ਹਾਈਕੋਰਟ ਦੇ ਹੁਕਮਾਂ ‘ਚ ਗਲਤੀ ਨੇ ਪੰਜਾਬ ‘ਚ ਮਚਾਇਆ ਹੜਕੰਪ, ਖਰੜ ਗੁਰਦੁਆਰੇ ‘ਚ ਹੋਏ ਵਿਆਹ ਦਾ ਮਾਮਲਾ

Published: 

27 Oct 2023 08:09 AM

ਦਰਅਸਲ ਪਟੀਸ਼ਨਕਰਤਾ ਪ੍ਰੇਮੀ ਜੋੜਾ ਸੀ ਜਿਸ ਵਿੱਚ ਲੜਕੀ ਦਾ ਨਾਂ ਰਣਜੀਤ ਕੌਰ ਅਤੇ ਨੌਜਵਾਨ ਦਾ ਨਾਂ ਮਨਦੀਪ ਕੁਮਾਰ ਸੀ ਪਰ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਵਿੱਚ ਨੌਜਵਾਨ ਦਾ ਨਾਂ ਗਲਤੀ ਨਾਲ ਮਨਦੀਪ ਕੌਰ ਲਿਖ ਦਿੱਤਾ ਗਿਆ। ਇਸ ਖਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਚਰਚਾ ਛਿੜ ਗਈ ਕਿ ਕਿਵੇਂ ਇੱਕ ਗੁਰਦੁਆਰੇ ਵਿੱਚ ਦੋ ਲੜਕੀਆਂ ਦਾ ਵਿਆਹ ਕਰਵਾਇਆ ਗਿਆ।

ਹਾਈਕੋਰਟ ਦੇ ਹੁਕਮਾਂ ਚ ਗਲਤੀ ਨੇ ਪੰਜਾਬ ਚ ਮਚਾਇਆ ਹੜਕੰਪ, ਖਰੜ ਗੁਰਦੁਆਰੇ ਚ ਹੋਏ ਵਿਆਹ ਦਾ ਮਾਮਲਾ
Follow Us On

ਪੰਜਾਬ ਨਿਊਜ। ਹਾਈਕੋਰਟ ਦੇ ਇੱਕ ਹੁਕਮ ਵਿੱਚ ਹੋਈ ਗਲਤੀ ਕਾਰਨ ਪੰਜਾਬ ਵਿੱਚ ਹੜਕੰਪ ਮਚ ਗਿਆ। ਜਲੰਧਰ ਦੇ ਇੱਕ ਪ੍ਰੇਮੀ ਜੋੜੇ ਨੇ ਖਰੜ ਦੇ ਗੁਰਦੁਆਰੇ ‘ਚ ਵਿਆਹ ਕਰਵਾ ਕੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈਕੋਰਟ (High Court) ਨੇ ਜਲੰਧਰ ਦੇ ਐਸਐਸਪੀ ਨੂੰ ਦੋਵਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ।

ਦਰਅਸਲ ਪਟੀਸ਼ਨਕਰਤਾ ਪ੍ਰੇਮੀ ਜੋੜਾ (Loving couple) ਸੀ ਜਿਸ ਵਿੱਚ ਲੜਕੀ ਦਾ ਨਾਂ ਰਣਜੀਤ ਕੌਰ ਅਤੇ ਨੌਜਵਾਨ ਦਾ ਨਾਂ ਮਨਦੀਪ ਕੁਮਾਰ ਸੀ ਪਰ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਵਿੱਚ ਨੌਜਵਾਨ ਦਾ ਨਾਂ ਗਲਤੀ ਨਾਲ ਮਨਦੀਪ ਕੌਰ ਲਿਖ ਦਿੱਤਾ ਗਿਆ। ਇਸ ਖਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਚਰਚਾ ਛਿੜ ਗਈ ਕਿ ਕਿਵੇਂ ਇੱਕ ਗੁਰਦੁਆਰੇ ਵਿੱਚ ਦੋ ਲੜਕੀਆਂ ਦਾ ਵਿਆਹ ਕਰਵਾਇਆ ਗਿਆ।

ਮਾਮਲਾ ਮੀਡੀਆ ‘ਚ ਆਇਆ ਤਾਂ ਮਿਲੀ ਜਾਣਕਾਰੀ਼

ਮਾਮਲਾ ਮੀਡੀਆ (Media) ‘ਚ ਆਉਣ ਤੋਂ ਬਾਅਦ ਪਟੀਸ਼ਨਕਰਤਾ ਦੇ ਵਕੀਲ ਨੂੰ ਪਤਾ ਲੱਗਾ ਕਿ ਹਾਈਕੋਰਟ ਦੇ ਹੁਕਮ ‘ਚ ਕਲੈਰੀਕਲ ਗਲਤੀ ਕਾਰਨ ਮਾਮਲਾ ਸੰਵੇਦਨਸ਼ੀਲ ਬਣ ਗਿਆ ਸੀ। ਵੀਰਵਾਰ ਨੂੰ ਪਟੀਸ਼ਨਕਰਤਾ ਦੇ ਵਕੀਲ ਸੰਜੀਵ ਕੁਮਾਰ ਵਿਰਕ ਨੇ ਕਿਹਾ ਕਿ ਉਹ ਇਸ ਕਲੈਰੀਕਲ ਗਲਤੀ ਨੂੰ ਠੀਕ ਕਰਵਾਉਣ ਲਈ ਹਾਈਕੋਰਟ ‘ਚ ਅਰਜ਼ੀ ਦਾਇਰ ਕਰਨਗੇ।

ਖਰੜ ਗੁਰਦੁਆਰੇ ‘ਚ ਹੋਇਆ ਸੀ ਵਿਆਹ

ਉਸ ਅਨੁਸਾਰ ਜੋੜੇ ਦਾ ਖਰੜ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਹੋਇਆ ਸੀ ਅਤੇ ਨੌਜਵਾਨ ਅਤੇ ਲੜਕੀ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਗੁਰਦੁਆਰੇ ਦੇ ਰਿਕਾਰਡ ਵਿੱਚ ਦਿੱਤੇ ਗਏ ਸਨ। ਸੁਰੱਖਿਆ ਪਟੀਸ਼ਨ ‘ਤੇ ਸੁਣਵਾਈ ਦੌਰਾਨ ਪ੍ਰੇਮੀ ਜੋੜਾ ਹਾਈਕੋਰਟ ‘ਚ ਮੌਜੂਦ ਸੀ ਪਰ ਕੋਰਟ ਰੂਮ ਦੇ ਬਾਹਰ ਸੀ। ਪਟੀਸ਼ਨ ਦਾਇਰ ਕਰਦੇ ਹੋਏ 25 ਸਾਲਾ ਲੜਕੀ ਅਤੇ ਉਸ ਦੇ 29 ਸਾਲਾ ਪ੍ਰੇਮੀ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਹ ਇਕ-ਦੂਜੇ ਨੂੰ ਪਸੰਦ ਕਰਦੇ ਸਨ ਅਤੇ 18 ਅਕਤੂਬਰ ਨੂੰ ਖਰੜ ਦੇ ਗੁਰਦੁਆਰੇ ਵਿਚ ਵਿਆਹ ਕਰਵਾ ਲਿਆ ਸੀ। ਪਰ ਪਰਿਵਾਰ ਦੇ ਵਿਰੋਧ ਕਾਰਨ ਪਟੀਸ਼ਨਕਰਤਾਵਾਂ ਨੇ ਜਾਨ ਨੂੰ ਖਤਰਾ ਦੱਸਿਆ ਸੀ।

ਸੁਰੱਖਿਆ ਯਕੀਨੀ ਬਨਾਉਣ ਦਾ ਦਿੱਤਾ ਹੁਕਮ

ਹਾਈਕੋਰਟ ਨੇ ਸੋਮਵਾਰ ਨੂੰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹੁਣ ਜਲੰਧਰ ਦੇ ਐੱਸਐੱਸਪੀ ਨੂੰ ਇਸ ਮਾਮਲੇ ਵਿੱਚ ਪਟੀਸ਼ਨਕਰਤਾ ਦੇ ਮੰਗ ਪੱਤਰ ‘ਤੇ ਵਿਚਾਰ ਕਰਕੇ ਢੁਕਵਾਂ ਫੈਸਲਾ ਲੈਣ ਦੇ ਹੁਕਮ ਦਿੱਤੇ ਸਨ। ਜੋੜੇ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਵੀ ਹੁਕਮ ਦਿੱਤਾ।