ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨੂੰ ਦਿੱਤਾ ਸਮਾਂ, ਸਿਆਸਤ ਤੋਂ ਬਣਾਈ ਦੂਰੀ, ਜਾਣੋ ਕੀ ਰਹੀ ਮਜ਼ਬੂਰੀ ?

Updated On: 

05 Apr 2024 17:27 PM

ਨਵੋਜਤ ਸਿੰਘ ਸਿੱਧੂ ਨੇ ਵੀ ਕੈਂਸਰ ਵਿਰੁੱਧ ਲੜਾਈ ਵਿੱਚ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦਾ ਪੂਰਾ ਸਾਥ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਸਿੱਧੂ ਦਾ ਹੱਥ ਫੜ ਕੇ ਹਰ ਕੀਮੋਥੈਰੇਪੀ ਪੂਰੀ ਕੀਤੀ। ਸਿੱਧੂ ਨੇ ਆਪਣਾ ਸਾਰਾ ਸਮਾਂ ਆਪਣੇ ਪਰਿਵਾਰ ਨੂੰ ਹੀ ਦਿੱਤਾ ਅਤੇ ਉਹ ਇਸ ਕਾਰਨ ਸਿਆਸਤ ਤੋਂ ਦੂਰ ਰਹੇ। ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਸੀ।

ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨੂੰ ਦਿੱਤਾ ਸਮਾਂ, ਸਿਆਸਤ ਤੋਂ ਬਣਾਈ ਦੂਰੀ, ਜਾਣੋ ਕੀ ਰਹੀ ਮਜ਼ਬੂਰੀ ?

ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ

Follow Us On

ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਕੈਂਸਰ ਨੂੰ ਹਰਾਉਣ ਵਿੱਚ ਜੁਟੀ ਹੋਈ ਹੈ। ਯਮੁਨਾਨਗਰ ਦੇ ਡਾ: ਵਰਿਆਮ ਸਿੰਘ ਹਸਪਤਾਲ ‘ਚ ਵੀਰਵਾਰ ਸ਼ਾਮ ਉਨ੍ਹਾਂ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਇਹ ਆਪ੍ਰੇਸ਼ਨ ਕਰੀਬ ਸਾਢੇ ਤਿੰਨ ਘੰਟੇ ਚੱਲਿਆ। ਪਤਾ ਲੱਗਾ ਹੈ ਕਿ ਵੀਰਵਾਰ ਨੂੰ ਸ਼ਾਮ ਪੰਜ ਵਜੇ ਉਨ੍ਹਾਂ ਦਾ ਅਪਰੇਸ਼ਨ ਸ਼ੁਰੂ ਹੋਇਆ। ਆਪਰੇਸ਼ਨ ਤੋਂ ਬਾਅਦ ਹੁਣ ਉਹ ਠੀਕ ਹਨ।

ਨਵਜੋਤ ਸਿੰਘ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ।

ਬੀਮਾਰੀ ਕਾਰਨ ਚੋਣਾਂ ਤੋਂ ਪਿੱਛੇ ਹਟੇ

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪਟਿਆਲਾ ਤੋਂ ਚੋਣ ਲੜਣਗੇ ਇਸ ਬਾਰੇ ਕਾਫੀ ਚਰਚਾ ਸੀ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਸਪੱਸ਼ਟ ਕੀਤਾ ਸੀ ਕਿ ਉਹ ਇਸ ਬਾਰ ਚੋਣ ਨਹੀਂ ਲੜਨਗੇ ਅਤੇ ਅਜਿਹੀਆਂ ਅਟਕਲਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਡਾਕਟਰ ਨਵਜੋਤ ਕੌਰ ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਜੋ ਕੁਝ ਮੀਨੇ ਤੱਕ ਹੋਰ ਚੱਲੇਗਾ। ਇਨ੍ਹਾਂ ਸਾਰੇ ਹਾਲਾਤਾਂ ਵਿੱਚ ਸਿਰਫ ਉਨ੍ਹਾਂ ਦੀ ਸਿਹਤ ਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ। ਉਸ ਬਾਰੇ ਸਾਰੀਆਂ ਅਟਕਲਾਂ ਬੰਦ ਹੋਣੀਆਂ ਚਾਹੀਦੀਆਂ ਹਨ।

ਸਿੱਧੂ ਨੇ ਪਰਿਵਾਰ ਨੂੰ ਦਿੱਤਾ ਸਮਾਂ, ਸਿਆਸਤ ਤੋਂ ਰਹੇ ਦੂਰ

ਦੱਸ ਦਈਏ ਕਿ ਨਵੋਜਤ ਸਿੱਧੂ ਨੇ ਵੀ ਕੈਂਸਰ ਵਿਰੁੱਧ ਲੜਾਈ ਵਿੱਚ ਆਪਣੀ ਪਤਨੀ ਦਾ ਪੂਰਾ ਸਾਥ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਸਿੱਧੂ ਦਾ ਹੱਥ ਫੜ ਕੇ ਹਰ ਕੀਮੋਥੈਰੇਪੀ ਪੂਰੀ ਕੀਤੀ। ਨਵਜੋਤ ਸਿੰਘ ਸਿੱਧੂ ਨੇ ਆਪਣਾ ਸਾਰਾ ਸਮਾਂ ਆਪਣੇ ਪਰਿਵਾਰ ਨੂੰ ਹੀ ਦਿੱਤਾ ਅਤੇ ਉਹ ਸਿਆਸਤ ਤੋਂ ਦੂਰ ਰਹੇ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਕਿਉਂ ਬਣਾਈ ਲੋਕ ਸਭਾ ਚੋਣਾਂ ਤੋਂ ਦੂਰੀ, ਜਾਣੋ ਕੀ ਹੈ ਕਾਰਨ ?

Exit mobile version