ਖ਼ਰੀਦ ਮਾਪਦੰਡਾਂ ‘ਤੇ ਖਰ੍ਹੀ ਨਹੀਂ ਉੱਤਰ ਪਾ ਰਹੀ ਫਸਲ, ਕਿਸਾਨਾਂ ਨੂੰ ਮੰਡੀਆਂ ‘ਚ ਹੋਣਾ ਪਾ ਰਿਹਾ ਖੱਜਲ-ਖੁਆਰ

Updated On: 

15 Apr 2026 12:26 PM IST

ਪੰਜਾਬ ਸਰਕਾਰ ਨੇ ਇਸ ਵਾਰ 122 ਲੱਖ ਮੀਟ੍ਰਿਕ ਟਨ ਖ਼ਰੀਦ ਦਾ ਟੀਚਾ ਰੱਖਿਆ ਹੈ। ਪਰ, ਕਈ ਮਾਮਲਿਆਂ ਕਿਸਾਨਾਂ ਦੀ ਫਸਲ ਚੁੱਕੀ ਨਹੀਂ ਜਾ ਰਹੀ। ਖ਼ਰੀਦ ਅਧਿਕਾਰੀ ਮਾਪਦੰਡਾਂ ਨਾਲ ਸਮਝੌਤਾ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਜਾਣਕਾਰੀ ਮੁਤਾਬਕ, 13 ਅਪ੍ਰੈਲ ਤੱਕ ਸੂਬੇ 'ਚ 2.33 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਪਰ ਇਸ 'ਚੋਂ ਸਿਰਫ਼ 34 ਹਜ਼ਾਰ ਮੀਟ੍ਰਿਕ ਟਨ ਦੇ ਕਰੀਬ ਹੀ ਖ਼ਰੀਦ ਹੋ ਸਕੀ ਹੈ।

ਖ਼ਰੀਦ ਮਾਪਦੰਡਾਂ ਤੇ ਖਰ੍ਹੀ ਨਹੀਂ ਉੱਤਰ ਪਾ ਰਹੀ ਫਸਲ, ਕਿਸਾਨਾਂ ਨੂੰ ਮੰਡੀਆਂ ਚ ਹੋਣਾ ਪਾ ਰਿਹਾ ਖੱਜਲ-ਖੁਆਰ

ਦਾਣਾ ਮੰਡੀ ਦੀ ਤਸਵੀਰ (ਫਾਈਲ ਫੋਟੋ)

ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕਿਸਾਨ ਆਪਣੀਆਂ ਫਸਲਾਂ ਲੈ ਕੇ ਮੰਡੀਆਂ ‘ਚ ਪਹੁੰਚ ਰਹੇ ਹਨ। ਹਾਲਾਂਕਿ, ਖ਼ਰੀਦ ਨਿਯਮਾਂ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਾ ਰਿਹਾ। ਦਰਅਸਲ, ਝੱਖੜ, ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਕਾਰਨ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ। ਕਈ ਕਿਸਾਨਾਂ ਨੂੰ ਫਸਲ ‘ਚ ਨਮੀਂ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਕਿਸਾਨਾਂ ਵੱਲੋਂ ਸਰਕਾਰ ਨੂੰ ਨਿਯਮਾਂ ‘ਚ ਢਿੱਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਨੇ ਇਸ ਵਾਰ 122 ਲੱਖ ਮੀਟ੍ਰਿਕ ਟਨ ਖ਼ਰੀਦ ਦਾ ਟੀਚਾ ਰੱਖਿਆ ਹੈ। ਪਰ, ਕਈ ਮਾਮਲਿਆਂ ਕਿਸਾਨਾਂ ਦੀ ਫਸਲ ਚੁੱਕੀ ਨਹੀਂ ਜਾ ਰਹੀ। ਖ਼ਰੀਦ ਅਧਿਕਾਰੀ ਮਾਪਦੰਡਾਂ ਨਾਲ ਸਮਝੌਤਾ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਜਾਣਕਾਰੀ ਮੁਤਾਬਕ, 13 ਅਪ੍ਰੈਲ ਤੱਕ ਸੂਬੇ ‘ਚ 2.33 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਪਰ ਇਸ ‘ਚੋਂ ਸਿਰਫ਼ 34 ਹਜ਼ਾਰ ਮੀਟ੍ਰਿਕ ਟਨ ਦੇ ਕਰੀਬ ਹੀ ਖ਼ਰੀਦ ਹੋ ਸਕੀ ਹੈ।

ਰਿਪੋਰਟਸ ਮੁਤਾਬਕ, ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਜਲਦੀ ਖ਼ਰੀਦ ਲਈ ਹੁਕਮ ਦਿੱਤੇ ਹਨ। ਇਸ ਦੌਰਾਨ ਫਸਲ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਮੁੱਖ ਸਕੱਤਰ ਨਾਲ ਮੀਟਿੰਗ ਵੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਸ ਜੋਸ਼ੀ ਨਾਲ ਵੀ ਦਿੱਲੀ ਵਿਖੇ ਬੈਠਕ ਕੀਤੀ ਸੀ। ਉਨ੍ਹਾਂ ਨੇ ਕਣਕ ਦੀ ਖ਼ਰੀਦ, ਫਸਲ ਦੀ ਚੁਕਾਈ, ਆੜ੍ਹਤੀਆਂ ਦੀਆਂ ਮੰਗਾ ਤੇ ਫਸਲ ਦੇ ਨੁਕਸਾਨ ਆਦਿ ਵਰਗਿਆਂ ਮੁੱਦਿਆਂ ਦੇ ਜਲਦੀ ਨਿਪਟਾਰੇ ਦੀ ਮੰਗ ਕੀਤੀ ਸੀ।

ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਸੀ ਕਿ ਕੇਂਦਰ ਨੇ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਟੀਮ ਭੇਜਣ ਦੀ ਗੱਲ ਕਹੀ ਹੈ। ਕੇਂਦਰੀ ਟੀਮ ਨੇ ਹੁਣ ਪ੍ਰਭਾਵਿਤ ਜ਼ਿਲ੍ਹਿਆਂ ਤੋਂ ਫਸਲ ਦਾ ਸੈਂਪਲ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਰਿਪੋਰਟ ਕੇਂਦਰ ਕੋਲ ਭੇਜੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਖ਼ਰੀਦ ਨਿਯਮਾਂ ਨੇ ਢਿੱਲ ਦੇਣ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਕਿਸਾਨਾਂ ਨੂੰ ਜ਼ਮੀਨੀ ਪੱਧਰ ‘ਤੇ ਕੋਈ ਵੱਡੀ ਰਾਹਤ ਨਹੀਂ ਮਿਲ ਰਹੀ ਹੈ। ਫਸਲ ‘ਚ ਨਮੀਂ, ਮੀਂਹ ਨਾਲ ਦਾਣਾ ਸੁੰਗੜਨ ਤੇ ਦਾਣਾ ਕਾਲਾ ਪੈਣ ਵਰਗੀਆਂ ਸਮੱਸਿਆਵਾਂ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ‘ਚ ਦਿੱਕਤਾਂ ਆ ਰਹੀ ਹੈ। ਕਿਸਾਨਾਂ ਨੂੰ ਮੰਡੀਆਂ ‘ਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਸੂਬੇ ‘ਚ ਪਹਿਲਾਂ ਹੀ ਬੇਮੌਸਮੀ ਬਰਸਾਤ-ਗੜ੍ਹੇਮਾਰੀ ਕਾਰਨ ਕਰੀਬ 1.30 ਲੱਖ ਏਕੜ ਫਸਲ ਨੁਕਸਾਨੀ ਜਾ ਚੁੱਕੀ ਹੈ। ਦੂਜੇ ਪਾਸੇ, ਹੁਣ ਕਿਸਾਨਾਂ ਦੀਆਂ ਫਸਲਾਂ ਖ਼ਰੀਦ ਮਾਪਦੰਡਾਂ ‘ਤੇ ਖਰ੍ਹੀਆਂ ਨਹੀਂ ਉੱਤਰ ਰਹੀਆਂ।

Follow Us