ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿੱਥੇ ਹੋਇਆ ਸੀ ਅੰਤਿਮ ਸਸਕਾਰ
ਬਾਬਾ ਜੀ ਦਮਦਮਾ ਸਾਹਿਬ ਤੋਂ ਸ਼ਹੀਦੀ ਜੱਥਾ ਲੈਕੇ ਰਵਾਨਾ ਹੋਏ। 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਤਰਨ- ਤਾਰਨ ਵੱਲ ਹੋਈ ਜੰਗ ਵਿੱਚ ਹਿੱਸਾ ਲਿਆ। ਬਾਬਾ ਜੀ ਖੰਡੇ ਨਾਲ ਦੁਸ਼ਮਣਾਂ ਨੂੰ ਸੋਧ ਰਹੇ ਸਨ ਕਿ ਇੱਕ ਵਾਰ ਬਾਬਾ ਜੀ ਵੱਲ ਹੋਇਆ। ਬਾਬਾ ਜੀ ਦਾ ਸੀਸ ਧੜ ਤੋਂ ਵੱਖ ਹੋ ਗਿਆ।
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਦੇਖ ਦੁਸ਼ਮਣ ਪਹਿਲਾਂ ਹੀ ਥਰ ਥਰ ਕੰਬਣ ਲੱਗ ਜਾਂਦੇ ਸਨ। ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਸੇਵਾ ਜਾਂ ਭਗਤੀ। ਬਾਬਾ ਜੀ ਨੇ ਹਰ ਮੈਦਾਨ ਫਤਿਹ ਕੀਤਾ। ਬਚਪਨ ਵਿੱਚ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਨਿਮਰਤਾ ਸਹਿਤ 8 ਸਾਲ ਪਾਤਸ਼ਾਹ ਦੀ ਸੇਵਾ ਕੀਤੀ। ਜਦੋਂ ਵਾਪਿਸ ਜਾਣ ਦਾ ਸਮਾਂ ਆਇਆ ਤਾਂ ਪਾਤਸ਼ਾਹ ਦਾ ਵਚਨ ਹੋਇਆ। ਸਮਾਂ ਆਉਣ ਤੇ ਸੇਵਾ ਮਿਲੇਗੀ।
1705 ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੀ ਧਰਤੀ ਤੇ ਆਏ। ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਪਾਤਸ਼ਾਹ ਤਲਵੰਡੀ ਸਾਬੋ ਪਹੁੰਚੇ। ਜਿੱਥੇ ਪਾਤਸ਼ਾਹ ਨੇ ਦਮ ਲਿਆ। ਇਸ ਪਾਵਨ ਧਰਤੀ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਬਾਬਾ ਜੀ ਨੂੰ ਨਾਂਦੇੜ ਵੱਲ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ।
ਦਮਦਮੀ ਟਕਸਾਲ ਦੀ ਸਥਾਪਨਾ
ਪਾਤਸ਼ਾਹ ਦੇ ਚਲੇ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਟਕਸਾਲ ਸ਼ੁਰੂ ਕੀਤੀ। ਜਿੱਥੇ ਜੰਗ ਵਿੱਚ ਵਰਤੇ ਜਾਣ ਵਾਲੇ ਹਥਿਆਰ ਤਾਂ ਤਿਆਰ ਕੀਤੇ ਹੀ ਜਾਂਦੇ ਸਨ ਪਰ ਸਹੀ ਗੁਰੂ ਬਾਣੀ ਨੂੰ ਪੜ੍ਹਣ ਵਾਲੇ ਸਿੰਘ ਵੀ ਤਿਆਰ ਕੀਤੇ ਜਾਂਦੇ ਸਨ। ਐਨਾ ਹੀ ਨਹੀਂ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਗੁਰਬਾਣੀ ਦੀਆਂ ਪੌਥੀਆਂ ਬਣਾਉਣ ਦਾ ਕੰਮ ਜਾਰੀ ਰੱਖਿਆ। ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਪਰ ਹਮਲਾ ਕੀਤਾ। ਅਬਦਾਲੀ ਨੇ ਆਪਣੇ ਹਮਲੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ। ਗੁਰੂ ਦੇ ਸਿੱਖ ਇਸ ਨੂੰ ਨਹੀਂ ਸਹਾਰ ਸਕਦੇ ਸਨ।
ਜਿਵੇਂ ਹੀ ਬਾਬਾ ਦੀਪ ਸਿੰਘ ਜੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਬਾਬਾ ਜੀ ਦਮਦਮਾ ਸਾਹਿਬ ਤੋਂ ਸ਼ਹੀਦੀ ਜੱਥਾ ਲੈਕੇ ਰਵਾਨਾ ਹੋਏ। 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਤਰਨ- ਤਾਰਨ ਵੱਲ ਹੋਈ ਜੰਗ ਵਿੱਚ ਹਿੱਸਾ ਲਿਆ। ਬਾਬਾ ਜੀ ਖੰਡੇ ਨਾਲ ਦੁਸ਼ਮਣਾਂ ਨੂੰ ਸੋਧ ਰਹੇ ਸਨ ਕਿ ਇੱਕ ਵਾਰ ਬਾਬਾ ਜੀ ਵੱਲ ਹੋਇਆ। ਬਾਬਾ ਜੀ ਦਾ ਸੀਸ ਧੜ ਤੋਂ ਵੱਖ ਹੋ ਗਿਆ। ਬਾਬਾ ਜੀ ਡੋਲਣ ਲੱਗੇ ਪਰ ਇੱਕ ਸਿੰਘ ਨੇ ਬਾਬਾ ਜੀ ਨੂੰ ਅਰਦਾਸ ਯਾਦ ਕਰਵਾਈ ਕਿ ਬਾਬਾ ਜੀ ਤੁਸੀਂ ਤਾਂ ਹਰਿਮੰਦਰ ਸਾਹਿਬ ਜਾਕੇ ਹੀ ਮੱਥਾ ਟੇਕਣਾ। ਸਿੱਖ ਦੇ ਬਚਨ ਸੁਣ ਬਾਬਾ ਜੀ ਨੇ ਸੀਸ ਨੂੰ ਆਪਣੀ ਤਲੀ ਉੱਪਰ ਲੈਕੇ ਦੁਸ਼ਮਣਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ।
ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ
ਬਾਬਾ ਦੀਪ ਸਿੰਘ ਜੀ ਦਾ ਮਹਾਨ ਸ਼ਹਾਦਤ ਤੋਂ ਬਾਅਦ ਜਿਸ ਥਾਂ ਬਾਬਾ ਜੀ ਦਾ ਸਸਕਾਰ ਕੀਤਾ ਗਿਆ ਸੀ। ਉਸ ਥਾਂ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਸੁਭਾਇਮਾਨ ਹੈ। ਜਿਸ ਦੀ ਯਾਦਗਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਸ਼ਹੀਦ ਗੰਜ ਦੇ ਰੂਪ ਵਿੱਚ ਬਣਾਈ। ਜਿਸ ਨੂੰ ਬਾਅਦ ਵਿੱਚ ਅਕਾਲੀ ਬਾਬਾ ਫੂਲਾ ਜੀ ਦੇ ਯਤਨਾਂ ਸਦਕਾ ਗੁਰਦੁਆਰੇ ਦਾ ਰੂਪ ਦਿੱਤਾ ਗਿਆ। ਇਸ ਗੁਰੂਘਰ ਦਾ ਪ੍ਰਬੰਧ ਸ਼ਹੀਦ ਮਿਸਲ ਨੂੰ ਸੌਂਪਿਆ ਗਿਆ। ਹੁਣ ਇਸ ਅਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
ਇਹ ਵੀ ਪੜ੍ਹੋ