ਭਗਵੰਤ ਕੈਬਨਿਟ ‘ਚ ਕੌਣ ਸੀਨੀਅਰ ਤੇ ਕੌਣ ਹੈ ਜੂਨੀਅਰ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

Published: 

31 Jan 2023 16:04 PM

ਪੰਜਾਬ ਸਰਕਾਰ ਵਲੋਂ ਹਾਲਹੀ ਵਿੱਚ ਮੰਤਰੀਆਂ ਨੂੰ ਨਵੇਂ ਸਿਰੇ ਤੋਂ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਇਹ ਹੁਕਮ ਨਵੇਂ ਬਣੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਬਾਅਦ ਜਾਰੀ ਹੋਏ ਹਨ। ਜਾਰੀ ਹੁਕਮ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਭ ਤੋਂ ਅੱਗੇ ਹੋਣਗੇ।

ਭਗਵੰਤ ਕੈਬਨਿਟ ਚ ਕੌਣ ਸੀਨੀਅਰ ਤੇ ਕੌਣ ਹੈ ਜੂਨੀਅਰ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ
Follow Us On

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਸੀਨੀਅਰਤਾ ਸਬੰਧੀ ਸਥਿਤੀ ਸਾਫ ਕੀਤੀ ਹੈ। ਕੈਬਨਿਟ ਵਿੱਚ ਕਿਹੜਾ ਮੰਤਰੀ ਸੀਨੀਅਰ ਹੈ ਅਤੇ ਕਿਹੜਾ ਜੂਨੀਅਰ, ਇਸ ਬਾਰੇ ਸਰਕਾਰ ਦੇ ਇੱਕ ਹੁਕਮ ਨੇ ਸਪੱਸ਼ਟ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਹੁਕਮ ਵਿਚ ਦੱਸਿਆ ਗਿਆ ਹੈ ਕਿ ਮੰਤਰੀ ਮੀਟਿੰਗਾਂ ਵਿਚ ਕਿਸ ਤਰਤੀਬ ਨਾਲ ਬੈਠਣਗੇ। ਪੰਜਾਬ ਸਰਕਾਰ ਵਲੋਂ ਹਾਲਹੀ ਵਿੱਚ ਮੰਤਰੀਆਂ ਨੂੰ ਨਵੇਂ ਸਿਰੇ ਤੋਂ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਇਹ ਹੁਕਮ ਨਵੇਂ ਬਣੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਬਾਅਦ ਜਾਰੀ ਹੋਏ ਹਨ। ਜਾਰੀ ਹੁਕਮ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਭ ਤੋਂ ਅੱਗੇ ਹੋਣਗੇ .

ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨੰਬਰ ਹੈ। ਇਸ ਲਿਹਾਜ ਨਾਲ ਚੀਮਾ ਨੰਬਰ ਤੇ ਹੋਣਗੇ। ਪ੍ਰੋਟੋਕਾਲ ਅਨੁਸਾਰ ਮੁੱਖ ਮੰਤਰੀ ਜੇਕਰ ਦੇਸ਼ ਤੋਂ ਬਾਹਰ ਜਾਂਦੇ ਹਨ ਅਤੇ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਹਰਪਾਲ ਚੀਮਾ ਕੈਬਨਿਟ ਦੀ ਅਗਵਾਈ ਕਰਨਗੇ।
ਚੀਮਾ ਤੋਂ ਬਾਅਦ ਮਾਨ ਮੰਤਰੀ ਮੰਡਲ ਵਿੱਚ ਅਮਨ ਅਰੋੜਾ ਦਾ ਨਾਂ ਆਉਂਦਾ ਹੈ।

ਸਰਕਾਰ ਵਲੋਂ ਜਾਰੀ ਸੂਚਨਾ ਅਨੁਸਾਰ ਤੀਜੇ ਨੰਬਰ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਫਿਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਫਿਰ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਫਿਰ ਕੈਬਨਿਟ ਮੰਤਰੀ ਲਾਲ ਚੰਦ ਅਤੇ ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਹਰਭਜਨ ਸਿੰਘ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ ਅਤੇ ਅਖੀਰ ਚ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਬੈਠਣਗੇ।