Aaj Da Rashifal: ਦਿਮਾਗ਼ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਘੁੰਮਣਗੀਆਂ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਸ਼ੁੱਕਰਵਾਰ ਨੂੰ ਪੰਚਮੀ ਤਿਥੀ ਹੈ, ਜੋ ਸ਼ਾਮ 7:26 ਵਜੇ ਖ਼ਤਮ ਹੋ ਕੇ ਛੱਠ ਵਿੱਚ ਬਦਲ ਜਾਵੇਗੀ। ਚੰਦਰਦੇਵ ਪੂਰਾ ਦਿਨ ਮਿਥੁਨ ਰਾਸ਼ੀ ਵਿੱਚ ਰਹਿਣਗੇ। ਨਕਸ਼ਤਰ ਸਵੇਰੇ 9:04 ਵਜੇ ਤੱਕ ਮ੍ਰਿਗਸ਼ਿਰਾ ਹੈ, ਫਿਰ ਆਰਦਰਾ ਸ਼ੁਰੂ ਹੋਵੇਗਾ। ਰਾਤ 8:40 ਵਜੇ ਤੱਕ ਸ਼ਿਵ ਯੋਗ ਅਤੇ ਉਸ ਤੋਂ ਬਾਅਦ ਸਿੱਧ ਯੋਗ ਰਹੇਗਾ।
ਸ਼ੁੱਕਰਵਾਰ ਨੂੰ ਦੋਸਤਾਂ ਦੀ ਮਦਦ ਨਾਲ ਸਿੰਘ ਰਾਸ਼ੀ ਵਾਲਿਆਂ ਦੀ ਜੇਬ ਭਰੇਗੀ ਅਤੇ ਤੁਲਾ ਦੇ ਰੁਕੇ ਹੋਏ ਕੰਮ ਕਿਸਮਤ ਨਾਲ ਬਣ ਜਾਣਗੇ। ਧਨੁ ਲਈ ਨਵਾਂ ਕੰਟਰੈਕਟ, ਕੁੰਭ ਲਈ ਨਵਾਂ ਵਿਚਾਰ ਅਤੇ ਕੰਨਿਆ ਲਈ ਦਫ਼ਤਰ ਵਿੱਚ ਵੱਡੀ ਜ਼ਿੰਮੇਵਾਰੀ ਤਿਆਰ ਹੈ। ਬ੍ਰਿਖ ਨੂੰ ਧਨ ਲਾਭ, ਮੇਖ ਨੂੰ ਹਿੰਮਤ ਦਾ ਇਨਾਮ ਅਤੇ ਮੀਨ ਰਾਸ਼ੀ ਵਾਲਿਆਂ ਨੂੰ ਘਰ ਦਾ ਸੁੱਖ ਮਿਲੇਗਾ। ਪਰ ਬ੍ਰਿਸ਼ਚਕ ਅਚਾਨਕ ਖ਼ਰਚੇ ‘ਤੇ, ਕਰਕ ਆਨਲਾਈਨ ਸ਼ਾਪਿੰਗ ‘ਤੇ ਅਤੇ ਮਕਰ ਵਿਰੋਧੀਆਂ ‘ਤੇ ਨਜ਼ਰ ਰੱਖਣ। ਮਿਥੁਨ ਭਟਕਦੇ ਮਨ ਨੂੰ ਇੱਕ ਥਾਂ ਟਿਕਾਉਣਗੇ।
ਅੱਜ ਦਾ ਮੇਸ਼ ਰਾਸ਼ੀਫਲ
ਹਫ਼ਤਿਆਂ ਤੋਂ ਟਲ ਰਹੇ ਕੰਮ ਅੱਜ ਜੋਸ਼ ਨਾਲ ਨਿਪਟਣਗੇ ਅਤੇ ਭੈਣ-ਭਰਾ ਨਾਲ ਖੜ੍ਹੇ ਰਹਿਣਗੇ। ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੇ ਫ਼ੋਨ ‘ਤੇ ਇੰਟਰਵਿਊ ਕਾਲ ਆ ਸਕਦੀ ਹੈ। ਮੇਲ ਭੇਜਣ ਤੋਂ ਪਹਿਲਾਂ ਅਟੈਚਮੈਂਟ ਦੁਬਾਰਾ ਜ਼ਰੂਰ ਦੇਖੋ।
ਅੱਜ ਦਾ ਵਰਿਸ਼ਭ ਰਾਸ਼ੀਫਲ
ਮਹੀਨੇ ਦੀ ਤਨਖ਼ਾਹ ਖਾਤੇ ਵਿੱਚ ਆਉਂਦਿਆਂ ਹੀ ਬੱਚਤ ਵਾਲਾ ਹਿੱਸਾ ਪਹਿਲਾਂ ਕੱਢ ਲਓ। “ਪੈਸਾ ਡਬਲ” ਵਰਗੇ ਵਾਅਦਿਆਂ ਤੋਂ ਦੂਰ ਰਹੋ। ਮਿੱਠੀ ਜ਼ੁਬਾਨ ਨਾਲ ਵਿਗੜੀ ਗੱਲ ਸੰਭਾਲ ਲਵੋਗੇ। ਮਿਠਾਈ ਘੱਟ ਖਾਓ, ਦੰਦ ਦੁਖ ਸਕਦੇ ਹਨ।
ਅੱਜ ਦਾ ਮਿਥੁਨ ਰਾਸ਼ੀਫਲ
ਦਿਮਾਗ਼ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਘੁੰਮਣਗੀਆਂ, ਕਾਗਜ਼ ‘ਤੇ ਲਿਖੋ ਅਤੇ ਇੱਕ-ਇੱਕ ਕਰਕੇ ਪੂਰੀਆਂ ਕਰੋ। ਸੇਲਜ਼ ਅਤੇ ਮਾਰਕੀਟਿੰਗ ਵਾਲਿਆਂ ਦਾ ਦਿਨ ਤੇਜ਼ ਰਹੇਗਾ। ਬੱਚੇ ਪੜ੍ਹਦੇ ਸਮੇਂ ਮੋਬਾਈਲ ਦੂਰ ਰੱਖਣ।
ਅੱਜ ਦਾ ਕਰਕ ਰਾਸ਼ੀਫਲ
ਅੱਧੀ ਰਾਤ ਨੂੰ ਸ਼ਾਪਿੰਗ ਐਪ ‘ਤੇ ਬੇਕਾਰ ਦੀਆਂ ਚੀਜ਼ਾਂ ਕਾਰਟ ਵਿੱਚ ਪਾਉਣਾ ਛੱਡੋ। ਪੁਰਾਣੀਆਂ ਯਾਦਾਂ ਮਨ ਭਾਰੀ ਕਰਨਗੀਆਂ, ਕਿਸੇ ਆਪਣੇ ਨਾਲ ਗੱਲ ਕਰੋ। ਟਿਕਟ ਬੁਕਿੰਗ ਵਿੱਚ ਰਿਫ਼ੰਡ ਦੇ ਨਿਯਮ ਪੜ੍ਹੋ।
ਇਹ ਵੀ ਪੜ੍ਹੋ
ਅੱਜ ਦਾ ਸਿੰਘ ਰਾਸ਼ੀਫਲ
ਯਾਰਾਂ-ਦੋਸਤਾਂ ਦੀ ਮਦਦ ਨਾਲ ਕਮਾਈ ਦਾ ਨਵਾਂ ਜ਼ਰੀਆ ਬਣੇਗਾ ਅਤੇ ਦਫ਼ਤਰ ਵਿੱਚ ਤੁਹਾਡੀ ਯੋਜਨਾ ਪਸੰਦ ਕੀਤੀ ਜਾਵੇਗੀ। ਗਰੁੱਪ ਵਿੱਚ ਘੁੰਮਣ ਜਾ ਰਹੇ ਹੋ ਤਾਂ ਖ਼ਰਚਾ ਪਹਿਲਾਂ ਹੀ ਵੰਡ ਲਓ। ਬੱਚਿਆਂ ਤੋਂ ਖ਼ੁਸ਼ਖ਼ਬਰੀ ਮਿਲੇਗੀ।
ਅੱਜ ਦਾ ਕੰਨਿਆ ਰਾਸ਼ੀਫਲ
ਬੌਸ ਤੁਹਾਡੇ ਹੱਥ ਕਿਸੇ ਵੱਡੇ ਕੰਮ ਦੀ ਵਾਗਡੋਰ ਸੌਂਪ ਸਕਦੇ ਹਨ, ਫ਼ਾਈਲਾਂ ਤਿਆਰ ਰੱਖੋ। ਦਫ਼ਤਰ ਦਾ ਤਣਾਅ ਘਰ ਨਾ ਲਿਆਓ। ਜੋ ਐਪ ਸਬਸਕ੍ਰਿਪਸ਼ਨ ਬੇਕਾਰ ਚੱਲ ਰਹੇ ਹਨ, ਉਨ੍ਹਾਂ ਨੂੰ ਬੰਦ ਕਰੋ। ਹਰ ਘੰਟੇ ਕੁਰਸੀ ਛੱਡ ਕੇ ਥੋੜ੍ਹਾ ਟਹਿਲੋ।
ਅੱਜ ਦਾ ਤੁਲਾ ਰਾਸ਼ੀਫਲ
ਲੰਬੇ ਸਮੇਂ ਦਾ ਤਣਾਅ ਘਟੇਗਾ ਅਤੇ ਅਟਕੇ ਹੋਏ ਕੰਮ ਚੱਲ ਪੈਣਗੇ। ਤਿਉਹਾਰ ‘ਤੇ ਪਿੰਡ ਜਾਂ ਘਰ ਪਰਤਣਾ ਹੈ ਤਾਂ ਰੇਲ ਟਿਕਟ ਹੁਣੇ ਬੁੱਕ ਕਰਵਾਓ। ਬਾਹਰਲੇ ਸ਼ਹਿਰਾਂ ਤੋਂ ਕਾਰੋਬਾਰ ਵਧੇਗਾ। ਵੱਡਿਆਂ ਦੀ ਸਲਾਹ ਮੰਨੋ।
ਅੱਜ ਦਾ ਸਕਾਰਪੀਓ ਰਾਸ਼ੀਫਲ
ਗੱਡੀ ਜਾਂ ਘਰ ਵਿੱਚ ਅਚਾਨਕ ਮੁਰੰਮਤ ਦਾ ਖ਼ਰਚਾ ਹੋ ਸਕਦਾ ਹੈ, ਥੋੜ੍ਹੇ ਪੈਸੇ ਵੱਖਰੇ ਰੱਖੋ। ਕੇਵਾਈਸੀ (KYC) ਦੇ ਨਾਂ ‘ਤੇ ਆਏ ਲਿੰਕ ਨਾ ਖੋਲ੍ਹੋ। ਜੀਵਨ ਸਾਥੀ ਦੀ ਗੱਲ ਦਿਲ ‘ਤੇ ਨਾ ਲਓ, ਪੁਰਾਣੇ ਗਿਲੇ-ਸ਼ਿਕਵੇ ਨਾ ਦੁਹਰਾਓ।
ਅੱਜ ਦਾ ਧਨੁੰ ਰਾਸ਼ੀਫਲ
ਸਾਂਝੇਦਾਰੀ (ਪਾਰਟਨਰਸ਼ਿਪ) ਵਿੱਚ ਨਵੀਂ ਡੀਲ ਬਣ ਸਕਦੀ ਹੈ, ਪਰ ਐਗਰੀਮੈਂਟ ਦੀ ਹਰ ਸ਼ਰਤ ਪੜ੍ਹ ਕੇ ਹੀ ਦਸਤਖ਼ਤ ਕਰੋ। ਰੁੱਸੇ ਹੋਏ ਸਾਥੀ ਨੂੰ ਮਨਾਉਣ ਵਿੱਚ ਪਹਿਲ ਤੁਸੀਂ ਕਰੋ। ਮਹਿਮਾਨਾਂ ਕਰਕੇ ਘਰ ਵਿੱਚ ਰੌਣਕ ਰਹੇਗੀ।
ਅੱਜ ਦਾ ਮਕਰ ਰਾਸ਼ੀਫਲ
ਵਿਰੋਧੀ ਤੁਹਾਡੀ ਗ਼ਲਤੀ ਲੱਭਣਗੇ, ਇਸ ਲਈ ਜ਼ਰੂਰੀ ਗੱਲਾਂ ਲਿਖਤੀ ਰੂਪ ਵਿੱਚ ਰੱਖੋ। ਪਹਿਲਾਂ ਈ.ਐੱਮ.ਆਈ. (EMI) ਚੁਕਾਓ, ਫਿਰ ਬਾਕੀ ਬਿੱਲ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ। ਬੱਚਿਆਂ ‘ਤੇ ਗੁੱਸਾ ਨਾ ਕਰੋ।
ਅੱਜ ਦਾ ਕੁੰਭ ਰਾਸ਼ੀਫਲ
ਤੁਹਾਡੇ ਨਵੇਂ ਵਿਚਾਰ ਦੀ ਸ਼ਲਾਘਾ ਹੋਵੇਗੀ ਅਤੇ ਸਿੰਗਲ ਲੋਕਾਂ ਦੀ ਕਿਸੇ ਨਾਲ ਨਵੀਂ ਦੋਸਤੀ ਹੋ ਸਕਦੀ ਹੈ। ਕਿਸੇ ਸ਼ੇਅਰ ਦੀ ਟਿਪ ‘ਤੇ ਪੈਸਾ ਨਾ ਲਗਾਓ। ਸੜਕ ਕਿਨਾਰੇ ਦੀ ਚਾਟ ਨਾਲ ਪੇਟ ਖ਼ਰਾਬ ਹੋ ਸਕਦਾ ਹੈ, ਖਾਣ-ਪੀਣ ਦਾ ਧਿਆਨ ਰੱਖੋ।
ਅੱਜ ਦੀ ਮੀਨ ਰਾਸ਼ੀਫਲ
ਦੀਵਾਲੀ ਤੋਂ ਪਹਿਲਾਂ ਘਰ ਰੰਗਵਾਉਣ ਦੀ ਯੋਜਨਾ ਬਣੇਗੀ, ਕਾਰੀਗਰ ਨਾਲ ਰੇਟ ਪਹਿਲਾਂ ਹੀ ਤੈਅ ਕਰੋ। ਮਾਂ ਦੇ ਨਾਲ ਸਮਾਂ ਬਿਤਾਓ। ਵਰਕ ਫ਼ਰਾਮ ਹੋਮ (ਘਰੋਂ ਕੰਮ) ਕਰਨ ਵਾਲੇ ਆਪਣਾ ਇੰਟਰਨੈੱਟ ਅਤੇ ਵਰਕਸਪੇਸ ਠੀਕ ਕਰਵਾਉਣ।
