ਮ੍ਰਿਤਕ ਐਲਾਨਿਆ ਵਿਅਕਤੀ ਪੀਜੀਆਈ ਤੋਂ ਜਿੰਦਾ ਘਰ ਪਰਤਿਆ

Published: 

13 Feb 2023 11:54 AM

ਮਾਮੂਲੀ ਖੰਘ ਦੀ ਸ਼ਿਕਾਇਤ 'ਤੇ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਨੇ ਗੰਭੀਰ ਮਾਮਲਾ ਦੱਸਦੇ ਹੋਏ ਬਹਾਦਰ ਸਿੰਘ ਨੂੰ ਦਾਖਲ ਕਰ ਲਿਆ ਅਤੇ ਬਾਅਦ ਵਿੱਚ ਕਿਹਾ ਕਿ ਬਹਾਦਰ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰ ਮਰੀਜ ਨੂੰ ਪੀਜੀਆਈ ਲੈ ਗਿਆ, ਜਿੱਥੋਂ ਉਹ ਜਿੰਦਾ ਘਰ ਪਰਤਿਆ।

ਮ੍ਰਿਤਕ ਐਲਾਨਿਆ ਵਿਅਕਤੀ ਪੀਜੀਆਈ ਤੋਂ ਜਿੰਦਾ ਘਰ ਪਰਤਿਆ

ਜਲੰਧਰ 'ਚ ਸਵਾਈਨ ਫਲੂ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ

Follow Us On

ਹੁਸ਼ਿਆਰਪੁਰ: ਪੰਜਾਬ ਵਿੱਚ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਨਿੱਜੀ ਹਸਪਤਾਲ ਵੱਲੋਂ ਇਲਾਜ ਦੌਰਾਨ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਪੀਜੀਆਈ ਚੰਡੀਗੜ੍ਹ ਪਹੁੰਚ ਕੇ ਜਿਊਂਦਾ ਘਰ ਪਰਤ ਗਿਆ। ਘਰ ਪਰਤਦਿਆਂ ਹੀ ਹੁਸ਼ਿਆਰਪੁਰ ਦੇ ਪਿੰਡ ਨੰਗਲ ਸ਼ਹੀਦਾਂ ਦੇ ਬਹਾਦਰ ਸਿੰਘ ਨੇ ਹਸਪਤਾਲ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਹਸਪਤਾਲ ਦੀ ਵੱਡੀ ਲਾਪਰਵਾਹੀ

ਬਹਾਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਮਾਮੂਲੀ ਖੰਘ ਦੀ ਸ਼ਿਕਾਇਤ ਸੀ। ਉਹ ਉਸ ਨੂੰ ਹੁਸ਼ਿਆਰਪੁਰ ਦੇ ਰਾਮ ਕਲੋਨੀ ਕੈਂਪ ਸਥਿਤ ਇੱਕ ਨਿੱਜੀ ਹਸਪਤਾਲ ਲੈ ਗਈ। ਹਸਪਤਾਲ ਵਾਲਿਆਂ ਨੇ ਉਸ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਹਸਪਤਾਲ ਵਿੱਚ ਦਾਖਲ ਕਰ ਲਿਆ ਅਤੇ ਬਾਅਦ ਵਿੱਚ ਕਿਹਾ ਕਿ ਬਹਾਦਰ ਸਿੰਘ ਦੀ ਮੌਤ ਹੋ ਗਈ ਹੈ, ਪਰ ਉਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਹੋਇਆ।
ਉਨ੍ਹਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਬਹਾਦਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਪਹੁੰਚਾਇਆ। ਪੀਜੀਆਈ ਵਿੱਚ ਡਾਕਟਰਾਂ ਨੇ ਬਹਾਦਰ ਸਿੰਘ ਨੂੰ ਇੱਕ ਦਿਨ ਲਈ ਦਾਖ਼ਲ ਰੱਖਿਆ ਅਤੇ ਅਗਲੇ ਦਿਨ ਠੀਕ ਹੋਣ ਤੇ ਉਸ ਨੂੰ ਛੁੱਟੀ ਦੇ ਦਿੱਤੀ।

ਪਰਿਵਾਰ ਦਾ ਹਸਪਤਾਲ ਸਾਹਮਣੇ ਧਰਨਾ

ਬਹਾਦੁਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਪਹਿਲਾਂ ਤੋਂ ਸਾਰੇ ਬਿੱਲ ਭਰਵਾ ਲਏ ਅਤੇ ਬਾਅਦ ਵਿੱਚ ਕਿਹਾ ਕਿ ਵੈਂਟੀਲੇਟਰ ਹਟਾਉਂਦੇ ਹੀ ਮਰੀਜ਼ ਦੀ ਮੌਤ ਹੋ ਜਾਵੇਗੀ। ਵੈਂਟੀਲੇਟਰ ਦੀ ਮਦਦ ਨਾਲ ਹੀ ਜ਼ਿੰਦਾ ਹੈ। ਜਦੋਂ ਵੈਂਟੀਲੇਟਰ ਹਟਾਇਆ ਗਿਆ ਤਾਂ ਉਹ ਬਹਾਦਰ ਨੂੰ ਐਂਬੂਲੈਂਸ ਵਿੱਚ ਪਾ ਕੇ ਪੀਜੀਆਈ ਚੰਡੀਗੜ੍ਹ ਲੈ ਗਏ।

ਮਰੀਜ ਨੇ ਦੱਸੀ ਆਪਬੀਤੀ

ਵੈਂਟੀਲੇਟਰ ਸਪੋਰਟ ਤੋਂ ਬਿਨਾਂ ਉਹ ਪੀਜੀਆਈ ਪਹੁੰਚਿਆ। ਮਰੀਜ ਬਹਾਦਰ ਸਿੰਘ ਦੇ ਗਲੇ ਵਿੱਚ ਪਾਈਪ ਪਾਈ ਹੋਈ ਸੀ। ਜਦੋਂ ਉਸਨੂੰ ਪੀਜੀਆਈ ਲਿਜਾਂਦੇ ਸਮੇਂ ਰਸਤੇ ਵਿੱਚ ਹੋਸ਼ ਆਈ ਤਾਂ ਉਸਨੇ ਇਸ਼ਾਰਾ ਕਰਕੇ ਕਾਪੀ ਪੈੱਨ ਮੰਗਿਆ। ਗਲੇ ਵਿੱਚ ਪਾਈਪ ਹੋਣ ਕਾਰਨ ਬੋਲ ਨਹੀਂ ਸਕਦਾ ਸੀ। ਉਸਨੇ ਲਿਖਿਆ ਕਿ ਉਸ ਨੂੰ ਪਾਈਪ ਕਾਰਨ ਤਕਲੀਫ਼ ਹੋ ਰਹੀ ਹੈ ਜੋ ਉਸ ਦੇ ਗਲੇ ‘ਚ ਪਾਈ ਗਈ ਹੈ। ਜਦੋਂ ਪੀਜੀਆਈ ਵਿੱਚ ਡਾਕਟਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਪਾਈਪ ਹਟਾ ਕੇ ਕਿਹਾ ਕਿ ਇਸਦੀ ਬਿਲਕੁਲ ਵੀ ਜ਼ਰੂਰਤ ਨਹੀਂ ਸੀ। ਹੁਣ ਮ੍ਰਿਤਕ ਐਲਾਨਿਆ ਗਿਆ ਬਹਾਦਰ ਸਿੰਘ ਆਪਣੀ ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਸਮੇਤ ਹਸਪਤਾਲ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠਾ ਹੈ।