ਵਿਸਾਖੀ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਚ ਆਵੇਗੀ ਮੁਆਵੇਜੀ ਦੀ ਰਾਸ਼ੀ।
ਪੰਜਾਬ ਨਿਊਜ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਬੈਠਕ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਰਕੇ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜੇ ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕਈ ਹੋਰ ਵੱਡੇ ਫੈਸਲਿਆਂ ‘ਤੇ ਵੀ ਮੋਹਰ ਲਗਾਈ ਜਾ ਸਕਦੀ ਹੈ। ਬੈਠਕ ਤੋਂ ਬਾਅਦ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਵਿਸਾਖੀ ਤੱਕ ਮੁਆਵਜਾ ਵੰਡ ਦਿੱਤਾ ਜਾਵੇਗਾ।
ਜ਼ਿਮਨੀ ਚੋਣ ਕਾਰਨ ਅਹਿਮ ਸੀ ਕੈਬਨਿਟ ਦੀ ਮੀਟਿੰਗ
ਦਰਅਸਲ ਜਲੰਧਰ ਜ਼ਿਮਨੀ ਚੋਣ ਵਿੱਚ ਸਾਰੀਆਂ ਪਾਰਟੀਆਂ ਨੇ ਜੋਰ ਲਗਾਇਆ ਹੋਇਆ ਹੈ,,ਜਿਸ ਕਾਰਨ ਆਮ ਆਦਮੀ ਪਾਰਟੀ ਵੀ ਇਸ ਸੀਟ ਨੂੰ ਜਿੱਤਣ ਲ਼ਈ ਪੂਰੀ ਕੋਸ਼ਿਸ਼ ਕਰੇਗੀ। ਜ਼ਿਮਨੀ ਚੋਣ ਕਾਰਨ ਵੀ ਇਹ ਮੀਟਿੰਗ ਕਾਫੀ ਮਹੱਤਪੂਰਨ ਮੰਨੀ ਜਾ ਰਹੀ ਹੈ। ਸੂਬਾ ਵਾਸੀਆਂ ਨੂੰ ਇਸ ਮੀਟਿੰਗ ਤੋਂ ਬਹੁਤ ਉਮੀਦਾਂ ਹਨ। ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਖਰਾਬ ਫਸਲਾਂ ਦਾ ਮੁਆਵਜਾ ਦੇਣ ਅਤੇ ਕੋਰੋਨਾ ਵਾਇਰਸ ਤੇ ਖਾਸ ਚਰਚਾ ਕੀਤੀ ਜਾ ਸਕਦੀ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ
ਗਿਰਦਾਵਰੀ (Girdavari) ਦਾ ਕੰਮ ਜਲਦੀ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਵੀ ਮਾਨ ਸਰਕਾਰ ਸਰਕਾਰੀ ਦਫਤਰਾਂ ਦੇ ਖੁੱਲ੍ਹਣ ਨੂੰ ਲੈ ਕੇ ਵੱਡਾ ਫੈਸਲਾ ਲੈ ਚੁੱਕੀ ਹੈ। ਇਸਦੇ ਤਹਿਤ ਹੁਣ ਸਰਕਾਰੀ ਦਫਤਰ ਹੁਣ ਸਵੇਰੇ 7.30 ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਇਸ ਟਾਈਮ ਤੋਂ ਬਾਅਦ ਸਰਕਾਰੀ ਦਫਤਰਾਂ ਵਿੱਚ ਕੋਈ ਵੀ ਕੰਮ ਨਹੀਂ ਹੋਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਬਿਜਲੀ ਦੀ ਬਚਤ ਹੋਵੇਗੀ। ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸ ਵਿੱਚ ਇਹ ਫੈਸਲਾ ਲਾਗੂ ਹੋਵੇਗਾ। ਸੀਐੱਮ ਨੇ ਕਿਹਾ ਕਿ ਸੀ ਉਹ ਖੁਦ ਵੀ ਇਸ ਨਿਯਮ ਦੀ ਪਾਲਣਾ ਕਰਨਗੇ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ