ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਜਿੱਥੇ ਸਵਾ ਲੱਖ ਨਾਲ ਲੜਿਆ ਸੀ ਇੱਕ ਇੱਕ ਸਿੱਖ, ਜਾਣੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਇਤਿਹਾਸ

ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਇਸ ਦੇ ਹਰ ਇੱਕ ਸਫ਼ੇ ਤੇ ਕੋਈ ਨਾ ਕੋਈ ਕੁਰਬਾਨੀ ਜ਼ਰੂਰ ਮਿਲੇਗੀ। ਕਦੇ ਕਦੇ ਸੋਚਕੇ ਵੀ ਰੂਹ ਕੰਬ ਜਾਂਦੀ ਹੈ ਕਿ ਕਿੰਨੇ ਬਹਾਦਰ ਸੀ ਉਹ ਯੋਧੇ। ਜਿਨ੍ਹਾਂ ਨੂੰ ਗੁਰੂ ਦੇ ਹੁਕਮਾਂ ਆਪਣੀ ਜਾਨ ਤੋਂ ਕਿਤੇ ਜ਼ਿਆਦਾ ਪਿਆਰੇ ਸਨ। ਅਜਿਹੇ ਹੀ ਪਿਆਰਿਆਂ ਦੀ ਸਹਾਦਤ ਦੀ ਯਾਦਗਾਰ ਆਓ ਜਾਣਦੇ ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦਾ ਇਤਿਹਾਸ

ਜਿੱਥੇ ਸਵਾ ਲੱਖ ਨਾਲ ਲੜਿਆ ਸੀ ਇੱਕ ਇੱਕ ਸਿੱਖ, ਜਾਣੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਇਤਿਹਾਸ
Follow Us
jarnail-singhtv9-com
| Published: 31 May 2024 06:29 AM

ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 10ਵੇਂ ਵਾਰਿਸ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਆਏ ਤਾਂ ਸਰਸਾ ਨਦੀਂ ਤੇ ਪਰਿਵਾਰ ਦਾ ਵਿਛੋੜਾ ਪਿਆ ਗਿਆ। ਗੁਰੂ ਸਾਹਿਬ 2 ਵੱਡੇ ਸਾਹਿਬਜਾਦਿਆ ਨਾਲ ਚਮਕੌਰ ਦੀ ਗੜ੍ਹੀ ਵਿੱਚ ਆ ਗਏ। ਪੋਹ ਦੇ ਦਿਨ ਸੀ ਉਹ ਕੰਕਰ ਪੈ ਰਿਹਾ ਸੀ, ਠੰਡ ਹੱਡ ਸੁੰਨ ਕਰ ਰਹੀ ਸੀ। ਅਜਿਹੇ ਭਿਆਨਕ ਮੌਸਮ ਵਿੱਚ ਭਿਆਨਕ ਜੰਗ ਹੋਈ।

ਜਦੋਂ ਡੁੱਲ੍ਹਦਾ ਖੂਨ ਸ਼ਹੀਦਾਂ ਦਾ
ਤਕਦੀਰ ਬਦਲਦੀ ਕੌਮਾਂ ਦੀ

ਭੁੱਖੇ ਭਾਣੇ 40 ਕੁ ਸਿੰਘ ਗੁਰੂ ਸਾਹਿਬ ਨਾਲ ਆਕੇ ਕੱਚੀ ਗੜ੍ਹੀ ਵਿੱਚ ਠਹਿਰੇ। ਪਿੱਛੇ ਕਰ ਰਹੀ ਮੁਗਲ ਫੌਜ਼ ਨੇ ਗੁਰੂ ਦੇ ਸਿੰਘਾਂ ਨੂੰ ਘੇਰਾ ਪਾ ਲਿਆ। ਪਰ ਗੁਰੂ ਦਾ ਆਸ਼ੀਰਵਾਦ ਅਤੇ ਸਿੰਘਾਂ ਦਾ ਹੌਂਸਲਾ 10 ਲੱਖ ਫੌਜ ਉੱਪਰ ਵੀ ਭਾਰੀ ਪੈਣ ਵਾਲਾ ਸੀ। 22 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਧਰਤੀ ‘ਤੇ ਭਿਆਨਕ ਯੁੱਧ ਹੋਇਆ। ਇੱਕ ਪਾਸੇ 40 ਸਿੰਘ ਸਨ ਤੇ ਦੂਜੇ ਪਾਸੇ 10 ਲੱਖ ਫੌਜ। ਗੁਰੂ ਦੇ ਸਿੰਘਾਂ ਨੂੰ ਪਤਾ ਸੀ ਕਿ ਅੱਗੇ ਸ਼ਹਾਦਤ ਹੈ ਪਰ ਸਿੰਘਾਂ ਨੇ ਪਿੱਛੇ ਹਟਣਾ ਸਵੀਕਾਰ ਨਹੀਂ ਕੀਤਾ। ਸਗੋਂ ਜੰਗ ਵਿੱਚ ਜੂਝਣ ਦਾ ਫੈਸਲਾ ਲਿਆ। ਜੇਕਰ ਉਹ ਸਿੰਘ ਪਿੱਛੇ ਹਟਣ ਦਾ ਫੈਸਲਾ ਲੈ ਲੈਂਦੇ ਤਾਂ ਅੱਜ ਆਪਾਂ ਇਹ ਮਹਾਨ ਇਤਿਹਾਸ ਨਾ ਪੜ੍ਹ ਰਹੇ ਹੁੰਦੇ।

ਯੁੱਧ ਸ਼ੁਰੂ ਹੋਇਆ… ਤੀਰਾਂ ਦੀਆਂ ਬੁਛਾੜਾਂ ਹੋਣ ਲੱਗੀਆਂ… ਨਵਾਬ ਵਜ਼ੀਰ ਖਾਂ ਨੇ ਫੌਜ ਨੂੰ ਇੱਕੋ ਵਾਰ ਵਿੱਚ ਭਾਰੀ ਹਮਲਾ ਕਰਨ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ 5-5 ਸਿੰਘਾਂ ਦੇ ਜੱਥੇ ਜੰਗ ਏ ਮੈਦਾਨ ਵਿੱਚ ਭੇਜਣ ਦਾ ਫੈਸਲਾ ਲਿਆ। ਗੁਰੂ ਸਾਹਿਬ ਵੀ ਆਪਣੇ ਤੀਰਾਂ ਨਾਲ ਦੁਸ਼ਮਣ ਦੀਆਂ ਫੌਜਾਂ ਨੂੰ ਕਰਾਰਾ ਜਵਾਬ ਦੇ ਰਹੇ ਹਨ। 5 ਸਿੰਘਾਂ ਦਾ ਜੱਥਾ ਜੰਗ ਵਿੱਚ ਜਾਂਦਾ ਅਤੇ ਆਪਣੇ ਜੌਹਰ ਦਿਖਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਜਾਂਦਾ।

ਬਾਬਾ ਅਜੀਤ ਸਿੰਘ ਦੀ ਸ਼ਹਾਦਤ

ਗੁਰੂ ਸਾਹਿਬ ਨੇ 8 ਸਿੰਘਾਂ ਦਾ ਜੱਥਾ ਤਿਆਰ ਕੀਤਾ। ਇਸ ਜੱਥੇ ਦੀ ਅਗਵਾਈ ਵੱਡੇ ਫਰਜੰਦ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਦਿੱਤੀ ਗਈ। ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕੋਈ ਪਿਤਾ ਆਪਣੇ ਪੁੱਤ ਨੂੰ ਜੰਗ ਦੇ ਮੈਦਾਨ ਵਿੱਚ ਭੇਜ ਰਿਹਾ ਹੈ। ਜਦੋਂ ਕਿ ਉਹਨਾਂ ਨੂੰ ਪਤਾ ਸੀ ਮੁਗਲ ਫੌਜ ਸਾਹਮਣੇ ਸ਼ਹਾਦਤ ਹੋ ਸਕਦੀ ਹੈ। ਪਰ ਗੁਰੂ ਸਾਹਿਬ ਨੇ ਜਿੱਥੇ ਨੂੰ ਭੇਜਿਆ, ਸਿੰਘਾਂ ਦੇ ਬੁਲੰਦ ਹੌਂਸਲਿਆਂ ਨੇ ਮੁਗਲ ਫੌਜ ਨੂੰ ਭਾਜੜਾਂ ਪਾ ਦਿੱਤੀਆਂ।

ਲੜਦੇ ਜੂਝਦੇ ਸਿੰਘਾਂ ਸਮੇਤ ਬਾਬਾ ਅਜੀਤ ਸਿੰਘ ਵੀ ਸ਼ਹੀਦ ਹੋਏ ਗਏ, ਪੁੱਤਰ ਦੀ ਸ਼ਹਾਦਤ ਵੇਖ ਗੁਰੂ ਪਾਤਸ਼ਾਹ ਨੇ ਬੋਲੇ ਸੌ ਨਿਹਾਲ ਦਾ ਜੈਕਾਰਾ ਛੱਡਿਆ… ਵੱਡੇ ਭਰਾ ਦੀ ਸ਼ਹਾਦਤ ਦੇਖ ਛੋਟੇ ਭਰਾ ਬਾਬਾ ਜੁਝਾਰ ਸਿੰਘ ਵੀ ਗੁਰੂ ਪਾਤਸ਼ਾਹ ਕੋਲ ਆਏ ਅਤੇ ਜੰਗ ਵਿੱਚ ਜਾਣ ਦੀ ਬੇਨਤੀ ਕੀਤੀ। ਗੁਰੂ ਪਾਤਸ਼ਾਹ ਨੇ ਖੁਸ਼ ਹੋਏ ਲਾਡਾਂ ਨਾਲ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਤੇ ਕਿਹਾ ਜਾਓ ਪੁੱਤਰ ਜੀ ਸੂਰਮਿਆਂ ਦੀ ਪਹਿਚਾਣ ਜੰਗ ਵਿੱਚ ਹੁੰਦੀ ਹੈ।

ਬਾਬਾ ਜੁਝਾਰ ਸਿੰਘ ਦੀ ਸ਼ਹਾਦਤ

ਗੁਰੂ ਪਾਤਸ਼ਾਹ ਨੇ ਸਾਹਿਬਜਾਦੇ ਨੂੰ ਜੰਗ ਵਿੱਚ ਜਾਣ ਲਈ ਤਿਆਰ ਕੀਤਾ। ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ 8 ਮਹੀਨੇ ਤੇ 17 ਦਿਨ ਦੀ ਸੀ। ਉਹਨਾਂ ਦੇ ਜੱਥੇ ਵਿੱਚ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਸਮੇਤ 3 ਹੋਰ ਸਿੰਘ ਸ਼ਾਮਿਲ ਹੋਏ। ਗੁਰੂ ਪਾਤਸ਼ਾਹ ਗੜ੍ਹੀ ਦੇ ਉੱਪਰ ਖੜ੍ਹੇ ਹੋਕੇ ਸਾਹਿਬਜ਼ਾਦਿਆਂ ਵੱਲੋਂ ਜੰਗ ਦੇ ਮੈਦਾਨ ਵਿੱਚ ਦਿਖਾਏ ਦਾ ਰਹੇ ਜੌਹਰ ਦੇਖ ਰਹੇ ਸਨ। ਲੜਦੇ ਲੜਦੇ ਬਾਬਾ ਜੁਝਾਰ ਸਿੰਘ ਉਸ ਥਾਂ ਤੇ ਪਹੁੰਚੇ ਜਿੱਥੇ ਵੱਡੇ ਭਰਾ ਬਾਬਾ ਅਜੀਤ ਸਿੰਘ ਦੀ ਮ੍ਰਿਤਕ ਦੇਹ ਪਈ ਹੋਈ ਸੀ। ਜਿਵੇਂ ਹੀ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਕੋਲ ਜਾ ਲੱਗੇ ਤਾਂ ਇੱਕ ਤੀਰ ਆਕੇ ਉਹਨਾਂ ਦੀ ਛਾਤੀ ਵਿੱਚ ਲੱਗਾ। ਉਹ ਵੀ ਸ਼ਹਾਦਤ ਪ੍ਰਾਪਤ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ।

ਇਹ ਜੰਗ ਗੁਰੂ ਸਾਹਿਬ ਦੇ ਪਿਆਰੇ ਮੋਹਕਮ ਸਿੰਘ ਦੀ ਸ਼ਹਾਦਤ ਨਾਲ ਸ਼ੁਰੂ ਹੋਈ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨਾਲ ਇਸ ਦਾ ਅੰਤ ਹੋਇਆ। ਗੁਰੂ ਜੀ ਦੀਆਂ ਅੱਖਾਂ ਸਾਹਮਣੇ ਲਾਡਾਂ ਨਾਲ ਪਾਲੇ ਪੁੱਤ ਜ਼ਮੀਨ ਤੇ ਪਏ ਹੋਏ ਸਨ। ਸਾਹਿਬਜਾਦਿਆ ਦੀ ਸ਼ਹਾਦਤ ਪਿੱਛੋ ਗੁਰੂ ਸਾਹਿਬ ਨੇ ਖੁਦ ਜੰਗ ਜਾਣ ਦਾ ਫੈਸਲਾ ਲਿਆ ਪਰ ਪੰਜ ਪਿਆਰਿਆਂ ਨੇ ਹੁਕਮ ਕੀਤਾ ਕਿ ਉਹ ਜੰਗ ਵਿੱਚ ਨਹੀਂ ਜਾਣਗੇ।

ਸਿੱਖ ਪੰਥ ਵਿੱਚ ਪੰਜ ਪਿਆਰਿਆਂ ਦਾ ਹੁਕਮ ਗੁਰੂ ਨੂੰ ਵੀ ਮੰਨਣਾ ਪੈਂਦਾ ਹੈ। ਪੰਜ ਪਿਆਰਿਆਂ ਦੇ ਹੁਕਮ ਸਦਕਾ ਗੁਰੂ ਸਾਹਿਬ ਤਾੜੀ ਮਾਰਦੇ ਹੋਏ ਚਮਕੌਰ ਦੀ ਗੜ੍ਹੀ ਨੂੰ ਛੱਡ ਮਾਛੀਵਾੜੇ ਦੇ ਜੰਗਲਾਂ ਵੱਲ ਰਵਾਨਾ ਹੋ ਗਏ। ਜਿਸ ਥਾਂ ਸਿੰਘਾਂ ਦਾ ਖੂਨ ਡੁੱਲ੍ਹਿਆ ਅਤੇ ਸਾਹਿਬਜਾਦਿਆ ਦੀ ਸ਼ਾਹਦਤ ਹੋਈ ਉਸ ਥਾਂ ਤੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸੋਭਿਤ ਹੈ।

ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ...
ਪੰਜਾਬ 'ਚ ਪਤੰਗ ਉਡਾਉਣ ਦਾ ਸੀਜ਼ਨ ਸ਼ੁਰੂ, ਪਰ ਕਰਦੇ ਹੋ ਇਹ ਹਰਕਤ ਤਾਂ ਹੋ ਸਕਦਾ ਹੈ Action
ਪੰਜਾਬ 'ਚ ਪਤੰਗ ਉਡਾਉਣ ਦਾ ਸੀਜ਼ਨ ਸ਼ੁਰੂ, ਪਰ ਕਰਦੇ ਹੋ ਇਹ ਹਰਕਤ ਤਾਂ ਹੋ ਸਕਦਾ ਹੈ Action...
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?...
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ...
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ...
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ...
Saif Ali Khan case: ਡਿਸਚਾਰਜ ਹੋਣ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਸੈਫ ਅਲੀ ਖਾਨ
Saif Ali Khan case: ਡਿਸਚਾਰਜ ਹੋਣ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਸੈਫ ਅਲੀ ਖਾਨ...
Kolkata RG Kar Hospital ਮਾਮਲੇ ਵਿੱਚ ਵੱਡਾ ਫੈਸਲਾ, ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ
Kolkata RG Kar Hospital ਮਾਮਲੇ ਵਿੱਚ ਵੱਡਾ ਫੈਸਲਾ, ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ...
ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ, ਦਲਜੀਤ ਚੀਮਾ ਨੇ ਦੱਸਿਆ ਚੋਣਾਂ ਲਈ ਕੀ ਹੈ ਪਲਾਨ ?
ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ, ਦਲਜੀਤ ਚੀਮਾ ਨੇ ਦੱਸਿਆ ਚੋਣਾਂ ਲਈ ਕੀ ਹੈ ਪਲਾਨ ?...