Baisakhi 2023: ਵਿਸਾਖੀ ਮਨਾਉਣ ਤੋਂ ਪਹਿਲਾਂ ਇਸ ਨਾਲ ਜੁੜੀਆਂ 10 ਵੱਡੀਆਂ ਗੱਲਾਂ ਜ਼ਰੂਰ ਜਾਣ ਲਓ

Updated On: 

12 Apr 2023 19:07 PM

ਵਿਸਾਖੀ ਦੇ ਤਿਉਹਾਰ ਦਾ ਆਖਿਰਕਾਰ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਕੀ ਹੈ ਅਤੇ ਇਸ ਦਿਨ ਖੁਸ਼ੀਆਂ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਕੀ ਉਪਾਅ ਕੀਤੇ ਜਾਂਦੇ ਹਨ, ਇਸ ਨਾਲ ਜੁੜੀਆਂ 10 ਜ਼ਰੂਰੀ ਗੱਲਾਂ ਜ਼ਰੂਰ ਪੜ੍ਹੋ।

Baisakhi 2023: ਵਿਸਾਖੀ ਮਨਾਉਣ ਤੋਂ ਪਹਿਲਾਂ ਇਸ ਨਾਲ ਜੁੜੀਆਂ 10 ਵੱਡੀਆਂ ਗੱਲਾਂ ਜ਼ਰੂਰ ਜਾਣ ਲਓ

Baisakhi 2023: ਪੰਜਾਬ 'ਚ ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ?, ਜਾਣੋ ਇਤਿਹਾਸ

Follow Us On

Baisakhi 2023: ਵਿਸਾਖੀ ਇਕ ਅਜਿਹਾ ਪਵਿੱਤਰ ਤਿਉਹਾਰ ਹੈ, ਜਿਸ ਦਾ ਹਿੰਦੂ ਅਤੇ ਸਿੱਖ ਧਰਮ ਵਿਚ ਬਹੁਤ ਮਹੱਤਵ ਹੈ। ਕਲੰਡਰ ਮੁਤਾਬਕ ਇਸ ਸਾਲ ਇਹ ਤਿਉਹਾਰ 14 ਅਪ੍ਰੈਲ 2023 ਨੂੰ ਮਨਾਇਆ ਜਾਵੇਗਾ। ਪੰਜਾਬ ਅਤੇ ਹਰਿਆਣਾ ਵਿੱਚ ਇਸ ਦਿਨ ਤਿਊਹਾਰ ਨੂੰ ਪੂਰੀਆਂ ਰੌਣਕਾਂ ਨਾਲ ਮਨਾਇਆ ਜਾਂਦਾ ਹੈ। ਕਿਉਂਕਿ ਕਿਸਾਨ (Farmer) ਆਪਣੀ ਨਵੀਂ ਫਸਲ ਦੀ ਖੁਸ਼ੀ ਵਿੱਚ ਨੱਚ-ਗਾ ਕੇ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਲੋਕਾਂ ਨੂੰ ਵਧਾਈ ਦਿੰਦੇ ਹਨ। ਸਿੱਖ ਪਰੰਪਰਾ ਮੁਤਾਬਕ ਉਨ੍ਹਾਂ ਦਾ ਨਵਾਂ ਸਾਲ ਵਿਸਾਖੀ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ।

ਆਓ ਹੇਠਾਂ ਲਿਖੀਆਂ 10 ਗੱਲਾਂ ਰਾਹੀਂ ਵਿਸਾਖੀ ਦੇ ਤਿਉਹਾਰ ਦੇ ਧਾਰਮਿਕ (Religious), ਅਧਿਆਤਮਕ ਅਤੇ ਸਮਾਜਿਕ ਮਹੱਤਵ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰੀਏ।

  1. ਵਿਸਾਖੀ ਦਾ ਪਵਿੱਤਰ ਤਿਉਹਾਰ ਹਰ ਸਾਲ ਵੈਸਾਖ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਜਦੋਂ ਸੂਰਜ ਮੇਸ਼ ਵਿੱਚ ਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਇਸ ਪਵਿੱਤਰ ਤਿਉਹਾਰ ਨੂੰ ਅਰਸ਼ ਸੰਕ੍ਰਾਂਤੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
  2. ਜੋਤਿਸ਼ ਮੁਤਾਬਕ ਸਾਰੇ ਹਿੰਦੀ ਮਹੀਨਿਆਂ ਦੇ ਨਾਮ ਤਾਰਾਮੰਡਲ ਦੇ ਨਾਮ ‘ਤੇ ਰੱਖੇ ਗਏ ਹਨ। ਵੈਸਾਖ ਦੇ ਮਹੀਨੇ ਦਾ ਨਾਂ ਵੀ ਵਿਸਾਖ ਨਾਂ ਦੇ ਤਾਰਾਮੰਡਲ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਵਿਸਾਖੀ ਦੇ ਦਿਨ ਅਸਮਾਨ ਵਿੱਚ ਵਿਸ਼ਾਖਾ ਨਕਸ਼ਤਰ ਪ੍ਰਗਟ ਹੁੰਦਾ ਹੈ।
  3. ਵਿਸਾਖੀ ਮੁੱਖ ਤੌਰ ‘ਤੇ ਕਿਸਾਨਾਂ ਦਾ ਤਿਉਹਾਰ ਹੈ, ਜੋ ਇਸ ਦਿਨ ਕੁਦਰਤ ਅਤੇ ਪ੍ਰਮਾਤਮਾ ਨੂੰ ਗਾ ਕੇ ਅਤੇ ਪੂਜਾ ਕਰਕੇ ਆਪਣੀ ਚੰਗੀ ਫ਼ਸਲ ਲਈ ਧੰਨਵਾਦ ਪ੍ਰਗਟ ਕਰਦੇ ਹਨ।
  4. ਸਿੱਖ ਧਰਮ ਮੁਕਾਬਕ ਉਨ੍ਹਾਂ ਦਾ ਨਵਾਂ ਸਾਲ ਵਿਸਾਖੀ ਵਾਲੇ ਦਿਨ ਸ਼ੁਰੂ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਇਸ ਦਿਨ ਗੁਰਦੁਆਰਿਆਂ ਵਿੱਚ ਸ਼ਬਦ-ਕੀਰਤਨ ਆਦਿ ਦਾ ਵਿਸ਼ੇਸ਼ ਆਯੋਜਨ ਕੀਤਾ ਜਾਂਦਾ ਹੈ, ਜਿਸ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ।
  5. ਸਿੱਖ ਮਾਨਤਾਵਾਂ ਮੁਤਾਬਕ ਵਿਸਾਖੀ ਦੇ ਤਿਉਹਾਰ ਵਾਲੇ ਸਿੱਖ ਧਰਮ ਦੇ 10 ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
  6. ਗੁਰੂ ਸਾਹਿਬ ਨਾਲ ਜੁੜੇ ਇਸ ਸ਼ੁਭ ਤਿਉਹਾਰ ‘ਤੇ ਵੱਡੀ ਗਿਣਤੀ ‘ਚ ਲੋਕ ਗੁਰਦੁਆਰਾ ਸਾਹਿਬ ‘ਚ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਨ ਅਤੇ ਕੜਾਹ ਪ੍ਰਸ਼ਾਦ ਵੰਡਦੇ ਹਨ।
  7. ਸਿੱਖ ਧਰਮ ਦੀ ਤਰ੍ਹਾਂ ਹਿੰਦੂ ਧਰਮ ਵਿਚ ਵੀ ਵਿਸਾਖੀ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਹਿੰਦੂ ਮਾਨਤਾਵਾਂ ਅਨੁਸਾਰ ਵਿਸਾਖੀ ਵਾਲੇ ਦਿਨ ਪਵਿੱਤਰ ਨਦੀਆਂ ਜਾਂ ਝੀਲਾਂ ਆਦਿ ਵਿੱਚ ਇਸ਼ਨਾਨ ਕਰਨਾ ਬਹੁਤ ਪੁੰਨ ਦੱਸਿਆ ਗਿਆ ਹੈ।
  8. ਵਿਸਾਖੀ ਦੇ ਤਿਉਹਾਰ ‘ਤੇ ਇਸ਼ਨਾਨ ਦੇ ਨਾਲ-ਨਾਲ ਦਾਨ ਕਰਨਾ ਵੀ ਬਹੁਤ ਜ਼ਰੂਰੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਜੋ ਵਿਅਕਤੀ ਆਪਣੀ ਨਵੀਂ ਫਸਲ ਵਿੱਚੋਂ ਕੁਝ ਅਨਾਜ ਲੋੜਵੰਦ ਵਿਅਕਤੀ ਨੂੰ ਦਾਨ ਕਰਦਾ ਹੈ, ਉਸ ਦਾ ਘਰ ਹਮੇਸ਼ਾ ਧਨ ਅਤੇ ਅਨਾਜ ਨਾਲ ਭਰਿਆ ਰਹਿੰਦਾ ਹੈ।
  9. ਜੋਤਿਸ਼ ਸ਼ਾਸਤਰ ਅਨੁਸਾਰ ਵਿਸਾਖੀ ਦੇ ਦਿਨ ਕਿਸੇ ਲੋੜਵੰਦ ਵਿਅਕਤੀ ਨੂੰ ਕਣਕ ਦਾਨ ਕਰਨ ਨਾਲ ਕੁੰਡਲੀ ਨਾਲ ਜੁੜਿਆ ਸੂਰਜ ਨੁਕਸ ਦੂਰ ਹੋ ਜਾਂਦਾ ਹੈ।
  10. ਵਿਸਾਖੀ ਦੇ ਦਿਨ, ਇਸ਼ਨਾਨ ਅਤੇ ਧਿਆਨ ਕਰਨ ਤੋਂ ਬਾਅਦ, ਕਿਸੇ ਨੂੰ ਵਿਸ਼ੇਸ਼ ਤੌਰ ‘ਤੇ ਆਦਿਤਿਆ ਹਿਰਦੇ ਸਟੋਤਰ ਦਾ ਪਾਠ ਕਰਨਾ ਚਾਹੀਦਾ ਹੈ ਜਾਂ ਸੂਰਜ ਦੇਵਤਾ ਨੂੰ ਅਰਗਿਆ ਕਰਨ ਤੋਂ ਬਾਅਦ ਸੂਰਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ