ਪੰਜਾਬ ‘ਚ ਬਦਲੇਗਾ ਹਸਪਤਾਲਾਂ ਦਾ ਸਮਾਂ, 24 ਘੰਟੇ ਚਾਲੂ ਰਹਿਣਗੀਆਂ ਐਮਰਜੈਂਸੀ ਸੇਵਾਵਾਂ

tv9-punjabi
Updated On: 

14 Apr 2025 23:53 PM

ਹਰ ਸਾਲ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਸਮਾਂ ਬਦਲਿਆ ਜਾਂਦਾ ਹੈ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਲੋਕ ਸਵੇਰੇ ਆਸਾਨੀ ਨਾਲ ਹਸਪਤਾਲਾਂ ਤੱਕ ਪਹੁੰਚ ਸਕਣ ਤਾਂ ਜੋ ਆਪਣਾ ਇਲਾਜ ਕਰਵਾ ਸਮੇਂ ਸਿਰ ਕਰਵਾ ਸਕਣ। ਹਾਲਾਂਕਿ ਸਾਰੇ ਹਸਪਤਾਲਾਂ ਦੇ ਰਜਿਸਟ੍ਰੇਸ਼ਨ ਕਾਊਂਟਰ ਹਸਪਤਾਲ ਦੇ ਨਿਰਧਾਰਤ ਖੁੱਲ੍ਹਣ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ।

ਪੰਜਾਬ ਚ ਬਦਲੇਗਾ ਹਸਪਤਾਲਾਂ ਦਾ ਸਮਾਂ, 24 ਘੰਟੇ ਚਾਲੂ ਰਹਿਣਗੀਆਂ ਐਮਰਜੈਂਸੀ ਸੇਵਾਵਾਂ

ਪੰਜਾਬ ਹਸਪਤਾਲ. (ਪੁਰਾਣੀ ਤਸਵੀਰ)

Follow Us On

ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਬੁੱਧਵਾਰ ਯਾਨੀ 16 ਅਪ੍ਰੈਲ ਤੋਂ ਬਦਲਿਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਸਿਹਤ ਸੰਸਥਾਵਾਂ ‘ਚ ਸਾਰੇ ਜ਼ਿਲ੍ਹਾ ਹਸਪਤਾਲ, ਕਮਿਊਨਿਟੀ ਸਿਹਤ ਕੇਂਦਰ, ਆਮ ਆਦਮੀ ਕਲੀਨਿਕ, ਸਬ-ਡਵੀਜ਼ਨ ਹਸਪਤਾਲ, ਪ੍ਰਾਇਮਰੀ ਸਿਹਤ ਕੇਂਦਰ, ਆਯੁਸ਼ਮਾਨ ਸਿਹਤ ਤੇ ਤੰਦਰੁਸਤੀ ਕੇਂਦਰ ਤੇ ਈਐਸਆਈ (ESI) ਹਸਪਤਾਲ ਸ਼ਾਮਲ ਹਨ। ਇਹ ਸਮਾਂ ਅਕਤੂਬਰ, 2025 ਤੱਕ ਲਾਗੂ ਰਹੇਗਾ।

ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਸਮਾਂ ਬਦਲਿਆ ਜਾਂਦਾ ਹੈ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਲੋਕ ਸਵੇਰੇ ਆਸਾਨੀ ਨਾਲ ਹਸਪਤਾਲਾਂ ਤੱਕ ਪਹੁੰਚ ਸਕਣ ਤਾਂ ਜੋ ਆਪਣਾ ਇਲਾਜ ਕਰਵਾ ਸਮੇਂ ਸਿਰ ਕਰਵਾ ਸਕਣ। ਹਾਲਾਂਕਿ ਸਾਰੇ ਹਸਪਤਾਲਾਂ ਦੇ ਰਜਿਸਟ੍ਰੇਸ਼ਨ ਕਾਊਂਟਰ ਹਸਪਤਾਲ ਦੇ ਨਿਰਧਾਰਤ ਖੁੱਲ੍ਹਣ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ। ਇਹ ਵਿਵਸਥਾ ਮਰੀਜ਼ਾਂ ਦੀਆਂ ਦਵਾਈਆਂ ਲੈਣ ਲਈ ਉਡੀਕ ਕਰਨ ਤੋਂ ਬਚਾਉਣ ਲਈ ਕੀਤੀ ਗਈ ਹੈ। ਨਾਲ ਹੀ ਮਰੀਜ਼ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਟੈਸਟ ਤੇ ਇਲਾਜ ਆਰਾਮ ਨਾਲ ਕਰਵਾ ਸਕਦੇ ਹਨ।

ਦਫ਼ਤਰੀ ਕੰਮ 9 ਤੋਂ 5 ਵਜੇ ਤੱਕ

ਐਮਰਜੈਂਸੀ ਸੇਵਾਵਾਂ ਸਰਕਾਰੀ ਹਸਪਤਾਲਾਂ ‘ਚ ਪਹਿਲਾਂ ਵਾਂਗ 24 ਘੰਟੇ ਹੀ ਜਾਰੀ ਰਹਿਣਗੀਆਂ। ਹਾਲਾਂਕਿ ਹਸਪਤਾਲਾਂ ਦੇ ਅੰਦਰ ਦਫ਼ਤਰੀ ਕੰਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਜੋ ਕੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹਿਣਗੇ। ਇਸ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਸਾਰੇ ਹਸਪਤਾਲਾਂ ‘ਚ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਇਸ ਤੋਂ ਇਲਾਵਾ ਹਸਪਤਾਲਾਂ ‘ਚ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।