ਕਿਵੇਂ ਪਹੁੰਚੀਏ ਗੁਰਦੁਆਰਾ ਨਾਨਕ ਝੀਰਾ ਸਾਹਿਬ, ਜਾਣੋ ਹਰ ਇੱਕ ਡਿਟੇਲ

tv9-punjabi
Published: 

28 Mar 2025 06:15 AM

Gurdwara Nanak Jhira Sahib: ਗੁਰਦੁਆਰਾ ਨਾਨਕ ਝੀਰਾ ਸਾਹਿਬ, ਹੁਬਲੀ (ਕਰਨਾਟਕ) ਨੇੜੇ ਸਥਿਤ ਇੱਕ ਇਤਿਹਾਸਿਕ ਗੁਰਦੁਆਰਾ ਹੈ, ਜਿਸਦਾ ਸਬੰਧ ਗੁਰੂ ਨਾਨਕ ਦੇਵ ਜੀ ਨਾਲ ਹੈ। ਇਹ ਕੁਦਰਤੀ ਸੁੰਦਰਤਾ ਨਾਲ ਘਿਰਿਆ ਹੋਇਆ ਹੈ ਅਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ। ਇਸ ਲੇਖ ਵਿੱਚ ਇਸ ਗੁਰਦੁਆਰੇ ਦੇ ਇਤਿਹਾਸ, ਸਥਾਨ ਅਤੇ ਯਾਤਰਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਰੇਲ, ਬੱਸ ਅਤੇ ਹਵਾਈ ਯਾਤਰਾ ਸਬੰਧੀ ਵੇਰਵੇ ਸ਼ਾਮਲ ਹਨ।

ਕਿਵੇਂ ਪਹੁੰਚੀਏ ਗੁਰਦੁਆਰਾ ਨਾਨਕ ਝੀਰਾ ਸਾਹਿਬ, ਜਾਣੋ ਹਰ ਇੱਕ ਡਿਟੇਲ

Pic Credit: Social Media

Follow Us On

ਗੁਰਦੁਆਰਾ ਨਾਨਕ ਝੀਰਾ ਸਾਹਿਬ, ਜੋ ਕਿ ਕਰਨਾਟਕ ਦੇ Hubli ਸ਼ਹਿਰ ਦੇ ਨੇੜੇ ਸਥਿਤ ਹੈ, ਸਿੱਖ ਧਰਮ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਹੈ। ਇਤਿਹਾਸਿਕ ਸਰੋਤਾਂ ਅਨੁਸਾਰ ਪਾਤਸ਼ਾਹ ਆਪਣੀਆਂ ਉਦਾਸੀਆਂ ਸਮੇਂ ਇਸ ਅਸਥਾਨ ਤੇ ਆਏ ਅਤੇ ਠਹਿਰੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੱਚ ਅਤੇ ਧਰਮ ਦੀ ਮਹੱਤਤਾ ਬਾਰੇ ਅਧਿਆਤਮਿਕ ਉਪਦੇਸ਼ ਦਿੱਤੇ।

ਇਹ ਗੁਰਦੁਆਰਾ ਨਾਨਕ ਝੀਰਾ ਸਾਹਿਬ ਕੁਦਰਤੀ ਸੁੰਦਰਤਾ ਨਾਲ ਘਿਰਿਆ ਹੋਇਆ ਹੈ। ਇਹ ਸਥਾਨ ਪਹਾੜਾਂ ਦੇ ਨੇੜੇ ਅਤੇ ਨਦੀ ਦੇ ਕੰਢੇ ਸਥਿਤ ਹੈ, ਜਿਸ ਨਾਲ ਇੱਥੇ ਆਉਣ ਵਾਲੇ ਲੋਕਾਂ ਨੂੰ ਆਧਿਆਤਮਿਕ ਸ਼ਾਂਤੀ ਅਤੇ ਅਡੋਲਤਾ ਮਿਲਦੀ ਹੈ। ਗੁਰਦੁਆਰੇ ਦੇ ਆਲੇ-ਦੁਆਲੇ ਹਰੀ ਭਰੀ ਮੈਦਾਨ ਅਤੇ ਸੁਹਾਵਣੇ ਨਜ਼ਾਰੇ ਇਸ ਸਥਾਨ ਨੂੰ ਅਤਿਥੀਆਂ ਲਈ ਆਕਰਸ਼ਕ ਬਣਾਉਂਦੇ ਹਨ। ਇੱਥੇ ਆਉਣ ਵਾਲੇ ਸਿੱਖਾਂ ਅਤੇ ਹੋਰ ਭਗਤਾਂ ਨੂੰ ਅਧਿਆਤਮਿਕ ਤਸੱਲੀ ਮਿਲਦੀ ਹੈ ਅਤੇ ਉਹ ਆਪਣੇ ਜੀਵਨ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਦੇ ਹਨ।

ਕਿਵੇਂ ਜਾਈਏ ਗੁਰਦੁਆਰਾ ਨਾਨਕ ਝੀਰਾ ਸਾਹਿਬ

ਜੇਕਰ ਤੁਸੀਂ ਰੇਲ ਰਾਹੀਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦਿੱਲੀ ਆਉਣਾ ਪਵੇਗਾ ਜਿੱਥੋਂ ਤੁਹਾਨੂੰ ਕਰਨਾਟਕਾ ਦੀ ਰਾਜਧਾਨੀ ਬੈਗਲੌਰ ਲਈ ਟ੍ਰੇਨ ਲੈਣੀ ਹੋਵੇਗੀ। ਉਸ ਤੋਂ ਬਾਅਦ ਤੁਹਾਨੂੰ ਬੈਗਲੌਰ ਤੋਂ ਬਿਦਰ ( ਗੁਰਦੁਆਰਾ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ) ਲਈ ਟ੍ਰੇਨ ਲੈਣੀ ਹੋਵੇਗੀ। ਇਸ ਤਰੀਕੇ ਨਾਲ ਤੁਸੀਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਦਰਸ਼ਨ ਕਰ ਸਕੋਗੇ। ਟ੍ਰਰੇਨ ਦਾ ਕਿਰਾਇਆ ਇੱਕ ਹਜ਼ਾਰ ਰੁਪਏ ਹੈ।

ਜੇਕਰ ਬੱਸ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਕੁੱਝ ਲੋਕਾਂ ਨੂੰ ਇਕੱਠੇ ਹੋਕੇ ਆਪਣੀ ਕੋਈ ਬੱਸ ਜਾਂ ਟੈਂਪੂ ਟਰੈਵਲਰ ਬੁੱਕ ਕਰ ਲੈਣਾ ਚਾਹੀਦਾ ਹੈ। ਕਿਉਂਕਿ ਲੰਬਾ ਸਫ਼ਰ ਹੋਣ ਕਾਰਨ ਤੁਹਾਨੂੰ ਰਾਹ ਵਿੱਚ ਖੱਜਲ ਖੁਆਰੀ ਹੋ ਸਕਦੀ ਹੈ ਅਜਿਹੀ ਸਥਿਤੀ ਵਿੱਚ ਆਪਣੀ ਹੀ ਬੱਸ ਕਰ ਕੇ ਜਾਣਾ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ।

ਜੇਕਰ ਤੁਸੀਂ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੁਹਾਲੀ ਅਤੇ ਦਿੱਲੀ ਤੋਂ ਬੈਗਲੌਰ ਤੋਂ ਫਲਾਈਟ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ 5 ਤੋਂ 6 ਹਜ਼ਾਰ ਰੁਪਏ ਅਦਾ ਕਰਨੇ ਪੈ ਸਕਦੇ ਹਨ।

ਅਸੀਮ ਸ਼ਾਂਤੀ ਦਾ ਹੁੰਦਾ ਹੈ ਅਹਿਸਾਸ

ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਅਸੀਮ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉੱਥੇ ਪਹੁੰਚ ਕੇ ਇੰਝ ਲੱਗਦਾ ਹੈ ਜਿਵੇਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹੋਣ। ਤਾਂ ਇੰਤਜ਼ਾਰ ਕਿਸ ਗੱਲ ਦਾ…. ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਵੀ ਪਰਿਵਾਰ ਸਮੇਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਦਰਸ਼ਨਾਂ ਦਾ ਪ੍ਰੋਗਰਾਮ ਉਲੀਕ ਸਕਦੇ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸਬੰਧ ਹੋਣ ਕਰਕੇ ਇੱਥੇ ਪਹੁੰਚ ਕੇ ਇੰਝ ਅਹਿਸਾਸ ਹੁੰਦਾ ਹੈ ਜਿਵੇਂ ਗੁਰੂ ਸਾਹਿਬ ਹਰ ਕਦਮ ਤੇ ਸਾਡੇ ਨਾਲ ਮੌਜੂਦ ਹਨ।

Related Stories
ਚੈਤ ਨਰਾਤੇ ਦੇ ਛੇਵੇਂ ਦਿਨ ਪੂਜਾ ਦੌਰਾਨ ਮਾਂ ਕਾਤਿਆਨੀ ਦੀ ਕਥਾ ਪੜ੍ਹੋ, ਵਿਆਹ ‘ਚ ਆਉਣ ਵਾਲੀਆਂ ਰੁਕਾਵਟਾਂ ਹੋਣਗੀਆਂ ਦੂਰ
Aaj Da Rashifal: ਅੱਜ ਤੁਸੀਂ ਰਾਜਨੀਤੀ ਵਿੱਚ ਆਪਣੇ ਵਿਰੋਧੀਆਂ ਨੂੰ ਹਰਾ ਦਿਓਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Navratri 2025 5th Day Devi Skandamata: ਅੱਜ ਦੇਵੀ ਸਕੰਦਮਾਤਾ ਦਾ ਦਿਨ ਹੈ, ਜਾਣੋ ਪੂਜਾ ਵਿਧੀ, ਮੰਤਰ, ਭੋਗ ਆਰਤੀ ਅਤੇ ਕਥਾ ਸਮੇਤ ਪੂਰੀ ਜਾਣਕਾਰੀ
ਨਰਾਤੇ ਦਾ ਚੌਥੇ ਦਿਨ, ਇਸ ਖਾਸ ਵਿਧੀ ਨਾਲ ਮਾਂ ਕੁਸ਼ਮਾਂਡਾ ਦੀ ਪੂਜਾ ਕਰੋ, ਮੰਤਰ ਤੇ ਭੇਟ ਤੋਂ ਲੈ ਕੇ ਆਰਤੀ ਤੱਕ ਸਭ ਕੁਝ ਜਾਣੋ
Aaj Da Rashifal: ਅੱਜ ਦਾ ਦਿਨ ਬਹੁਤ ਖੁਸ਼ੀ ਅਤੇ ਤਰੱਕੀ ਵਾਲਾ ਰਹੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Chaitra Navratri 2024 Day 3: ਚੈਤ ਦੇ ਨਰਾਤੇ ਦੇ ਤੀਜੇ ਦਿਨ ਜਰੂਰ ਪੜ੍ਹੋ ਮਾਂ ਚੰਦਰਘੰਟਾ ਦੇ ਵਰਤ ਦੀ ਕਥਾ, ਸਾਰੀਆਂ ਮੁਸੀਬਤਾਂ ਤੋਂ ਮਿਲੇਗਾ ਛੁਟਕਾਰਾ!