Aaj Da Rashifal: ਅੱਜ ਤੁਹਾਡੀ ਸ਼ਖ਼ਸੀਅਤ ਲੋਕਾਂ ਨੂੰ ਆਕਰਸ਼ਿਤ ਕਰੇਗੀ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

Published: 

06 Oct 2026 06:00 AM IST

ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ, ਯਾਨੀ ਪਿੱਤਰ ਪੱਖ ਦੀ ਇੰਦਰਾ ਇਕਾਦਸ਼ੀ, ਇਸ ਵਾਰ ਮੰਗਲਵਾਰ ਨੂੰ ਆਈ ਹੈ। ਚੰਦਰਦੇਵ ਸਾਰਾ ਦਿਨ ਅਸ਼ਲੇਸ਼ਾ ਨਕਸ਼ਤਰ ਵਿੱਚ ਰਹਿ ਕੇ ਕਰਕ ਰਾਸ਼ੀ ਵਿੱਚ ਆਪਣਾ ਆਖ਼ਰੀ ਦਿਨ ਪੂਰਾ ਕਰਨਗੇ ਅਤੇ ਰਾਤ ਸਵਾ ਦਸ ਵਜੇ ਦੇ ਕਰੀਬ ਮਘਾ ਨਕਸ਼ਤਰ ਦੇ ਨਾਲ ਸਿੰਘ ਰਾਸ਼ੀ ਵਿੱਚ ਦਾਖ਼ਲ ਹੋਣਗੇ, ਜਿੱਥੇ ਕੇਤੂ ਪਹਿਲਾਂ ਤੋਂ ਹੀ ਬਿਰਾਜਮਾਨ ਹਨ।

Aaj Da Rashifal: ਅੱਜ ਤੁਹਾਡੀ ਸ਼ਖ਼ਸੀਅਤ ਲੋਕਾਂ ਨੂੰ ਆਕਰਸ਼ਿਤ ਕਰੇਗੀ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਰਾਤ ਤੱਕ ਕਰਕ ਰਾਸ਼ੀ ਵਿੱਚ ਤਿੰਨ ਗ੍ਰਹਿਆਂ ਦਾ ਇਕੱਠ ਹੈ, ਇਸ ਲਈ ਦਿਨ ਦਾ ਵੱਡਾ ਹਿੱਸਾ ਕੰਨਿਆ, ਬ੍ਰਿਸ਼ਚਕ, ਮੀਨ ਅਤੇ ਖ਼ੁਦ ਕਰਕ ਰਾਸ਼ੀ ਵਾਲਿਆਂ ਦੇ ਪੱਖ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ। ਕੰਨਿਆ ਦੀ ਆਮਦਨ, ਬ੍ਰਿਸ਼ਚਕ ਦੀ ਕਿਸਮਤ, ਮੀਨ ਦਾ ਹੁਨਰ ਅਤੇ ਕਰਕ ਦਾ ਹੌਸਲਾ ਅੱਜ ਸਿਖ਼ਰਾਂ ਤੇ ਰਹੇਗਾ। ਮੇਖ ਨੂੰ ਘਰ-ਦਫ਼ਤਰ ਵਿੱਚ, ਮਿਥੁਨ ਨੂੰ ਗੱਲਬਾਤ ਵਿੱਚ ਅਤੇ ਤੁਲਾ ਨੂੰ ਕਾਰੋਬਾਰ ਵਿੱਚ ਸਹਿਯੋਗ ਮਿਲੇਗਾ। ਬ੍ਰਿਖ ਅਤੇ ਮਕਰ ਦੇ ਹਿੱਸੇ ਕੰਮ ਜ਼ਿਆਦਾ ਆਵੇਗਾ। ਸਿੰਘ, ਧਨੁ ਅਤੇ ਕੁੰਭ ਰਾਸ਼ੀ ਵਾਲਿਆਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਸਿੰਘ ਦੀ ਜੇਬ ਢਿੱਲੀ ਹੋਵੇਗੀ, ਧਨੁ ਨੂੰ ਜ਼ਿੱਦ ਭਾਰੀ ਪਵੇਗੀ ਅਤੇ ਕੁੰਭ ਦੀ ਜ਼ੁਬਾਨ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਸ਼ੁੱਕਰਦੇਵ ਦੀ ਪੁੱਠੀ ਚਾਲ ਪੁਰਾਣੇ ਰਿਸ਼ਤਿਆਂ ਦੀ ਯਾਦ ਵੀ ਤਾਜ਼ਾ ਕਰਵਾਏਗੀ।

ਅੱਜ ਦਾ ਮੇਸ਼ ਰਾਸ਼ੀਫਲ

ਬੌਸ ਅੱਜ ਕੋਈ ਅਹਿਮ ਕੰਮ ਤੁਹਾਨੂੰ ਸੌਂਪ ਸਕਦੇ ਹਨ ਅਤੇ ਪਿੱਠ ਵੀ ਥਾਪੜਨਗੇ। ਘਰ ਵਿੱਚ ਪੂਜਾ ਜਾਂ ਕਿਸੇ ਸ਼ੁਭ ਕੰਮ ਦੀ ਰੌਣਕ ਰਹੇਗੀ। ਜੀਵਨ ਸਾਥੀ ਨਾਲ ਚੱਲ ਰਿਹਾ ਮਨਮੁਟਾਵ ਸੁਲਝੇਗਾ, ਬੱਸ ਉਨ੍ਹਾਂ ਦੀ ਗੱਲ ਵਿਚਕਾਰ ਨਾ ਕੱਟੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿੱਕੇ-ਨਿੱਕੇ ਕੰਮ ਖਹਿੜਾ ਨਹੀਂ ਛੱਡਣਗੇ। ਆਟੋ, ਕੈਬ ਅਤੇ ਬਾਹਰ ਦੀ ਚਾਹ ਵਿੱਚ ਹੀ ਪੈਸਾ ਖ਼ਰਚ ਹੋ ਜਾਵੇਗਾ, ਹਿਸਾਬ-ਕਿਤਾਬ ਜ਼ਰੂਰ ਰੱਖੋ। ਭੈਣ-ਭਰਾਵਾਂ ਨਾਲ ਖ਼ੂਬ ਹਾਸਾ-ਮਜ਼ਾਕ ਹੋਵੇਗਾ, ਪਰ ਸਾਥੀ ਨਾਲ ਬਹਿਸ ਨੂੰ ਤੂਲ ਨਾ ਦਿਓ।

ਅੱਜ ਦਾ ਮਿਥੁਨ ਰਾਸ਼ੀਫਲ

ਅੱਜ ਤੁਹਾਡੀ ਗੱਲ ਵਿੱਚ ਦਮ ਰਹੇਗਾ, ਸਾਹਮਣੇ ਵਾਲਾ ਆਸਾਨੀ ਨਾਲ ਸਹਿਮਤ ਹੋ ਜਾਵੇਗਾ। ਘਰ ਵਿੱਚ ਮਹਿਮਾਨਾਂ ਦੇ ਆਉਣ ਨਾਲ ਕੰਮ ਦੁੱਗਣਾ ਹੋਵੇਗਾ ਅਤੇ ਥਕਾਵਟ ਵੀ। ਪੇਟ ਦਾ ਖ਼ਿਆਲ ਰੱਖੋ, ਵਿਆਹ-ਪਾਰਟੀ ਵਾਲਾ ਭਾਰੀ ਖਾਣਾ ਅੱਜ ਟਾਲ ਹੀ ਦਿਓ।

ਅੱਜ ਦਾ ਕਰਕ ਰਾਸ਼ੀਫਲ

ਨਵਾਂ ਮੌਕਾ ਸਾਹਮਣੇ ਹੈ, ਪਰ ਦਾਅਵੇਦਾਰ ਵੀ ਬਹੁਤ ਹਨ, ਇਸ ਲਈ ਕਮਰ ਕੱਸ ਕੇ ਰੱਖੋ। ਗੁੱਸੇ ਵਿੱਚ ਮੂੰਹੋਂ ਨਿਕਲੀ ਗੱਲ ਘਰ ਦਾ ਮਾਹੌਲ ਵਿਗਾੜ ਸਕਦੀ ਹੈ। ਜ਼ਿੱਦ ਛੱਡ ਕੇ ਸ਼ਾਂਤੀ ਨਾਲ ਗੱਲ ਕਰੋਗੇ ਤਾਂ ਘਰ ਵਾਲੇ ਤੁਹਾਡੀ ਹੀ ਸੁਣਨਗੇ।

ਅੱਜ ਦਾ ਸਿੰਘ ਰਾਸ਼ੀਫਲ

ਕਾਰੋਬਾਰੀਆਂ ਨੂੰ ਜੀਐੱਸਟੀ ਜਾਂ ਨਗਰ ਨਿਗਮ ਵਰਗੇ ਕਿਸੇ ਸਰਕਾਰੀ ਦਫ਼ਤਰ ਤੋਂ ਨੋਟਿਸ ਜਾਂ ਸੂਚਨਾ ਆ ਸਕਦੀ ਹੈ, ਕਾਗ਼ਜ਼ ਤਿਆਰ ਰੱਖੋ। ਘੁੰਮਣ-ਫਿਰਨ ਦੀ ਯੋਜਨਾ ਬਣੇਗੀ, ਪਰ ਟਿਕਟ ਅਤੇ ਹੋਟਲ ਦਾ ਖ਼ਰਚਾ ਬਜਟ ਤੋਂ ਬਾਹਰ ਨਾ ਜਾਣ ਦਿਓ। ਸ਼ਰਾਬ ਅਤੇ ਸਿਗਰਟ ਤੋਂ ਅੱਜ ਦੂਰੀ ਬਣਾ ਕੇ ਰੱਖਣਾ ਹੀ ਬਿਹਤਰ ਰਹੇਗਾ।

ਅੱਜ ਦਾ ਕੰਨਿਆ ਰਾਸ਼ੀਫਲ

ਆਨਲਾਈਨ ਬਣੀ ਕੋਈ ਪਛਾਣ ਅੱਜ ਲਾਹੇਵੰਦ ਸਾਬਤ ਹੋਵੇਗੀ, ਭਾਈਵਾਲੀ (ਪਾਰਟਨਰਸ਼ਿਪ) ਦੀ ਪੇਸ਼ਕਸ਼ ਤੇ ਵੀ ਗੱਲ ਅੱਗੇ ਵਧੇਗੀ। ਆਮਦਨ ਵਧਣ ਦੇ ਆਸਾਰ ਹਨ। ਘਰ ਦੀ ਪੂਜਾ ਜਾਂ ਕਿਸੇ ਸਮਾਜਿਕ ਪ੍ਰੋਗਰਾਮ ਵਿੱਚ ਜਾਣਾ ਪਵੇਗਾ, ਵਿਚਕਾਰ ਥੋੜ੍ਹਾ ਆਰਾਮ ਜ਼ਰੂਰ ਕਰ ਲਓ।

ਅੱਜ ਦਾ ਤੁਲਾ ਰਾਸ਼ੀਫਲ

ਲਟਕ ਰਹੇ ਕੰਮਾਂ ਦੀ ਲਿਸਟ ਅੱਜ ਛੋਟੀ ਹੋਵੇਗੀ, ਪੁਰਾਣੀਆਂ ਫ਼ਾਈਲਾਂ ਨਿਬੇੜਨ ਦਾ ਮਨ ਰਹੇਗਾ। ਕਾਰੋਬਾਰ ਵਿੱਚ ਕੋਈ ਨਵਾਂ ਗਾਹਕ ਜਾਂ ਸਪਲਾਇਰ ਜੋਖ਼ਮ ਭਰੀ ਪੇਸ਼ਕਸ਼ ਦੇ ਸਕਦਾ ਹੈ, ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਪੈਸਾ ਲਗਾਓ। ਪਰਿਵਾਰਕ ਮੈਂਬਰ ਵੀ ਤੁਹਾਡੇ ਕੋਲੋਂ ਥੋੜ੍ਹਾ ਸਮਾਂ ਮੰਗਣਗੇ।

ਅੱਜ ਦਾ ਸਕਾਰਪੀਓ ਰਾਸ਼ੀਫਲ

ਇੱਕੋ ਗੱਲ ਨੂੰ ਦਸ ਵਾਰ ਸੋਚਣ ਨਾਲ ਸਿਰ ਭਾਰੀ ਹੋਵੇਗਾ, ਉਸ ਨੂੰ ਜਾਣ ਦਿਓ। ਜੀਵਨ ਸਾਥੀ ਨੂੰ ਵਾਰ-ਵਾਰ ਪਰਖਣਾ ਬੰਦ ਕਰੋ ਅਤੇ ਜੋ ਦਿਲ ਵਿੱਚ ਹੈ, ਸਿੱਧਾ ਕਹਿ ਦਿਓ। ਦੋਸਤਾਂ ਨਾਲ ਬੈਠੋਗੇ ਤਾਂ ਕਿਸੇ ਉਲਝੇ ਹੋਏ ਮਾਮਲੇ ਦਾ ਹੱਲ ਨਿਕਲ ਆਵੇਗਾ।

ਅੱਜ ਦਾ ਧਨੁੰ ਰਾਸ਼ੀਫਲ

ਆਪਣੀ ਗੱਲ ਤੇ ਅੜੇ ਰਹਿਣ ਦਾ ਦਿਨ ਨਹੀਂ ਹੈ, ਸਹਿਕਰਮੀ ਦੀ ਰਾਇ ਮੰਨ ਲਵੋਗੇ ਤਾਂ ਕੰਮ ਜਲਦੀ ਨਿਬੜੇਗਾ। ਕੋਈ ਮੋਟਾ ਖ਼ਰਚਾ, ਜਿਵੇਂ ਘਰ ਦੀ ਮੁਰੰਮਤ ਜਾਂ ਬੱਚਿਆਂ ਦੀ ਫ਼ੀਸ, ਸਾਹਮਣੇ ਆ ਸਕਦਾ ਹੈ। ਸ਼ਾਮ ਨੂੰ ਦੋਸਤਾਂ ਵਿਚਕਾਰ ਬੈਠ ਕੇ ਦਿਨ ਭਰ ਦੀ ਖਿਝ ਦੂਰ ਹੋ ਜਾਵੇਗੀ।

ਅੱਜ ਦਾ ਮਕਰ ਰਾਸ਼ੀਫਲ

ਅੱਜ ਕੰਮ ਇੰਨਾ ਜ਼ਿਆਦਾ ਰਹੇਗਾ ਕਿ ਦੁਪਹਿਰ ਦਾ ਖਾਣਾ ਵੀ ਡੈਸਕ ਤੇ ਹੀ ਖਾਣਾ ਪੈ ਸਕਦਾ ਹੈ। ਸਾਂਝੇਦਾਰੀ ਦਾ ਮਾਮਲਾ ਮੱਠੀ ਚਾਲ ਚੱਲੇਗਾ, ਉਸ ਨੂੰ ਜ਼ਬਰਦਸਤੀ ਅੱਗੇ ਨਾ ਵਧਾਓ। ਸਾਥੀ ਸਮਾਂ ਨਾ ਦੇਣ ਦੀ ਸ਼ਿਕਾਇਤ ਕਰੇਗਾ, ਸ਼ਾਮ ਨੂੰ ਇੱਕ ਫ਼ੋਨ ਕਾਲ ਜਾਂ ਇਕੱਠਿਆਂ ਚਾਹ-ਕੌਫ਼ੀ ਦਾ ਸਮਾਂ ਕੱਢੋ।

ਅੱਜ ਦਾ ਕੁੰਭ ਰਾਸ਼ੀਫਲ

ਕਾਹਲੀ ਵਿੱਚ ਭੇਜੀ ਗਈ ਫ਼ਾਈਲ ਜਾਂ ਗ਼ਲਤ ਨੰਬਰ ਤੇ ਹੋਈ ਪੇਮੈਂਟ ਮੁਸੀਬਤ ਖੜ੍ਹੀ ਕਰ ਸਕਦੀ ਹੈ, ਦੋ ਵਾਰ ਜਾਂਚ ਜ਼ਰੂਰ ਕਰੋ। ਕਿਸੇ ਨਾਲ ਬਹਿਸ ਹੋਵੇ ਤਾਂ ਪਿੱਛੇ ਹਟ ਜਾਣਾ ਹੀ ਸਮਝਦਾਰੀ ਹੈ। ਨੌਕਰੀ ਲੱਭ ਰਹੇ ਲੋਕਾਂ ਨੂੰ ਮਿਹਨਤ ਵਧਾਉਣੀ ਪਵੇਗੀ।

ਅੱਜ ਦੀ ਮੀਨ ਰਾਸ਼ੀਫਲ

ਤੁਹਾਡੀ ਕਾਬਲੀਅਤ ਅੱਜ ਸੀਨੀਅਰਜ਼ ਦੀ ਨਜ਼ਰ ਵਿੱਚ ਆਵੇਗੀ। ਦੁਪਹਿਰ ਤੋਂ ਬਾਅਦ ਕਿਸੇ ਫ਼ੈਸਲੇ ਤੇ ਮਨ ਡਗਮਗਾਏ ਤਾਂ ਦੋਸਤ ਦੀ ਸਲਾਹ ਲੈ ਲਓ। ਬੱਚਿਆਂ ਦੇ ਸਕੂਲ ਜਾਂ ਹੋਮਵਰਕ ਵਿੱਚ ਭੱਜ-ਦੌੜ ਰਹੇਗੀ, ਹਲਕਾ ਖਾਣਾ ਹੀ ਖਾਓ।

Loading...
Unable to load recommendations.
Follow Us