Ayodhya: ਰਾਮਨੌਮੀ ‘ਤੇ ਰਾਮਲਲਾ ਦਾ ਹੋਇਆ ਸੂਰਿਆ ਤਿਲਕ, ਦਿਖਿਆ ਅਣੋਖਾ ਰੂਪ, ਉਮੜਿਆ ਸ਼ਰਧਾਲੂਆਂ ਦਾ ਹੜ੍ਹ

Updated On: 

17 Apr 2024 12:43 PM

Ramlala Surya Tilak: ਅੱਜ 500 ਸਾਲ ਬਾਅਦ ਅਯੁੱਧਿਆ ਅਤੇ ਦੇਸ਼ ਵਾਸੀਆਂ ਲਈ ਇਹ ਖਾਸ ਮੌਕਾ ਆਇਆ ਹੈ। ਅੱਜ ਰਾਮ ਨੌਮੀ ਦਾ ਤਿਉਹਾਰ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦਾ ਤਿਉਹਾਰ ਅਯੁੱਧਿਆ ਵਾਸੀਆਂ ਲਈ ਬਹੁਤ ਖਾਸ ਹੈ ਕਿਉਂਕਿ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਸ ਵਿਸ਼ੇਸ਼ ਮੌਕੇ 'ਤੇ ਅਯੁੱਧਿਆ 'ਚ ਰਾਮਨਵਮੀ 'ਤੇ ਸੂਰਜ ਦੀਆਂ ਕਿਰਨਾਂ ਦੁਆਰਾ ਰਾਮਲਲਾ ਦਾ ਤਿਲਕ ਕੀਤਾ ਗਿਆ। ਇਸ ਮੌਕੇ ਰਾਮਲਲਾ ਦਾ ਵਿਸ਼ੇਸ਼ ਸ਼੍ਰਿੰਗਾਰ ਵੀ ਕੀਤਾ ਗਿਆ।

Ayodhya: ਰਾਮਨੌਮੀ ਤੇ ਰਾਮਲਲਾ ਦਾ ਹੋਇਆ ਸੂਰਿਆ ਤਿਲਕ, ਦਿਖਿਆ ਅਣੋਖਾ ਰੂਪ, ਉਮੜਿਆ ਸ਼ਰਧਾਲੂਆਂ ਦਾ ਹੜ੍ਹ

ਰਾਮਲਲਾ ਦਾ ਸੂਰਿਆ ਤਿਲਕ

Follow Us On

ਅਯੁੱਧਿਆ ‘ਚ ਰਾਮ ਨੌਮੀ ਦੇ ਮੌਕੇ ‘ਤੇ ਸੂਰਜ ਦੀਆਂ ਕਿਰਨਾਂ ਨੇ ਰਾਮ ਲੱਲਾ ਦਾ ਤਿਲਕ ਕੀਤਾ। ਇਸ ਮੌਕੇ ਰਾਮਲਲਾ ਦਾ ਵਿਸ਼ੇਸ਼ ਸ਼੍ਰਿੰਗਾਰ ਵੀ ਕੀਤਾ ਗਿਆ। ਅੱਜ ਦਾ ਤਿਉਹਾਰ ਅਯੁੱਧਿਆ ਸਮੇਤ ਪੂਰੇ ਦੇਸ਼ ਲਈ ਬਹੁਤ ਖਾਸ ਹੈ ਕਿਉਂਕਿ ਰਾਮ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਹ ਸ਼ਾਨਦਾਰ ਮੌਕਾ ਕਈ ਸਾਲਾਂ ਬਾਅਦ ਆਇਆ ਹੈ। ਇਸ ਦੌਰਾਨ ਰਾਮਲਲਾ ਦੀ ਵਿਸ਼ੇਸ਼ ਪੂਜਾ ਕੀਤੀ ਗਈ।

ਅੱਜ 500 ਸਾਲ ਬਾਅਦ ਅਯੁੱਧਿਆ ਅਤੇ ਦੇਸ਼ ਵਾਸੀਆਂ ਲਈ ਇਹ ਖਾਸ ਮੌਕਾ ਆਇਆ ਹੈ। ਇਸ ਨੂੰ ਹੋਰ ਅਲੌਕਿਕ ਬਣਾਉਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸ਼੍ਰੀ ਰਾਮ ਦੇ ਵਿਸ਼ੇਸ਼ ਸੂਰਿਆਭਿਸ਼ੇਕ ਦਾ ਆਯੋਜਨ ਕੀਤਾ। ਇਸ ਸੂਰਜ ਅਭਿਸ਼ੇਕ ਵਿਚ ਭਗਵਾਨ ਦੇ ਮੱਥੇ ‘ਤੇ ਸੂਰਜ ਦੀ ਕਿਰਨ ਨਾਲ ਤਿਲਕ ਲਗਾਇਆ ਗਿਆ। ਰਾਮ ਨੌਮੀ ਦੇ ਮੌਕੇ ‘ਤੇ ਅੱਜ ਦੁਪਹਿਰ 12 ਵਜੇ ਅਯੁੱਧਿਆ ‘ਚ ਭਗਵਾਨ ਰਾਮ ਦਾ ਸੁਰਿਆਭਿਸ਼ੇਕ ਕੀਤਾ ਗਿਆ। ਸਵੇਰੇ 3:30 ਵਜੇ ਤੋਂ ਹੀ ਰਾਮ ਭਗਤ ਆਪਣੇ ਇਸ਼ਟ ਦੇ ਦਰਸ਼ਨ ਕਰ ਰਹੇ ਹਨ। ਰਾਮਲਲਾ ਨੂੰ 56 ਪ੍ਰਕਾਰ ਦਾ ਭੋਗ ਵੀ ਚੜ੍ਹਾਇਆ ਜਾ ਰਿਹਾ ਹੈ।

ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਸ ਦੇ ਲਈ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ‘ਚ ਸ਼ਰਧਾਲੂਆਂ ਦੀ ਭੀੜ ਜਮ੍ਹਾ ਹੈ। ਮੰਗਲਾ ਆਰਤੀ ਤੋਂ ਬਾਅਦ ਬ੍ਰਹਮਾ ਮੁਹੂਰਤ ‘ਤੇ ਸਵੇਰੇ 3.30 ਵਜੇ ਰਾਮਲਲਾ ਦਾ ਅਭਿਸ਼ੇਕ ਅਤੇ ਸ਼ਿੰਗਾਰ ਕੀਤਾ ਗਿਆ | ਇਸ ਦੇ ਨਾਲ ਹੀ ਅਯੁੱਧਿਆ ‘ਚ ਰਾਮ ਨੌਮੀ ਦੀ ਪੂਰਵ ਸੰਧਿਆ ‘ਤੇ ਰਾਮਲਲਾ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਰਾਮ ਮੰਦਰ ਪਹੁੰਚੇ ਹਨ। ਰਾਮ ਨਗਰ ਵਿੱਚ ਲੇਜ਼ਰ ਅਤੇ ਲਾਈਟ ਸ਼ੋਅ ਵੀ ਕਰਵਾਇਆ ਗਿਆ।

ਅਧਿਆਤਮਿਕਤਾ ਅਤੇ ਵਿਗਿਆਨ ਦੇ ਸੰਗਮ ਦਾ ਇਹ ਮਨੋਹਰ ਦ੍ਰਿਸ਼ ਅੱਜ ਸਾਨੂੰ ਦੇਖਣ ਨੂੰ ਮਿਲਿਆ। 500 ਸਾਲ ਬਾਅਦ ਰਾਮਲਲਾ ਦੀ ਮੂਰਤੀ ਦਾ ਸੂਰਿਆ ਅਭਿਸ਼ੇਕ ਅਭਿਜੀਤ ਮੁਹੂਰਤ ‘ਚ ਕੀਤਾ ਗਿਆ। ਇਸ ਕਾਰਨ ਵੱਡੀ ਗਿਣਤੀ ‘ਚ ਸ਼ਰਧਾਲੂ ਰਾਮ ਮੰਦਰ ਪਹੁੰਚੇ ਹੋਏ ਹਨ। ਇਸ ਅਦਭੁਤ ਨਜ਼ਾਰੇ ਦੇ ਕਈ ਟਰਾਇਲ ਵੀ ਕੀਤੇ ਗਏ। ਮੰਗਲਵਾਰ ਨੂੰ ਵੀ ਇਸ ਦਾ ਟ੍ਰਾਇਲ ਕੀਤਾ ਗਿਆ ਸੀ। ਇਸ ਸੂਰਿਆ ਅਭਿਸ਼ੇਕ ਦੌਰਾਨ ਕਰੀਬ 4 ਤੋਂ 6 ਮਿੰਟ ਤੱਕ ਰਾਮਲਲਾ ਦੀ ਮੂਰਤੀ ਦੇ ਸਿਰ ‘ਤੇ ਸੂਰਿਆ ਤਿਲਕ ਲਗਾਇਆ ਗਿਆ। ਸੂਰਿਆ ਦੀ ਰੌਸ਼ਨੀ ਰਾਮਲਲਾ ‘ਤੇ ਇਸ ਤਰ੍ਹਾਂ ਪਈ, ਜਿਵੇਂ ਭਗਵਾਨ ਰਾਮ ਨੂੰ ਸੂਰਿਆ ਦਾ ਤਿਲਕ ਲਗਾਇਆ ਗਿਆ ਹੋਵੇ। ਇਸ ਦ੍ਰਿਸ਼ ਨੇ ਸਾਰਿਆਂ ਦਾ ਮਨ ਮੋਹ ਲਿਆ।

ਵਿਧੀ ਵਿਧਾਨ ਮੁਤਾਬਕ ਮਨਾਇਆ ਜਾ ਰਿਹਾ ਰਾਮ ਜਨਮ ਉਤਸਵ

ਰਾਮ ਜਨਮ ਭੂਮੀ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕਿਹਾ ਕਿ ਰਾਮ ਨੌਮੀ ਬੜੀ ਸ਼ਾਨੋ-ਸ਼ੌਕਤ ਅਤੇ ਬ੍ਰਹਮਤਾ ਨਾਲ ਮਨਾਈ ਜਾ ਰਹੀ ਹੈ ਕਿਉਂਕਿ ਭਗਵਾਨ ਰਾਮ ਆਪਣੀ ਨਵੇਂ ਭਵਨ ਵਿੱਚ ਵਿਰਾਜਮਾਨ ਹੋ ਗਏ ਹਨ। ਮੰਦਰ ਨੂੰ ਸਜਾਇਆ ਗਿਆ ਹੈ। 56 ਪ੍ਰਕਾਰ ਦੇ ਭੋਗ ਲਗਾਏ ਜਾ ਰਹੇ ਹਨ। ਭਗਵਾਨ ਰਾਮ ਦਾ ਜਨਮ ਦਿਹਾੜਾ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਜਾ ਰਿਹਾ ਹੈ।

ਰਾਮ ਨੌਮੀ ਦੇ ਇਸ ਸ਼ੁਭ ਸਮੇਂ ਤੇ, ਪੂਰੀ ਸ਼ਰਧਾ ਨਾਲ ਹਵਨ-ਪੂਜਾ ਕਰੋ, ਤੁਹਾਨੂੰ ਮਾਂ ਦੁਰਗਾ ਦਾ ਆਸ਼ੀਰਵਾਦ ਮਿਲੇਗਾ।

ਨਾਲ ਨਾ ਲਿਆਓ ਮੋਬਾਈਲ ਫ਼ੋਨ

ਅੱਜ ਲਗਭਗ 25 ਲੱਖ ਸ਼ਰਧਾਲੂਆਂ ਦੇ ਅਯੁੱਧਿਆ ਪਹੁੰਚਣ ਦਾ ਅਨੁਮਾਨ ਹੈ। ਹਾਲਾਂਕਿ ਇਹ ਅੰਦਾਜ਼ਾ ਹੈ ਪਰ ਇਸ ਦੀਆਂ ਤਿਆਰੀਆਂ ਉਸੇ ਹਿਸਾਬ ਨਾਲ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਮੋਬਾਈਲ ਫੋਨ ਜਾਂ ਕੋਈ ਹੋਰ ਕੀਮਤੀ ਵਸਤੂ ਅੰਦਰ ਨਾ ਲੈ ਜਾਵੋ, ਇਸਦੀ ਮਨਾਹੀ ਹੈ। ਨਾਲ ਹੀ, ਵੀਆਈਪੀ ਦਰਸ਼ਨ ਅਤੇ ਪਾਸ ਫਿਲਹਾਲ ਕੰਮ ਨਹੀਂ ਕਰਨਗੇ। ਟਰੱਸਟ ਦੇ ਅਧਿਕਾਰੀਆਂ ਨੇ ਖੁਦ ਵੀਆਈਪੀਜ਼ ਨੂੰ ਰਾਮ ਨੌਮੀ ‘ਤੇ ਮੰਦਰ ਨਾ ਆਉਣ ਦੀ ਅਪੀਲ ਕੀਤੀ ਹੈ, ਤਾਂ ਜੋ ਸੁਰੱਖਿਆ ਦੇ ਸਾਰੇ ਪ੍ਰਬੰਧ ਬਰਕਰਾਰ ਰਹ ਸਕਣ।

ਇਸ ਤੋਂ ਇਲਾਵਾ, ਰਾਮ ਨੌਮੀ ਦੇ ਮੌਕੇ ‘ਤੇ ਮੰਦਰ ਰਾਤ 11 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਦੌਰਾਨ ਭੋਗ ਅਤੇ ਆਰਤੀ ਵੀ ਹੋਵੇਗੀ। ਇਸ ਦੌਰਾਨ, ਅਯੁੱਧਿਆ ਵਿੱਚ ਸ਼ਰਧਾਲੂਆਂ ਨੂੰ ਪਾਵਨ ਅਸਥਾਨ ਦੇ ਅੰਦਰ ਦੀਆਂ ਤਸਵੀਰਾਂ ਪ੍ਰਸਾਰਿਤ ਕਰਨ ਲਈ 100 ਐਲਈਡੀ ਸਕ੍ਰੀਨਾਂ ਲਗਾਈਆਂ ਗਈਆਂ ਹਨ।

18 ਅਪ੍ਰੈਲ ਤੱਕ ਲਾਗੂ ਰਹੇਗੀ ਇਹ ਵਿਵਸਥਾ

ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਧਨੀਏ ਦੀ ਪੰਜੀਰੀ ਮਿਲੇਗੀ। ਇਹ ਪ੍ਰਸ਼ਾਦ ਵਾਪਸੀ ‘ਤੇ ਉਨ੍ਹਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 15 ਲੱਖ ਪੈਕੇਟ ਵਿਸ਼ੇਸ਼ ਪ੍ਰਸ਼ਾਦ ਦੇ ਵੀ ਵੰਡੇ ਜਾਣਗੇ। ਪੈਰਾਂ ਨੂੰ ਧੁੱਪ ਨਾਲ ਸੜਨ ਤੋਂ ਬਚਾਉਣ ਲਈ ਮੈਟ ਵਿਛਾਏ ਗਏ ਹਨ। ਦਰਸ਼ਨ ਮਾਰਗ ‘ਤੇ ਪੀਣ ਵਾਲੇ ਪਾਣੀ ਅਤੇ ਟਾਇਲੇਟ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਨੇ ਸੂਰਿਆ ਅਭਿਸ਼ੇਕ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ਅਤੇ ਆਪਣੇ ਮੋਬਾਈਲ ‘ਤੇ ਵੀ ਵੇਖਿਆ। ਪੂਰੇ ਰਾਮਲਲਾ ਮੰਦਰ ਕੰਪਲੈਕਸ ਨੂੰ ਗੁਲਾਬੀ LED ਲਾਈਟਾਂ ਨਾਲ ਰੋਸ਼ਨ ਕੀਤਾ ਗਿਆ ਹੈ। ਰਾਤ 12 ਵਜੇ ਸ਼ਯਨ ਆਰਤੀ ਦੇ ਨਾਲ ਰਾਮ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਇਹ ਵਿਵਸਥਾ 18 ਅਪ੍ਰੈਲ ਤੱਕ ਲਾਗੂ ਰਹੇਗੀ।