Gurudwara Sri Manji Sahib Alamgir: ਉੱਚ ਦੇ ਪੀਰ ਦਾ ਜਿੱਥੇ ਰੱਖਿਆ ਸੀ ਪਲੰਘ, ਜਾਣੋ ਆਲਮਗੀਰ ਦਾ ਇਤਿਹਾਸ

tv9-punjabi
Published: 

15 Feb 2025 06:15 AM

Gurudwara Sri Manji Sahib Alamgir: ਭਾਈ ਨਗਾਹੀਏ ਜੀ ਅਤੇ ਹੋਰਨਾਂ ਸਿੱਖਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਸਾਰਿਆਂ ਨੇ ਬੜੀ ਸ਼ਰਧਾ ਨਾਲ ਤਨ- ਮਨ ਲਗਾਕੇ ਪਾਤਸ਼ਾਹ ਦੀ ਸੇਵਾ ਕੀਤੀ। ਮੰਨਿਆ ਜਾਂਦਾ ਹੈ ਕਿ ਪਾਤਸ਼ਾਹ ਨੇ ਪਿੰਡ ਦੇ ਲੋਕਾਂ ਦੀ ਸੇਵਾ ਤੋਂ ਖੁਸ਼ ਹੋ ਕੇ ਪਿੰਡ ਨੂੰ 21 ਵਰ ਦਿੱਤੇ। ਭਾਈ ਨਬੀ ਖ਼ਾਂ ਤੇ ਗ਼ਨੀ ਖ਼ਾਂ ਨੇ ਜਿਸ ਥਾਂ ਤੇ ਪਾਤਸ਼ਾਹ ਦਾ ਪਲੰਘ ਰੱਖਿਆ ਸੀ ਉਸ ਥਾਂ ਤੇ ਅੱਜ ਬਹੁਤ ਸੁੰਦਰ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ

Gurudwara Sri Manji Sahib Alamgir: ਉੱਚ ਦੇ ਪੀਰ ਦਾ ਜਿੱਥੇ ਰੱਖਿਆ ਸੀ ਪਲੰਘ, ਜਾਣੋ ਆਲਮਗੀਰ ਦਾ ਇਤਿਹਾਸ

ਗੁਰਦੁਆਰਾ ਸਾਹਿਬ (Pic Credit: Social Media)

Follow Us On

Gurudwara Alamgir Sahib: ਪੰਜਾਬ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਲੁਧਿਆਣਾ ਜ਼ਿਲ੍ਹੇ ਅੰਦਰ ਪੈਂਦਾ ਹੈ ਆਲਮਗੀਰ। ਇਹ ਉਹ ਅਸਥਾਨ ਹੈ ਜਿੱਥੇ ਦਸ਼ਮੇਸ ਪਿਤਾ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਪਾਏ। ਇਸ ਅਸਥਾਨ ਤੇ ਇਤਿਹਾਸਿਕ ਗੁਰਦੁਆਰਾ ਹੈ ਜਿਸ ਨੂੰ ਮੰਜੀ ਸਾਹਿਬ ਕਿਹਾ ਜਾਂਦਾ ਹੈ। ਜਦੋਂ ਚਮਕੌਰ ਦੀ ਗੜ੍ਹੀ ਵਿੱਚ ਜੰਗ ਚੱਲ ਰਹੀ ਸੀ ਤਾਂ ਸਿੰਘਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਗੜ੍ਹੀ ਛੱਡ ਕੇ ਚਲੇ ਜਾਓ। ਖਾਲਸੇ ਦੇ ਹੁਕਮ ਤੋਂ ਬਾਅਦ ਪਾਤਸ਼ਾਹ ਚਮਕੌਰ ਦੀ ਗੜ੍ਹੀ ਤੋਂ ਬਾਹਰ ਆ ਗਏ।

ਮੁਗਲ ਫੌਜ ਦਸਮੇਸ਼ ਪਿਤਾ ਦਾ ਪਿੱਛਾ ਲਗਾਤਾਰ ਕਰ ਰਹੀ ਸੀ। ਅਜਿਹੀ ਸਥਿਤੀ ਵਿੱਚ ਉਸ ਇਲਾਕੇ ਦੇ ਲੋਕ ਗੁਰੂ ਸਾਹਿਬ ਨੂੰ ਆਪਣੇ ਪਾਸ ਠਹਿਰਾਉਣ ਤੋਂ ਸੰਕੋਚ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਨਬੀਂ ਖਾਂ ਅਤੇ ਗ਼ਨੀ ਖਾਂ ਦੀ ਸਲਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਪਿੰਡ ਦੀ ਮਾਈ ਗੁਰਦੇਈ ਦੇ ਦਿੱਤੇ ਖੱਦਰ ਨੂੰ ਨੀਲੇ ਰੰਗ ਵਿੱਚ ਰੰਗਵਾਕੇ ਚੋਲਾ ਬਣਵਾਇਆ। ਜਿਸ ਨੂੰ ਪਹਿਨ ਕੇ ਗੁਰੂ ਸਾਹਿਬ ਉੱਚ ਦੇ ਪੀਰ ਦੇ ਰੂਪ ਵਿੱਚ ਪਲੰਘ ‘ਤੇ ਸਵਾਰ ਹੋਏ।

ਉੱਚ ਦੇ ਪੀਰ

ਪਾਤਸ਼ਾਹ ਭਾਈ ਨਬੀ ਖ਼ਾਂ ਤੇ ਗ਼ਨੀ ਖ਼ਾਂ ਅਤੇ 3 ਹੋਰ ਸਿੰਘਾਂ ਨਾਲ ਮਾਛੀਵਾੜੇ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਇਆ ਸੰਨ 1704 ਨੂੰ ਆਲਮਗੀਰ ਦੀ ਪਵਿੱਤਰ ਧਰਤੀ ਉੱਪਰ ਪਹੁੰਚੇ। ਪਾਤਸ਼ਾਹ ਨੇ ਪਿੰਡ ਦੇ ਬਾਹਰ (ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ) ਡੇਰਾ ਲਗਾਇਆ।

ਇਸ ਤੋਂ ਬਾਅਦ ਜਿਵੇਂ ਹੀ ਸਵੇਰ ਹੋਈ ਤੇ ਪਿੰਡ ਦੇ ਲੋਕ ਭਾਈ ਨਗਾਹੀਏ ਜੀ ਅਤੇ ਹੋਰਨਾਂ ਸਿੱਖਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਸਾਰਿਆਂ ਨੇ ਬੜੀ ਸ਼ਰਧਾ ਨਾਲ ਤਨ- ਮਨ ਲਗਾ ਕੇ ਪਾਤਸ਼ਾਹ ਦੀ ਸੇਵਾ ਕੀਤੀ। ਮੰਨਿਆ ਜਾਂਦਾ ਹੈ ਕਿ ਪਾਤਸ਼ਾਹ ਨੇ ਪਿੰਡ ਦੇ ਲੋਕਾਂ ਦੀ ਸੇਵਾ ਤੋਂ ਖੁਸ਼ ਹੋਕੇ ਪਿੰਡ ਨੂੰ 21 ਵਰ ਦਿੱਤੇ।

ਭਾਈ ਨਬੀ ਖ਼ਾਂ ਤੇ ਗ਼ਨੀ ਖ਼ਾਂ ਨੇ ਜਿਸ ਥਾਂ ਤੇ ਪਾਤਸ਼ਾਹ ਦਾ ਪਲੰਘ ਰੱਖਿਆ ਸੀ ਉਸ ਥਾਂ ਤੇ ਅੱਜ ਬਹੁਤ ਸੁੰਦਰ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਸੰਗਤਾਂ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਇੱਥੇ ਪਹੁੰਚਦੀ ਹੈ।
ਇਸ ਸਥਾਨ ‘ਤੇ ਸੰਗਤ ਸੇਵਾ ਕਰਦੀ ਹੈ।

Related Stories
ਪਹਿਲਗਾਮ ਅੱਤਵਾਦੀ ਹਮਲੇ ਦਾ ਕਰਤਾਰਪੁਰ ਲਾਂਘੇ ‘ਤੇ ਕੋਈ ਅਸਰ ਨਹੀਂ, ਰੋਜ਼ਾਨਾ ਜਾ ਰਹੇ ਹਨ ਸ਼ਰਧਾਲੂ
Aaj Da Rashifal: ਅੱਜ ਪ੍ਰੇਮ ਸਬੰਧਾਂ ਵਿੱਚ ਸ਼ੱਕੀ ਸਥਿਤੀਆਂ ਤੋਂ ਬਚੋ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਤੁਹਾਡਾ ਦਿਨ ਕਿਸੇ ਚੰਗੀ ਖ਼ਬਰ ਨਾਲ ਸ਼ੁਰੂ ਹੋਵੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਕੰਗਾਲ ਨੂੰ ਰਾਜਾ ਬਣਾ ਦਿੰਦੇ ਹਨ ਕੇਲੇ ਦੇ ਰੁੱਖ ਦੇ ਇਹ ਉਪਾਅ … ਭਗਵਾਨ ਵਿਸ਼ਨੂੰ ਅਤੇ ਗੁਰੂਦੇਵ ਦਾ ਮਿਲਦਾ ਹੈ ਅਸ਼ੀਰਵਾਦ
Aaj Da Rashifal: ਰਾਜਨੀਤੀ ‘ਚ ਜ਼ਿੰਮੇਵਾਰੀਆਂ ਮਿਲਣ ਦੇ ਮੌਕੇ ਮਿਲਣਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Akshaya Tritiya Special: ਲਕਸ਼ਮੀ ਜਾਂ ਕੁਬੇਰ ਕਿਸ ਤੋਂ ਮੰਗਣਾ ਚਾਹੀਦਾ ਹੈ ਧਨ, ਦੋਵਾਂ ਵਿੱਚ ਕੀ ਅੰਤਰ ਹੈ… ਸਮਝੋ ਮਹੱਤਵਪੂਰਨ ਗੱਲਾਂ