Eid-ul-Fitr 2024: 10 ਜਾਂ 11 ਅਪ੍ਰੈਲ ਭਾਰਤ ਵਿੱਚ ਕਦੋਂ ਮਨਾਈ ਜਾਵੇਗੀ ਈਦ, ਇੰਝ ਦੂਰ ਕਰੋ ਕਨਫਿਊਜ਼ਨ

tv9-punjabi
Updated On: 

01 Apr 2024 17:16 PM

ਈਦ-ਉਲ-ਫਿਤਰ ਦਾ ਤਿਉਹਾਰ ਇਸਲਾਮ ਧਰਮ ਦੇ ਲੋਕਾਂ ਲਈ ਬਹੁਤ ਖਾਸ ਹੈ। ਇਹ ਅੱਲ੍ਹਾ ਦਾ ਧੰਨਵਾਦ ਕਰਨ ਲਈ ਇੱਕ ਮਹੱਤਵਪੂਰਨ ਦਿਨ ਹੈ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਖੁਸ਼ੀ ਅਤੇ ਜਸ਼ਨ ਨਾਲ ਈਦ ਮਨਾਉਂਦੇ ਹਨ। ਜੇਕਰ ਤੁਹਾਨੂੰ ਈਦ ਦੀ ਤਰੀਕ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ, ਤਾਂ ਪੂਰੀ ਜਾਣਕਾਰੀ ਲਈ ਇਹ ਲੇਖ ਪੜ੍ਹੋ...

Eid-ul-Fitr 2024: 10 ਜਾਂ 11 ਅਪ੍ਰੈਲ ਭਾਰਤ ਵਿੱਚ ਕਦੋਂ ਮਨਾਈ ਜਾਵੇਗੀ ਈਦ, ਇੰਝ ਦੂਰ ਕਰੋ ਕਨਫਿਊਜ਼ਨ

ਭਾਰਤ ਵਿੱਚ ਕਦੋਂ ਮਨਾਈ ਜਾਵੇਗੀ ਈਦ?

Follow Us On

Eid-ul-Fitr 2024: ਇਸਲਾਮ ਦੇ ਸਭ ਤੋਂ ਪਵਿੱਤਰ ਮਹੀਨੇ ਦੇ ਖਤਮ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ। ਕਿਉਂਕਿ ਕੁਝ ਹੀ ਦਿਨਾਂ ‘ਚ ਈਦ-ਉਲ-ਫਿਤਰ ਦੇ ਤਿਉਹਾਰ ਨਾਲ ਰਮਜ਼ਾਨ ਦਾ ਮਹੀਨਾ ਖਤਮ ਹੋ ਜਾਵੇਗਾ। ਇਸਲਾਮ ਧਰਮ ਵਿਚ ਰਮਜ਼ਾਨ ਅਤੇ ਈਦ-ਉਲ-ਫਿਤਰ ਨੂੰ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ, ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ, ਜੋ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਰਕਤਾਂ ਲੈ ਕੇ ਆਉਂਦਾ ਹੈ, ਇਹ ਮਹੀਨਾ ਇਸਲਾਮ ਧਰਮ ਦਾ ਪਾਲਣ ਕਰਨ ਵਾਲਿਆਂ ਲਈ ਸ਼ੁਭ ਅਤੇ ਉੱਤਮ ਹੈ। ਨਾਲ ਹੀ ਈਦ-ਉਲ-ਫਿਤਰ ਦੇ ਤਿਉਹਾਰ ਦੌਰਾਨ ਲੋਕ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ। ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ਅਤੇ ਅੱਲ੍ਹਾ ਤੋਂ ਰਹਿਮ ਅਤੇ ਬਰਕਤ ਦੀ ਕਾਮਨਾ ਕਰਦੇ ਹਨ।

ਜੇਕਰ ਤੁਹਾਨੂੰ ਈਦ-ਉਲ-ਫਿਤਰ ਦੇ ਤਿਉਹਾਰ ਦੀ 10 ਜਾਂ 11 ਤਾਰੀਖ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ, ਤਾਂ ਇੱਥੇ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ ਕਿ ਈਦ-ਉਲ-ਫਿਤਰ ਦਾ ਤਿਉਹਾਰ ਕਿਸ ਤਰੀਕ ਨੂੰ ਮਨਾਇਆ ਜਾਵੇਗਾ। ਇਸਲਾਮੀ ਕੈਲੰਡਰ ਦੇ ਅਨੁਸਾਰ, ਈਦ-ਉਲ-ਫਿਤਰ ਦਾ ਤਿਉਹਾਰ ਰਮਜ਼ਾਨ ਦੇ ਇੱਕ ਮਹੀਨੇ ਬਾਅਦ ਆਉਂਦਾ ਹੈ। ਈਦ-ਉਲ-ਫਿਤਰ ਅਤੇ ਰਮਜ਼ਾਨ ਦੋਵਾਂ ਤਿਉਹਾਰਾਂ ਦੀਆਂ ਤਰੀਕਾਂ ਚੰਦ ਨੂੰ ਦੇਖ ਕੇ ਤੈਅ ਕੀਤੀਆਂ ਜਾਂਦੀਆਂ ਹਨ। ਇਸ ਸਾਲ ਦੇ ਰਮਜ਼ਾਨ ਦਾ ਚੰਦ 11 ਮਾਰਚ ਨੂੰ ਨਜ਼ਰ ਆਇਆ ਸੀ ਅਤੇ ਇਸ ਦਿਨ ਤੋਂ ਤਰਾਵੀਹ ਦੀ ਨਮਾਜ਼ ਵੀ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ 12 ਮਾਰਚ 2024 ਤੋਂ ਰੋਜ਼ਾ ਰੱਖਿਆ ਗਿਆ ਸੀ, ਯਾਨੀ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਸੀ।

ਜਾਣੋ ਕੀ ਹੈ ਮਾਨਤਾ?

ਮੰਨਿਆ ਜਾਂਦਾ ਹੈ ਕਿ ਇਸਲਾਮ ਵਿਚ ਈਦ ਦੀ ਤਰੀਕ ਚੰਦਰਮਾ ਦੇਖਣ ਤੋਂ ਬਾਅਦ ਹੀ ਤੈਅ ਕੀਤੀ ਜਾਂਦੀ ਹੈ। ਈਦ ਚੰਦਰਮਾ ਦੇ ਨਜ਼ਰ ਆਉਣ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਪਰ ਸਰਹੱਦ ਪਾਰਲੇ ਕਈ ਦੇਸ਼ਾਂ ਵਿੱਚ ਗਲੋਬਲ ਟਾਈਮਿੰਗ ਕਾਰਨ ਇੱਕ ਦਿਨ ਪਹਿਲਾਂ ਹੀ ਮਨਾ ਲਈ ਜਾਂਦੀ ਹੈ। ਇਹੀ ਕਾਰਨ ਹੈ ਕਿ ਅਰਬ ਦੇਸ਼ਾਂ ਵਿਚ ਰਮਜ਼ਾਨ, ਈਦ-ਉਲ-ਫਿਤਰ ਅਤੇ ਈਦ-ਉਲ-ਜ਼ੁਹਾ ਭਾਰਤ ਤੋਂ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ।

ਇਹ ਵੀ ਪੜ੍ਹੋ – ਕੁਝ ਲੋਕ ਰਮਜ਼ਾਨ ਦੇ ਆਖਰੀ 10 ਦਿਨਾਂ ਵਿੱਚ ਮਸਜਿਦ ਤੋਂ ਬਾਹਰ ਕਿਉਂ ਨਹੀਂ ਆਉਂਦੇ?

ਕਦੋਂ ਮਨਾਈ ਜਾਵੇਗੀ ਈਦ ?

ਇਸ ਸਾਲ 2024 ‘ਚ ਈਦ-ਉਲ-ਫਿਤਰ ਦੀ ਤਰੀਕ ਚੰਦਰਮਾ ਦੇ ਨਜ਼ਰ ਆਉਣ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ, ਇਸ ਲਈ ਇਸ ਦੀ ਸਹੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਮੁਸਲਿਮ ਭਾਈਚਾਰੇ ਦੇ 29ਵੇਂ ਰੋਜ਼ੇ ਦੇ ਪੂਰੇ ਹੋਣ ਤੋਂ ਬਾਅਦ ਚੰਦਰਮਾ ਨਿਕਲਦਾ ਹੈ ਤਾਂ ਈਦ 10 ਅਪ੍ਰੈਲ 2024 ਨੂੰ ਮਨਾਈ ਜਾਵੇਗੀ। ਜੇਕਰ 30 ਤਰੀਕ ਦਾ ਰੋਜ਼ਾ ਪੂਰਾ ਹੋਣ ਤੋਂ ਬਾਅਦ ਚੰਦ ਦਿਖਾਈ ਦਿੰਦਾ ਹੈ ਤਾਂ ਈਦ 11 ਅਪ੍ਰੈਲ ਨੂੰ ਮਨਾਈ ਜਾਵੇਗੀ। ਈਦ ਦੀ ਤਰੀਕ ਦਾ ਫੈਸਲਾ ਇਕ ਦਿਨ ਪਹਿਲਾਂ ਚੰਦਰਮਾ ਦੇਖਣ ਤੋਂ ਬਾਅਦ ਹੀ ਕੀਤਾ ਜਾਂਦਾ ਹੈ।