Where is Amritpal Singh: ਪੁਲਿਸ ਦੇ ਹੱਥੇ ਨਹੀਂ ਚੜ੍ਹ ਰਿਹਾ ਅੰਮ੍ਰਿਤਪਾਲ, ਕੀ ਮਹਾਰਾਸ਼ਟਰ ਦੇ ਨਾਂਦੇੜ ‘ਚ ਲੁਕਿਆ ਹੈ?
Amritpal ਭੱਜਣ ਵੇਲ੍ਹੇ ਜਲੰਧਰ ਜ਼ਿਲੇ ਦੇ ਇਕ ਗੁਰਦੁਆਰੇ 'ਚ ਗਿਆ, ਜਿੱਥੇ ਉਸ ਨੇ ਕੱਪੜੇ ਬਦਲੇ ਅਤੇ ਫਿਰ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਇੱਕ ਐਸਯੂਵੀ ਵਿੱਚ ਜਲੰਧਰ ਤੋਂ ਭੱਜ ਗਿਆ ਸੀ।
Where is Amritpal Singh: ਪੁਲਿਸ ਦੇ ਹੱਥੇ ਨਹੀਂ ਚੜ੍ਹ ਰਿਹਾ ਅੰਮ੍ਰਿਤਪਾਲ, ਕੀ ਮਹਾਰਾਸ਼ਟਰ ਦੇ ਨਾਂਦੇੜ 'ਚ ਲੁਕਿਆ ਹੈ?
‘ਵਾਰਿਸ ਪੰਜਾਬ ਦੇ’ (Waris Punjab De) ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਖਦਸ਼ਾ ਹੈ ਕਿ ਉਹ ਮਹਾਰਾਸ਼ਟਰ ਦੇ ਨਾਂਦੇੜ ‘ਚ ਹੋ ਸਕਦਾ ਹੈ। ਮਹਾਰਾਸ਼ਟਰ ਪੁਲਿਸ ਨੂੰ ਇਸ ਬਾਰੇ ਅਲਰਟ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਸੜਕਾਂ, ਪ੍ਰਵੇਸ਼ ਅਤੇ ਨਿਕਾਸ ‘ਤੇ ਬੈਰੀਕੇਡ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਨਾਂਦੇੜ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੂੰ ਕਿਹਾ ਗਿਆ ਹੈ ਕਿ ਵਜ਼ੀਰਾਬਾਦ, ਸ਼ਿਵਾਜੀਨਗਰ, ਭਾਗਿਆਨਗਰ, ਵਿਮੰਤਲ, ਨਾਂਦੇੜ ਗ੍ਰਾਮੀਣ, ਲੋਕਲ ਕ੍ਰਾਈਮ ਬ੍ਰਾਂਚ ਨੂੰ ਇਸ ਸਬੰਧੀ ਅਲਰਟ ਕੀਤਾ ਜਾਵੇ।
ਗੁਰਦੁਆਰਾ ਸੁਰੱਖਿਆ ਦਸਤੇ ਨੂੰ ਕੀਤਾ ਗਿਆ ਅਲਰਟ
ਦੱਸਿਆ ਗਿਆ ਹੈ ਕਿ ਅੱਤਵਾਦ ਵਿਰੋਧੀ ਸੈੱਲ ਦੇ ਨਾਲ-ਨਾਲ ਪੁਲਿਸ ਦੇ ਗੁਰਦੁਆਰਾ ਸੁਰੱਖਿਆ ਦਸਤੇ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਸਮਰਥਕ ਵੀ ਉੱਥੇ ਭੱਜ ਸਕਦੇ ਹਨ। ਇਸ ਲਈ ਅਲਰਟ ਜਾਰੀ ਕੀਤਾ ਹੈ। ਦਰਅਸਲ, ਨਾਂਦੇੜ ਵਿੱਚ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਗੁਰਦੁਆਰਾ ਹੈ, ਜਿਸ ਨੂੰ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਖਰੀ ਸਭਾ ਕੀਤੀ ਸੀ। ਹਰ ਸਾਲ ਦੁਨੀਆਂ ਭਰ ਤੋਂ ਲੱਖਾਂ ਸਿੱਖ ਨਤਮਸਤੱਕ ਹੋਣ ਲਈ ਨਾਂਦੇੜ ਆਉਂਦੇ ਹਨ।