ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਚ 10 ਅਧਿਕਾਰੀਆਂ ਦੇ ਤਬਾਦਲੇ

Published: 

21 Jan 2023 21:39 PM

ਇਸੇ ਤਰ੍ਹਾਂ ਆਈ ਏ ਐਸ ਸ੍ਰੀ ਵੀਰੇਂਦਰਾ ਕੁਮਾਰ ਮੀਨਾ ਜਿਨ੍ਹਾਂ ਕੋਲ ਕਿ ਪ੍ਰਿੰਸੀਪਲ ਸਕੱਤਰ ਫਰੀਡਮ ਫਾਈਟਰ ਅਤੇ ਪ੍ਰਿੰਟਿੰਗ ਐਂਡ ਸਟੇਸ਼ਟਰੀ ਦਾ ਚਾਰਜ ਹੈ ਹੁਣ ਹੈਲਥ ਅਤੇ ਫੈਮਿਲੀ ਵੈਲਫੇਅਰ ਦਾ ਵਾਧੂ ਚਾਰਜ ਸੰਭਾਲਣਗੇ।

ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਚ 10 ਅਧਿਕਾਰੀਆਂ ਦੇ ਤਬਾਦਲੇ

Photo: Twitter: AAP Ka Mehta

Follow Us On

ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਅਬਕਾਰੀ ਅਤੇ ਕਰ ਵਿਭਾਗ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਦਿਆਂ ਜਾਣਕਾਰੀ ਦਿੱਤਾ ਗਈ ਜਿਸ ਅਨੁਸਾਰ ਪ੍ਰਬੰਧਕੀ ਪੱਖਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਬਕਾਰੀ ਤੇ ਕਰ ਅਫਸਰ ਕਾਰਡਰ ਵਿੱਚ ਬਦਲੀਆਂ ਕੀਤੀਆਂ ਗਈਆ ਹਨ। ਇਸ ਤਹਿਤ ਆਬਕਾਰੀ ਅਫਸਰ ਪਟਿਆਲਾ-1 ਅਮਨ ਸੂਰੀ ਨੂੰ ਅਬਕਾਰੀ ਅਫਸਰ ਮੁੱਖ ਦਫਤਰ ਵਧੀਕ ਕਮਿਸ਼ਨਰ ਆਬਕਾਰੀ ਪੰਜਾਬ ਦੇ ਨਾਲ ਕੰਮ ਕਰਨਗੇ। ਆਬਕਾਰੀ ਅਫਸਰ ਇੰਨਫੋਰਸਮੈਂਟ -1 ਨਵਜੋਤ ਸਿੰਘ ਹੁਣ ਸ੍ਰੀ ਅਮਨ ਪੂਰੀ ਦੀ ਥਾਂ ਤੇ ਆਬਕਾਰੀ ਅਫਸਰ ਪਟਿਆਲਾ-1 ਵਜੋਂ ਕੰਮ ਕਰਨਗੇ। ਆਬਕਾਰੀ ਅਫਸਰ ਇਨਫਰੋਸਮੈਂਟ-1 ਅਭਿਸੇਕ ਦੁੱਗਲ ਹੁਣ ਸ੍ਰੀ ਨਵਜੋਤ ਸਿੰਘ ਦੀ ਥਾਂ ਤੇ ਪਟਿਆਲਾ ਦਾ ਚਾਰਜ ਸੰਭਾਲਣਗੇ।

ਆਬਕੀ ਅਫਸਰ ਮਿਸ ਅਰਪਿੰਦਰ ਰੰਧਾਵਾ ਜੋ ਕਿ ਪਟਿਆਲਾ ਵਿਖੇ ਤਾਇਨਾਤ ਸਨ ਹੁਣ ਮੇਨ ਡਿਸਟਿਲਰੀ ਪਟਿਆਲਾ ਵਿਖੇ ਚਾਰਜ ਸੰਭਾਲਣਗੇ। ਇਸ ਤੋਂ ਇਲਾਵਾ ਆਬਕਾਰੀ ਅਫਸਰ ਮਨਮੋਹਨ ਸਿੰਘ ਜੋ ਕਿ ਕਪੂਰਥਲਾ ਵਿਖੇ ਤਾਇਨਾਤ ਸਨ ਹੁਣ ਲੁਧਿਆਣਾ ਈਸਟ-2 ਅਤੇ ਰਾਜ ਕਰ ਅਫਸਰ ਕਪੂਰਥਲਾ ਪ੍ਰਿਯੰਕਾ ਗੋਇਲ ਨੂੰ ਹੁਣ ਜਗਜੀਤ ਇੰਡਸਟ੍ਰੀਜ਼ ਲਿਮ: ਹਮੀਰਾ, ਕਪੂਰਥਲਾ ਵਿਖੇ ਤਬਦੀਲ ਕੀਤਾ ਗਿਆ ਹੈ।
ਆਬਕਾਰੀ ਅਫਸਰ ਲੁਧਿਆਣਾ ਵੈਸਟ-1 ਅਮਿਤ ਗੋਇਲ ਨੂੰ ਮੋਗਾ ਵਿਖੇ ਨਵਦੀਪ ਸਿੰਘ ਦੀ ਥਾਂ ਤੇ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਆਬਕਾਰੀ ਅਫਸਰ ਮੋਗਾ ਨਵਦੀਪ ਸਿੰਘ ਨੂੰ ਲੁਧਿਆਣਾ ਵੈਸਟ-੧, ਆਬਕਾਰੀ ਅਫਸਰ ਲੁਧਿਆਣਾ ਈਸਟ -1 ਨੂੰ ਸਟੇਟ ਟੈਕਸ ਅਫਸਰ (ਜੀ ਐਸ ਟੀ) ਕਪੂਰਥਲਾ ਅਤੇ ਸਟੇਟ ਟੈਕਸ ਅਫਸਰ ਲੁਧਿਆਣਾ -4 ਰਾਹੁਲ ਬਾਂਸਲ ਨੂੰ ਜਲੰਧਰ ਵਿਖੇ ਤਬਦੀਲ ਕੀਤਾ ਗਿਆ ਹੈ।

ਦੋ ਆਈ.ਏ.ਐਸ.ਅਧਿਕਾਰੀਆਂ ਦੇ ਵਿਭਾਗਾਂ ਚ ਵੀ ਤਬਦੀਲੀਆਂ

ਪੰਜਾਬ ਸਰਕਾਰ ਵੱਲੋਂ ਦੋ ਆਈ ਏ ਐਸ ਅਧਿਕਾਰੀਆਂ ਦੇ ਵਿਭਾਗਾਂ ਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਪ੍ਰਿੰਸੀਪਲ ਸਕੱਤਰ ਪਲਾਨਿੰਗ ਅਤੇ ਐਨੀਮਲ ਹਸਬੈਂਡਰੀ, ਡਾਇਰੀ ਡਿਵੈਲਪਮੈਂਟ ਐਂਡ ਫਿਸ਼ਰ ਆਈ ਏ ਐਸ ਸ੍ਰੀ ਵਿਕਾਸ ਪ੍ਰਤਾਪ ਦੇ ਵਿਭਾਗਾ ਵਿਚ ਤਬਦੀਲ ਕਰਕੇ ਉਨ੍ਹਾਂ ਨੂੰ ਫਾਈਨਾਸੀਲ ਕਮਿਸ਼ਨਰ, ਟੈਕਸੇਸ਼ਨ ਦਾ ਚਾਰਜ ਦਿੱਤਾ ਗਿਆ ਹੈ ਜੋ ਕਿ ਪਹਿਲਾਂ ਆਈ ਏ ਐਸ ਸ੍ਰੀ ਅਜੋਏ ਸ਼ਰਮਾਂ ਕੋਲ ਸੀ। ਇਸੇ ਤਰ੍ਹਾਂ ਆਈ ਏ ਐਸ ਸ੍ਰੀ ਵੀਰੇਂਦਰਾ ਕੁਮਾਰ ਮੀਨਾ ਜਿਨ੍ਹਾਂ ਕੋਲ ਕਿ ਪ੍ਰਿੰਸੀਪਲ ਸਕੱਤਰ ਫਰੀਡਮ ਫਾਈਟਰ ਅਤੇ ਪ੍ਰਿੰਟਿੰਗ ਐਂਡ ਸਟੇਸ਼ਟਰੀ ਦਾ ਚਾਰਜ ਹੈ ਹੁਣ ਹੈਲਥ ਅਤੇ ਫੈਮਿਲੀ ਵੈਲਫੇਅਰ ਦਾ ਵਾਧੂ ਚਾਰਜ ਸੰਭਾਲਣਗੇ।