ਪੰਜਾਬ ਸਰਕਾਰ ਸੂਬੇ ਹਰ ਸਕੂਲ ਨੂੰ WiFi ਨਾਲ ਜੋੜੇਗੀ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ | The Punjab government will connect every school in the state with WiFi,Know full detail in punjabi Punjabi news - TV9 Punjabi

GOOD NEWS: ਪੰਜਾਬ ਸਰਕਾਰ ਸੂਬੇ ਹਰ ਸਰਕਾਰੀ ਸਕੂਲ ਨੂੰ WiFi ਨਾਲ ਜੋੜੇਗੀ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ

Updated On: 

08 Oct 2023 18:52 PM

ਹੁਣ ਪੰਜਾਬ ਦੇ ਹਰ ਸਕੂਲ 'ਚ ਵਾਈਫਾਈ ਦੀ ਸਹੂਲਤ ਮਿਲੇਗੀ। ਸਿੱਖਿਆ ਵਿਭਾਗ ਵੱਲੋਂ 20 ਹਜ਼ਾਰ ਸਕੂਲਾਂ ਨੂੰ ਵਾਈ-ਫਾਈ ਨਾਲ ਜੋੜਿਆ ਜਾਵੇਗਾ। ਇਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਲਾਭ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਲੇਗਾ। ਸਕੂਲਾਂ ਨੂੰ ਹਾਈ ਸਪੀਡ ਇੰਟਰਨੈਟ ਅਤੇ ਵਾਈਫਾਈ ਨਾਲ ਜੋੜਨ ਲਈ, ਸਿੱਖਿਆ ਵਿਭਾਗ ਦੁਆਰਾ ਬੀਐਸਐਨਐਲ ਅਤੇ ਆਈਬੀਐਮ ਨਾਲ ਇੱਕ ਐਮਓਯੂ ਸਾਈਨ ਕੀਤਾ ਗਿਆ ਹੈ।

GOOD NEWS: ਪੰਜਾਬ ਸਰਕਾਰ ਸੂਬੇ ਹਰ ਸਰਕਾਰੀ ਸਕੂਲ ਨੂੰ WiFi ਨਾਲ ਜੋੜੇਗੀ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
Follow Us On

ਪੰਜਾਬ ਨਿਊਜ। ਸੂਬੇ ਦੇ ਹਰ ਸਕੂਲ ਹੁਣ ਵਾਈ-ਫਾਈ (Wi-Fi) ਨਾਲ ਲੈਸ ਹੋਣਗੇ। ਆਉਣ ਵਾਲੇ ਦਸੰਬਰ ਮਹੀਨੇ ਤੱਕ ਸਕੂਲਾਂ ਵਿੱਚ ਸਲੋਅ ਇੰਟਰਨੈੱਟ ਅਤੇ ਨੋ ਸਿੰਗਲਜ਼ ਨੂੰ ਖਤਮ ਕਰ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ 20 ਹਜ਼ਾਰ ਸਕੂਲਾਂ ਨੂੰ ਵਾਈ-ਫਾਈ ਨਾਲ ਜੋੜਿਆ ਜਾਵੇਗਾ। ਇਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਲਾਭ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਲੇਗਾ।

ਵਿਦਿਆਰਥੀ ਕਿਸੇ ਕਾਰਨ ਜਿਵੇਂ ਬਿਮਾਰੀ, ਘਰ ਦਾ ਜ਼ਰੂਰੀ ਕੰਮ ਜਾਂ ਕਿਸੇ ਹੋਰ ਕਾਰਨ ਕਰਕੇ ਸਕੂਲ ਨਹੀਂ ਜਾ ਸਕਣਗੇ, ਉਹ ਘਰ ਬੈਠੇ ਹੀ ਕਲਾਸ ਵਿਚ ਸ਼ਾਮਲ ਹੋ ਸਕਣਗੇ ਜਾਂ ਵਿਦਿਆਰਥੀ ਘਰ ਬੈਠ ਕੇ ਫਾਰਮ ਆਨਲਾਈਨ ਪ੍ਰਾਪਤ ਕਰ ਸਕਣਗੇ। ਵਿਭਾਗ ਨੇ ਵੀ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਵਿਭਾਗ ਵੱਲ ਐਮ.ਓ.ਯੂ ਸਾਈਨ

ਸਕੂਲਾਂ ਨੂੰ ਹਾਈ ਸਪੀਡ ਇੰਟਰਨੈੱਟ (Internet) ਅਤੇ ਵਾਈਫਾਈ ਨਾਲ ਜੋੜਨ ਲਈ, ਸਿੱਖਿਆ ਵਿਭਾਗ ਦੁਆਰਾ ਬੀਐਸਐਨਐਲ ਅਤੇ ਆਈਬੀਐਮ ਨਾਲ ਇੱਕ ਐਮਓਯੂ ਸਾਈਨ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਦਾ ਬੀੜਾ ਚੁੱਕਿਆ ਹੈ। ਇਸ ਦਾ ਅਸਰ ਇਹ ਹੈ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਣ ਲੱਗ ਪਏ ਹਨ। ਸਕੂਲਾਂ ਦੀਆਂ ਇਮਾਰਤਾਂ ਦੇ ਬੁਨਿਆਦੀ ਢਾਂਚੇ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਵਿਕਸਤ ਕਰਨ ਦੇ ਨਾਲ-ਨਾਲ ਪਹਿਲੀ ਵਾਰ ਸੂਬੇ ਭਰ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀਆਂ ਇੱਕੋ ਸਮੇਂ ਮੀਟਿੰਗਾਂ ਕੀਤੀਆਂ ਗਈਆਂ।

ਪ੍ਰਾਈਵੇਟ ਦੀ ਤਰ੍ਹਾਂ ਮਿਲਣਗੀਆਂ ਸਰਕਾਰੀ ਸਕੂਲਾਂ ‘ਚ ਸਹੂਲਤਾਂ

ਇਸ ਦੇ ਨਾਲ ਹੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੇਣ ਦਾ ਕੰਮ ਵੀ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਡੀਟੋਰੀਅਮ, ਜਿੰਮ, ਖੇਡਾਂ, ਲਾਇਬ੍ਰੇਰੀ ਅਤੇ ਲੈਬ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ (Government schools) ਨੂੰ ਪ੍ਰਾਈਵੇਟ ਸਕੂਲਾਂ ਵਾਂਗ ਸਹੂਲਤਾਂ ਮਿਲਣਗੀਆਂ। ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਲਈ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੁੱਕਣ ਲਈ ਸਕੂਲੀ ਬੱਸਾਂ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ।

Exit mobile version