਰਧਾਲੂ ਸ਼ਿਵਨਾਭ ਨੂੰ ਦਰਸ਼ਨ ਦੇਣ ਲਈ ਜਦੋਂ ਸੰਗਲਾਦੀਪ ਪਹੁੰਚੇ ਬਾਬਾ ਨਾਨਕ | guru nanak dev ji sangladeep sri lanka raja shivnabh sikh history know full in punjabi Punjabi news - TV9 Punjabi

Guru Nanak Dev Ji Sangladeep- ਆਪਣੇ ਸ਼ਰਧਾਲੂ ਸ਼ਿਵਨਾਭ ਨੂੰ ਦਰਸ਼ਨ ਦੇਣ ਲਈ ਜਦੋਂ ਸੰਗਲਾਦੀਪ ਪਹੁੰਚੇ ਬਾਬਾ ਨਾਨਕ

Published: 

31 Aug 2024 06:15 AM

Guru Nanak Dev Ji Sangladeep- ਰਾਜੇ ਨੇ ਪੁੱਛਿਆ ਤੁਸੀਂ ਕੀ ਕਰਦੇ ਹਨ ਤਾਂ ਉਸ ਵਪਾਰੀ ਨੇ ਦੱਸਿਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾਉਂਦੇ ਹਨ। ਵਪਾਰੀ ਨੇ ਪੂਰੀ ਕਹਾਣੀ ਰਾਜੇ ਨੂੰ ਦੱਸੀ। ਤਾਂ ਰਾਜੇ ਦਾ ਵੀ ਮਨ ਨਾਨਕ ਸਾਹਿਬ ਦਰਸ਼ਨ ਕਰਨ ਲਈ ਕਰਿਆ। ਰਾਜੇ ਨੇ ਉਸ ਵਪਾਰੀ ਨੂੰ ਕਿਹਾ ਕਿ ਮੈਨੂੰ ਵੀ ਪਾਤਸ਼ਾਹ ਨਾਲ ਮਿਲਵਾਓ।

Guru Nanak Dev Ji Sangladeep- ਆਪਣੇ ਸ਼ਰਧਾਲੂ ਸ਼ਿਵਨਾਭ ਨੂੰ ਦਰਸ਼ਨ ਦੇਣ ਲਈ ਜਦੋਂ ਸੰਗਲਾਦੀਪ ਪਹੁੰਚੇ ਬਾਬਾ ਨਾਨਕ

ਆਪਣੇ ਸ਼ਰਧਾਲੂ ਸ਼ਿਵਨਾਭ ਨੂੰ ਦਰਸ਼ਨ ਦੇਣ ਲਈ ਜਦੋਂ ਸੰਗਲਾਦੀਪ ਪਹੁੰਚੇ ਬਾਬਾ ਨਾਨਕ

Follow Us On

Sikh History: ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਆਪਣੇ ਸਾਥੀ ਭਾਈ ਮਰਦਾਨਾ ਨੂੰ ਨਾਲ ਲੈਕੇ ਕਲਯੁਗ ਵਿੱਚ ਸੰਗਤ ਨੂੰ ਦਰਸ਼ਨ ਦੀਦਾਰ ਦਿੰਦੇ ਹੋਏ ਦੱਖਣ ਭਾਰਤ ਵਾਲੇ ਇਲਾਕੇ ਵਿੱਚ ਗਏ। ਪਾਤਸ਼ਾਹ ਚੱਲਦੇ ਚਲਦੇ ਸੰਗਲਾਦੀਪ ਪਹੁੰਚੇ। ਜਿਸ ਨੂੰ ਅੱਜ ਦੁਨੀਆ ਸ਼੍ਰੀਲੰਕਾ ਦੇ ਨਾਮ ਨਾਲ ਜਾਣਦੀ ਹੈ।

ਜਦੋਂ ਨਾਨਕ ਪਾਤਸ਼ਾਹ ਪੰਜਾਬ ਵਿੱਚ ਸਨ ਤਾਂ ਇੱਕ ਵਿਅਕਤੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ। ਉਹ ਵਪਾਰ ਕਰਿਆ ਕਰਦਾ ਸੀ। ਜਿਸ ਕਰਕੇ ਉਸ ਨੂੰ ਦੂਰ ਦੇਸ਼ਾਂ ਦੀ ਯਾਤਰਾ ਕਰਨੀ ਪੈਂਦੀ। ਉਹ ਸ਼ਰਧਾਲੂ ਆਪਣੇ ਕਾਰੋਬਾਰ ਦੇ ਲਈ ਸੰਗਲਾਦੀਪ ਵੀ ਆਇਆ ਕਰਦਾ ਸੀ। ਜਿਸ ਕਰਕੇ ਉਸਦੀ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਨਾਲ ਚੰਗੀ ਮਿੱਤਰਤਾ ਸੀ।

ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਭਗਤ ਆਪਣਾ ਨਿਤਨੇਮ ਕਰਿਆ ਕਰਦਾ ਸੀ ਤਾਂ ਰਾਜੇ ਨੂੰ ਬਹੁਤ ਚੰਗੇ ਲੱਗਦਾ। ਰਾਜੇ ਵੱਲੋਂ ਪੁੱਛਣ ਤੇ ਉਸ ਵਪਾਰੀ ਨੇ ਦੱਸਿਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾਉਂਦੇ ਹਨ। ਵਪਾਰੀ ਨੇ ਪੂਰੀ ਕਹਾਣੀ ਰਾਜੇ ਨੂੰ ਦੱਸੀ ਉਹ ਨੂੰ ਨਾਨਕ ਪਾਤਸ਼ਾਹ ਦੇ ਦਰਸ਼ਨ ਕਿਵੇਂ ਹੋਏ। ਸਾਰੀ ਕਹਾਣੀ ਸੁਣਕੇ ਤਾਂ ਰਾਜੇ ਦਾ ਵੀ ਮਨ ਨਾਨਕ ਸਾਹਿਬ ਦਰਸ਼ਨ ਕਰਨ ਲਈ ਕਰਿਆ। ਰਾਜੇ ਨੇ ਉਸ ਵਪਾਰੀ ਨੂੰ ਕਿਹਾ ਕਿ ਮੈਨੂੰ ਵੀ ਪਾਤਸ਼ਾਹ ਨਾਲ ਮਿਲਵਾਓ।

ਵਪਾਰੀ ਨੇ ਕਿਹਾ, ਰਾਜਨ ਉਹ ਇੰਝ ਨਹੀਂ ਮਿਲਦੇ ਉਹ ਤਾਂ ਕੁਦਰਤੀ ਆਣ ਮਿਲਦੇ ਹਨ। ਮੈਨੂੰ ਵੀ ਇੰਝ ਹੀ ਮਿਲੇ ਸੀ। ਮੂਲ ਮੰਤਰ ਦਾ ਜਾਪ ਰਾਜੇ ਨੂੰ ਦਿੰਦਿਆ ਵਪਾਰੀ ਨੇ ਕਿਹਾ। ਰਾਜਾ ਜੀ ਪਾਤਸ਼ਾਹ ਸੱਚੀ ਸ਼ਰਧਾ ਵਾਲਿਆਂ ਨੂੰ ਮਿਲਦਾ ਹੈ। ਉਹਨਾਂ ਨੂੰ ਤੁਹਾਡੀ ਮਾਇਆ ਜਾਂ ਤੁਹਾਡੇ ਰਾਜ- ਭਾਗ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬਸ ਸੱਚੇ ਦਿਲ ਨਾਲ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੋ। ਇੱਕ ਦਿਨ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ। ਇਹ ਕਹਿਕੇ ਵਪਾਰੀ ਵਾਪਿਸ ਚਲਾ ਗਿਆ।

ਸੰਗਲਾਦੀਪ ਦੇ ਰਾਜੇ ਦੀ ਸ਼ਰਧਾ

ਉਹ ਭਗਤ ਦੇ ਜਾਣ ਮਗਰੋਂ ਰਾਜਾ ਪਾਤਸ਼ਾਹ ਦੀ ਭਗਤੀ ਵਿੱਚ ਲੀਨ ਹੋ ਗਿਆ। ਉਹ ਦਿਨ ਵੇਲੇ ਰਾਜ ਭਾਗ ਦੇ ਕੰਮ ਕਰਦਾ ਅਤੇ ਅੰਮ੍ਰਿਤ ਵੇਲੇ ਰੱਬ ਨੂੰ ਯਾਦ ਕਰਦਾ, ਹੇ ਨਾਨਕ, ਦਰਸ਼ਨ ਬਖਸੋ… ਹੋਲੀ ਹੋਲੀ ਇਹ ਗੱਲ ਲੋਕਾਂ ਵਿੱਚ ਫੈਲ ਗਈ ਕਿ ਰਾਜਾ ਕਿਸੇ ਗੁਰੂ ਦਾ ਇੰਤਜ਼ਾਰ ਕਰਦਾ ਹੈ। ਕਈ ਬਹੁ-ਰੂਪੀਆਂ ਨੇ ਯੋਜਨਾ ਬਣਾਈ ਕਿ ਆਪਣੇ ਬਾਬੇ ਬਣ ਰਾਜੇ ਕੋਲੋਂ ਧਨ ਇਕੱਠਾ ਕਰ ਲਈਏ। ਪਰ ਰਾਜੇ ਨੂੰ ਪਤਾ ਸੀ ਨਾਨਕ ਨੂੰ ਮਾਇਆ ਨਹੀਂ ਚਾਹੀਦੀ। ਉਸ ਨੂੰ ਸੱਚੀ ਸ਼ਰਧਾ ਚਾਹੀਦੀ ਹੈ। ਇਸ ਕਰਕੇ ਰਾਜੇ ਨੂੰ ਯਕੀਨ ਸੀ ਕਿ ਇੱਕ ਦਿਨ ਦਰਸ਼ਨ ਜ਼ਰੂਰ ਹੋਣਗੇ।

ਇੱਕ ਦਿਨ ਚਲਦੇ ਚਲਦੇ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨਾਲ ਸੰਗਲਾਦੀਪ ਦੀ ਰਾਜਧਾਨੀ ਮਟਿਆਕਲਮ (ਮਤਲਾਈ) ਪਹੁੰਚੇ। ਰਾਜਾ ਨੂੰ ਵੀ ਪਤਾ ਲੱਗਿਆ ਕਿ ਉਹਨਾਂ ਦੇ ਦੇਸ਼ ਵਿੱਚ ਕੁੱਝ ਨਵੇਂ ਫਕੀਰ ਆਏ ਹਨ। ਰਾਜੇ ਕੋਲ ਨਾਨਕ ਸਾਹਿਬ ਅਤੇ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੀਰਤਨ ਦੇ ਚਰਚੇ ਵੀ ਆਏ। ਰਾਜੇ ਨੇ ਬਾਕੀ ਸਾਧੂਆਂ ਵਾਂਗ ਨਾਨਕ ਜੀ ਨੂੰ ਪਰਖਣ ਦਾ ਫੈਸਲਾ ਲਿਆ।

ਰਾਜੇ ਨੇ ਬਾਬੇ ਦੀ ਪਰਖ

ਸੰਗਲਾਦੀਪ ਦੇ ਰਾਜੇ ਨੇ ਦੋ ਹੁਸੀਨ ਕੁੜੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਕੋਲ ਭੇਜਿਆ ਤਾਂ ਜੋ ਇਹ ਪਰਖ ਹੋ ਸਕੇ ਕਿ ਉਹ ਸੱਚੇ ਫ਼ਕੀਰ ਹਨ ਜਾਂ ਬਹਿਰੂਪੀਏ। ਨਾਲ ਮਾਇਆ ਵੀ ਭੇਂਟਾ ਦੇ ਤੌਰ ਤੇ ਭੇਜੀ। ਪਰ ਜਦੋਂ ਉਹ ਕੁੜੀਆਂ ਬਾਬਾ ਨਾਨਕ ਅਤੇ ਭਾਈ ਮਰਦਾਨਾ ਜੀ ਕੋਲ ਪਹੁੰਚੀਆਂ ਤਾਂ। ਮਰਦਾਨਾ ਜੀ ਦੀ ਰਬਾਬ ਦੀ ਧੁੰਨ ਸੁਣ ਅਤੇ ਕੀਰਤਨ ਸੁਣ ਸਭ ਕੁੱਝ ਭੁੱਲ ਗਈਆਂ ਜੋ ਉਹ ਕਰਨ ਆਈਆਂ ਸਨ। ਬਸ ਬੈਠਕੇ ਕੀਰਤਨ ਸੁਣਦੀਆਂ ਰਹੀਆਂ।

ਜਦੋਂ ਰਾਜੇ ਕੋਲ ਕਾਫ਼ੀ ਦੇਰ ਤੱਕ ਉਹ ਕੁੜੀਆਂ ਵਾਪਿਸ ਨਾ ਗਈਆਂ ਤਾਂ ਰਾਜੇ ਨੇ ਕਿਸੇ ਕੋਲੋਂ ਉਹਨਾਂ ਦੀ ਖ਼ਬਰਸਾਰ ਮੰਗਵਾਈ ਅਤੇ ਜੋ ਕੁੱਝ ਰਾਜੇ ਨੂੰ ਪਤਾ ਲੱਗਿਆ। ਸਭ ਸੁਣ ਰਾਜਾ ਭਾਵੁਕ ਹੋ ਗਿਆ ਕਿਉਂਕਿ ਹੁਣ ਸੱਚੇ ਨਾਨਕ ਆ ਚੁੱਕੇ ਸਨ।

ਬਾਬੇ ਦਾ ਦੀਦਾਰ

ਰਾਜਾ ਜਲਦੀ ਜਲਦੀ ਆਪਣੇ ਮਹਿਲਾਂ ਵਿੱਚੋਂ ਨਿਕਲਕੇ ਉਸ ਜੰਗਲ ਵੱਲ ਦੌੜਿਆਂ ਜਿੱਥੇ ਨਾਨਕ ਪਾਤਸ਼ਾਹ ਬੈਠ ਹੋਏ ਸਨ। ਰਾਜੇ ਨੇ ਜਾਂਦਿਆਂ ਹੀ ਡਾਡਾਉਂਟ ਕੀਤੀ ਅਤੇ ਪਾਤਸ਼ਾਹ ਦੇ ਚਰਨੀਂ ਡਿੱਗ ਪਿਆ ਤੇ ਭਾਵੁਕ ਹੋ ਗਿਆ। ਪਾਤਸ਼ਾਹ ਨੇ ਰਾਜੇ ਨੂੰ ਕਿਹਾ ਭਾਈ ਸਤਿ ਕਰਤਾਰ ਬੋਲ, ਰਾਜੇ ਨੇ ਪਾਤਸ਼ਾਹ ਨੂੰ ਸਿਜਦਾ ਕੀਤਾ ਅਤੇ ਦੀਦਾਰ ਕੀਤਾ। ਪਾਤਸ਼ਾਹ ਨੇ ਰਾਜੇ ਦੇ ਸਿਰ ਮਿਹਰ ਦਾ ਹੱਥ ਧਰਿਆ।

ਪਾਤਸ਼ਾਹ ਕੁੱਝ ਸਮਾਂ ਇਸ ਸ਼ਹਿਰ ਵਿੱਚ ਹੀ ਰਹੇ। ਗੁਰੂ ਦੇ ਹੁਕਮਾਂ ਤੇ ਰਾਜੇ ਨੇ ਧਰਮਸ਼ਾਲਾ ਬਣਵਾਈ ਜਿੱਥੇ ਗੁਰੂ ਜੀ ਸੰਗਤਾਂ ਨੂੰ ਦਰਸ਼ਨ ਦਿਆਂ ਕਰਦੇ ਸਨ ਅਤੇ ਉਸ ਅਕਾਲ ਪੁਰਖ ਦਾ ਕੀਰਤਨ ਕਰਿਆ ਕਰਦੇ ਸਨ।

Exit mobile version