ਅਯੁੱਧਿਆ ਤੋਂ ਪਹਿਲਾ ਚੰਡੀਗੜ੍ਹ ਚ ਪ੍ਰਾਣ ਪ੍ਰਤਿਸ਼ਠਾ ਦੀਆਂ ਰੌਣਕਾਂ, ਭਗਵਾਨ ਰਾਮ ਦੇ ਰੰਗ ਵਿੱਚ ਰੰਗੇ ਸ਼ਰਧਾਲੂ
Ram Mandir: 22 ਜਨਵਰੀ ਨੂੰ ਜਿੱਥੇ ਰਾਮ ਮੰਦਰ ਚ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੋਣ ਜਾ ਰਿਹਾ ਹੈ ਤਾਂ ਦੂਜੇ ਪਾਸੇ ਰਾਮ ਭਗਤਾਂ ਵਿੱਚ ਇਸ ਸਮਾਗਮ ਨੂੰ ਲੈਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸ਼ਰਧਾਲੂਆਂ ਵਿੱਚ ਵੱਖਰਾ ਹੀ ਜੋਸ਼ ਪਾਇਆ ਜਾ ਰਿਹਾ ਹੈ। ਰਾਮ ਮੰਦਰ ਨੂੰ ਲੈਕੇ ਚੰਡੀਗੜ੍ਹ ਤੋਂ ਇਹ ਵਿਸ਼ੇਸ ਰਿਪੋਰਟ ਦੇਖੋ
ਇੱਕ ਪਾਸੇ ਜਿੱਥੇ ਰਾਮ ਭਗਤਾਂ ਵਿੱਚ ਨਵੇਂ ਬਣ ਰਹੇ ਰਾਮ ਮੰਦਰ ਨੂੰ ਲੈਕੇ ਉਤਸ਼ਾਹ ਹੈ ਤਾਂ ਉੱਥੇ ਹੀ ਬਾਕੀ ਲੋਕ ਵੀ ਆਪਣੇ ਆਪਣੇ ਥਾਵਾਂ ਤੇ ਰਹਿਕੇ ਵੀ ਇਸ ਸਮਾਗਮ ਵਿੱਚ ਸਾਮਿਲ ਹੋਣਾ ਚਾਹੁੰਦੇ ਹਨ। ਇਸ ਲਈ ਸ਼ਰਧਾਲੂ ਆਪਣੇ ਨੇੜਲੇ ਮੰਦਰਾਂ ਵਿੱਚ ਜਾਕੇ ਆਪਣੀ ਆਸਥਾ ਦਾ ਪ੍ਰਗਟਾਵਾ ਕਰ ਰਹੇ ਹਨ।
ਚੰਡੀਗੜ੍ਹ ਦੇ ਮੰਦਰਾਂ ‘ਚ ਵੀ ਸ਼ਰਧਾਲੂ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਵਾਲੇ ਭਗਵਾਨ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 40 ਦੇ ਪ੍ਰਾਚੀਨ ਹਨੂਮੰਤ ਧਾਮ ਦੀ ਖਾਸ ਗੱਲ ਇਹ ਹੈ ਕਿ ਇਸ ਹਨੂਮੰਤ ਧਾਮ ਨੂੰ ਸਿਰਫ਼ ਔਰਤਾਂ ਹੀ ਚਲਾਉਂਦੀਆਂ ਹਨ। ਇਸ ਹਨੂੰਮੰਤ ਧਾਮ ਵਿੱਚ ਭਗਵਾਨ ਸ੍ਰੀ ਹਨੂੰਮਾਨ ਦੀ 31 ਫੁੱਟ ਉੱਚੀ ਗਦਾ ਦੇ ਕੋਲ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ 31 ਫੁੱਟ ਉੱਚਾ ਧਨੁਸ਼ ਅਤੇ ਤੀਰ ਸਥਾਪਤ ਕੀਤਾ ਗਿਆ ਹੈ।
ਦੇਖੋ ਚੰਡੀਗੜ੍ਹ ਦੀਆਂ ਤਸਵੀਰਾਂ
ਸ਼ਰਧਾਲੂਆਂ ਵਿੱਚ ਉਤਸ਼ਾਹ
ਨਵੇਂ ਮੰਦਰ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਨੂੰ ਲੈਕੇ ਜਿੱਥੇ ਸ਼ਰਧਾਲੂਆਂ ਵਿੱਚ ਉਤਸ਼ਾਹ ਹੈ ਤਾਂ ਉੱਥੇ ਹੀ ਇਸ ਮੰਦਰ ਵਿੱਚ ਸ਼ਰਧਾਲੂ ਨੱਚਕੇ ਅਤੇ ਭਜਨ ਗਾ ਕੇ ਇਸ ਪ੍ਰੋਗਰਾਮ ਨੂੰ ਮਨਾ ਰਹੇ ਹਨ।